ਖੱਟੀ ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੱਟੀ, ਤੁਰਸੀ/ਖਟਿਆਈ ਨੂੰ ਕਹਿੰਦੇ ਹਨ। ਖੱਟੀ ਰੋਟੀ ਉਸ ਰੋਟੀ ਨੂੰ ਕਹਿੰਦੇ ਹਨ ਜਿਸ ਵਿਚ ਖਾਣ ਵਾਲੇ ਸਾਰੇ ਪਦਾਰਥ ਖੱਟੇ, ਚੱਟਪਟੇ, ਖਟਿਆਈ ਵਾਲੇ ਖਵਾਏ ਜਾਂਦੇ ਹਨ। ਪਹਿਲੇ ਸਮਿਆਂ ਵਿਚ ਹਿੰਦੂ, ਸਿੱਖਾਂ ਦੇ ਸਾਰੇ ਵਿਆਹ ਹੀ ਫੇਰਿਆਂ ਨਾਲ ਹੁੰਦੇ ਸਨ।ਫੇਰਿਆਂ ਤੋਂ ਅਗਲੀ ਸਵੇਰ ਨੂੰ ਜੋ ਜੰਨ ਨੂੰ ਰੋਟੀ ਖਵਾਈ ਜਾਂਦੀ ਸੀ, ਉਸ ਰੋਟੀ ਨੂੰ ਖੱਟੀ ਰੋਟੀ ਕਹਿੰਦੇ ਸਨ। ਖੱਟੀ ਰੋਟੀ ਵਿਚ ਜੰਨ ਨੂੰ ਸਾਰੇ ਪਦਾਰਥ ਹੀ ਖੱਟੇ ਪਰੋਸੇ ਜਾਂਦੇ ਸਨ। ਖੱਟੀ ਰੋਟੀ ਖਵਾਉਣ ਸਮੇਂ ਹੀ ਜੰਨ ਬੰਨ੍ਹਣ ਅਤੇ ਜੰਨ ਨੂੰ ਛੁਡਾਉਣ ਦੀ ਰੀਤ ਹੁੰਦੀ ਸੀ। ਹੁਣ ਖੱਟੀ ਰੋਟੀ ਖਵਾਉਣ ਦਾ ਰਿਵਾਜ ਖ਼ਤਮ ਹੋ ਗਿਆ ਹੈ। ਪਰ ਜੰਨ ਨੂੰ ਖਵਾਈਆਂ ਜਾਂਦੀਆਂ ਤੇ ਪਰੋਸੀਆਂ ਜਾਂਦੀਆਂ ਸਾਰੀਆਂ ਰੋਟੀਆਂ ਵਿਚ ਭਾਂਤ-ਭਾਂਤ ਦੇ ਖੱਟੇ ਖਾਣ ਪਦਾਰਥ ਬਹੁਤ ਹੁੰਦੇ ਹਨ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.