ਗਜਰੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਜਰੇਲਾ
ਪਲੇਟ ਵਿੱਚ ਗਜਰੇਲਾ
ਸਰੋਤ
ਹੋਰ ਨਾਂਗਾਜਰ ਦਾ ਹਲਵਾ, ਪੰਜਾਬ ਗਜਰੇਲਾ, ਗਾਜਰਪਾਕ
ਸੰਬੰਧਿਤ ਦੇਸ਼ਭਾਰਤ, ਪਾਕਿਸਤਾਨ
ਇਲਾਕਾਭਾਰਤੀ ਅਤੇ ਪਾਕਿਸਤਾਨੀ ਪੰਜਾਬ ਨਾਲ ਸਬੰਧਿਤ
ਖਾਣੇ ਦਾ ਵੇਰਵਾ
ਖਾਣਾਖੁਸ਼ਕ
ਪਰੋਸਣ ਦਾ ਤਰੀਕਾਠੰਡਾ ਜਾਂ ਗਰਮ
ਮੁੱਖ ਸਮੱਗਰੀਗਾਜਰ, ਦੁੱਧ, ਪਾਣੀ, ਘੀ, ਖੰਡ
ਹੋਰ ਕਿਸਮਾਂਲਾਲ ਮਖਮਲੀ ਹਲਵਾ, ਗਾਜਰ ਅਤੇ ਚੁਕੰਦਰ ਹਲਵਾ, ਗਾਜਰ ਅਤੇ ਪਨੀਰ ਦਾ ਹਲਵਾ

ਗਜਰੇਲਾ,ਜਿਸ ਨੂੰ ਕਿ ਗਾਜਰਪਾਕ ਅਤੇ ਗਾਜਰ ਦਾ ਹਲਵਾ ਵੀ ਕਿਹਾ ਜਾਂਦਾ ਹੈ[1][2], ਇੱਕ ਖਾਣ ਵਾਲੀ ਖੁਸ਼ਕ ਮਿਠਾਈ ਹੈ। ਇਸਨੂੰ ਮੁੱਖ ਤੌਰ 'ਤੇ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਵਿੱਚ ਬਣਾਇਆ ਜਾਂਦਾ ਹੈ[3]। ਇਸਨੂੰ ਬਣਾਉਣ ਲਈ ਗਾਜਰਾਂ ਨੂੰ ਕੱਦੂਕਸ ਕਰ ਕੇ ਇਸ ਵਿੱਚ ਪਾਣੀ, ਚੀਨੀ, ਅਤੇ ਦੁੱਧ ਨੂੰ ਵੱਡੇ ਭਾਂਡੇ ਵਿੱਚ ਪਾ ਕੇ ਲੰਬੇ ਸਮੇਂ ਲਈ ਅੱਗ ਤੇ ਸੇਕਿਆ ਜਾਂਦਾ ਹੈ। ਇਸ ਨੂੰ ਵਰਤਾਉਣ ਤੋਂ ਪਹਿਲਾਂ ਇਸ ਉੱਤੇ ਕਾਜੂ ਅਤੇ ਬਦਾਮ ਸਜਾਵਟ ਲਈ ਪਾਏ ਜਾਂਦੇ ਹਨ[4]

ਇਸਨੂੰ ਮੁੱਖ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਵਿੱਚ ਦਿਵਾਲੀ, ਈਦ, ਹੋਲੀ ਅਤੇ ਰੱਖੜੀਆਂ ਦੇ ਤਿਓਹਾਰਾਂ ਤੇ ਬਣਾਇਆ ਜਾਂਦਾ ਹੈ। ਇਸਨੂੰ ਮੁੱਖ ਤੌਰ 'ਤੇ ਸਰਦੀਆਂ ਵਿੱਚ ਬਣਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. Julie Sahni (1985). Classic Punjabi vegetarian and Grain Cooking. HarperCollins. p. 512. ISBN 0-688-04995-8.
  2. NDTV Cooks. "Gajar Ka Gajrela". Retrieved 23 August 2012.
  3. The Hindu (2 January 2010). "Vasundhara Chauhan Article72932". Chennai,।ndia. Retrieved 23 August 2012.
  4. Gulfnews. "Carrot Halwa Panna Cotta". Archived from the original on 6 ਜਨਵਰੀ 2014. Retrieved 23 August 2012. {{cite web}}: Unknown parameter |dead-url= ignored (help)