ਸਮੱਗਰੀ 'ਤੇ ਜਾਓ

ਗ਼ਦਰੀ ਬਾਬਿਆਂ ਦਾ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਦਰੀ ਬਾਬਿਆ ਦਾ ਸਾਹਿਤ ਤੋਂ ਮੋੜਿਆ ਗਿਆ)

ਗਦਰ ਪਾਰਟੀ ਦਾ ਮੌਢੀ = ਬਾਬਾ ਸੋਹਣ ਸਿੰਘ ਭਕਨਾ

ਉਹ ਕੌਣ ਲੋਕ ਸਨ ਜਿੰਨਾ ਨੇ ਹਿੰਦੋਸਤਾਨ ਵਿੱਚ ਆ ਕੇ ਗਦਰ ਕੀਤਾ ? = ਉਹ ਲੋਕ ਗਰੀਬੀ ਤੇ ਬੇਰੁਜ਼ਗਾਰੀ ਜਾ ਜੋ ਪੰਜਾਬ ਦੇ ਕਿਸਾਨ ਸਨ ਪਰ ਉਹਨਾਂ ਦੀਆਂ ਜਮੀਨੀ ਉਪਜਾਊ ਨਹੀਂ ਸਨ, ਪੈਸਾ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਹੋਏ ਸਨ।

ਗ਼ਦਰੀ ਬਾਬਿਆਂ ਦਾ ਸਾਹਿਤ

[ਸੋਧੋ]

ਗ਼ਦਰ ਲਹਿਰ ਅਤੇ ਗ਼ਦਰ ਪਾਰਟੀ ਹਿੰਦੁਸਤਾਨ ਨੂੰ ਅਜ਼ਾਦ ਕਰਵਾਉਣ ਦੇ ਦੋ ਇਤਿਹਾਸਿਕ ਪਹਿਲੂ ਸਨ।ਭਾਵੇਂ ਗ਼ਦਰ ਲਹਿਰ ਦੇ ਬੀਜ 1907 ਵਿੱਚ ਕਨੇਡਾ ਦੀ ਧਰਤੀ ਤੇ ਬੋਏ ਗਏ ਸਨ,ਪਰ ਸਗੰਠਿਤ ਰੂਪ ਵਿੱਚ ਇਹ ਲਹਿਰ 1912 ਵਿੱਚ ਉੱਤਰੀ ਅਮਰੀਕਾ ਵਿੱਚ ਸ਼ੁਰੂ ਹੋਈ ਅਤੇ 1917 ਵਿੱਚ ਦੂਜੀ ਵੱਡੀ ਜੰਗ ਖ਼ਤਮ ਹੌਣ ਤੱਕ ਚੱਲਦੀ ਰਹੀ।ਇਸ ਤੋਂ ਬਾਅਦ ਗ਼ਦਰ ਲਹਿਰ ਦਾ ਨਾਂ ਪੱਕੇ ਤੌਰ 'ਤੇ ‘ਗ਼ਦਰ ਪਾਰਟੀ’ ਵਿੱਚ ਤਬਦੀਲ ਹੋ ਗਿਆ ਗ਼ਦਰੀ ਬਾਬਿਆਂ ਨੇ ਅਖ਼ਵਾਰਾਂ,ਪਰਚਿਆਂ ਅਤੇ ਰਸਾਲਿਆਂ ਨੂੰ ਆਪਣਾ ਅਹਿਮ ਹਥਿਆਰ ਬਣਾਇਆ ਜਿਵੇਂ ਉਹਨਾਂ ਕੇਨੇਡਾ ਦੀ ਧਰਤੀ ਤੇ ‘ਸੁਦੇਸ ਸੇਵਕ’ ਅਤੇ'ਸੰਸਾਰ’ ਨਾਮੀ ਪਰਚੇ ਕੱਢੇ।1913 ਵਿੱਚ ਅਮਰੀਕਾ ਦੇ ਸ਼ਹਿਰ ਸਾਨ ਫ਼ਰਾਂਸਿਸਕੋ ਵਿਖੇ ਇੱਕ ਸੰਸਥਾ ਬਣਾਈ ਗਈ,ਜਿਸਦਾ ਨਾਂ'ਹਿੰਦੀ ਐਸੋਸ਼ੀਅੇਸਨ ਆਫ਼ ਪੈਸਿਫਿਕ ਕੋਸਟ’ਰੱਖਿਆ ਗਿਆ।ਇਸ ਸੰਸਥਾ ਵੱਲੋਂ ਹਫ਼ਤਾਵਾਰੀ ‘ਗ਼ਦਰ[1] ਨਾਮੀ ਅਖ਼ਵਾਰ ਕੱਢਿਆ ਜਾਣਾ ਸ਼ੁਰੂ ਹੋਇਆ। ਗ਼ਦਰ ਅੰਦੋਲਨ ਵਿੱਚ ਕਵਿਤਾ ਦਾ ਮੀਰੀ ਯੋਗਦਾਨ ਰਿਹਾ ਹੈ।ਕਵਿਤਾ ਦਿਲਾਂ ਤੇ ਅਸਰ ਕਰਦੀ ਇਸ ਲਈ ਬਹੁਤ ਸਾਰੇ ਗ਼ਦਰੀਆਂ ਨੇ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਕਵਿਤਾ ਲਿਖੀ।ਲੇਖਾਂ ਦੇ ਨਾਲ ਨਾਲ ‘ਗ਼ਦਰ’ ਦੇ ਹਰ ਅੰਕ ਵਿੱਚ ਢੇਰ ਸਾਰੀ ਕਵਿਤਾ ਛਪਦੀ ਸੀ।ਕਵਿਤਾਵਾਂ ਸਥਾਨਕ ਇਕੱਠਾਂ ਵਿੱਚ ਪੜ੍ਹੀਆਂ ਜਾਂਦੀਆਂ ਅਤੇ ‘ਗ਼ਦਰ’ ਵਿੱਚ ਛਾਪ ਕੇ ਕਈ ਮੁਲਕਾਂ ਵਿੱਚ ਪਹੁੰਚਾਈਆਂ ਜਾਂਦੀਆ ਸਨ।ਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਗ਼ਦਰ ਨੂੰ ਪ੍ਰਚੰਡ ਕਰਨ ਵਿੱਚ ਕਵਿਤਾ ਨੇ ਬਹੁਤ ਵੱਡਾ ਯੋਗਦਾਨ ਪਾਇਆ।

ਗ਼ਦਰੀ ਕਵੀ:

[ਸੋਧੋ]

ਗ਼ਦਰ ਲਹਿਰ ਦੇ ਸਾਹਿਤ ਦਾ ਵਿਸ਼ਾ

[ਸੋਧੋ]

ਨਸਲੀ ਘ੍ਰਿਣਾ ਅਤੇ ਹੇਰਵਾ

[ਸੋਧੋ]

ਪੈਸੇ ਜੁੜੇ ਨਾ ਨਾਲ ਮਜ਼ਦੂਰੀਆਂ ਦੇ,

ਝਿੜਕਾਂ ਖਾਦਿਆਂ ਨੂੰ ਕਈ ਸਾਲ ਹੋ ਗਏ।

ਕੀ ਕੁੱਝ ਖੱਟਿਆ ਮਿਰਕਣ ਵਿੱਚ ਆਕੇ,

ਦੇਸ਼ ਛੱਡਿਆ ਕਈ ਸਾਲ ਹੋ ਗਏ।

ਬ੍ਰਿਟਿਸ਼ ਸਰਕਾਰ ਵਿਰੁੱਧ ਜਾਗਰੂਕਤਾ

[ਸੋਧੋ]

ਜਦ ਨੀਂਦ ਹਿੰਦ ਨੂੰ ਘੋਰਾਂ ਦੀ,

ਤਦ ਫੇਰੀ ਪੈਗੀ ਚੋਰਾਂ ਦੀ।

ਪਾੜੋ ਤੇ ਰਾਜ ਕਰੋ

[ਸੋਧੋ]

ਆਪਸ ਵਿੱਚ ਲੜਾਕੇ ਸਭ ਲੋਕੀ ਮਾਰੇ,

ਮੱਲੇ ਮੁਲਕ ਫਾਰੰਗੀਆਂ ਅੱਜ ਕਹਿਣ ਹਮਾਰੇ।

ਗ਼ਦਰ ਦਾ ਬਿਗਲ

[ਸੋਧੋ]

ਹਿੰਦੋਸਤਾਨ ਦੇ ਬੱਚਿੳ ਕਰੋ ਛੇਤੀ,

ਚਲੋ ਦੇਸ਼ ਨੂੰ ਗ਼ਦਰ ਮਚਾਣ ਬਦਲੇ।

ਹੀਰਾ ਹਿੰਦ ਬੇ-ਕੀਮਤੀ ਪਿਯਾ ਰੁਲਦਾ,

ਸਸਤਾ ਬੌਹਤ ਜੇ ਮਿਲੇ ਭੀ ਜਾਨ ਬਦਲੇ।

ਸਿੱਖ ਵਿਚਾਰਧਾਰਾ

[ਸੋਧੋ]

ਪਰ ਉਪਕਾਰ ਕੀਤਾ ਗੁਰਾਂ ਸਾਜਿਆ ਸੀ,

ਹੱਥੀ ਕੀਤੇ ਸੀ ਜੰਗ ਕਮਾਲ ਸਿੰਘੋ॥

ਭਾਰਤ ਵਰਸ਼ ਤੋਂ ਜ਼ੁਲਮ ਹਟਾਇਆ ਸੀ,

ਭਹੁਤ ਕਰ ਕੇ ਜੰਗ ਜਮਾਲ ਸਿੰਘੋ॥

ਹਵਾਲੇ:

[ਸੋਧੋ]
  • ਕੇਸਰ ਸਿੰਘ'ਕੇਸਰ’.1995,ਗ਼ਦਰ ਲਹਿਰ ਦੀ ਕਵਿਤਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ
  • ਗੁਰੂਮੇਲ ਸਿੱਧੂ,ਗ਼ਦਰ ਦਾ ਦੂਜਾ ਪੱਖ(ਸ਼ਹਿਰੀਅਤ ਅਤੇ ਜਾਇਦਾਦ ਲਈ ਸਘੰਰਸ਼),ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ,ਲੁਧਿਆਣਾ
  1. "Gadar Party Lehar Jagjit Singh: Sikh Digital Library: Free Download, Borrow, and Streaming". Internet Archive (in ਅੰਗਰੇਜ਼ੀ). Retrieved 2020-08-03.