ਸਮੱਗਰੀ 'ਤੇ ਜਾਓ

ਹਰਨਾਮ ਸਿੰਘ ਟੁੰਡੀਲਾਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਨਾਮ ਸਿੰਘ ਟੁੰਡੀਲਾਟ

ਹਰਨਾਮ ਸਿੰਘ ਟੁੰਡੀਲਾਟ ਇੱਕ ਮਹਾਨ ਗ਼ਦਰੀ ਹੋਏ ਹਨ। ਆਪ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਨਿਜਾਤ ਦਿਵਾਉਣ ਲਈ ਭਰ ਜਵਾਨੀ ਦੇ ਬੇਸ਼ਕੀਮਤੀ ਵਰ੍ਹੇ ਦੇਸ਼-ਵਿਦੇਸ਼ ਦੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਬਤੀਤ ਕੀਤੇ।

ਜੀਵਨ

[ਸੋਧੋ]

ਗ਼ਦਰ ਪਾਰਟੀ ਦੇ ਮਹਾਨ ਯੋਧੇ ਦਾ ਜਨਮ 1 ਮਾਰਚ 1882 ਈ: ਵਿੱਚ ਕਿਸਾਨ ਦਾ ਧੰਦਾ ਕਰਦੇ ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ। ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਪਿੰਡ ਦੀ ਧਰਮਸ਼ਾਲਾ ਸਕੂਲ ਵਿਚੋਂ ਪ੍ਰਾਪਤ ਕੀਤੀ। ਆਪ 12 ਜੁਲਾਈ 1906 ਨੂੰ ਕੈਨੇਡਾ, 1909 ਨੂੰ ਕੈਲੇਫੋਰਨੀਆ ਰਹਿਣ ਲੱਗੇ।

ਟੁੰਡੀਲਾਟ

[ਸੋਧੋ]

ਗ਼ਦਰ ਪਾਰਟੀ ਦੀਆਂ ਸਰਗਰਮੀਆਂ ਅਧੀਨ ਜਦੋਂ 5 ਜੁਲਾਈ, 1914 ਈ: ਨੂੰ ਹਰਨਾਮ ਸਿੰਘ ਦਾ ਬੰਬ ਦੇ ਫਟਣ ਨਾਲ ਖੱਬਾ ਹੱਥ ਉਡ ਗਿਆ ਅਤੇ ਬਾਂਹ ਗੁੱਟ ਦੇ ਉੱਪਰੋਂ ਕੱਟਣੀ ਪਈ। ਇਸ ਤੋਂ ਪਿੱਛੋਂ ਇਸ ਦੇ ਨਾਂਅ ਦੇ ਨਾਲ 'ਟੁੰਡੀਲਾਟ' ਪੱਕੇ ਤੌਰ 'ਤੇ ਜੁੜ ਗਿਆ।

ਗ਼ਦਰ ਪਾਰਟੀ

[ਸੋਧੋ]

ਸੰਨ 1912 ਦੇ ਸ਼ੁਰੂ ਵਿੱਚ ਪ੍ਰਵਾਸੀ ਹਿੰਦੁਸਤਾਨੀਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਵਿੱਚ ਯੋਗਦਾਨ ਪਾਇਆ। ਪਹਿਲਾ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਨਾਲ ਗ਼ਦਰੀ ਬਾਬਾ ਹਰਨਾਮ ਸਿੰਘ 24 ਦਸੰਬਰ, 1914 ਈ: ਨੂੰ ਵਾਪਸ ਪੰਜਾਬ ਪਰਤ ਆਇਆ। ਇਨ੍ਹਾਂ ਪੰਜਾਬ ਪਹੁੰਚਦਿਆਂ ਹੀ ਰਮਤੇ ਸਾਧੂ ਦੇ ਰੂਪ ਵਿੱਚ ਹਰ ਪਿੰਡ ਅਤੇ ਸ਼ਹਿਰ ਵਿੱਚ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਰਾਤ-ਦਿਨ ਇੱਕ ਕਰ ਦਿੱਤਾ। ਆਪ ਨੇ ਬਹੁਤ ਸਾਰੇ ਪਿੰਡ ਜਿਵੇਂ ਕਿ ਰਾਵਲਪਿੰਡੀ, ਨੌਸ਼ਹਿਰਾ, ਪਿਸ਼ਾਵਰ ਵਿੱਚ ਤਾਇਨਾਤ ਨੌਕਰੀ ਕਰ ਰਹੇ ਫੌਜੀਆਂ ਨਾਲ ਸੰਪਰਕ ਬਣਾ ਲਿਆ, ਤਾਂ ਜੋ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ ਪਰ ਜਦੋਂ ਅੰਗਰੇਜ਼ ਹਕੂਮਤ ਨੂੰ ਇਸ ਗੱਲ ਦੀ ਸੂਹ ਲੱਗ ਗਈ ਤਾਂ ਹਰਨਾਮ ਸਿੰਘ ਅਫ਼ਗਾਨਿਸਤਾਨ ਵੱਲ ਜਾਣ ਵਿੱਚ ਸਫਲ ਹੋ ਗਿਆ।

ਜੇਲ੍ਹ

[ਸੋਧੋ]

ਹਰਨਾਮ ਸਿੰਘ ਬਾਕੀ ਸਾਥੀਆਂ ਸਮੇਤ ਅੰਡੇਮਾਨ, ਮਦਰਾਸ, ਪੂਨਾ, ਮੁੰਬਈ, ਮਿੰਟਗੁਮਰੀ ਆਦਿ ਵਿੱਚ ਜੇਲ੍ਹ ਕੱਟ ਕੇ 1945 ਈ: ਨੂੰ ਜੇਲ੍ਹ ਤੋਂ ਬਾਹਰ ਆਏ। ਇਹ ਅਣਖੀ ਯੋਧਾ 80 ਸਾਲ ਦੀ ਉਮਰ ਭੋਗ ਕੇ 18 ਸਤੰਬਰ 1962 ਈ: ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ।

ਹੋਰ ਦੇਖੋ

[ਸੋਧੋ]

ਗ਼ਦਰ ਪਾਰਟੀ

ਹਵਾਲੇ

[ਸੋਧੋ]