ਮੁਨਸ਼ਾ ਸਿੰਘ ਦੁਖੀ
ਮੁਨਸ਼ਾ ਸਿੰਘ ‘ਦੁਖੀ’ | |
---|---|
ਜਨਮ | ਪਿੰਡ ਜੰਡਿਆਲਾ ਮੰਜਕੀ, ਜ਼ਿਲ੍ਹਾ ਜਲੰਧਰ, ਪੰਜਾਬ, (ਬਰਤਾਨਵੀ ਭਾਰਤ) | 1 ਜੁਲਾਈ 1890
ਮੌਤ | 26 ਜਨਵਰੀ 1971 | (ਉਮਰ 80)
ਪੇਸ਼ਾ | ਕ੍ਰਾਂਤੀਕਾਰੀ, ਕਵੀ |
ਸੰਗਠਨ | ਗ਼ਦਰ ਪਾਰਟੀ |
ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ, ਗ਼ਦਰ ਲਹਿਰ |
ਮੁਨਸ਼ਾ ਸਿੰਘ ‘ਦੁਖੀ’ (1 ਜੁਲਾਈ 1890 - 26 ਜਨਵਰੀ 1971)ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਜੁੜੇ ਗ਼ਦਰੀ ਕ੍ਰਾਂਤੀਕਾਰੀ ਅਤੇ ਕਵੀ ਸਨ। ਕਾਮਾਗਾਟਾ ਮਾਰੂ ਕਾਂਡ ਦੇ ਇਸ ਨਾਇਕ ਜੋ ਲਾਹੌਰ ਸਾਜ਼ਿਸ ਕੇਸ ਤੀਜੇ ਵਿੱਚ ਉਮਰ ਕੈਦ ਲਈ ਬਿਹਾਰ ਦੀ ਹਜ਼ਾਰੀ ਬਾਗ਼ ਜੇਲ੍ਹ ਵਿੱਚ ਭੇਜਿਆ ਗਿਆ ਸੀ। ਰਿਹਾਈ ਤੋਂ ਬਾਅਦ ਉਹ ਕਵੀ ਕੁਟੀਆ (ਕਲਕੱਤਾ) ਤੋਂ ਸਰਗਰਮ ਹੋ ਗਏ ਅਤੇ ਇਨਕਲਾਬੀ ਸਾਹਿਤ ਦੀ ਰਚਨਾ ਕਰਦੇ ਰਹੇ। ਪਿਛੋਂ ਉਹ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਛਪਦੇ ‘ਦੇਸ਼ ਭਗਤ ਯਾਦਾਂ’ ਮੈਗਜ਼ੀਨ ਦੇ ਸੰਪਾਦਕ ਵੀ ਰਹੇ।[1]
ਜੀਵਨੀ
[ਸੋਧੋ]ਮੁਨਸ਼ਾ ਸਿੰਘ ਦੁਖੀ ਦਾ ਜਨਮ 1 ਜੁਲਾਈ 1890 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਜੰਡਿਆਲਾ ਮੰਜਕੀ, ਜ਼ਿਲ੍ਹਾ ਜਲੰਧਰ ਵਿੱਚ ਸੂਬੇਦਾਰ ਨਿਹਾਲ ਸਿੰਘ ਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਮੁਨਸ਼ਾ ਸਿੰਘ ‘ਦੁਖੀ’ ਕਵੀ ਅਤੇ ਪੱਤਰਕਾਰ ਵੀ ਸੀ। ਉਹ, ਕਵਿਤਾ ਨੂੰ ਸਮਰਪਿਤ ਪੰਜਾਬੀ ਮੈਗਜ਼ੀਨ “ਕਵੀ” ਦਾ ਸੰਪਾਦਕ ਸੀ, ਜਿਹੜਾ ਕਲਕੱਤੇ ਤੋਂ ਪ੍ਰਕਾਸ਼ਿਤ ਹੁੰਦਾ ਸੀ। 1950 ਵਿੱਚ ਉਸ ਨੇ ਬੰਬਈ ਤੋਂ ਇੱਕ ਮਾਸਕ ਰਸਾਲਾ, “ਜੀਵਨ" ਸ਼ੁਰੂ ਕੀਤਾ। ਆਪਣੀ ਜ਼ਿੰਦਗੀ ਵਿੱਚ ਇੱਕਵਾਰ ਮੁਣਸ਼ਾ ਸਿੰਘ “ਮੁਸਲਿਮ ਧਰਮ” ਅਪਣਾ ਕੇ ਮੁਸਲਮਾਨ ਵੀ ਬਣ ਗਿਆ ਸੀ। ਉਸ ਨੇ ਆਪਣੀ ਕਵਿਤਾ ਦੇ ਇੱਕ ਦਰਜਨ ਤੋਂ ਵੱਧ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਉਸ ਦੀ ਵਾਰਤਕ ਦਾ ਇੱਕ ਨਮੂਨਾ ਭਾਈ ਮੋਹਨ ਸਿੰਘ ਵੈਦ ਦੀ ਜੀਵਨੀ[2] ਹੈ। ਮੁਨਸ਼ਾ ਸਿੰਘ ਦੀ 26ਜਨਵਰੀ, 1971 ਨੂੰ ਫਗਵਾੜਾ ਵਿਖੇ ਮੌਤ ਹੋ ਗਈ।
- ਪ੍ਰੇਮ ਕਾਂਗਾਂ
- ਪ੍ਰੇਮ ਬਾਂਗਾਂ
- ਪ੍ਰੇਮ ਚਾਂਗਾਂ
- ਦੁੱਖ ਹਰਨ ਪ੍ਰਕਾਸ਼