ਗਦੂਲ ਸਿੰਘ ਲਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਨੂ ਲਾਮਾ ਦੇ ਨਾਮ ਨਾਲ ਮਸ਼ਹੂਰ ਗਦੂਲ ਸਿੰਘ ਲਾਮਾ ਇੱਕ ਭਾਰਤੀ ਗਲਪ ਲੇਖਕ, ਕਵੀ ਅਤੇ ਨੇਪਾਲੀ ਸਾਹਿਤ ਦਾ ਅਨੁਵਾਦਕ ਹੈ। ਪੇਸ਼ੇ ਅਨੁਸਾਰ ਇੰਜੀਨੀਅਰ ਸਾਨੂ ਲਾਮਾ ਨੇ ਛੋਟੀਆਂ ਕਹਾਣੀਆਂ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ ਅਤੇ ਉਸਦੀਆਂ ਕਹਾਣੀਆਂ ਦਾ ਅੰਗਰੇਜ਼ੀ, ਹਿੰਦੀ, ਉਰਦੂ, ਅਸਾਮੀ ਅਤੇ ਉੜੀਆ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।[1] ਉਸ ਨੇ ਸਾਹਿਤ ਅਕਾਦਮੀ ਪੁਰਸਕਾਰ (1993) ਜਿੱਤਿਆ ਹੈ।[2] ਇਸ ਤੋਂ ਇਲਾਵਾ ਸਿੱਕਮ ਭਾਨੂ ਪੁਰਸਕਰ, ਡਾ. ਸ਼ੋਵਾ ਕਾਂਤੀ ਥੈਗਿਮ ਸਮ੍ਰਿਤੀ ਪੁਰਸਕਾਰ ਅਤੇ ਮਦਨ ਬਾਈਖਨਮਾਲਾ ਪੁਰਸਕਾਰ ਵੀ ਉਸਨੂੰ ਮਿਲ ਚੁੱਕੇ ਹਨ। ਭਾਰਤ ਸਰਕਾਰ ਨੇ ਉਸ ਨੂੰ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ 2005 ਵਿੱਚ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਸ਼੍ਰੀ ਦਿੱਤਾ।[3]

ਜੀਵਨੀ[ਸੋਧੋ]

ਗਦੂਲ ਸਿੰਘ ਲਾਮਾ ਦਾ ਜਨਮ 15 ਜੂਨ 1939 ਨੂੰ ਉੱਤਰ-ਪੂਰਬ ਭਾਰਤ ਦੇ ਸਿੱਕਮ ਰਾਜ ਦੇ ਗੰਗਟੋਕ ਵਿੱਚ ਚੰਦਰਮਨ ਘੀਸਿੰਗ ਅਤੇ ਫੁਲਮਈਆ ਘੀਸਿੰਗ ਦੇ ਘਰ ਹੋਇਆ ਸੀ।[1] 1956 ਵਿੱਚ ਸਰ ਤਿਆਸ਼ੀ ਨਾਮਗਿਆਲ ਹਾਈ ਸਕੂਲ (ਮੌਜੂਦਾ ਤਾਸ਼ੀ ਨਾਮਗਿਆਲ ਅਕੈਡਮੀ) ਤੋਂ ਮੈਟ੍ਰਿਕ ਕਰਨ ਤੋਂ ਬਾਅਦ ਅਤੇ ਸਰਕਾਰ ਦੇ 7 ਸਾਲਾ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਸਿੱਖਿਆ ਦੀ ਪਹਿਲਕਦਮੀ ਲਈ ਚੁਣੇ ਜਾਣ ਤੋਂ ਬਾਅਦ, ਪੱਛਮੀ ਬੰਗਾਲ ਦੇ ਬਰਦਵਾਨ ਦੀ ਐਮਬੀਸੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ 1959 ਵਿੱਚ ਇੰਜੀਨੀਅਰਿੰਗ ਵਿੱਚ ਡਿਪਲੋਮਾ ਪ੍ਰਾਪਤ ਕੀਤਾ। ਬਾਅਦ ਵਿਚ, ਉਹ ਇੱਕ ਇੰਜੀਨੀਅਰ ਦੇ ਤੌਰ 'ਤੇ ਸਿੱਕਮ ਰਾਜ ਦੀ ਸਰਕਾਰੀ ਨੌਕਰੀ ਵਿੱਚ ਚਲਾ ਗਿਆ ਅਤੇ ਮੁੱਖ ਇੰਜੀਨੀਅਰ ਵਜੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ 38 ਸਾਲ ਉਥੇ ਸੇਵਾ ਕੀਤੀ।

ਲਾਮਾ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਲਿਖਣਾ ਅਰੰਭ ਕਰ ਦਿੱਤਾ ਸੀ ਅਤੇ ਦੱਸਿਆ ਜਾਂਦਾ ਹੈ ਕਿ ਉਸਦੇ ਇੱਕ ਅਧਿਆਪਕ, ਲੇਖਕ ਅਤੇ ਸਿੱਕਮ ਵਿੱਚ ਨੇਪਾਲੀ ਸਿੱਖਿਆ ਦੇ ਮੋਢੀਆਂ ਵਿੱਚੋਂ ਇੱਕ, ਰਸ਼ਮੀ ਪ੍ਰਸਾਦ ਐਲੀ ਨੇ ਉਸ ਨੂੰ ਲਿਖਣ ਵੱਲ ਪ੍ਰੇਰਿਆ ਸੀ।[4] ਉਸ ਦਾ ਪਹਿਲਾ ਲੇਖ ਸਥਾਨਕ ਸਾਹਿਤਕ ਰਸਾਲਾ ਛਾਂਗਿਆ ਵਿੱਚ ਪ੍ਰਕਾਸ਼ਤ ਹੋਇਆ ਸੀ।[5] ਉਸ ਨੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ, ਕਥਾ ਸੰਪਦ, 1971 ਵਿੱਚ ਪ੍ਰਕਾਸ਼ਿਤ ਕਰਵਾਇਆ।[6] ਇਹ ਬਾਅਦ ਵਿੱਚ ਯੂਨੀਅਨ ਲੋਕ ਸੇਵਾ ਕਮਿਸ਼ਨ ਦੀ ਸਿਵਲ ਸੇਵਾ ਪ੍ਰੀਖਿਆ ਲਈ ਤਜਵੀਜ਼ ਪਾਠ ਦੇ ਤੌਰ ਤੇ ਚੁਣਿਆ ਗਿਆ।[7] ਇਸ ਤੋਂ ਬਾਅਦ 1981 ਵਿੱਚ ਗੋਜਿਕਾ ਅਤੇ 1993 ਵਿੱਚ ਮ੍ਰਿਗਤ੍ਰਿਸ਼ਨਾ ਛਪਿਆ। ਮਗਰਲੇ ਨੂੰ ਉਸੇ ਸਾਲ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ[2] ਉਸਨੇ ਇੱਕ ਸਵੈ-ਜੀਵਨੀ ਨਾਵਲ, ਹਿਮਲਚੁਲੀ ਮਨੀਤੀਰਾ, ਇੱਕ ਸਫ਼ਰਨਾਮਾ, ਆਂਗਣ ਪਰਾਤੀਰਾ, ਇੱਕ ਕਵਿਤਾ ਸੰਗ੍ਰਹਿ, ਜਹਾਂ ਬਾਗਛਾ ਤੀਸਤਾ ਰੰਗਿਤ ਲਿਖੇ ਹਨ ਅਤੇ ਦੋ ਅਨੁਵਾਦਿਤ ਧਾਰਮਿਕ ਰਚਨਾਵਾਂ, ਭਗਵਾਨ ਭੀਧਾ ਜੀਵਨ ਰਾ ਦਰਸ਼ਨ ਅਤੇ ਗੁਰੂ ਪਦਮਸੰਭਵ ਵੀ ਪ੍ਰਕਾਸ਼ਤ ਕੀਤੀਆਂ ਹਨ[1]

ਹਵਾਲੇ[ਸੋਧੋ]

  1. 1.0 1.1 1.2 "The Gentle Literary Giant" (PDF). Government of Sikkim. 2015. Archived from the original (PDF) on 8 ਦਸੰਬਰ 2015. Retrieved 3 December 2015. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗਲਤੀ:Invalid <ref> tag; name "The Gentle Literary Giant" defined multiple times with different content
  2. 2.0 2.1 "Sahitya Akademi Award winners". Sahitya Akademi Award. 2015. Retrieved 3 December 2015.
  3. "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved 21 July 2015.
  4. J. R. Subba (2008). History, Culture and Customs of Sikkim. pp. 177 of 463. ISBN 9788121209649.
  5. "Engineering happened by chance, writing was by choice" (PDF). Now. 3 February 2005. Retrieved 3 December 2015.
  6. Kartik Chandra Dut (1999). Who's who of Indian Writers, 1999: A-M. Sahitya Akademi. pp. 666 of 1490. ISBN 9788126008735.
  7. UPSC Civil Services(IAS) Exam Syllabus (Pre + Mains). Kalinjar Publications. ISBN 9789351720614.