ਸਮੱਗਰੀ 'ਤੇ ਜਾਓ

ਗਰੁੱਪ 12 ਤੱਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਰੁੱਪ 12, ਮਿਆਦੀ ਪਹਾੜਾ ਦੇ ਚਾਰ ਤੱਤਾਂ ਜਿਹਨਾਂ ਵਿੱਚ ਜਿਸਤ (Zn), ਕੈਡਮੀਅਮ (Cd), ਪਾਰਾ (Hg) ਅਤੇ ਕੋਪਰਨੀਸੀਅਮ (Cn) ਦਾ ਗਰੁੱਪ ਹੈ। ਇਹਨਾਂ ਦੀ ਵਰਤੋਂ ਬਿਜਲੀ ਉਪਕਰਨ ਅਤੇ ਬਹੁਤ ਸਾਰੀਆਂ ਮਿਸ਼ਰਤ ਧਾਤਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ।

ਇਸ ਗਰੁੱਪ ਦੇ ਪਹਿਲੇ ਦੋ ਤੱਤ ਠੋਸ ਅਤੇ ਪਾਰਾ ਤਰਲ ਅਵਸਥਾ ਵਿੱਚ ਹੁੰਦਾ ਹੈ। ਜਿਸਤ ਧਾਤ ਦੀ ਵਰਤੋਂ ਬਾਇਓ ਰਸਾਇਣ ਵਿਗਿਆਨ ਵਿੱਚ ਕੀਤੀ ਜਾਂਦੀ ਹੈ। ਕੈਡਮੀਅਮ ਜ਼ਹਿਰੀਲਾ ਤੱਤ ਹੈ।

ਭੌਤਿਕ ਅਤੇ ਪ੍ਰਮਾਣੂ ਗੁਣ

[ਸੋਧੋ]

ਦੁੁਸਰੇ ਗਰੁੱਪ ਦੀ ਤਰ੍ਹਾਂ ਇਸ ਗਰੁੱਪ ਦੇ ਤੱਤ ਵੀ ਗੁਣਾ ਦੀ ਇੱਕ ਤਰਤੀਬ ਨਾਲ ਹਨ:

Zਤੱਤਇਲੈਕਟ੍ਰਾਨ ਤਰਤੀਬ
30ਜਿਸਤ2, 8, 18, 2
48ਕੈਡਮੀਅਮ2, 8, 18, 18, 2
80ਪਾਰਾ2, 8, 18, 32, 18, 2
112ਕੋਪਰਨੀਸੀਅਮ2, 8, 18, 32, 32, 18, 2 (ਅਨੁਮਾਨ)

ਇਸ ਗਰੁੱਪ ਦੇ ਤੱਤ ਜਿਸਤ ਨਰਮ, ਘੱਟ ਪਿਘਲਣ ਦਰਜਾ, ਅੰਤਰਕਾਲੀ ਧਾਤਾਂ, ਡਾਈਮੈਗਨੈਟਿਕ ਦੂਹਰੇ ਬੰਧਨ ਵਾਲੀਆਂ ਧਾਤਾਂ ਹਨ।[1] ਕੈਡਮੀਅਮ ਨਰਮ ਕੁਟਨਯੋਗ ਅਤੇ ਖਿਚਣਯੋਗ ਨੀਲਾ ਚਿੱਟਾ ਰੰਗ ਦੀ ਧਾਤ ਹੈ। ਪਾਰਾ ਤਰਲ, ਭਾਰੀ, ਚਾਂਦੀ ਰੰਗਾ ਧਾਤ ਹੈ। ਇਹ ਤਾਪ ਅਤੇ ਬਿਜਲੀ ਦਾ ਬਹੁਤ ਘੱਟ ਚਾਲਕ ਹੈ।

ਗਰੁੱਪ 12 ਤੱਤਾਂ ਦਾ ਗੁਣ
ਨਾਮ ਜਿਸਤ ਕੈਡਮੀਅਮ ਪਾਰਾ ਕੋਪਰਨੀਸੀਅਮ
ਪਿਘਲਣ ਦਰਜਾ 693 K (420 °C)594 K (321 °C)234 K (−39 °C)?
ਉਬਾਲ ਦਰਜਾ 1180 K (907 °C)1040 K (767 °C)630 K (357 °C)357+112
−108
K (84+112
−108
°C)
ਘਣਤਾ 7.14 g·cm−38.65 g·cm−313.534 g·cm−3? 23.7 g·cm−3
ਦਿੱਖ ਚਾਂਦੀ ਨੀਲਾ ਗ੍ਰੇ ਧਾਤਵੀਚਾਂਦੀ ਗ੍ਰੇਚਾਂਦੀ ਰੰਗਾ?
ਪਰਮਾਣੂ ਅਰਧ ਵਿਆਸ 135 pm155 pm150 pm? 147 pm

ਹਵਾਲੇ

[ਸੋਧੋ]