ਸਮੱਗਰੀ 'ਤੇ ਜਾਓ

ਗ੍ਰੈਂਡ ਯੂਨੀਫਾਈਡ ਥਿਊਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਰੈਂਡ ਯੂਨੀਫਾਈਡ ਥਿਊਰੀ ਤੋਂ ਮੋੜਿਆ ਗਿਆ)

ਗ੍ਰੈਂਡ ਯੂਨੀਫਾਈਡ ਥਿਊਰੀ (GUT) ਕਣ ਭੌਤਿਕ ਵਿਗਿਆਨ ਵਿੱਚ ਇੱਕ ਅਜਿਹਾ ਮਾਡਲ ਹੈ ਜਿਸ ਅੰਦਰ ਉੱਚ ਊੇਰਜਾ ਉੱਤੇ,ਇਲੈਕਟ੍ਰੋਮੈਗਨਟਿਜ਼ਮ, ਕਮਜੋਰ, ਅਤੇ ਤਾਕਰਵਰ ਪਰਸਪਰ ਕ੍ਰਿਆਵਾਂ ਜਾਂ ਬਲਾਂ ਨੂੰ ਪਰਿਭਾਸ਼ਿਤ ਕਰਨ ਵਾਲੇ ਸਟੈਂਡਰਡ ਮਾਡਲ ਦੀਆਂ ਤਿੰਨ ਗੇਜ ਪਰਸਪਰ ਕ੍ਰਿਆਵਾਂ ਨੂੰ ਇੱਕੋ ਬਲ ਵਿੱਚ ਲੀਨ ਕਰ ਦਿੱਤੀਆਂ ਜਾਂਦੀਆਂ ਹਨ। ਇਸ ਇਕੱਠੀ ਕੀਤੀ ਗਈ ਪਰਸਪਰ ਕ੍ਰਿਆ ਨੂੰ ਇੱਕ ਵਿਸ਼ਾਲ ਗੇਜ ਸਮਿੱਟਰੀ ਦੁਆਰਾ ਵਿਸ਼ੇਸ਼ ਤੌਰ 'ਤੇ ਦਰਸਾਇਆ ਜਾਂਦਾ ਹੈ ਅਤੇ ਇਸਤਰਾਂ ਕਈ ਬਲ ਦੇ ਵਾਹਕਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਦਰਸਾਇਆ ਜਾਂਦਾ ਹੈ, ਪਰ ਇੱਕ ਸੰਯੁਕਤ ਕੀਤੇ ਹੋਏ ਮੇਲਣ ਵਾਲੇ ਸਥਿਰਾਂਕ (ਕਪਲਿੰਗ ਕੋਂਸਟੈਂਟ) ਰਾਹੀਂ ਦਰਸਾਇਆ ਜਾਂਦਾ ਹੈ। ਜੇਕਰ ਕੁਦਰਤ ਅੰਦਰ ਗ੍ਰੈਂਡ ਯੂਨੀਫੀਕੇਸ਼ਨ ਨੂੰ ਅਨੁਭਵ ਕਰ ਲਿਆ ਜਾਂਦਾ ਹੈ, ਤਾਂ ਸ਼ੁਰੂਆਤੀ ਬ੍ਰਹਿਮੰਡ ਵਿੱਚ ਇੱਕ ਗ੍ਰੈਂਡ ਯੂਨੀਫੀਕੇਸ਼ਨ ਇਪੋਚ (ਵਿਸ਼ਾਲ ਏਕੀਕਰਨ ਯੁੱਗ) ਰਿਹਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।

ਅਜਿਹੇ ਮਾਡਲ ਜੋ ਗੇਜ ਸਮਿੱਟਰੀ ਦੇ ਰੂਪ ਵਿੱਚ ਇੱਕ ਸਰਲ ਲਾਈ ਗਰੁੱਪ ਵਰਤ ਕੇ ਸਾਰੀਆਂ ਪਰਸਪਰ ਕ੍ਰਿਆਵਾਂ ਨੂੰ ਸੰਯੁਕਤ ਨਹੀਂ ਕਰਦੇ, ਪਰ ਅਰਧ-ਸਰਲ ਗਰੁੱਪਾਂ ਦੀ ਵਰਤੋਂ ਨਾਲ ਅਜਿਹਾ ਕਰਦੇ ਹਨ, ਵੀ ਮਿਲਦੀਆਂ ਜੁਲਦੀਆਂ ਵਿਸ਼ੇਸ਼ਤਾਵਾਂ ਦਿਖਾ ਸਕਦੇ ਹਨ ਅਤੇ ਉਹਨਾਂ ਨੂੰ ਵੀ ਕਦੇ ਕਦੇ ਗ੍ਰੈਂਡ ਯੂਨੀਫਾਈਡ ਥਿਊਰੀਆਂ ਕਿਹਾ ਜਾਂਦਾ ਹੈ।

ਹੋਰ ਤਿੰਨ ਪਰਸਪਰ ਕ੍ਰਿਆਵਾਂ ਨਾਲ ਗਰੈਵਿਟੀ ਨੂੰ ਮਿਲਾਉਣਾ ਇੱਕ ਥਿਊਰੀ ਔਫ ਐਵਰੀਥਿੰਗ (ToE) ਮੁਹੱਈਆ ਕਰਵਾਏਗਾ ਨਾ ਕਿ ਇੱਕ ਗ੍ਰੈਂਡ ਯੂਨੀਫਾਈਡ ਥਿਊਰੀ (GUT)। ਹੋਰ ਤਾਂ ਹੋਰ, ਗ੍ਰੈਂਡ ਯੂਨੀਫਾਈਡ ਥਿਊਰੀਆਂ (GUT) ਅਕਸਰ ਥਿਊਰੀ ਔਫ ਐਵਰੀਥਿੰਗ (ToE) ਵੱਲ ਇੱਕ ਮੱਧ-ਵਿਚਕਾਰਲੇ ਕਦਮ ਦੇ ਤੌਰ 'ਤੇ ਦੇਖੀਆਂ ਜਾਂਦੀਆਂ ਹਨ।

ਗ੍ਰੈਂਡ ਯੂਨੀਫਾਈਡ ਥਿਊਰੀ (GUT) ਮਾਡਲਾਂ ਦੁਆਰਾ ਅਨੁਮਾਨਿਤ ਨਵੇਂ ਕਣ ਗ੍ਰੈਂਡ ਯੂਨੀਫਾਈਡ ਥਿਊਰੀ (GUT) ਪੈਮਾਨੇ ਦੇ ਲੱਗਪਗ ਪੁੰਜ ਰੱਖਦੇ ਉਮੀਦ ਕੀਤੇ ਜਾਂਦੇ ਹਨ- ਜੋ ਪਲੈਂਕ ਪੈਮਾਨੇ ਦੇ ਮੁੱਲ ਤੋਂ ਕੁੱਝ ਹੀ ਥੱਲੇ ਹੁੰਦੇ ਹਨ- ਅਤੇ ਇਸੇਤਰਾਂ ਕਿਸੇ ਵੀ ਪਹਿਲਾਂ ਦੇਖੇ ਕਣ ਟਕਰਾਉਣ ਵਾਲ਼ੇ ਪ੍ਰਯੋਗਾਂ ਦੀ ਪਹੁੰਚ ਤੋਂ ਬਹੁਤ ਚੰਗੀ ਤਰਾਂ ਪਰੇ ਹੋਣਗੇ। ਇਸਲਈ, ਗ੍ਰੈਂਡ ਯੂਨੀਫਾਈਡ ਥਿਊਰੀ (GUT) ਮਾਡਲਾਂ ਦੁਆਰਾ ਅਨੁਮਾਨਿਤ ਕਣ ਸਿੱਧੇ ਤੌਰ 'ਤੇ ਦੇਖਣਯੋਗ ਨਹੀਂ ਹੋਣਗੇ ਅਤੇ ਵਿਸ਼ਾਲ ਏਕੀਕਰਨ ਦੇ ਪ੍ਰਭਾਵਾਂ ਦੀ ਵਜਾਏ ਪ੍ਰੋਟੌਨ ਡਿਸੇਅ, ਮੁਢਲੇ ਕਣਾਂ ਦੀਆਂ ਇਲੈਕਟ੍ਰਿਕ ਡਾਈਪੋਲ ਮੋਮੈਂਟਾਂ, ਜਾਂ ਨਿਊਟ੍ਰੀਨੋਆਂ[1] ਦੀਆਂ ਵਿਸ਼ੇਸ਼ਤਾਵਾਂ ਵਰਗੇ ਸਿੱਧੇ ਨਿਰੀਖਣਾਂ ਰਾਹੀਂ ਪਛਾਣੇ ਜਾ ਸਕਦੇ ਹੋਣਗੇ। ਕੁੱਝ ਗ੍ਰੈਂਡ ਯੂਨੀਫਾਈਡ ਥਿਊਰੀਆਂ ਚੁੰਬਕੀ ਮੋਨੋਪੋਲਾਂ ਦੀ ਮੌਜੂਦਗੀ ਦਾ ਅਨੁਮਾਨ ਵੀ ਲਗਾਉਂਦੀਆਂ ਹਨ।

2012 ਤੱਕ, ਸਾਰੇ ਗ੍ਰੈਂਡ ਯੂਨੀਫਾਈਡ ਥਿਊਰੀ ਮਾਡਲ ਜੋ ਪੂਰੀ ਤਰਾਂ ਯਥਾਰਥਵਾਦੀ ਹੋਣ ਦਾ ਮੰਤਵ ਰੱਖਦੇ ਹਨ ਬਹੁਤ ਗੁੰਝਲਦਾਰ ਹਨ, ਇੱਥੋਂ ਤੱਕ ਕਿ ਸਟੈਂਡਰਡ ਮਾਡਲ ਨਾਲ ਤੁਲਨਾ ਕਰਨ ਤੇ ਵੀ ਜਟਿਲ ਰਹੇ ਹਨ, ਕਿਉਂਕਿ ਉਹਨਾਂ ਨੂੰ ਅਤਿਰਿਕਤ ਫੀਲਡਾਂ ਅਤੇ ਪਰਸਪਰ ਕ੍ਰਿਆਵਾਂ ਪੇਸ਼ ਕਰਨ ਦੀ ਜਰੂਰਤ ਹੈ, ਜਾਂ ਇੱਥੋਂ ਤੱਕ ਕਿ ਸਪੇਸ ਦੀਆਂ ਅਤਿਰਿਕਤ ਡਾਇਮੈਨਸ਼ਨਾਂ ਵੀ ਪੇਸ਼ ਕਰਨ ਦੀ ਜਰੂਰਤ ਪੈਂਦੀ ਹੈ। ਇਸ ਜਟਿਲਤਾ ਪਿੱਛੇ ਦਾ ਮੁੱਖ ਕਾਰਣ ਨਿਰੀਖਤ ਕੀਤੇ ਗਏ ਫਰਮੀਔਨ ਪੁੰਜਾਂ ਅਤੇ ਮਿਸ਼ਰਿਤ ਕਰਨ ਵਾਲੇ ਕੋਣਾਂ (ਐਂਗਲਾਂ) ਦੀ ਪੁਨਰਪੈਦਾਵਰ ਵਿੱਚ ਆਉਂਦੀ ਕਠਿਨਾਈ ਤੋਂ ਪਤਾ ਲਗਦਾ ਹੈ। ਇਸ ਕਠਿਨਾਈ ਕਾਰਣ, ਅਤੇ ਵਿਸ਼ਾਲ ਏਕੀਕਰਨ ਦੇ ਕਿਸੇ ਵੀ ਨਿਰੀਖਤ ਪ੍ਰਭਾਵ ਦੀ ਕਮੀ ਕਾਰਣ, ਹੁਣ ਤੱਕ ਸਰਵ ਸਧਾਰਨ ਤੌਰ 'ਤੇ ਕੋਈ ਵੀ ਸਵੀਕਾਰ ਕੀਤਾ ਗਿਆ ਗ੍ਰੈਂਡ ਯੂਨੀਫਾਈਡ ਥਿਊਰੀ ਮਾਡਲ ਨਹੀਂ ਹੈ।

physics ਵਿੱਚ ਖੁੱਲੀਆਂ ਸਮੱਸਿਆਵਾਂ:
  • ਕੀ ਸਟੈਂਡਰਡ ਮਾਡਲ ਦੇ ਤਿੰਨੇ ਬਲ ਉੱਚ ਉਰਜਾਵਾਂ ਉੱਤੇ ਸੰਯੁਕਤ ਹੋ ਜਾਂਦੇ ਹਨ?
  • ਕਿਸ ਸਮਰੂਪਤਾ ਦੁਆਰਾ ਇਹ ਏਕੀਕਰਨ ਹੁੰਦਾ ਹੈ?
  • ਕੀ ਗ੍ਰੈਂਡ ਯੂਨੀਫਾਈਡ ਫਰਮੀਔਨ ਪੈਦਾਵਰ ਦੀ ਸੰਖਿਆ ਅਤੇ ਉਹਨਾਂ ਦੇ ਪੁੰਜਾਂ ਨੂੰ ਸਮਝਾ ਸਕਦੀ ਹੈ?

(physics ਵਿੱਚ ਹੋਰ ਖੁੱਲੀਆਂ ਸਮੱਸਿਆਵਾਂ)

ਹਵਾਲੇ

[ਸੋਧੋ]
  1. Ross, G. (1984). Grand Unified Theories. Westview Press. ISBN 978-0-8053-6968-7.