CP ਉਲੰਘਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੌਤਿਕ ਵਿਗਿਆਨ ਵਿੱਚ, CP ਉਲੰਘਣਾ (CP ਦਾ ਅਰਥ ਹੈ ਚਾਰਜ ਪੇਅਰਟੀ), ਸਵੈ-ਸਿੱਧ ਕੀਤੀ ਹੋਈ CP-ਸਮਿੱਟਰੀ (ਜਾਂ ਚਾਰਜ ਕੰਜਗਸ਼ਨ ਪੇਅਰਟੀ ਸਮਿੱਟਰੀ) ਦੀ ਇੱਕ ਉਲੰਘਣਾ ਹੈ: ਜੋ C-ਸਮਿੱਟਰੀ (ਚਾਰਜ ਕੰਜਗਸ਼ਨ ਸਮਿੱਟਰੀ) ਅਤੇ P-ਸਮਿੱਟਰੀ (ਪੇਅਰਟੀ ਸਮਿੱਟਰੀ) ਦਾ ਇੱਕ ਮੇਲ ਹੈ। CP-ਸਮਿੱਟਰੀ ਦੱਸਦੀ ਹੈ ਕਿ ਭੌਤਿਕ ਵਿਗਿਅਨ ਦੇ ਨਿਯਮ ਉਹੀ ਰਹਿਣੇ ਚਾਹੀਦੇ ਹਨ ਜੇਕਰ ਕੋਈ ਕਣ ਅਪਣੇ ਉਲਟ-ਕਣ (C ਸਮਿੱਟਰੀ) ਨਾਲ ਵਟਾ ਦਿੱਤਾ ਜਾਵੇ, ਅਤੇ ਇਸਦੇ ਸਥਾਨਿਕ ਨਿਰਦੇਸ਼ਾਂਕ ਉਲਟਾ ਦਿੱਤੇ ਜਾਣ (ਦਰਪਣ ਜਾਂ P ਸਮਿੱਟਰੀ)। 1964 ਵਿੱਚ ਨਿਊਟ੍ਰਲ ਕਾਔਨਾਂ ਦੇ ਵਿਕੀਰਣਾਂ ਵਿੱਚ CP ਉਲੰਘਣਾ ਦੀ ਖੋਜ ਨੇ ਇਸਦੇ ਖੋਜੀਆਂ ਜੇਮਸ ਕ੍ਰੋਨਿਨ ਅਤੇ ਵਾਲ ਫਿੱਚ]] ਨੂੰ 1980 ਵਿੱਚ ਨੋਬਲ ਪੁਰਸਕਾਰ ਦਵਾਇਆ।

ਕਣ ਭੌਤਿਕ ਵਿਗਿਆਨ ਅੰਦਰ ਕਮਜ਼ੋਰ ਪਰਸਪਰ ਕ੍ਰਿਆਵਾਂ ਦੇ ਅਧਿਐਨ ਵਿੱਚ ਅਤੇ ਮੌਜੂਦਾ ਬ੍ਰਹਿਮੰਡ ਅੰਦਰ ਐਂਟੀਮੈਟਰ ਉੱਤੇ ਮੈਟਰ ਦੀ ਜਿੱਤ ਸਮਝਾਉਣ ਲਈ ਬ੍ਰਹਿਮੰਡ ਵਿਗਿਆਨ ਦੀਆਂ ਕੋਸ਼ਿਸ਼ਾਂ ਵਿੱਚ ਇਹ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

ਹੋਰ ਲਿਖਤਾਂ[ਸੋਧੋ]

ਬਾਹਰੀ ਲਿੰਕ[ਸੋਧੋ]