ਗਾਲਣ ਦੀ ਕਿਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਾਲਣ ਦੀ ਕਿਰਿਆ ਧਮਨ ਭੱਠੀ ਵਿੱਚ ਕੱਚੀ ਧਾਤ, ਚੂਨੇ ਦਾ ਪੱਥਰ ਅਤੇ ਕੋਕ ਪਾ ਕੇ ਗਰਮ ਹਵਾ ਵਿੱਚ ਸਾੜਿਆ ਜਾਂਦਾ ਹੈ ਇਸ ਕਿਰਿਆ ਨੂੰ ਗਾਲਣ ਦੀ ਕਿਰਿਆ ਕਹਿੰਦੇ ਹਨ।[1]

ਪੜਾਅ[ਸੋਧੋ]

  • ਕੱਚੀ ਧਾਤ, ਕੋਲਾ ਜਾਂ ਕੋਕ ਅਤੇ ਚੂਨੇ ਦਾ ਪੱਥਰ ਨੂੰ ਧਮਨ ਭੱਠੀ ਵਿੱਚ ਭਰ ਦਿਤਾ ਜਾਂਦਾ ਹੈ। ਚੂਨੇ ਦਾ ਪੱਥਰ ਧਾਤ ਦੀਆਂ ਅਸ਼ੁਧੀਆਂ ਨਾਲ ਕਿਰਿਆ ਕਰਦਾ ਹੈ ਤੇ ਕਚਰਾ ਬਣਾਉਂਦਾ ਹੈ। ਜਿਸ ਨੂੰ ਸਲੈਗ ਕਿਹਾ ਜਾਂਦਾ ਹੈ।
  • ਗਰਮ ਹਵਾ ਭੱਠੀ ਵਿੱਚ ਫੂਕੀ ਜਾਂਦੀ ਹੈ ਇਹ ਕੋਕ ਜਾਂ ਕੋਲੇ ਦੀ ਕਾਰਬਨ ਨਾਲ ਕਿਰਿਆ ਕਰ ਕੇ ਕਾਰਬਨ ਮੋਨੋਆਕਸਾਈਡ ਬਚਾਉਂਦੀ ਹੈ। ਇਸ ਸਮੇਂ ਭੱਠੀ ਦਾ ਤਾਪਮਨ 2000 °C ਹੋ ਜਾਂਦਾ ਹੈ।

ਕਾਰਬਨ ਮੋਨੋਆਕਸਾਈਡ ਕੱਚੀ ਧਾਤ ਵਾਲੀ ਆਕਸੀਜਨ ਨਾਲ ਪ੍ਰਤੀਕਿਰਿਆ ਕਰਦੀ ਹੈ ਤੇ ਧਾਤ ਨੂੰ ਵੱਖਰਾ ਕਰ ਦਿੰਦੀ ਹੈ।

  • ਪਿਘਲੇ ਹੋਏ ਲੋਹੇ ਨੂੰ ਬਾਹਰ ਕੱਢ ਲਿਆ ਜਾਂਦਾ ਹੈ।
  • ਪਿਘਲੀ ਹੋਈ ਮੈਲ ਭੱਠੀ ਦੇ ਥੱਲੇ ਲੱਗ ਜਾਂਦੀ ਹੈ। ਇਸ ਦੀ ਵਰਤੋਂ ਸੜਕਾਂ ਦੀ ਉਸਾਰੀ ਲਈ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

  1. "Malachite: Malachite mineral information and data". mindat.org. Retrieved 26 August 2015.