ਸਮੱਗਰੀ 'ਤੇ ਜਾਓ

ਧਮਨ ਭੱਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਮਨ ਭੱਠੀ

ਧਮਨ ਭੱਠੀ ਜਿਸ ਦੀ ਵਰਤੋਂ ਗਾਲਣ ਦੀ ਕਿਰਿਆ ਲਈ ਕੀਤੀ ਜਾਂਦੀ ਹੈ। ਇਸ ਨਾਲ ਕੱਚੀ ਧਾਤ ਤੋਂ ਧਾਤ ਨੂੰ ਗਾਲਣ ਦੀ ਕਿਰਿਆ ਰਾਹੀ ਵੱਖ ਕੀਤਾ ਜਾਂਦਾ ਹੈ। ਇਸ ਦੀ ਲੰਬਾਈ ਲਗਭਗ 30 ਮੀਟਰ, ਦੀਵਾਰਾ ਦੀ ਮੋਟਾਈ ਤਿੰਨ ਮੀਟਰ ਹੁੰਦੀ ਹੈ। ਇਸ ਦੇ ਹੇਠ ਲਿਖੇ ਹਿੱਸੇ ਹਨ। ਇਸ ਨਾਲ ਲੋਹੇ ਦੀ ਕੱਚੀ ਧਾਤ ਤੋਂ ਲੋਹੇ ਦਾ ਨਿਸਕਰਨ ਕੀਤਾ ਜਾਂਦਾ ਹੈ

  1. ਬਹੁਤ ਗਰਮ ਹਵਾ ਅੰਦਰ ਭੇਜੀ ਜਾਂਦੀ ਹੈ।
  2. ਪਿਘਲਣ ਜ਼ੋਨ।
  3. ਲੋਹਾ ਆਕਸਾਈਡ ਦਾ ਰਿਡਕਸਨ ਜੋਨ।
  4. ਸਲੈਗ ਦਾ ਬਣਨਾ।
  5. ਪ੍ਰਤੀ ਗਰਮ ਜੋਨ।
  6. ਕੱਚੀ ਧਾਤ, ਚੂਨਾ ਪੱਥਰ ਅਤੇ ਕੋਕ ਦਾ ਅੰਦਰ ਭੇਜਣਾ।
  7. ਵਾਧੂ ਗੈਸਾਂ ਦਾ ਨਿਕਾਸ।
  8. ਕੱਚੀ ਧਾਤ, ਕੋਕ ਅਤੇ ਚੂਨਾ ਪੱਥਰ।
  9. ਸਲੈਗ ਨੂੰ ਬਾਹਰ ਭੇਜਣਾ।
  10. ਪਿਗ ਆਇਰਨ ਨੂੰ ਹਿਲਾਉਣਾ।
  11. ਵਾਧੂ ਗੈਸਾਂ ਦਾ ਇਕੱਠਾ ਕਰਨਾ।

ਕਿਰਿਆਵਾਂ

[ਸੋਧੋ]

ਪਿਘਲੀ ਹੋਇਆ ਲੋਹਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ।[1]

Fe2O3 + 3CO → 2Fe + 3CO2

ਇਸ ਕਿਰਿਆ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਗਰਮ ਹਵਾ ਭੱਠੀ ਵਿੱਚ ਕੋਕ ਦੀ ਕਾਰਬਨ ਨਾਲ ਕਿਰਿਆ ਕਰ ਕੇ ਕਾਰਬਨ ਮੋਨੋਆਕਸਾਈਡ ਅਤੇ ਗਰਮੀ ਪੈਦਾ ਕਰਦੀ ਹੈ।

2 C(ਠੋਸ) + O2(g) → 2 CO(g)

ਗਰਮ ਕਾਰਬਨ ਮੋਨੋਆਕਸਾਈਡ ਜੋ ਕਿ ਇੱਕ ਪ੍ਰਤੀਕਾਰਕ ਹੈ ਜੋ ਲੋਹੇ ਦੀ ਕੱਚੀ ਧਾਤ ਨਾਲ ਕਿਰਿਆ ਕਰ ਕੇ ਲੋਹਾ ਅਤੇ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ। ਇਹ ਕਿਰਿਆ ਕਈ ਪੜਾਵਾਂ ਵਿੱਚ ਹੁੰਦੀ ਹੈ। ਸਭ ਤੋਂ ਉੱਪਰ ਜਿਥੇ ਤਾਪਮਾਨ ਦੀ ਰੇਜ਼ 200 °C and 700 °C ਇੱਥੇ ਲੋਹਾ ਆਕਸਾਈਡ ਬਦਲ ਜਾਂਦਾ ਹੈ ਲੋਹਾ(II,III) ਆਕਸਾਈਡ, Fe3O4.

3 Fe2O3(s) + CO(g) → 2 Fe3O4(s) + CO2(g)

ਜਦੋਂ ਤਾਪਮਾਨ ਲਗਭਗ 850 °C ਹੁੰਦਾ ਹੈ ਤਾਂ ਲੋਹਾ (II,III) ਬਦਲ ਜਾਂਦਾ ਹੈ ਲੋਹਾ(II) ਆਕਸਾਈਡ ਵਿੱਚ।

Fe3O4(s) + CO(g) → 3 FeO(s) + CO2(g)

ਗਰਮ ਕਾਰਬਨ ਡਾਈਆਕਸਾਈਡ, ਬਚੀ ਹੋਈ ਕਾਰਬਨ ਮੋਨੋਆਕਸਾਈਡ ਅਤੇ ਨਾਈਟਰੋਜਨ ਉੱਪਰ ਉਠਦੀ ਹੈ ਜੋ ਕਿ ਹੇਠਾਂ ਆ ਰਹੇ ਕੱਚੀ ਧਾਤ ਕੋਕ ਅਤੇ ਚੂਨਾ ਪੱਥਰ ਨਾਲ ਕਿਰਿਆ ਕਰਦੀ ਹੈ। ਇੱਥੇ ਚੂਨਾ ਪੱਥਰ ਦਾ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਅਪਘਟਨ ਹੋ ਜਾਂਦਾ ਹੈ।

CaCO3(s) → CaO(s) + CO2(g)

ਇਥੇ ਲੋਹਾ(II) ਆਕਸਾਈਡ ਜਿਆਦ ਵੱਧ ਤਾਪਾਮਨ ਰੇਜ 1200 °C ਨਾਲ ਹੇਠਾਂ ਡਿਗਦਾ ਹੈ ਤੇ ਲੋਹੇ ਵਿੱਚ ਟੁਟ ਜਾਂਦਾ ਹੈ।

FeO(s) + CO(g) → Fe(s) + CO2(g)

ਇਸ ਕਿਰਿਆ ਵਿੱਚ ਪੈਦਾ ਹੋਈ ਕਾਰਬਨ ਡਾਈਆਕਸਾਈਡ ਨੂੰ ਦੁਆਰਾ ਕਾਰਬਨ ਮੋੋਨੋਆਕਸਾਈਡ ਵਿੱਚ ਬਦਲ ਲਿਆ ਜਾਂਦਾ ਹੈ। ਜਿਸ ਦੀ ਦੁਆਰਾ ਵਰਤੋਂ ਕੀਤੀ ਜਾਂਦੀ ਹੈ।

C(s) + CO2(g) → 2 CO(g)

ਇਸ ਭੱਠੀ ਦਾ ਤਾਪਮਾਨ ਸਥਿਰ ਰੱਖੀਆ ਜਾਂਦਾ ਹੈ।

2CO CO2 + C

ਮੱਧ ਜੋਨ ਵਿੱਚ ਚੂਨਾ ਪੱਥਰ ਦਾ ਅਪਘਟਨ ਹੇਠ ਲਿਖੇ ਅਨੁਸਾਰ ਹੁੰਦਾ ਹੈ।

CaCO3 → CaO + CO2

ਕੈਲਸ਼ੀਅਮ ਆਕਸਾਈਡ ਲੋਹੇ ਵਿੱਚ ਮੋਜ਼ੂਦ ਬਹੁਤ ਸਾਰੀਆਂ ਅਸ਼ੁਧੀਆਂ ਨਾਲ ਕਿਰਿਆ ਕਰ ਕੇ ਸਲੈਗ ਬਣਾਉਂਦਾ ਹੈ। ਜੋ ਆਮ ਤੌਰ 'ਤੇ ਕੈਲਸ਼ੀਅਮ ਸਿਲੀਕੇਟ, CaSiO3:

SiO2 + CaO → CaSiO3

ਇਸ ਭੱਠੀ ਵਿੱਚ ਪੈਦਾ ਹੋਈ ਪਿੰਗ ਲੋਹਾ ਵਿੱਚ 4–5% ਪ੍ਰਤੀਸ਼ਤ ਕਾਰਬਨ ਹੁੰਦੀ ਹੈ।

ਹਵਾਲੇ

[ਸੋਧੋ]
  1. "Blast Furnace". Science Aid. Archived from the original on 2007-12-17. Retrieved 2007-12-30. {{cite web}}: Unknown parameter |dead-url= ignored (|url-status= suggested) (help)