ਗਿਆਨੀ ਗਿਆਨ ਸਿੰਘ
Jump to navigation
Jump to search
ਗਿਆਨੀ ਗਿਆਨ ਸਿੰਘ (15 ਅਪਰੈਲ 1822 - 24 ਸਤੰਬਰ 1921[1]) ਇੱਕ ਪੰਜਾਬੀ ਵਿਦਵਾਨ, ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ ਸੀ।
ਜੀਵਨੀ[ਸੋਧੋ]
ਗਿਆਨ ਸਿੰਘ ਦਾ ਜਨਮ 1822 ਵਿੱਚ ਲੌਂਗੋਵਾਲ, ਜਿਲ੍ਹਾ ਸੰਗਰੂਰ ਵਿੱਚ ਹੋਇਆ ਸੀ। ਉਹ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਦੇਸਾਂ ਸੀ। ਉਸ ਨੇ ਆਪਣੇ ਪਿੰਡ ਵਿੱਚ ਹੀ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਸਿੱਖੀ।
ਰਚਨਾਵਾਂ[ਸੋਧੋ]
- ਤਵਾਰੀਖ਼ ਗੁਰੂ ਖਾਲਸਾ
- ਪੰਥ ਪ੍ਰਕਾਸ਼
- ਸੂਰਜ ਪ੍ਰਕਾਸ਼ ਵਾਰਤਕ, ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ
- ਰਮਾਇਣ ਭਾਈ ਮਨੀ ਸਿੰਘ ਜੀ ਦੀ
- ਤਵਾਰੀਖ਼ ਅੰਮ੍ਰਿਤਸਰ (ਉਰਦੂ)
- ਪਤਿਤ ਪਾਵਨ
- ਗੁਰਧਾਮ ਸਾਰੀਗ
- ਇਤਿਹਾਸ ਬਾਗੜੀਆਂ
- ਰਿਪੁਦਮਨ ਪ੍ਰਕਾਸ਼
- ਇਤਿਹਾਸ ਰਿਆਸਤ ਬਾਗੜੀਆਂ
- ਤਵਾਰੀਖ ਗੁਰੂ ਖਾਲਸਾ ਅਰਥਾਤ ਸ਼ਮਸ਼ੇਰ ਖਾਲਸਾ
- ਤਵਾਰੀਖ ਗੁਰੂ ਖਾਲਸਾ, ਰਾਜ ਖਾਲਸਾ
- ਤਵਾਰੀਖ ਗੁਰਦਵਾਰਿਆਂ
- ਪੰਥ ਪ੍ਰਕਾਸ਼, ਛੰਦਾ-ਬੰਦੀ ਵਿਚ