ਗੁਜਰਾਤੀ ਸਾਹਿਤ ਪ੍ਰੀਸ਼ਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਜਰਾਤੀ ਸਾਹਿਤ ਪ੍ਰੀਸ਼ਦ ਦੀ ਇਮਾਰਤ

ਗੁਜਰਾਤੀ ਸਾਹਿਤ ਪ੍ਰੀਸ਼ਦ (ਗੁਜਰਾਤੀ ਸਾਹਿਤ ਸਭਾ ) ਗੁਜਰਾਤੀ ਸਾਹਿਤ ਦੇ ਪ੍ਰਚਾਰ ਲਈ ਅਹਿਮਦਾਬਾਦ, ਗੁਜਰਾਤ, ਭਾਰਤ ਵਿੱਚ ਸਥਿਤ ਇੱਕ ਸਾਹਿਤਕ ਸੰਸਥਾ ਹੈ। ਇਸ ਦੀ ਸਥਾਪਨਾ ਰੰਜੀਤਰਾਮ ਮਹਿਤਾ ਦੁਆਰਾ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕਰਨ ਵਾਲਾ ਸਾਹਿਤ ਸਿਰਜਣ ਅਤੇ ਲੋਕਾਂ ਵਿੱਚ ਸਾਹਿਤਕ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਮਹਾਤਮਾ ਗਾਂਧੀ ਅਤੇ ਕਨਈਆਲਾਲ ਮੁਨਸ਼ੀ ਸਮੇਤ ਕਈ ਪ੍ਰਮੁੱਖ ਲੋਕਾਂ ਨੇ ਇਸ ਸੰਸਥਾ ਦੀ ਪ੍ਰਧਾਨਗੀ ਕੀਤੀ ਹੈ। ਇਸ ਦਾ ਮੁੱਖ ਦਫਤਰ, ਆਸ਼ਰਮ ਰੋਡ 'ਤੇ ਸਥਿਤ ਹੈ, ਨੂੰ ਗੋਵਰਧਨ ਭਵਨ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਇੱਕ ਕਾਨਫਰੰਸ ਹਾਲ ਅਤੇ ਲਾਇਬ੍ਰੇਰੀ ਹੈ।

ਪਰਬ ਗੁਜਰਾਤੀ ਸਾਹਿਤ ਪ੍ਰੀਸ਼ਦ ਦਾ ਮਾਸਿਕ ਮੈਗਜ਼ੀਨ ਹੈ ਅਤੇ ਹਰ ਮਹੀਨੇ ਦੀ 10 ਤਰੀਕ ਨੂੰ ਪ੍ਰਕਾਸ਼ਿਤ ਹੁੰਦਾ ਹੈ।[1]

ਰਾਮਨਾਰਾਇਣ ਵੀ. ਪਾਠਕ ਆਡੀਟੋਰੀਅਮ
ਚਿਮਨਲਾਲ ਮੰਗਲਦਾਸ ਲਾਇਬ੍ਰੇਰੀ

ਹਵਾਲੇ[ਸੋਧੋ]

  1. "ગુજરાતી સાહિત્ય પરિષદ - Gujarati Sahitya Parishad". www.gujaratisahityaparishad.com. Retrieved 2020-10-25.