ਕੇ ਐਮ ਮੁਨਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇ ਐਮ ਮੁਨਸ਼ੀ
ਕੇ ਐਮ ਮੁਨਸ਼ੀ ਆਪਣੇ ਸਠਵਿਆਂ ਦੇ ਸ਼ੁਰੂ ਵਿੱਚ
ਜਨਮ30 ਦਸੰਬਰ 1887
ਮੌਤ8 ਫਰਵਰੀ 1971(1971-02-08) (ਉਮਰ 83)
ਪੇਸ਼ਾਆਜ਼ਾਦੀ ਘੁਲਾਟੀਏ, ਰਾਜਨੀਤੀਵਾਨ, ਵਕੀਲ, ਲੇਖਕ
ਲਈ ਪ੍ਰਸਿੱਧਸੰਸਥਾਪਕ ਭਾਰਤੀ ਵਿੱਦਿਆ ਭਵਨ (1938)
ਗ੍ਰਹਿ ਮੰਤਰੀ ਬੰਬਈ ਸਟੇਟ (1937-40)
Agent-General of।ndia in ਹੈਦਰਾਬਾਦ ਸਟੇਟ ਵਿੱਚ ਭਾਰਤ ਦੇ ਏਜੰਟ-ਜਨਰਲ (1948)
ਮੈਂਬਰ ਭਾਰਤ ਦੀ ਸੰਵਿਧਾਨ ਸਭਾ
ਸੰਸਦ ਮੈਂਬਰ
ਖੇਤੀਬਾੜੀ ਅਤੇ ਖੁਰਾਕ ਮੰਤਰੀ (1952-53)
ਉੱਤਰ ਪ੍ਰਦੇਸ਼ ਦੇ ਰਾਜਪਾਲ (1952-57)
ਰਾਜਨੀਤਿਕ ਦਲਸਵਰਾਜ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸੁਤੰਤਰ ਪਾਰਟੀ, ਜਨ ਸੰਘ
ਜੀਵਨ ਸਾਥੀਅਤਿਲਕਸ਼ਮੀ ਪਾਠਕ, ਲੀਲਾਵਤੀ ਸੇਠ
ਬੱਚੇਜਗਦੀਸ਼ ਮੁਨਸ਼ੀ, ਸਰਲਾ ਸੇਠ, ਊਸ਼ਾ ਰਘੂਪਤੀ, ਲਤਾ ਮੁਨਸ਼ੀ, ਗਿਰੀਸ਼ ਮੁਨਸ਼ੀ

ਕਨਹੀਆਲਾਲ ਮਾਣਿਕਲਾਲ ਮੁਨਸ਼ੀ,[1] ਆਮ ਪ੍ਰਚਲਿਤ ਕੁਲਪਤੀ ਡਾ. ਕੇ ਐਮ ਮੁਨਸ਼ੀ (29 ਦਸੰਬਰ 1887 - 8 ਫਰਵਰੀ 1971) ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਅਤੇ ਸਿੱਖਿਆਵਿਦ ਸਨ। ਉਹਨਾਂ ਨੇ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ।

ਜ਼ਿੰਦਗੀ[ਸੋਧੋ]

ਕਨਹੀਆਲਾਲ ਮੁਨਸ਼ੀ ਦਾ ਜਨਮ ਭੜੌਚ, ਗੁਜਰਾਤ ਦੇ ਉੱਚ ਸਾਖ਼ਰ ਭਾਗਰਵ ਬਾਹਮਣ ਪਰਵਾਰ ਵਿੱਚ ਹੋਇਆ ਸੀ। ਇੱਕ ਪ੍ਰਤਿਭਾਸ਼ੀਲ ਵਿਦਿਆਰਥੀ ਦੇ ਤੌਰ ਉੱਤੇ ਮੁਨਸ਼ੀ ਨੇ ਕਨੂੰਨ ਦੀ ਪੜ੍ਹਾਈ ਕੀਤੀ। ਕਨੂੰਨ ਦੀ ਡਿਗਰੀ ਕਰਨ ਦੇ ਬਾਦ ਉਸ ਨੇ ਮੁਂਬਈ ਵਿੱਚ ਵਕਾਲਤ ਕੀਤੀ। ਇੱਕ ਪੱਤਰਕਾਰ ਦੇ ਰੂਪ ਵਿੱਚ ਵੀ ਉਹ ਸਫਲ ਰਿਹਾ। ਗਾਂਧੀ ਜੀ ਦੇ ਨਾਲ 1915 ਵਿੱਚ ਯੰਗ ਇੰਡੀਆ ਦੇ ਸਹਾਇਕ-ਸੰਪਾਦਕ ਬਣਿਆ। ਕਈ ਹੋਰ ਮਾਸਿਕ ਪੱਤਰਕਾਵਾਂ ਦਾ ਸੰਪਾਦਨ ਕੀਤਾ। ਉਸ ਨੇ ਗੁਜਰਾਤੀ ਸਾਹਿਤ ਪਰਿਸ਼ਦ ਵਿੱਚ ਪ੍ਰਮੁੱਖ ਸਥਾਨ ਪਾਇਆ ਅਤੇ ਆਪਣੇ ਕੁੱਝ ਦੋਸਤਾਂ ਦੇ ਨਾਲ 1938 ਦੇ ਅੰਤ ਵਿੱਚ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ। ਉਹ ਹਿੰਦੀ ਵਿੱਚ ਇਤਿਹਾਸਕ ਅਤੇ ਪ੍ਰਾਚੀਨ ਨਾਵਲ ਅਤੇ ਕਹਾਣੀ ਲੇਖਕ ਦੇ ਰੂਪ ਵਿੱਚ ਤਾਂ ਪ੍ਰਸਿੱਧ ਹੈ ਹੀ, ਉਸ ਨੇ ਪ੍ਰੇਮਚੰਦ ਦੇ ਨਾਲ ਹੰਸ ਦਾ ਸੰਪਾਦਨ ਫਰਜ ਵੀ ਸੰਭਾਲਿਆ। 1952 ਤੋਂ 1957 ਤੱਕ ਉਹ ਉੱਤਰ ਪ੍ਰਦੇਸ਼ ਦਾ ਰਾਜਪਾਲ ਰਿਹਾ। ਵਕੀਲ, ਮੰਤਰੀ, ਕੁਲਪਤੀ ਅਤੇ ਰਾਜਪਾਲ ਵਰਗੇ ਪ੍ਰਮੁੱਖ ਪਦਾਂ ਉੱਤੇ ਕਾਰਜ ਕਰਦੇ ਹੋਏ ਵੀ ਉਸ ਨੇ 50 ਤੋਂ ਜਿਆਦਾ ਕਿਤਾਬਾਂ ਲਿਖੀਆਂ। ਇਹਨਾਂ ਵਿੱਚ ਨਾਵਲ, ਕਹਾਣੀ, ਡਰਾਮਾ, ਇਤਹਾਸ, ਲਲਿਤ ਕਲਾਵਾਂ ਆਦਿ ਵਿਧਾਵਾਂ ਸ਼ਾਮਿਲ ਹਨ। 1956 ਵਿੱਚ ਉਸ ਨੇ ਕੁੱਲ ਭਾਰਤੀ ਸਾਹਿਤ ਸਮੇਲਨ ਦੀ ਪ੍ਰਧਾਨਗੀ ਵੀ ਕੀਤੀ।

ਹਵਾਲੇ[ਸੋਧੋ]

  1. Krishnavatara (Vol.।) - The Magic Flute. Bharatiya Vidya Bhavan. 1973. pp. dust cover flap.