ਗੁਜਰਾਤ ਫ਼ਾਈਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਜਰਾਤ ਫ਼ਾਈਲਜ਼: ਅਨੈਟਮੀ ਔਫ ਏ ਕਵਰ ਅਪ (Gujarat Files:Anatomy of a Cover Up) ਅਰਥਾਤ ਗੁਜਰਾਤ ਫ਼ਾਈਲਾਂ: ਪਰਦਾਪੋਸ਼ੀ ਦੀ ਚੀਰ-ਫ਼ਾੜ, ਪੱਤਰਕਾਰ ਰਾਣਾ ਅਯੂਬ ਦੁਆਰਾ ਗੁਜਰਾਤ ਦੇ ਫ਼ਸਾਦਾਂ, ਫਰਜ਼ੀ ਮੁਕਾਬਲਿਆਂ ਅਤੇ ਸੂਬੇ ਦੇ ਗ੍ਰਹਿ ਮੰਤਰੀ ਹਰੇਨ ਪਾਂਡਿਆ ਦੇ ਕਤਲ ਦੀ ਕੀਤੀ ਛਾਣਬੀਣ ਦਾ ਵੇਰਵਾ ਹੈ। ਅਮਰੀਕਨ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਇੱਕ ਫਿਲਮਸਾਜ਼, ਮੈਥਿਲੀ ਤਿਆਗੀ ਬਣਕੇ ਰਾਣਾ ਨੇ ਗੁਜਰਾਤ ਦੇ ਉਨ੍ਹਾਂ ਅਫਸਰਾਂਸ਼ਾਹਾਂ ਅਤੇ ਵੱਡੇ ਪੁਲਿਸ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ ਜੋ 2001 ਅਤੇ 2010 ਦਰਮਿਆਨ ਉਸ ਸੂਬੇ ਵਿੱਚ ਅਹਿਮ ਅਹੁਦਿਆਂ ਉੱਪਰ ਤੈਨਾਤ ਰਹੇ ਸਨ।

ਪਿੱਠਭੂਮੀ[ਸੋਧੋ]

ਰਾਣਾ ਅਯੂਬ ਨੇ ਆਪਣੇ ਆਪ ਨੂੰ ਇੱਕ ਯੂਐਸ ਅਧਾਰਤ ਫਿਲਮ ਨਿਰਮਾਤਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਦੀ ਪੈਰੋਕਾਰ ਅਮਰੀਕਨ ਫਿਲਮ ਇੰਸਟੀਚਿਊਟ ਦੀ ਵਿਦਿਆਰਥਣ ਦੱਸ ਕੇ, ਗੁਜਰਾਤ ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਨੌਕਰਸ਼ਾਹਾਂ ਅਤੇ ਸਿਆਸਤਦਾਨਾਂ ਤੱਕ ਪਹੁੰਚ ਪ੍ਰਾਪਤ ਕੀਤੀ। । ਉਹ ਆਪਣੇ ਮੈਥਿਲੀ ਤਿਆਗੀ ਦੇ ਭੇਸ ਵਿੱਚ ਨਰਿੰਦਰ ਮੋਦੀ ਨੂੰ ਮਿਲਣ ਵਿੱਚ ਵੀ ਕਾਮਯਾਬ ਰਹੀ। ਅਯੂਬ ਨੇ ਇਹਨਾਂ ਮੀਟਿੰਗਾਂ ਦੌਰਾਨ ਇੱਕ ਗੁਪਤ ਕੈਮਰਾ ਅਤੇ ਮਾਈਕ੍ਰੋਫੋਨ ਪਾਇਆ ਹੋਇਆ ਸੀ ਜਿਸ ਨਾਲ ਉਹ ਉਨ੍ਹਾਂ ਦੀਆਂ ਗੱਲ਼ਾਂ ਨੂੰ ਰਿਕਾਰਡ ਕਰ ਸਕੀ। ਕਿਤਾਬ ਇਨ੍ਹਾਂ ਰਿਕਾਰਡ ਕੀਤੀਆਂ ਗੱਲਾਂ 'ਤੇ ਆਧਾਰਿਤ ਹੈ। ਰਿਕਾਰਡਿੰਗਾਂ ਸਾਲ 2010-2011 ਦੌਰਾਨ ਅੱਠ ਮਹੀਨਿਆਂ ਦੇ ਸਮੇਂ ਵਿੱਚ ਕੀਤੀਆਂ ਗਈਆਂ ਸਨ। ਸਾਰੀ ਕਵਾਇਦ ਤਹਿਲਕਾ ਦੀ ਤਰਫੋਂ ਕੀਤੀ ਗਈ ਸੀ ਜਿਸ ਲਈ ਅਯੂਬ ਉਸ ਸਮੇਂ ਕੰਮ ਕਰ ਰਹੀ ਸੀ। ਤਹਿਲਕਾ ਨੇ ਅਪ੍ਰੈਲ 2011 ਵਿੱਚ ਜਾਂਚ ਨੂੰ ਖਤਮ ਕਰ ਦਿੱਤਾ ਸੀ।[1][2][3][4][5]

ਪ੍ਰਕਾਸ਼ਨ[ਸੋਧੋ]

ਮਿੰਟ ਦੀ ਪ੍ਰਿਆ ਰਮਾਨੀ ਲਿਖਤ ਸਤੰਬਰ 2016 ਦੇ ਇੱਕ ਕਾਲਮ ਦੇ ਅਨੁਸਾਰ, ਗੁਜਰਾਤ ਫਾਈਲਾਂ ਕਿਤਾਬ ਦੀਆਂ 32,000 ਕਾਪੀਆਂ ਵਿਕਣ ਨਾਲ਼ ਇਹ ਬੈਸਟ ਸੇਲਰ ਬਣ ਗਈ। ਰਮਾਨੀ ਨੇ ਨੋਟ ਕੀਤਾ ਕਿ ਭਾਵੇਂ ਕੋਈ ਵੀ ਪ੍ਰਕਾਸ਼ਕ ਉਸ ਦੇ ਕੰਮ ਨੂੰ ਪ੍ਰਕਾਸ਼ਿਤ ਕਰਨ ਲਈ ਤਿਆਰ ਨਹੀਂ ਸੀ, ਭਾਰਤ ਦੇ ਸਭ ਤੋਂ ਵੱਡੇ ਅੰਗਰੇਜ਼ੀ ਭਾਸ਼ਾ ਦੇ ਕਿਤਾਬ ਵਿਤਰਕ, ਇੰਡੀਆ ਬੁੱਕ ਡਿਸਟ੍ਰੀਬਿਊਟਰਜ਼ (ਆਈਬੀਡੀ), ਨੇ ਪਿਛਲੇ ਮਹੀਨੇ ਕਿਤਾਬ ਵੇਚਣ ਲਈ ਅਯੂਬ ਨਾਲ ਸੌਦਾ ਕੀਤਾ ਹੈ ਅਤੇ ਉਹ ਕਿਤਾਬ ਦੀਆਂ 8,000 ਕਾਪੀਆਂ ਵੇਚ ਵੀ ਚੁੱਕੇ ਹਨ। [6] ਇੱਕ ਹਿੰਦੀ-ਭਾਸ਼ਾ ਐਡੀਸ਼ਨ 2017 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। 2019 ਤੱਕ, ਅਯੂਬ ਨੇ ਕਿਹਾ ਕਿ ਕਿਤਾਬ ਦੀਆਂ 600,000 ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।[7]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Mint June 2016
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Business Standard June 2016
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Express May 2016
  4. "On the trail of the real culprits". Frontline. 8 July 2016. Retrieved 18 September 2016.
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Wire
  6. "The self-publishing story of dust and dreams". Mint. 1 September 2016. Retrieved 17 September 2016.
  7. Filkins, Dexter (2 December 2019). "Blood and Soil in Narendra Modi's India". The New Yorker. Retrieved 7 December 2019.