ਰਾਣਾ ਅਯੂਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਣਾ ਅਯੂਬ
RANA AYYUB.jpg
ਰਾਣਾ ਅਯੂਬ 2016 ਵਿੱਚ
ਜਨਮ (1984-05-01) 1 ਮਈ 1984 (ਉਮਰ 36)
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰ, ਲੇਖਕ, ਕਾਲਮਨਵੀਸ

ਰਾਣਾ ਅਯੂਬ ਇਕ ਭਾਰਤੀ ਪੱਤਰਕਾਰ ਹੈ। ਉਸ ਨੇ ਪਹਿਲਾਂ  ਤਹਿਲਕਾ ਲਈ ਇੱਕ ਪੱਤਰਕਾਰ ਵਜੋਂ ਕੰਮ ਕੀਤਾ, ਅਤੇ ਹੁਣ ਐਨਡੀਟੀਵੀ ਅਤੇ ਆਉਟਲੁੱਕ ਲਈ ਸੁਤੰਤਰ ਕਾਲਮਨਵੀਸ ਹੈ।[1]

ਰਾਣਾ ਅਯੂਬ ਨੇ ਤਹਿਲਕਾ  ਤੋਂ ਨਵੰਬਰ 2013 ਵਿਚ, ਇਸ ਦੇ ਐਡੀਟਰ-ਇਨ-ਚੀਫ਼ ਤਰੁਣ ਤੇਜਪਾਲ ਦੇ ਖਿਲਾਫ ਇੱਕ ਜਿਨਸੀ ਹਮਲੇ ਦੇ ਦੋਸ਼ ਦੀ ਸੰਗਠਨ ਦੇ ਪਰਬੰਧਨ ਵਲੋਂ ਕੁਤਾਹੀ ਦੇ ਖਿਲਾਫ ਵਿਰੋਧ ਕਰਨ ਲਈ.ਅਸਤੀਫ਼ਾ ਦੇ ਦਿੱਤਾ।[2][3] ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਦੀ ਆਲੋਚਕ ਰਹੀ ਹੈ।[2]

ਗੁਜਰਾਤ ਦੇ ਫਰਜ਼ੀ ਮੁਕਾਬਲਿਆਂ ਦੀ ਰਾਣਾ ਅਯੂਬ ਦੀ ਤਫ਼ਤੀਸ਼ ਨੂੰ ਆਉਟਲੁੱਕ ਰਸਾਲੇ ਨੇ ਸੰਸਾਰ ਭਰ ਦੇ ਸਭਨਾਂ ਸਮਿਆਂ ਦੀਆਂ ਵੀਹ ਮਹਾਨ ਮੈਗਜ਼ੀਨ ਕਹਾਣੀਆਂ ਵਿੱਚੋਂ ਇੱਕ ਦੇ ਰੂਪ ਸੂਚੀਬੱਧ ਕੀਤਾ ਹੈ।[4] ਨਰਿੰਦਰ ਮੋਦੀ ਬਾਰੇ ਉਸ ਦੀ ਕਿਤਾਬ 25 ਮਈ 2016 ਨੂੰ ਰੀਲਿਜ਼ ਕੀਤੀ ਗਈ।[5] ਅਦਾਕਾਰਾ ਰਿਚਾ ਚੱਡਾ ਦਾ ਕਹਿਣਾ ਹੈ ਕਿ  ਉਸਨੂੰ ਆਪਣੀ ਆ ਰਹੀ ਫ਼ਿਲਮ ਚਾਕ ਅਤੇ ਡਸਟਰ ਲਈ ਰਾਣਾ ਅਯੂਬ ਤੋਂ ਪ੍ਰੇਰਨਾ ਮਿਲੀ ਹੈ, ਜਿਸ ਵਿੱਚ ਉਹ ਪੱਤਰਕਾਰ ਦਾ ਰੋਲ ਕਰਦੀ ਹੈ।[6] ਉਸ ਇੱਕ ਸਵੈ ਪ੍ਰਕਾਸ਼ਿਤ ਪਾਠ "ਗੁਜਰਾਤ ਫਾਇਲਜ਼: ਅਨੌਟਮੀ ਆਫ਼ ਏ ਕਵਰ ਅੱਪ" ਦੀ ਲੇਖਕ ਹੈ।[7]

ਹਵਾਲੇ[ਸੋਧੋ]