ਗੁਰਪ੍ਰੀਤ ਸਿੰਘ ਲਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਪ੍ਰੀਤ ਸਿੰਘ ਲਹਿਲ
Gurpreet Singh Lehal.jpg
ਗੁਰਪ੍ਰੀਤ ਸਿੰਘ ਲਹਿਲ
ਜਨਮਗੁਰਪ੍ਰੀਤ ਸਿੰਘ ਲਹਿਲ
(1963-02-06) 6 ਫਰਵਰੀ 1963 (ਉਮਰ 58)
ਦਿੱਲੀ, ਭਾਰਤ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪੇਸ਼ਾਕੰਪਿਊਟਰ ਇੰਜਨੀਅਰ

ਗੁਰਪ੍ਰੀਤ ਸਿੰਘ ਲਹਿਲ (گرپریت سنگھ لیہل (ਸ਼ਾਹਮੁਖੀ)) (ਜਨਮ 6 ਫਰਵਰੀ 1963) ਉੱਘੇ ਕੰਪਿਊਟਰ ਮਾਹਿਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਪ੍ਰੋਫ਼ੈਸਰ, ਅਤੇ ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਦੇ ਡਾਇਰੈਕਟਰ ਹਨ। ਉਹ ਪੰਜਾਬੀ-ਸਾਫਟਵੇਅਰ-ਵਿਕਾਸ ਦੇ ਮੋਢੀਆਂ ਵਿੱਚੋਂ ਹਨ। ਉਹਨਾਂ ਨੇ ਗੁਰਮੁਖੀ ਦੇ ਪਹਿਲੇ ਓਸੀਆਰ ਸਾਫਟਵੇਅਰ, ਪੰਜਾਬੀ ਦੇ ਪਹਿਲੇ ਵਰਡ ਪ੍ਰੋਸੈਸਰ, ਪਹਿਲੇ ਪੰਜਾਬੀ ਸਪੈੱਲ-ਚੈੱਕਰ ਅਤੇ ਪਹਿਲੇ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਆਦਿ ਸਾਫ਼ਟਵੇਅਰਾਂ ਦਾ ਵਿਕਾਸ ਕੀਤਾ ਹੈ।[1]

ਸਿੱਖਿਆ[ਸੋਧੋ]

ਗੁਰਪ੍ਰੀਤ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗਣਿਤ ਵਿੱਚ ਪੋਸਟ ਗਰੈਜੂਏਸ਼ਨ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਥਾਪਰ ਇੰਸਟੀਚਿਊਟ ਤੋਂ ਕੰਪਿਊਟਰ ਸਾਇੰਸ ਦੀ ਮਾਸਟਰ ਦੀ ਡਿਗਰੀ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੰਪਿਊਟਰ ਸਾਇੰਸ 'ਚ ਗੁਰਮੁਖੀ ਆਪਟੀਕਲ ਕਰੈਕਟਰ ਪਛਾਣ (ਓ.ਸੀ.ਆਰ.) ਸਿਸਟਮ ਤੇ ਪੀਐਚ.ਡੀ. ਕੀਤੀ।

ਹਵਾਲੇ[ਸੋਧੋ]