ਸਮੱਗਰੀ 'ਤੇ ਜਾਓ

ਗੁਰਬਖ਼ਸ਼ ਸਿੰਘ ਫ਼ਰੈਂਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੁਰਬਖਸ਼ ਸਿੰਘ ਫਰੈਂਕ ਤੋਂ ਮੋੜਿਆ ਗਿਆ)
ਗੁਰਬਖਸ਼ ਸਿੰਘ ਫ਼ਰੈਂਕ
ਜਨਮ(1935-09-01)1 ਸਤੰਬਰ 1935
ਅੰਮ੍ਰਿਤਸਰ
ਮੌਤ14 ਅਪ੍ਰੈਲ 2022(2022-04-14) (ਉਮਰ 86)
ਕਿੱਤਾਵਾਰਤਕ ਲੇਖਕ, ਅਨੁਵਾਦਕ
ਭਾਸ਼ਾਪੰਜਾਬੀ

ਗੁਰਬਖ਼ਸ਼ ਸਿੰਘ ਫ਼ਰੈਂਕ (1 ਸਤੰਬਰ 1935 - 14 ਅਪ੍ਰੈਲ 2022) ਇੱਕ ਪੰਜਾਬੀ ਵਿਦਵਾਨ, ਲੇਖਕ ਅਤੇ ਮੁੱਖ ਤੌਰ ਤੇ ਰੂਸੀ ਸਾਹਿਤਕ ਰਚਨਾਵਾਂ ਦਾ ਅਨੁਵਾਦਕ ਸੀ। ਉਸਨੇ ਤਿੰਨ ਨਾਵਾਂ: ਗੁਰੂਬਖ਼ਸ਼, ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰਘ ਫ਼ਰੈਂਕ, ਹੇਠ ਆਪਣਾ ਅਨੁਵਾਦ-ਕਾਰਜ ਕੀਤਾ।[1] ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਹੈ, ਜਿਸਨੇ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਲਗਭਗ ਡੇਢ ਦਹਾਕਾ ਸੇਵਾ ਕੀਤੀ। ਉਹ ਅਨੁਵਾਦ ਕਲਾ ਦਾ ਮਾਹਿਰ ਜਿਸ ਕਾਰਨ ਉਸਦੀਆਂ ਅਨੁਵਾਦ ਕੀਤੀਆਂ ਸਾਹਿਤਕ ਲਿਖਤਾਂ ਮੌਲਿਕ ਰਚਨਾਵਾਂ ਲਗਦੀਆਂ ਹਨ। ਇਹ ਅਨੁਵਾਦ ਉਸ ਨੇ ਮੂਲ ਸੋਮਿਆਂ ਤੋਂ ਕੀਤੇ ਹਨ।[1]

ਪੰਜਾਬੀ ਚਿੰਤਨ ਦੀ ਦੁਨੀਆਂ ਵਿੱਚ ਫਰੈਂਕ ਦੀ ਕਾਰਜਸ਼ੀਲਤਾ ਦਾ ਦਾ ਸਮਾਂ ਵੀਹਵੀਂ ਸਦੀ ਦਾ ਨੌਵਾਂ ਦਹਾਕਾ ਹੈ। ਇਸ ਦਹਾਕੇ ਤੋਂ ਪੂਰਵ ਸਾਹਿਤ ਦੀ ਸਾਹਿਤਕਤਾ ਦੀ ਪਛਾਣ ਦਾ ਸਰੋਕਾਰ ਪੰਜਾਬੀ ਚਿੰਤਨ ਦੇ ਕੇਂਦਰ ਵਿੱਚ ਟਿਕਿਆ ਹੋਇਆ ਸੀ। ਡਾ. ਫਰੈਕ ਨੇ ਡਾ਼. ਰਵਿੰਦਰ ਸਿੰਘ ਰਵੀ, ਅਤੇ ਡਾ਼. ਗੁਰਬਚਨ ਆਦਿ ਵਾਂਗ ਵਿੱਦਿਅਕ ਜਗਤ ਦੀ ਭਾਰੂ ਸਿਆਸਤ ਦੇ ਵਿਰੋਧ ਵਿਚ ਚਲਦੇ ਹੋਏ, ਇਸ ਸਰੋਕਾਰ ਦੀਆਂ ਸੀਮਾਵਾਂ ਨੂੰ ਪਛਾਣਦੇ ਹੋਏ ਸਾਹਿਤ ਦੇ ਸਮਾਜ ਸ਼ਾਸਤਰੀ ਸੱਭਿਆਚਾਰਮੂਲਕ, ਇਤਿਹਾਸਮੂਲਕ ਵਿਚਾਰਧਾਰਕ ਅਤੇ ਸਾਹਿਤਕ ਸਰੋਕਾਰਾਂ ਵਿਚਾਲੇ ਇੱਕ ਸਮਤੋਲ ਸਥਾਪਿਤ ਕਰਨ ਦੇ ਮਹੱਤਵ ਨੂੰ ਦ੍ਰਿੜ ਕੀਤਾ। ਸਾਹਿਤ ਅਤੇ ਸੱਭਿਆਚਾਰ ਦੀ ਬਹੁਪਸਾਰੀ ਹੋਂਦ ਦੇ ਅੰਦਰਵਾਰ ਉਤਰਨ ਲਈ ਇਸ ਚਿੰਤਨ ਦੇ ਤਿੰਨ ਸੂਤਰਾਂ ਉਪਰ ਬਲ ਦਿੱਤਾ। ਮਾਰਕਸਵਾਦੀ ਫਲਸਫ਼ੇ ਅਤੇ ਕਾਵਿ ਸ਼ਾਸਤਰ ਦੀ ਪੀਡੀ ਪਕੜ ਸਦਕਾ ਹੀ ਉਹ ਮਾਰਕਸਵਾਦੀ ਪੰਜਾਬੀ ਆਲੋਚਨਾ ਦੇ ਦੂਸਰੇ ਪੜਾਅ ਦੇ ਪ੍ਰਮੁੱਖ ਅਤੇ ਪ੍ਰਤੀਨਿਧ ਚਿੰਤਕ ਵਜੋਂ ਜਾਣਿਆ ਜਾਣ ਲੱਗਾ। ਉਸ ਮਾਰਕਸਵਾਦੀ ਦਰਸ਼ਨ ਅਤੇ ਕਾਵਿ ਸ਼ਾਸਤਰ ਦੀ ਪਰੰਪਰਾ ਅਤੇ ਧਾਰਨਾਵਾਂ ਨੂੰ ਮੱਧਕਾਲੀਨ ਸਾਹਿਤ ਦੀ ਮੂਲ ਭਾਵਨਾ ਨਾਲ ਰਲਗੱਡ ਕੀਤਾ। ਇਸ ਅਨੁਸ਼ਾਸਨ ਦੀ ਸਹਾਇਤਾ ਨਾਲ ਪੰਜਾਬੀ ਸਾਹਿਤ ਦੇ ਅੰਤਰੀਵ ਪਾਸਾਰਾਂ ਨੂੰ ਸਮਝਣ ਦੀ ਉਸ ਨੂੰ ਵਿਸ਼ੇਸ ਮੁਹਾਰਤ ਹਾਸਲ ਹੈ। ਆਪਣੇ ਤੋਂ ਪੂਰਵਲੇ ਮਾਰਕਸਵਾਦੀ ਅਤੇ ਰੂਪਵਾਦੀ ਚਿੰਤਨ ਨਾਲ ਉਸ ਵਲੋਂ ਰਚਾਇਆ ਗਿਆ ਤਿੱਖਾ ਸੰਵਾਦ ਉਸਦੀ ਵਿਸ਼ੇਸ ਪ੍ਰਾਪਤੀ ਹੈ। ਮਾਰਕਸਵਾਦੀ ਸੁਹਜ ਸ਼ਾਸ਼ਤਰ ਨੂੰ ਇੱਕ ਪ੍ਰਣਾਲੀ ਵਜੋਂ ਪਰਿਭਾਸ਼ਿਤ ਕਰਨ, ਕਹਾਣੀ ਸ਼ਾਸ਼ਤਰ ਵਿੱਚ ਦਿਲਚਸਪੀ ਲੈਣ, ਪੰਜਾਬੀ ਸਾਹਿਤ ਆਲੋਚਨਾ ਨਾਲ ਸੰਵਾਦ ਸਿਰਜਣ , ਤੇ ਉਸ ਮਸਲਿਆਂ ਨੂੰ ਘੋਖਣ ਲਈ ਉਸ ਸੰਬਾਦ 1/1984, ਵਿਰੋਧ ਵਿਕਾਸ ਅਤੇ ਸਾਹਿਤ (1985) ਅਤੇ ਨਿੱਕੀ ਕਹਾਣੀ ਅਤੇ ਪੰਜਾਬੀ ਕਹਾਣੀ ਆਦਿ ਮੌਲਿਕ ਪੁਸਤਕਾਂ ਦੀ ਰਚਨਾ ਕੀਤੀ ਹੈ। ਸੱਭਿਆਚਾਰ ਵਿਗਿਆਨ ਅਤੇ ਪੰਜਾਬੀ ਸੱਭਿਆਚਾਰ ਦੇ ਖੇਤਰਾਂ ਵਿੱਚ ਉਸਦੀ ਦੀ ਦਿਲਚਸਪੀ ਸੱਭਿਆਚਰ : ਮੁੱਢਲੀ ਜਾਣ ਪਛਾਣ ਅਤੇ ਸਭਿਆਚਾਰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ (1987) ਪੁਸਤਕਾਂ ਵਿਚੋਂ ਪ੍ਰਗਟ ਹੁੰਦੀ ਹੈ।

ਜਨਮ ਤੇ ਸਿਖਿਆ

[ਸੋਧੋ]

ਡਾ.ਗੁਰਬਖ਼ਸ਼ ਸਿੰਘ ਦਾ ਜਨਮ 1 ਸਤੰਬਰ 1935 ਨੂੰ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਪਿਤਾ ਪਰਤਾਪ ਸਿੰਘ ਦੇ ਘਰ ਪਿੰਡ ਛੇਹਰਟਾ ਜਿਲ੍ਹਾ ਅਮ੍ਰਿਤਸਰ ਵਿੱਚ ਹੋਇਆ । ਡਾ. ਫ਼ਰੈਂਕ ਦੀ ਪਤਨੀ ਦਾ ਨਾਮ ਹਰਦੇਵ ਕੌਰ ਸੀ। ਡਾ. ਫ਼ਰੈਂਕ ਦੇ ਦੋ ਕੁੜੀਆਂ ਹਨ; ਜੀਨਾ ਅਤੇ ਵੀਕਾ। ਡਾ. ਫ਼ਰੈਂਕ ਨੇ ਆਪਣੀ ਉਚੇਰੀ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਪੀਐੱਚਡੀ ਦੀ ਡਿਗਰੀ ਉਸ ਇੰਸਟੀਚਿਊਟ ਆਫ਼ ਓਰੀਐਂਟਲ ਸਟੱਡੀਜ਼, ਮਾਸਕੋ ਤੋਂ ਹਾਸਲ ਕੀਤੀ।

ਕਿੱਤਿਆਂ ਦਾ ਸਨਵਾਰ

[ਸੋਧੋ]
  1. ਲੈਕਚਰਾਰ ਪੰਜਾਬੀ - ਜੀ ਐਮ ਐਨ ਕਾਲਜ, ਅੰਬਾਲਾ ਛਾਉਣੀ
  2. ਲੈਕਚਰਾਰ ਪੰਜਾਬੀ - ਡੀ ਏ ਵੀ ਕਾਲਜ, ਅਬੋਹਰ (1958-1963)
  3. ਪ੍ਰੈਸ ਤੇ ਪਬਲੀਸਿਟੀ - ਅਫਸਰ ਸੋਵਿਅਤ ਸੂਚਨਾ ਵਿਭਾਗ, ਨਵੀ ਦਿੱਲੀ (1963-1969)
  4. ਅਨੁਵਾਦਕ ਤੇ ਸੰਪਾਦਕ ਪੰਜਾਬੀ ਵਿਭਾਗ ਪ੍ਰਗਤੀ ਪ੍ਰਕਾਸ਼ਨ , ਮਾਸਕੋ (1969-1976)
  5. ਲੈਕਚਰਾਰ ਪੰਜਾਬੀ ਵਿਭਾਗ ਗੂਰੁ ਨਾਨਾਕ ਯੂਨੀਵਰਸਿਟੀ, ਅਮ੍ਰਿਤਸਰ(1976-1979)
  6. ਰੀਡਰ(1979-1987)
  7. ਪ੍ਰੋਫੈਸਰ(1987-1995 ਰਿਟਾਇਰਡ)

ਪੁਸਤਕਾਂ

[ਸੋਧੋ]

ਪੁਸਤਕਾਂ ਦੇ ਵੇਰਵੇ

[ਸੋਧੋ]

ਗਦਰ ਲਹਿਰ ਦੀ ਵਿਚਾਰ[3]ਧਾਰਾ ਜਥੇਬੰਦੀ ਰਣਨੀਤੀ

[ਸੋਧੋ]

ਨਵਾਂ ਰੂਪ ਰਚਣ ਹਿੰਦ ਦੇ ਸਮਾਜ ਦਾ ਤੁਖ਼ਮ ਉਡਾਉਣਾ ਜ਼ਾਲਮਾਂ ਦੇ ਰਾਜ ਦਾ।

ਜੁਝਾਰੂ ਗ਼ਦਰ ਲਹਿਰ ਤਹਿ ਵਿੱਚ ਇੱਕ ਸੁਪਨ ਸਾਜ ਲਹਿਰ ਸੀ,ਇੱਕ ਨਵੇਂ ਸਮਾਜ ਦੀ ਸਥਾਪਨਾ ਵਾਸਤੇ।ਅਜਿਹਾ ਸਮਾਜ ਜਿਸ ਵਿੱਚ ਜਬਰ ਤੇ ਲੁੱਟ,ਗਰੀਬੀ,ਅਗਿਆਨਤਾ ਤੇ ਅਸਮਾਨਤਾ ਖ਼ਤਮ ਹੋ ਜਾਣਗੇ,ਜਿਸ ਵਿੱਚ ਜਾਤ-ਪਾਤ ਦੇ ਵਿਤਕਰੇ ਅਤੇ ਧਾਰਮਿਕ ਫਿਰਕਿਆਂ ਦੀਆਂ ਵੰਡੀਆਂ ਨਹੀਂ ਰਹਿਣਗੀਆਂ।ਮੁਲਕ ਖੁਸ਼ਹਾਲ ਹੋਵੇਗਾ।ਸੁਪਨੇ ਸਨ ਇੱਕ ਨਵੀਂ ਪ੍ਰਕਾਰ ਦੀ ਮਾਨਸਿਕਤਾ ਅਤੇ ਲੋਕ ਚੇਤਨਾ ਦੇ,ਮਾਨਮੱਤੀ ਜ਼ਿੰਦਗੀ ਦੇ।ਇਹਨਾ ਨੂੰ ਸਾਕਾਰ ਕਰਨ ਲਈ ਦੇਸ਼ ਦੀ ਆਜ਼ਾਦੀ,ਬਰਤਾਨਵੀ ਸਾਮਰਾਜੀ ਹਕੂਮਤ ਦੇ ਖਿਲਾਫ਼ ਜੰਗ,ਪਹਿਲਾ ਕਦਮ ਸੀ।ਉਸ ਸੰਘਰਸ਼ ਵਿੱਚੋਂ ਤਾਕਤ ਅਤੇ ਹਿੱਤਾਂ ਦੀ ਇਤਿਹਾਸਿਕ ਰਣਭੂਮੀ ਵਿੱਚ ਇਹ ਲਹਿਰ ਹਾਰ ਗਈ।ਦੇਸ਼ ਭਗਤਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ।ਪਰ ਉਹ ਡੋਲੇ ਨਹੀਂ।ਸੰਘਰਸ਼ ਜਾਰੀ ਰਿਹਾ।ਇੱਕ ਤੋਂ ਬਾਅਦ ਦੂਜੀ ਪੁਸ਼ਤ ਲਈ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਉਹਨਾ ਦੀ ਸਿਦਕ ਦਿਲੀ ਅਤੇ ਉਹਨਾਂ ਦੇ ਸੁਪਨੇ ਨਵੇਂ ਤੋਂ ਨਵੇਂ ਸੰਘਰਸ਼ ਦਾ ਸ੍ਰੋਤ ਅਤੇ ਆਧਾਰ ਬਣ ਗਏ।ਗਦਰ ਲਹਿਰ ਦੀ ਵਿਚਾਰਧਾਰਾ,ਜਥੇਬੰਦੀ ਅਤੇ ਜੱਦੋ ਜਹਿਦ ਦਾ ਆਲੋਚਨਾਤਮਕ ਅਧਿਐਨ ਕਰਦਿਆਂ ਇਹ ਗੱਲ ਉੱਘੜਦੀ ਹੈ ਕਿ ਇਸ ਦਾ ਮਹੱਤਵ ਅਤੇ ਸ਼ਾਨ ਇਸਦੀ ਸਫ਼ਲਤਾ ਜਾ ਅਸਫਲਤਾ ਕਚਿਆਈਆਂ ਜਾਂ ਵਿਅਕਤੀਗਤ ਬਹਾਦਰੀ ਦੇ ਨਾਪ ਤੋਲ ਵਿੱਚ ਨਹੀਂ ਸਗੋਂ ਇਸਦੀਆਂ ਸਂਭਾਵਨਾਵਾਂ ਵਿੱਚ ਹੈ। ਇਸ ਲਹਿਰ ਦੇ ਅਧਿਐਨ ਦੀ ਅੰਗਰੇਜ਼ੀ ਵਿੱਚ ਛਪੀ ਪੁਸਤਕ ਨੂੰ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤੇ ਜਾਣ ਦੀ ਲੋੜ ਦਾ ਅਹਿਸਾਸ ਤਾਂ ਕਾਫੀ ਦੇਰ ਤੋਂ ਸੀ,ਪਰ ਇਹ ਸੰਭਵ ਨਾ ਹੋ ਸਕਿਆ।ਪਿਛੇ ਜਿਹੇ ਪਵਨਜੀਤ ਅਤੇ ਸੁਰਜਨ ਜ਼ੀਰਵੀ ਇਸ ਕੰਮ ਨੂੰ ਤਰਜੀਹ ਦੇਣ ਦੀ ਤਾਕੀਦ ਲਗਾਤਾਰ ਕਰਦੇ ਰਹੇ।ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਪੁਸਤਕ ਨੂੰ ਪੰਜਾਬੀ ਵਿੱਚ ਪ੍ਰਕਾਸ਼ਿਤ ਕਰਨ ਦੀ ਤਜਵੀਜ਼ ਵਾਈਸ ਚਾਂਸਲਰ ਅੱਗੇ ਪੇਸ਼ ਹੋਈ ਤਾਂ ਤੁਰੰਤ ਪ੍ਰਵਾਨਗੀ ਨਾਲ ਅਮਲ ਸ਼ੁਰੂ ਹੋ ਗਿਆ।ਪ੍ਰੋਫ਼ੈਸਰ ਗੁਰਬਖ਼ਸ਼ ਸਿੰਘ ਫ਼ਰੈਂਕ ਨੇ ਅਨੁਵਾਦ ਕਰਨ ਦੀ ਜ਼ਿੰਮੇਂਵਾਰੀ ਲੈ ਲਈ ਤੇ ਇਸਨੂੰ ਬਾਖੂਬੀ ਨਿਭਾਇਆ।ਮੈਂ ਇਹਨਾਂ ਸਭ ਦਾ ਰਿਣੀ ਹਾਂ। ਗਦਰ ਲਹਿਰ ਵਿੱਚ ਮੇਰੀ ਦਿਲਚਸਪੀ 1968 'ਚ ਜਿਆਦਾ ਵਧ ਗਈ ਜਦੋਂ ਬਾਬਾ ਸੋਹਣ ਸਿੰਘ ਭਕਨਾ ਨਾਲ ਲੰਮੀਆਂ ਮੁਲਾਕਾਤਾਂ ਦਾ ਮੈਨੂੰ ਮੌਕਾ ਮਿਲਿਆ।ਖੋਜ ਦਾ ਕੰਮ 1972-75 ਦੇ ਦੌਰਾਨ ਪੀ.ਐਚ-ਡੀ.ਵਾਸਤੇ ਅਧਿਅਨ ਵਜੋਂ ਸ਼ੁਰੂ ਹੋਇਆ ਸੀ।

ਇਸ ਦੌਰਾਨ ਨੈਸ਼ਨਲ ਆਰਕਾਈਜ ਅਤੇ ਦੇਸ਼ ਦੀਆਂ ਕਈ ਵੱਡੀਆਂ ਤੇ ਪੁਰਾਣੀਆਂ ਲਾਇਬ੍ਰੇਰੀਆਂ ਵਿੱਚ ਖੋਜ ਤੋਂ ਇਲਾਵਾ ਕਈ ਮਹਾਨ ਗਦਰੀ ਬਾਬਿਆ ਨਾਲ ਲੰਮੀਆਂ ਮੁਲਾਕਾਤਾਂ ਦਾ ਲਾਭ ਪ੍ਰਾਪਤ ਕੀਤਾ।ਗਦਰੀ ਬਾਬਿਆਂ ਦਾ ਮੈਂ ਉਚੇਚੇ ਤੌਰ 'ਤੇ ਰਿਣੀ ਹਾਂ।ਕਿਉਂ ਜੋ ਉਹ ਵੱਡੀ ਉਮਰ ਵਿੱਚ ਘੰਟਿਆਂ ਬੱਧੀ ਅਕਸਰ ਉਕਾਊ ਮੁਲਾਕਾਤਾਂ ਵਿੱਚ ਮੇਰੇ ਸਵਾਲਾਂ ਦੇ ਜਵਾਬ ਦਿੰਦੇ ਰਹੇ।ਉਹਨਾ ਦੀਆਂ ਯਾਦਾਂ ਮੇਰੇ ਕੋਲ ਟੇਪ ਉੱਤੇ ਸਾਂਭੀਆਂ ਪਈਆਂ ਹਨ।ਇਹ ਪ੍ਰਗਟਾਊ ਹਨ,ਪੁਰਜੋਸ਼ ਅਤੇ ਵਿੱਚ ਵਿੱਚ ਹੇਰਵੇ ਨਾਲ ਭਰੀਆਂ ਹਨ ਭਾਵੇਂ ਕਈ ਥਾਵੇਂ ਲੰਮੇ ਸਫ਼ਰ ਕਾਰਨ ਜਾਂ ਨਜ਼ਰੀਆਤੀ ਤਰਜੀਹਾਂ ਕਾਰਨ ਇਹ ਯਾਦਾਂ ਧੁੰਦਲੀਆਂ ਹਨ।

1979 ਵਿੱਚ,ਕੈਲੀਫ਼ੋਰਨੀਆਂ ਯੂਨੀਵਰਸਿਟੀ,ਬਰਕਲੇ ਦੇ ਸੈਂਟਰ ਫਾਰ ਸਾਊਥ ਈਸਟ ਏਸ਼ੀਆ ਸਟੱਡੀਜ਼ ਵੱਲੋਂ ਮਿਲੇ ਸੱਦੇ ਨਾਲ ਮੈਨੂੰ ਅਮਰੀਕਾ ਕੈਨੇਡਾ ਅਤੇ ਇੰਗਲੈਂਡ ਵਿੱਚ ਆਰਕਾਈਵਜ਼ ਅਤੇ ਲਾਇਬ੍ਰੇਰੀਆਂ ਵਿਚਲੇ ਰੀਕਾਰਡਜ਼ ਦੇਖਣ-ਪੜ੍ਹਣ ਦੀ ਸਹੂਲਤ ਮਿਲ ਗਈ।ਗਦਰ ਪਰੈੱਸ ਵੱਲੋਂ ਪ੍ਰਕਾਸ਼ਿਤ ਕੀਤੇ ਕੁਝ ਅਜਿਹੇ ਟਰੈਕਟ,ਜਿਹੜੇ ਭਾਰਤ ਵਿੱਚ ਨਹੀਂ ਸਨ ਮਿਲਦੇ,ਸਾਨਫਰਾਂਸਿਸਕੋ ਦੇ ਗ਼ਦਰ ਮੈਮੋਰੀਅਲ ਵਿੱਚ ਮਿਲ ਗਏ। ਲਾਲਾ ਹਰਦਿਆਲ ਦੀ ਅਨਮੋਲ ਜੀਵਨੀ ਪ੍ਰਕਾਸ਼ਿਤ ਕਰਨ ਵਾਲੀ ਪ੍ਰੋਫ਼ੈਸਰ ਐਮਿਲੀ ਬਰਾਊਨ ਦੇ ਹਵਾਲੇ ਸਦਕਾ ਮੈਂ ਹਫ਼ਤਾਵਰ ਗ਼ਦਰ ਅਤੇ ਹਿੰਦੋਸਤਾਨ ਗ਼ਦਰ ਦੀਆਂ ਉਰਦੂ ਅਤੇ ਪੰਜਾਬੀ ਦੋਹਾਂ ਵਿੱਚ ਪੂਰੀਆਂ ਫਾਈਲਾਂ ਲੱਭਣ ਵਿੱਚ ਸਫ਼ਲ ਹੋ ਗਿਆ।ਇਹਨਾ ਦੀ ਮਾਈਕਰੋਫਿਲਮ ਮੇਰੀ ਬੇਸ਼ਕੀਮਤੀ ਅਤੇ ਦੁਰਲਭ ਮਲਕੀਅਤ ਹੈ।ਵੈਨਕੂਵਰ ਅਤੇ ਵਿਕਟੋਰੀਆ ਤੋਂ ਪ੍ਰਕਾਸ਼ਿਤ ਹੁੰਦੇ ਪੁਰਾਣੇ ਅਖ਼ਬਾਰਾਂ ਦੀਆਂ ਫਾਈਲਾਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਅਤੇ ਵੈਨਕੂਵਰ ਦੀ ਮਿਊਨਿਸਿਪਲ ਲਾਇਬ੍ਰੇਰੀ ਵਿੱਚੋਂ ਮਿਲ ਗਈਆਂ।ਲੰਡਨ ਵਿੱਚ ਇੰਡੀਆਂ ਆਫ਼ਿਸ ਲਾਇਬ੍ਰੇਰੀ ਅਤੇ ਪਬਲਿਕ ਰਿਕਾਰਡਜ਼ ਆਫ਼ਿਸ ਦੇ ਸਟਾਫ਼ ਨੇ ਕਾਫ਼ੀ ਫ਼ਰਾਖਦਿਲੀ ਨਾਲ ਮੇਰੀ ਸਹਾਇਤਾ ਕੀਤੀ,ਜਿਸ ਨਾਲ ਬੇਸ਼ਕੀਮਤੀ ਸਰਕਾਰੀ ਚਿੱਠੀ ਪੱਤਰ ਅਤੇ ਖੁਫ਼ੀਆਂ ਬਹੁਗਿਣਤੀ ਸਟਾਫ਼ ਮੈਂਬਰਾਂ ਦਾ ਇਸ ਮੱਦਦ ਲਈ ਮੈਂ ਰਿਣੀ ਰਹਾਂਗਾ।

ਇਸ ਪੁਸਤਕ ਨੂੰ ਮੈਂ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।ਪਹਿਲਾ ਭਾਗ ਗਦਰ ਲਹਿਰ ਦੇ ਮੌਲਿਕ ਰੂਪ - 1913 ਤੋਂ 1918 ਤੱਕ ਦੇ ਇਤਿਹਾਸ ਉਪਰ ਆਧਾਰਿਤ ਹੈ।ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦਾ ਇਤਿਹਾਸ ਵੱਖਰੀ ਨੌਈਅਤ ਦਾ ਹੈ।ਉੱਤਰੀ ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਦੇ ਜੀਵਨ ਦਾ ਸਮੁੱਚਾ ਸਮਾਜੀ ਇਤਿਹਾਸਿਕ ਸੰਦਰਭ ਬਦਲ ਚੁੱਕਾ ਸੀ ਅਤੇ ਹਿੰਦੁਸਤਾਨ ਗਦਰ ਪਾਰਟੀ ਦੇ 1919 ਵਿੱਚ ਮੁੜ ਸੁਰਜੀਤ ਕੀਤੇ ਜਾਣ ਪਿੱਛੋਂ ਇਸ ਦਾ ਪ੍ਰੋਗਰਾਮ ਅਤੇ ਸਰਗਰਮੀਆਂ ਮੁੱਢਲੀ ਲਹਿਰ ਨਾਲੋਂ ਵੱਖਰੀਆਂ ਸਨ।1917 ਦੇ ਰੂਸੀ ਇਨਕਲਾਬ ਤੋਂ ਬਾਅਦ ਦੁਨੀਆਂ ਭਰ ਵਿੱਚ ਹੱਕ ਸੱਚ ਲਈ ਸੰਘਰਸ਼ ਕਰਨ ਵਾਲੀਆਂ ਲਹਿਰਾਂ ਅਤੇ ਵਿਚਾਰਵਾਨਾਂ ਵਿੱਚ ਵਿਚਾਰਧਾਰਾਈ ਇਨਕਲਾਬ ਆ ਗਿਆ ਸੀ ਅਤੇ ਗਦਰੀਆਂ ਵਿੱਚੋਂ ਬਹੁਗਿਣਤੀ ਦੀ ਵਿਚਾਰਧਾਰਾ ਅਤੇ ਗਤੀਵਿਧੀਆਂ ਦਾ ਰੂਪ ਬਦਲ ਗਿਆ।ਪਰ ਅਜਿਹੀ ਤਬਦੀਲੀ ਨਾ ਰਾਤੋ ਰਾਤ ਆ ਸਕਦੀ ਸੀ ਅਤੇ ਨਾ ਹੀ ਮੁਕੰਮਲ ਤਬਦੀਲੀ ਹੋ ਸਕਦੀ ਸੀ।ਪੁਰਾਣੇ ਅਤੇ ਨਵੇਂ ਦਾ ਤਨਾਉ ਰਿਹਾ ਅਤੇ ਰੁਝਾਨਾਂ ਦੀ ਭਿੰਨਤਾ ਵੀ ਰਹੀ।1919 ਤੋਂ 1947 ਤੱਕ ਦਾ ਗਦਰ ਪਾਰਟੀ ਦਾ ਅਤੇ ਪਿਛਲੇ ਗਦਰੀਆਂ ਦੀਆਂ ਗਤੀਵਿਧੀਆਂ ਦਾ ਸੰਖੇਪ ਅਧਿਐਨ ਦੂਜੇ ਭਾਗ ਵਿੱਚ ਦਿੱਤਾ ਗਿਆ।

1990-91 ਵਿੱਚ ਫੁਲਬਰਾਈਟ ਹੈਅਜ਼ ਸੀਨੀਅਰ ਫੈਲੋਸ਼ਿਪ ਅਧੀਨ ਇਸ ਦੂਜੇ ਭਾਗ ਸਬੰਧੀ ਖੋਜ ਕਾਰਜ ਲਈ ਮੁੜ ਅਮਰੀਕਾ,ਕੈਨੇਡਾ ਤੇ ਇੰਗਲੈਂਡ ਫੇਰੀ ਦੀ ਸੁਵਿਧਾ ਬਣ ਗਈ।ਭਾਰਤੀ ਮੂਲ ਦੇ ਵਸਨੀਕਾਂ ਸਬੰਧੀ ਭਿੰਨ ਭਿੰਨ ਨਜ਼ਰੀਏ ਤੋਂ ਖੋਜ਼ ਕਰਨ ਵਾਲੇ ਵਿਦਵਾਨਾਂ ਹੈਰਲਡ ਜੈਕੋਬੀ,ਮਾਰਕ ਜਰਗਨਜ਼ਮਾਇਰ,ਬਰੂਸ ਲ ਬ੍ਰੇਕ,ਹਿਊ ਜਾਨਸਟਨ,ਕੈਰਿਨ ਲਿਉਨਾਰਡ, ਨਾਰਮਨ ਬੈਰੀਅਰ ਆਦਿ ਨਾਲ ਸੂਚਨਾ ਗਿਆਨ ਸਾਂਝਾ ਕਰਨ ਤੋਂ ਇਲਾਵਾ ਉਹਨਾ ਦੀਆਂ ਲਿਖ਼ਤਾਂ ਅਤੇ ਸ੍ਰੋਤ ਸਮੱਗਰੀ ਦਾ ਵਡਮੁੱਲਾ ਲਾਭ ਪ੍ਰਾਪਤ ਹੋਇਆ।ਕੈਨੋਥ ਲੋਗਨ,ਜੇਨ ਸਿੰਘ,ਸਾਧੂ ਬਿਨਿੰਗ ਅਤੇ ਅਮਰਜੀਤ ਚੰਦਨ  ਦੀ ਮੱਦਦ ਨਾਲ ਕੁਝ ਟੇਪ-ਰਿਕਾਰਡਿਡ ਬੇਸ਼ਕੀਮਤੀ,ਇੰਟਰਵਿਊਆਂ ਦੀਆਂ ਕੈਸਿਟਾਂ ਮਿਲ ਗਈਆਂ।ਪਰ ਇਸ ਦੂਜੇ ਭਾਗ ਸਬੰਧੀ ਖੋਜ ਅਤੇ ਛਾਣਬੀਣ ਹਾਲਾਂ ਅਧੂਰੀ ਹੈ।ਕਿਸੇ ਵੀ ਵਿਦਵਾਨ ਨੇ ਨਿੱਠ ਕੇ ਲੋੜੀਂਦੀ ਤਲਾਸ਼ ਅਤੇ ਛਾਣਬੀਣ ਨਹੀਂ ਕੀਤੀ।ਪਰ ਜੋ ਸੰਭਵ ਹੋ ਸਕਿਆ,ਉਹ ਪਾਠਕ ਅੱਗੇ ਪੇਸ਼ ਕਰਦਿਆਂ ਖੁਸ਼ੀ ਦਾ ਅਹਸਾਸ ਹੋ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਕਾਸ਼ਨ ਵਿਭਾਗ ਦੇ ਮੁਖੀ ਜੇ.ਐਸ.ਵਾਲੀਆ ਦਾ ਇਸ ਛਪਾਈ ਦੇ ਦੌਰਾਨ ਸ਼ਲਾਘਾਯੋਗ ਨਿਗਰਾਨੀ ਲਈ ਧੰਨਵਾਦੀ ਹਾਂ।

ਹਰੀਸ਼ ਕੇ ਪੁਰੀ

ਸੰਬਾਦ-1/1984

[ਸੋਧੋ]

ਇਸ ਕਿਤਾਬ ਵਿਚਲੇ ਦੋ ਜਾਂ ਤਿੰਨ ਲੇਖਾਂ ਨੂੰ ਛੱਡ ਕੇ ਬਾਕੀ ਸਾਰੇ ਲੇਖ ਪਿਛਲੇ ਕੁਝ ਸਾਲਾਂ ਵਿੱਚ ਹੋਏ ਵੱਖ ਵੱਖ ਸਮਾਗਮਾਂ ਜਾਂ ਗੋਸ਼ਟੀਆਂ ਵਿੱਚ ਪੜ੍ਹੇ ਹੋਏ ਹਨ।ਇਹ ਗੱਲ ਇਹਨਾਂ ਲੇਖਾਂ ਦੇ ਸ੍ਵਰ,ਸੰਬੋਧਨ ਅਤੇ ਸ਼ੈਲੀ ਨੂੰ ਨਿਰਧਾਰਿਤ ਕਰਦੀ ਹੈ।ਇਹ ਤਾਂ ਹੋ ਸਕਦਾ ਹੈ ਕਿ ਸਰੋਤਾਂ ਸਮੂਹਾਂ ਦੇ ਬਦਲਣ ਨਾਲ ਇਹਨਾ ਤਿੰਨਾਂ ਅੰਸ਼ਾਂ ਵਿੱਚ ਥੋੜ੍ਹਾ ਜਾਂ ਬਹੁਤਾ ਅੰਤਰ ਆ ਗਿਆ ਹੋਵੇ,ਪਰ ਸਰੋਤਾ ਸਮੂਹਾਂ ਦੇ ਬਦਲਣ ਨਾਲ ਆਲੋਚਨਾ ਦੇ ਪਿੱਛੇ ਕੰਮ ਕਰਦੀ ਦ੍ਰਿਸ਼ਟੀ,ਦਲੀਲ ਅਤੇ ਵਿਧੀ ਦੀ ਇਕਸਾਰਤਾ ਨੂੰ ਕਾਇਮ ਰੱਖਿਆ ਗਿਆ ਹੈ।ਸਮੇਂ,ਸਥਾਨ,ਜਾਂ ਸੰਬੋਧਿਤ ਵਰਗ ਦੇ ਬਦਲਣ ਨਾਲ ਆਧਾਰ ਦਲੀਲ ਜਾਂ ਦ੍ਰਿਸ਼ਟੀ ਵਿੱਚ ਤਬਦੀਲੀ ਆ ਜਾਣਾ ਪੰਜਾਬੀ ਆਲੋਚਨਾ ਲਈ ਕੋਈ ਦੁਰਲੱਭ ਵਰਤਾਰਾ ਨਹੀਂ।

ਇਸੇ ਤਰਾਂ ਦੂਜੀ ਸਮੱਸਿਆ ਸਾਮਾਨੀਕਰਨ ਦੀ ਪੱਧਰ ਦੀ ਹੈ।ਆਮ ਕਰਕੇ ਵੇਖਿਆ ਗਿਆ ਹੈ ਕਿ ਸੀਮਿਤ ਖੇਤਰ ਵਿੱਚ ਕੀਤੇ ਗਏ ਸਾਮਾਨੀਕਰਨ ਇਸ ਖੇਤਰ ਤੋਂ ਬਾਹਰ ਨਿਕਲਦਿਆ ਹੀ ਤਿੜਕ ਜਾਂਦੇ ਹਨ।ਸਾਮਾਨੀਕਰਨ ਦੀ ਸਾਰਥਕਤਾ ਇਸ ਗੱਲ ਨਾਲ ਸਿੱਧੀ ਤਨਾਸਬ ਰਖਦੀ ਹੈ ਕਿ ਉਹ ਆਪਣੇ ਵਰਗੇ ਵਧ ਤੋਂ ਵੱਧ ਵਰਤਾਰਿਆਂ ਨੂੰ ਕਿੱਥੋਂ ਤੱਕ ਆਪਣੇ ਘੇਰੇ ਵਿੱਚ ਲੈਂਦੀ ਹੈ।

ਤੀਜੀ ਗੱਲ ਆਲੋਚਨਾ ਦੇ ਟੀਚੇ ਦੀ ਹੈ।ਪਰ ਹੱਥਲੇ ਲੇਖ ਕੇਵਲ ਵਿਦਿਆਰਥੀਆਂ ਜਾਂ ਅਕਾਦਮਿਕ ਖੇਤਰ ਨਾਲ ਸੰਬੰਧਿਤ ਬੁੱਧੀਜੀਵੀਆਂ ਨੂੰ ਸੰਬੋਧਿਤ ਨਹੀਂ ਸਗੋਂ ਇਸ ਤੋਂ ਕਿਤੇ ਵਧੇਰੇ ਵਿਸ਼ਾਲ ਵਰਗਾਂ ਵਿੱਚ ਪੜ੍ਹੇ ਜਾ ਚੁੱਕੇ ਹਨ।ਇਸੇ ਲਈ ਇਹਨਾਂ ਵਿੱਚ ਉਸ ਸੰਕਲਪਾਤਮਕ ਸ਼ਬਦਾਵਲੀ ਦੀ ਲਗਭਗ ਅਣਹੋਂਦ ਦਿਖਾਈ ਦੇਵੇਗੀ,ਜਿਹੜੀ ਸੀਮਿਤ ਅਕਾਦਮਿਕ ਹਲਕਿਆਂ ਵਿੱਚ ਪ੍ਰਚਲਿਤ ਹੈ।ਸਾਹਿਤ ਬਹੁਪਸਾਰੀ ਸਿਰਜਣਾ ਹੁੰਦਾ ਹੈ।ਇਸ ਨੂੰ ਇਸ ਦੇ ਸਾਰੇ ਪਸਾਰਾਂ ਵਿੱਚ ਸਮਝਣਾ ਬਹੁਤ ਜਰੂਰੀ ਹੈ।ਜਿਹੜਾ ਵੀ ਸਿਧਾਂਤ ਸਾਹਿਤ ਨੂੰ ਇੱਕ ਇਕਹਿਰੀ ਹੋਂਦ ਤੱਕ ਸੀਮਿਤ ਕਰ ਦੇਂਦਾ ਹੈ,ਉਹ ਇਸਨਾਲ ਨਿਆਂ ਨਹੀਂ ਕਰ ਸਕਦਾ।

ਹੱਥਲੇ ਲੇਖਾਂ ਵਿੱਚ ਪ੍ਰਧਾਨ ਵਿਧੀ ਜ਼ਿੰਦਗੀ ਅਤੇ ਸਾਹਿਤ ਨੂੰ ਨਾਲ ਨਾਲ ਰੱਖ ਕੇ ਵਾਚਣ ਅਤੇ ਸਮਝਣ ਦੀ ਹੈ।ਸਾਹਿਤ ਅਤੇ ਜ਼ਿੰਦਗੀ ਦਾ ਰਿਸ਼ਤਾ ਇਕਹਿਰਾ ਨਹੀਂ,ਦੁਵੱਲਾ ਹੁੰਦਾ ਹੈ।ਇਹ ਇੱਕ ਦੂਜੇ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹੋਏ ਇੱਕ ਦੂਜੇ ਉੱਤੇ ਟਿੱਪਣੀ ਕਰਦੇ ਹਨ।ਲੋੜ ਦੋਹਾਂ ਦੇ ਮੰਤਵ ਨੂੰ ਸਮਝ ਕੇ ਮੇਲਣ ਦੀ ਹੁੰਦੀ ਹੈ।ਇਸ ਤੋਂ ਹੀ ਫਿਰ ਸਾਹਿਤ ਦੀ ਸੁੰਦਰਤਾ ਉਜਾਗਰ ਹੁੰਦੀ ਹੈ।ਇਸੇ ਤੋਂ ਹੀ ਜ਼ਿੰਦਗੀ ਦੇ ਰਹੱਸ ਦਾ ਪਤਾ ਚਲਦਾ ਹੈ।ਜੇ ਇਹ ਮੰਤਵ ਮੇਲ ਨਾ ਖਾਣ ਤਾਂ ਨਾ ਸਾਹਿਤ ਸੁੰਦਰ ਹੁੰਦਾ ਹੈ ਤੇ ਨਾ ਹੀ ਜ਼ਿੰਦਗੀ ਉਹ ਹੁੰਦੀ ਹੈ ਜੋ ਇਹ ਪੇਸ਼ ਕਰਦਾ ਹੈ।ਇਸ ਸੂਰਤ ਵਿੱਚ ਸਾਹਿਤ ਦੀ ਦਿਸਦੀ ਸੁੰਦਰਤਾ ਇੱਕ ਭਰਮ ਜਾਲ ਹੁੰਦੀ ਹੈ,ਜਿਹੜੀ ਜ਼ਿੰਦਗੀ ਦੇ ਰਹੱਸ ਨੂੰ ਖੋਲ੍ਹਣ ਦੀ ਥਾਂ ਇਸਨੂੰ ਧੁੰਦਲਾ ਬਣਾਉਂਦੀ ਹੈ।

ਇਸ ਤਰਾਂ ਵਿਅਕਤੀਗਤ ਲਾਗਤ ਜਾਂ ਲਗਾਵ ਆਲੋਚਨਾ ਦੀ ਪ੍ਰੇਰਨਾ ਨਹੀਂ ਬਣਦੇ।ਆਲੋਚਨਾ ਦੇ ਕੇਂਦਰ ਵਿੱਚ ਵਿਅਕਤੀ ਨਹੀਂ,ਸਗੋਂ ਉਸਦੀ ਰਚਨਾ ਅਤੇ ਰਚਨਾ ਦਾ ਸਮਾਜਕ ਸੰਦਰਭ ਆ ਜਾਂਦੇ ਹਨ।

ਵਿਧੀ ਦੇ ਪੱਖੋਂ ਹੀ ਇੱਕ ਹੋਰ ਗੱਲ ਵੱਲ ਧਿਆਨ ਦੁਆਉਣਾ ਵੀ ਜਰੂਰੀ ਹੈ।ਰਚਨਾਤਮਕ ਸਾਹਿਤ ਬਾਰੇ ਤਾਂ ਅਸੀਂ ਜਾਣਦੇ ਹਾਂ ਕਿ ਉਸਦੇ ਦਿਸਦੇ ਪਾਠ ਹੇਠਾਂ ਇੱਕ ਲੁਕਵਾਂ ਪਾਠ ਵੀ ਹੁੰਦਾ ਹੈ।ਪਰ ਆਲੋਚਨਾ ਸਾਹਿਤ ਬਾਰੇ ਇਹ ਨਿਖੇੜ ਅਜੇ ਬਹੁਤਾ ਦੇਖਣ ਵਿੱਚ ਨਹੀਂ ਆਉਂਦਾ।ਹੱਥਲੇ ਲੇਖਾਂ ਵਿੱਚ ਇਹ ਨਿਖੇੜ ਵੀ ਇਹਨਾ ਨੂੰ ਪੂਰੀ ਤਰਾਂ ਸਮਝਣ ਲਈ ਜ਼ਰੂਰੀ ਹੋਵੇਗਾ।ਉਦਾਹਰਣ ਵਜੋਂ ਜੇ ਪਹਿਲੇ ਲੇਖ ਵਿੱਚ ਕੇਵਲ ਇੱਕ ਆਲੋਚਕ ਦਾ ਨਾਮ ਹੀ ਲਿਆ ਗਿਆ ਹੈ,ਜਦਕਿ ਬਾਕੀ ਸਭ ਕੁਝ ਧਾਰਾਵਾਂ ਦੇ ਰੂਪ ਵਿੱਚ ਦੇਖਿਆ ਗਿਆ ਹੈ,ਤਾਂ ਇਸ ਦਾ ਜ਼ਰੂਰ ਆਪਣਾ ਕੋਈ ਅਰਥ ਹੋਵੇਗਾ,ਜਿਸਨੂੰ ਸਮਝਣਾ ਜਰੂਰੀ ਹੈ।ਵਾਰਤਕ ਵਿੱਚ ਵੀ ਹਰ ਸ਼ਬਦ ਤੇ ਵਾਕ ਦਾ ਮੁੱਲ ਅਤੇ ਅਰਥ ਉਸ ਦੇ ਅੰਦਰਲੀ ਬਣਤਰ ਦੇ ਸੰਦਰਭ ਵਿੱਚ ਹੀ ਹੁੰਦਾ ਹੈ,ਜਿਸ ਵਿੱਚ ਇੱਕ ਤਨਾਸਬ ਜਰੂਰੀ ਹੁੰਦੀ ਹੈ।ਅਸੀਂ ਇੱਕੋ ਥਾਂ ਹੀ ਗੁਰੂ ਨਾਨਕ ਨੂੰ ਵੀ ਮਹਾਨ ਅਤੇ ਭਾਈ ਵੀਰ ਸਿੰਘ ਨੂੰ ਵੀ ਮਹਾਨ ਨਹੀਂ ਕਹਿ ਸਕਦੇ।

ਇਹਨਾ ਲੇਖਾਂ ਦਾ ਪਹਿਲਾਂ ਖੇਤਰ ਸਾਹਿਤਾਲੋਚਨਾ ਹੈ।ਪਰ ਇਹਨਾਂ ਵਿੱਚੋਂ ਸੁਹਜ-ਸ਼ਾਸਤਰ,ਸਭਿਆਚਾਰਕ ਇਤਿਹਾਸ,ਸਮਾਜਿਕ ਵਿਕਾਸ ਆਦਿ ਬਾਰੇ ਵੀ ਕੁਝ ਧਾਰਨਾਵਾਂ ਉਭਰਦੀਆਂ ਦਿੱਸਣਗੀਆਂ ਜਿੰਨ੍ਹਾਂ ਤੋਂ ਬਿਨਾ ਸਾਹਿਤਾਲੋਚਨਾ ਦਾ ਗੁਜ਼ਾਰਾ ਨਹੀਂ।

(ਡਾ.)ਗੁਰਬਖਸ਼ ਸਿੰਘ ਫ਼ਰੈਂਕ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ। 10-10-1984

ਮੌਲਿਕ

[ਸੋਧੋ]

ਅਨੁਵਾਦ

[ਸੋਧੋ]

ਅਨੁਵਾਦਕ ਦੇ ਤੌਰ ਤੇ ਗੁਰਬਖ਼ਸ਼ ਫ਼ਰੈਂਕ ਨੇ ਬਹੁਤ ਨਿੱਠ ਕੇ ਕੰਮ ਕੀਤਾ ਹੈ। ਉਸ ਨੇ ਲਿਓ ਤਾਲਸਤਾਏ, ਐਂਤੋਨ ਚੈਖ਼ਵ, ਮੈਕਸਿਮ ਗੋਰਕੀ, ਬੋਰਿਸ ਪੋਲੇਵੋਈ, ਚੰਗੇਜ਼ ਆਇਤਮਾਤੋਵ, ਵੇਰਾ ਪਨੋਵਾ, ਰਸੂਲ ਹਮਜ਼ਾਤੋਵ ਅਤੇ ਵ. ਬਰੋਦੋਵ ਵਰਗੇ ਰੂਸੀ/ਸੋਵੀਅਤ ਲੇਖਕਾਂ ਅਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਆਬਿਦ ਹੁਸੈਨ ਵਰਗੇ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਦੇ ਅਨੁਵਾਦ ਕੀਤੇ ਹਨ।

  • ਮੇਰਾ ਦਾਗਿਸਤਾਨ (1975 ਰਸੂਲ ਹਮਜ਼ਾਤੋਵ ਦੀ ਰੂਸੀ ਪੁਸਤਕ Мой Дагестан ਤੋਂ)
  • ਭਾਰਤੀ ਨਿੱਕੀ ਕਹਾਣੀ (ਹਿੰਦੀ ਤੋਂ ਅਨੁਵਾਦ, ਸਾਹਿਤ ਅਕਾਦਮੀ ਦਿੱਲੀ ਵੱਲੋਂ ਅਨੁਵਾਦ-ਪੁਰਸਕਾਰ ਪ੍ਰਾਪਤ)
  • ਬੁਜ਼ਦਿਲ (ਇਮਰੇ ਸਰਕੱਦੀ ਦਾ ਹੰਗੇਰੀਆਈ ਨਾਵਲ, 1997)[5]
  • ਅਲਵਿਦਾ ਗੁਲਸਾਰੀ![6](ਪ੍ਰਗਤੀ ਪ੍ਰਕਾਸ਼ਨ, ਮਾਸਕੋ 1976)
  • ਅਸਲੀ ਇਨਸਾਨ ਦੀ ਕਹਾਣੀ (ਪ੍ਰਗਤੀ ਪ੍ਰਕਾਸ਼ਨ, ਮਾਸਕੋ 1977)[7]
  • ਕਹਾਣੀਆਂ ਤੇ ਛੋਟੇ ਨਾਵਲ (ਟਾਲਸਟਾਏ ਦੀਆਂ ਰਚਨਾਵਾਂ ਰੂਸੀ ਤੋਂ, ਪ੍ਰਗਤੀ ਪ੍ਰਕਾਸ਼ਨ, ਮਾਸਕੋ 1977)[8]
  • ਗੋਰਕੀ ਦੀਆਂ ਕਹਾਣੀਆਂ
  • ਸੇਰਿਓਜ਼ਾ - (1970 ਅਨੁਵਾਦ ਵੇਰਾ ਪਨੋਵਾਦਾ ਦਾ ਨਾਵਲ)
  • ਰੌਸ਼ਨੀਆਂ (ਰੂਸੀ ਕਹਾਣੀਆਂ)
  • ਨਿੱਖਰਿਆ ਦਿਨ (ਸੋਵੀਅਤ ਕਹਾਣੀਆਂ)
  • ਗੁਰੂ ਨਾਨਕ (ਲੇਖ ਸੰਗ੍ਰਹਿ)
  • ਸੋਸ਼ਲਿਜ਼ਮ : ਯੂਟੋਪੀਆਈ ਅਤੇ ਵਿਗਿਆਨਕ - ਫ਼. ਏਂਗਲਜ਼(1963)
  • ਆਧੁਨਿਕ ਸਮੇਂ ਵਿਚ ਭਾਰਤੀ ਫ਼ਲਸਫ਼ਾ - ਵ. ਬੋਰੋਦੋਵ
  • ਬੱਚਿਆਂ ਲਈ ਲੈਨਿਨ (1971 ਰੂਸੀ ਕਹਾਣੀਆਂ)
  • ਉਜਰਤ ਪ੍ਰਣਾਲੀ (1971 ਐਫ ਏਂਜਲਜ)
  • ਕਹਾਣੀਆਂ (1972,1988 ਚੋਖੋਵ)
  • ਸੋਸ਼ੋਲਿਜ਼ਮ ਤੇ ਜੰਗ(1973 ਵੀ ਆਈ ਲੈਨਿਨ)
  • ਸਾਹਿਤ ਬਾਰੇ (1974 ਵੀ ਆਈ ਲੈਨਿਨ)
  • ਕਮਿਓੁਨਿਸਟ ਪਾਰਟੀ ਦਾ ਮੈਨਿਫੈਸਟੋ(1976 ਮਾਰਕਸ ਤੇ ੲਂਜਲਸ )
  • ਚੌਣਵੀਆਂ ਕਹਾਣੀਆਂ (1977ਅਨੁਵਾਦ ਫਾਰਸੀ ਅੱਖਰਾਂ ਵਿੱਚ ਮੈਕਸਿਕ ਗੋਰਕੀ)
  • ਅਧੁਨਿਕ ਸਮੇ ਵਿੱਚ ਭਾਰਤੀ ਫਲਸਫਾ (1986 ਬੋਰੋਦੋਵ)
  • ਮਨੁੱਖ ਦਾ ਜਨਮ (1989 ਮੈਕਸਿਕ ਗੋਰਕੀ)
  • ਫਿਲਾਸ਼ਫੀ ਕੀ ਹੈ? (1989)
  • ਹੋਣੀ ਤੋਂ ਬਲਵਾਨ (1990 ਗਾਲੀਨਾ ਦਜੂਬੈਨਕੋ)
  • ਚੌਣਵੀਆਂ ਕਿਰਤਾਂ (1990 ਵੀ ਆਈ ਲੈਨਿਨ)[9]
  • ਸਮਾਜ ਵਿਗਿਆਨ ਪ੍ਰਵੇਸਿਕਾ ਸੈਂਚੀ-1 (1990)
  • ਸਮਾਜ ਵਿਗਿਆਂਨ ਪ੍ਰਵੇਸਿਕਾ ਸੈਂਚੀ-2 (1990)
  • ਭਾਰਤ ਦਾ ਕੌਮੀ ਸੱਭਿਆਚਾਰ (1992 ਆਬਿਦ ਹੁਸੈਨ ਦੀ ਅੰਗਰੇਜ਼ੀ ਪੁਸਤਕ- ਨੈਸ਼ਨਲ ਕਲਚਰ ਆਫ ਇੰਡੀਆ)
  • ਸੰਘਰਸ਼ ਦੇ ਸਾਲ (1993 ਚੌਣਵੀਆਂ ਕਿਰਤਾਂ ਪੰਡਿਤ ਜਵਾਹਰ ਲਾਲ ਨਹਿਰੂ)
  • ਮਹਾਤਮਾ ਗਾਂਧੀ ਦੇ ਵਿਚਾਰ (1995 ਆਰ ਕੇ ਪ੍ਰਭੂ ਤੇ ਯੂ ਆਰ ਰਾਉ )
  • ਐਥਲੈਟਿਕਸ ਵਿੱਚ ਸੋਨੇ ਦਾ ਤਗਮਾਂ ਕਿਵੇਂ ਪ੍ਰਾਪਤ ਕਰੀਏ (1997 ਈਰਿਕ ਪ੍ਰਭਾਕਰ)
  • ਗਦਰ ਲਹਿਰ ਵਿਚਾਰਧਾਰਾ ਜਥੇਬੰਦੀ ਰਾਜਨੀਤੀ (2006)

ਹਵਾਲੇ

[ਸੋਧੋ]
  1. 1.0 1.1 "ਮਕਬੂਲ ਅਨੁਵਾਦਕ ਗੁਰਬਖ਼ਸ਼ ਸਿੰਘ ਫ਼ਰੈਂਕ". ਪੰਜਾਬੀ ਟ੍ਰਿਬਿਉਨ. 19 ਫਰਵਰੀ 2012. {{cite web}}: Check date values in: |date= (help)
  2. ਫ਼ਰੈਂਕ, ਗੁਰਬਖ਼ਸ਼ ਸਿੰਘ (2017). "ਸਭਿਆਚਾਰ ਅਤੇ ਪੰਜਾਬੀ ਸਭਿਆਚਾਰ" (PDF). pa.wikisource.org. ਵਾਰਿਸ ਸ਼ਾਹ ਫਾਊਂਡੇਸ਼ਨ. Retrieved 5feb 2020. {{cite web}}: Check date values in: |access-date= (help)
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  4. "ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/7 - ਵਿਕੀਸਰੋਤ". pa.wikisource.org. Retrieved 2020-02-04.
  5. http://books.google.co.in/books/about/Buzdil.html?id=hMA2QwAACAAJ&redir_esc=y
  6. http://webopac.puchd.ac.in/w21OneItem.aspx?xC=287378%7C ਅਲਵਿਦਾ ਗੁਲਸਾਰੀ! ਚਿੰਗੇਜ਼ ਆਈਤਮਾਤੋਵ; (ਅਨੁ) ਗੁਰੂਬਖਸ਼, ਪ੍ਰਗਤੀ ਪ੍ਰਕਾਸ਼ਨ, ਮਾਸਕੋ 1976.
  7. http://webopac.puchd.ac.in/w27/Result/Dtl/w21OneItem.aspx?xC=283468
  8. http://webopac.puchd.ac.in/w27/Result/Dtl/w21OneItem.aspx?xC=287487
  9. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.