ਗੁਰਮਿਹਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਮਿਹਰ ਕੌਰ
 ⁠⁠⁠ਗੁਰਮਿਹਰ ਕੌਰ ਦਸੰਬਰ 2016
ਜਨਮ
ਰਾਸ਼ਟਰੀਅਤਾਭਾਰਤ
ਸਿੱਖਿਆਅੰਗਰੇਜ਼ੀ ਸਾਹਿਤ ਦੀ ਉਚੇਰੀ ਸਿੱਖਿਆ ]]
ਪੇਸ਼ਾਵਿਦਿਆਰਥੀ
ਸੰਗਠਨਦਿੱਲੀ ਯੂਨੀਵਰਿਸਟੀ,ਲੇਡੀ ਸਰੀ ਰਾਮ ਕਾਲਜ

ਗੁਰਮਿਹਰ ਕੌਰ ਇੱਕ ਭਾਰਤੀ ਸਟਿਊਡੈੱਟ ਐਕਟਿਵਿਸਟ ਹੈ। ਉਹ ਦਿੱਲੀ ਯੂਨੀਵਰਿਸਟੀ ਦੇ ਲੇਡੀ ਸਰੀ ਰਾਮ ਕਾਲਜ ਵਿੱਚ ਅੰਗਰੇਜ਼ੀ ਸਾਹਿਤ ਦੀ ਵਿਦਿਆਰਥਣ ਹੈ। ਉਹ ਫਰਵਰੀ 2017 ਵਿੱਚ ਦਿੱਲੀ ਯੂਨੀਵਰਿਸਟੀ ਦੇ ਰਾਮਜਸ ਕਾਲਜ ਵਿੱਚ ਹੋ ਰਹੇ ਵਿਦਿਆਰਥੀ ਸੰਘਰਸ਼ ਕਾਰਨ ਸੁਰਖੀਆਂ ਵਿੱਚ ਆਈ ਸੀ।[1] ਕਾਲਜ ਵਿੱਚ ਉਮਰ ਖਾਲਿਦ ਅਤੇ ਸ਼ਹਿਲਾ ਰਸ਼ੀਦ ਨੂੰ ਇੱਕ ਸੈਮੀਨਾਰ ਵਿੱਚ ਬੁਲਾਇਆ ਗਿਆ ਸੀ ਜਿਸਦਾ ੲੇਬੀਵੀਪੀ ਪਾਰਟੀ ਨੇ ਸਖਤ ਵਿਰੋਧ ਕੀਤਾ। ਗੁਰਮਿਹਰ ਨੇ ਇੱਕ ਵੀਡੀਓ ਇੰਟਰਨੈੱਟ ਉੱਪਰ ਪਾ ਦਿੱਤੀ ਜਿਸ ਵਿੱਚ ਉਸਨੇ ੲੇਬੀਵੀਪੀ ਪਾਰਟੀ ਖਿਲਾਫ ਬੇਬਾਕ ਹੋਣ ਦਾ ਸੁਨੇਹਾ ਦਿੱਤਾ। ਵੀਡੀਓ ਦੇ ਚਰਚਿਤ ਹੁੰਦੇ ਸਾਰ ਹੀ ਗੁਰਮਿਹਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਉਸ ਉੱਪਰ ਦੇਸ਼ਧਰੋਹੀ ਹੋਣ ਦੇ ਆਰੋਪ ਲੱਗਣੇ ਸ਼ੁਰੂ ਹੋ ਗਏ। ਮੈਗਜ਼ੀਨ ਨੇ ਦਿੱਲੀ ਯੂਨੀਵਰਸਿਟੀ ਦੀ ਇਸ ਵਿਦਿਆਰਥਣ ਗੁਰਮੇਹਰ ਕੌਰ ਨੂੰ 'ਨੈਕਸਟ ਜਨਰੇਸ਼ਨ ਲੀਡਰਜ਼-2017' ਦੀ ਸੂਚੀ 'ਚ ਸਥਾਨ ਦਿੱਤਾ ਹੈ।[2]

ਮੁੱਢਲਾ ਜੀਵਨ[ਸੋਧੋ]

ਗੁਰਮਿਹਰ ਕੌਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਪਿਤਾ ਮਨਦੀਪ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਦੇ ਘਰ ਹੋਇਆ। ਉਸ ਦੇ ਪਿਤਾ ਥਲਸੈਨਾ ਵਿੱਚ ਅਫਸਰ ਸਨ ਤੇ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਉਸ ਦੇ ਪਿਤਾ ਮਨਦੀਪ ਸਿੰਘ, 6 ਅਗਸਤ 1999 ਨੂੰ ਜੰਮੂ-ਕਸ਼ਮੀਰ ਵਿੱਚ ਰਾਸ਼ਟਰੀ ਰਾਈਫਲ ਕੈਂਪ ਉੱਤੇ ਅੱਤਵਾਦੀਆਂ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ, ਸਵੇਰੇ 1:15 ਵਜੇ ਸ਼ਹੀਦ ਹੋਣ ਵਾਲੇ ਭਾਰਤੀ ਸੈਨਾ ਦੇ ਸੱਤ ਜਵਾਨਾਂ ਵਿੱਚੋਂ ਇੱਕ ਸੀ।[3] ਗੁਰਮਿਹਰ ਆਪਣੇ ਪਿਤਾ ਦੀ ਸ਼ਹੀਦੀ ਦੇ ਸਮੇਂ ਸਿਰਫ਼ ਦੋ ਸਾਲਾਂ ਦੀ ਸੀ।

ਕੌਰ ਨੇ ਲੇਡੀ ਸ਼੍ਰੀ ਰਾਮ ਕਾਲਜ ਫਾਰ ਵੂਮੈਨ ਤੋਂ ਸਾਹਿਤ ਦੀ ਡਿਗਰੀ ਪ੍ਰਾਪਤ ਕੀਤੀ। ਸਤੰਬਰ 2019 ਵਿੱਚ ਉਸ ਨੇ ਆਕਸਫੋਰਡ ਯੂਨੀਵਰਸਿਟੀ ਦੇ ਸੋਮਰਵਿਲ ਕਾਲਜ ਵਿੱਚ ਦਾਖਿਲਾ ਲਿਆ, ਅਤੇ ਮਾਡਰਨ ਸਾਊਥ ਏਸ਼ੀਅਨ ਸਟੱਡੀਜ਼ ਵਿੱਚ ਐਮ.ਐਸ.ਸੀ. ਦੀ ਪੜ੍ਹਾਈ ਕਰ ਰਹੀ ਹੈ।[4][5]

ਸਮਾਜਿਕ ਗਤੀਵਿਧੀਆਂ[ਸੋਧੋ]

ਗੁਰਮਿਹਰ ਨੇ ਅਪਰੈਲ 2016 ਵਿੱਚ ਭਾਰਤ-ਪਾਕਿਸਤਾਨ ਦੇ ਦਰਮਿਆਨ ਸ਼ਾਂਤੀ ਵਾਲਾ ਮਾਹੌਲ ਅਤੇ ਸੁਖਾਵੇਂ ਸੰਬੰਧ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਵਾਲੀ ਇੱਕ ਵੀਡੀਓ ਪਾਈ ਸੀ। ਫਰਵਰੀ 2017 ਵਿੱਚ ਏ.ਬੀ.ਵੀ.ਪੀ. ਪਾਰਟੀ ਦੇ ਖਿਲਾਫ਼ ਪਾਈ ਇੱਕ ਹੋਰ ਵੀਡੀਓ ਕਾਰਨ ਉਹ ਦੁਬਾਰਾ ਚਰਚਾ ਵਿੱਚ ਆ ਗਈ। ਕੇਂਦਰੀ ਗ੍ਰਹਿ ਮੰਤਰੀ ਕਿਰਨ ਰਿਜਿਜੂ ਨੇ ਉਸ ਦੇ ਉੱਪਰ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਉਸਨੂੰ ਦੇਸ਼ਧਰੋਹੀ ਕਿਹਾ।[6] ਕੁਝ ਚਰਚਿਤ ਹਸਤੀਆਂ ਵਰਿੰਦਰ ਸਹਿਵਾਗ ਅਤੇ ਰਣਦੀਪ ਹੁੱਡਾ ਨੇ ਵੀ ਉਸ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ।[7] ਸ਼ਾਇਰ ਜਾਵੇਦ ਅਖ਼ਤਰ ਨੇ ਗੁਰਮਿਹਰ ਕੌਰ ਦਾ ਹੌਂਸਲਾ ਵਧਾਉਂਦੇ ਹੋਏ ਕਿਰਨ ਰਿਜਿਜੂ ਨੂੰ ਹੀ ਸਵਾਲ ਕੀਤਾ ਕਿ ਆਖਿਰ ਉਨ੍ਹਾਂ ਨੂੰ ਭੜਕਾ ਕੌਣ ਰਿਹਾ ਹੈ।[8]

ਗੁਰਮਿਹਰ ਦੀ ਮਾਂ ਨੇ ਆਪਣੀ ਧੀ ਦੀ ਸਪੱਸ਼ਟਤਾ ਲਈ ਸਮਰਥਨ ਦਿਖਾਇਆ ਕਿ "ਵੀਡੀਓ 'ਚ ਉਸ ਦਾ ਸੰਦੇਸ਼ ਵੱਡੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਉਹ ਅਸਲ ਵਿੱਚ ਕਹਿਣਾ ਚਾਹੁੰਦੀ ਸੀ ਕਿ ਯੁੱਧ ਹਮੇਸ਼ਾ ਤਬਾਹੀ ਲਿਆਉਂਦਾ ਹੈ। ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਉਹ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਦੇ ਲੋਕਾਂ ਵੱਲ ਦੇਖੇ। ਨਫ਼ਰਤ ਨਾਲ। ਸਥਿਤੀਆਂ ਇੱਕ ਲੜਾਈ ਦੌਰਾਨ ਇੱਕ ਦੂਜੇ ਨੂੰ ਮਾਰਦੀਆਂ ਹਨ।"[9]

ਡੀ.ਯੂ. ਬਚਾਓ ਮੁਹਿੰਮ[ਸੋਧੋ]

ਉਸ ਨੇ ਫਰਵਰੀ 2017 ਵਿੱਚ ਏ.ਬੀ.ਵੀ.ਪੀ. ਦੇ ਖਿਲਾਫ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਸ ਨੇ ਏ.ਬੀ.ਵੀ.ਪੀ. ਦੇ ਵਿਰੋਧ ਕਾਰਨ ਉਮਰ ਖਾਲਿਦ ਅਤੇ ਸ਼ਹਿਲਾ ਰਾਸ਼ਿਦ ਸ਼ੋਰਾ ਦੇ ਲੈਕਚਰ ਰੱਦ ਕੀਤੇ ਜਾਣ ਤੋਂ ਬਾਅਦ ਰਾਮਜਸ ਕਾਲਜ ਕੈਂਪਸ ਵਿੱਚ ਭੜਕੀ ਹਿੰਸਾ ਦਾ ਵਿਰੋਧ ਕੀਤਾ ਸੀ।[10] ਇਸ ਮੁਹਿੰਮ ਨੂੰ ਸ਼ੁਰੂ ਕਰਨ ਲਈ ਉਸ ਨੂੰ ਮੌਤ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲੀਆਂ ਅਤੇ ਬਾਅਦ ਵਿੱਚ ਉਸ ਨੇ ਮੁਹਿੰਮ ਛੱਡ ਦਿੱਤੀ।[11][12]

ਕਿਤਾਬਾਂ[ਸੋਧੋ]

 • Small Acts of Freedom (2018), Penguin Random House
 • The Young and the Restless (Youth and Politics in India) (2019), Penguin Books

ਹਵਾਲੇ[ਸੋਧੋ]

 1. "Who is Gurmehar Kaur? What's the ongoing #SaveDU campaign all about? All your questions answered". The Indian Express (in ਅੰਗਰੇਜ਼ੀ). 2017-02-28. Retrieved 2017-03-01.
 2. https://www.bbc.com/punjabi/india-41608441
 3. Sehgal, Manjeet. "All about Gutmehar Kaur's Father Captain Mandeep Singh". M.indiatoday.in.
 4. Yerasala, Ikyatha (31 July 2019). "Young, restless and bold". The Asian Age. Retrieved 9 October 2019.
 5. "Gurmehar Kaur, Author at Weidenfeld-Hoffmann Trust". Weidenfeld-Hoffmann Trust (in ਅੰਗਰੇਜ਼ੀ (ਬਰਤਾਨਵੀ)). Archived from the original on 9 ਅਕਤੂਬਰ 2019. Retrieved 9 October 2019. {{cite web}}: Unknown parameter |dead-url= ignored (|url-status= suggested) (help)
 6. "Why Gurmehar Kaur is wrong and why it's dangerous to tag everyone who disagrees with her a 'troll'". Firstpost (in ਅੰਗਰੇਜ਼ੀ (ਅਮਰੀਕੀ)). 2017-02-28. Retrieved 2017-03-01.
 7. "Gurmehar Kaur straight bats Sehwag, asks if its ok to make fun of a fathers death". Retrieved 2017-03-01.
 8. Akhtar, Javed (1 March 2017). "Javed Akhtar Says Gurmehar Kaur Trolled By 'Hardly Literate Player, Wrestler'". NDTV India. Retrieved 1 March 2017. {{cite web}}: |archive-date= requires |archive-url= (help); Cite has empty unknown parameter: |dead-url= (help)
 9. "Gurmehar Kaur's mother to India Today: It pains when she's called anti-national, proud of what she did : India, News - India Today". Indiatoday.intoday.in. 1 March 2017. Retrieved 6 March 2017.
 10. "Delhi Police fails to identify suspects who threatened Gurmehar Kaur". Indiatoday.intoday.in. Retrieved 4 March 2017.
 11. "Rape threats: cops yet to identify suspects". The Hindu (in ਅੰਗਰੇਜ਼ੀ). Retrieved 5 March 2017.
 12. "Who is Gurmehar Kaur? What's the ongoing #SaveDU campaign all about? All your questions answered". 28 February 2017.