ਗੁਰਿੰਦਰ ਸਿੰਘ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਿੰਦਰ ਸਿੰਘ ਮਾਨ 2001 ਵਿੱਚ ਗੋਲੇਟਾ, ਕੈਲੀਫੋਰਨੀਆ ਵਿਖੇ।

ਗੁਰਿੰਦਰ ਸਿੰਘ ਮਾਨ ਇੱਕ ਪੰਜਾਬੀ -ਅਮਰੀਕੀ ਵਿਦਵਾਨ ਅਤੇ ਸਿੱਖ ਸਟੱਡੀਜ਼ ਦਾ ਪ੍ਰੋਫੈਸਰ ਹੈ, ਅਤੇ ਸਿੱਖ ਮਜ਼੍ਬ ਅਤੇ ਭਾਈਚਾਰੇ ਬਾਰੇ ਕਈ ਕਿਤਾਬਾਂ ਦਾ ਲੇਖਕ ਹੈ। ਮਾਨ ਨੇ 1988 ਤੋਂ 1999 ਤੱਕ ਕੋਲੰਬੀਆ ਯੂਨੀਵਰਸਿਟੀ ਵਿੱਚ ਮਜ਼੍ਬ ਪੜ੍ਹਾਇਆ ਅਤੇ ਫਿਰ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਵਿਖੇ 1999 ਤੋਂ 2015 ਤੱਕ ਸਿੱਖ ਸਟੱਡੀਜ਼ ਵਿੱਚ ਕੁੰਦਨ ਕੌਰ ਕਪਾਨੀ ਚੇਅਰ ਦਾ ਅਹੁਦਾ ਸੰਭਾਲਿਆ। [1] ਉਹ 2015 ਵਿੱਚ ਸਾਂਤਾ ਬਾਰਬਰਾ ਤੋਂ ਸੇਵਾਮੁਕਤ ਹੋਇਆ, ਅਤੇ ਨਿਊਯਾਰਕ ਸਿਟੀ ਵਿੱਚ ਗਲੋਬਲ ਇੰਸਟੀਚਿਊਟ ਫਾਰ ਸਿੱਖ ਸਟੱਡੀਜ਼ ਦੀ ਸਥਾਪਨਾ ਕੀਤੀ, ਜਿਸਦਾ ਉਹ ਵਰਤਮਾਨ ਡਾਇਰੈਕਟਰ ਹੈ। [2]

ਸਿੱਖਿਆ[ਸੋਧੋ]

ਮਾਨ ਨੇ 1965 ਤੋਂ 1971 ਤੱਕ ਬਟਾਲਾ, ਪੰਜਾਬ ਦੇ ਬੈਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਤੋਂ ਅੰਗਰੇਜ਼ੀ ਵਿੱਚ ਐਮ ਏ ਕੀਤੀ।

1975 ਵਿੱਚ ਹੈਦਰਾਬਾਦ, ਭਾਰਤ ਵਿੱਚ ਕੇਂਦਰੀ ਇੰਸਟੀਚਿਊਟ ਆਫ਼ ਇੰਗਲਿਸ਼ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅੰਗਰੇਜ਼ੀ ਅਧਿਐਨ ਵਿੱਚ ਡਿਪਲੋਮਾ ਕੀਤਾ।

1976 ਵਿੱਚ ਕੈਂਟਰਬਰੀ, ਇੰਗਲੈਂਡ ਦੀ ਕੈਂਟ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਦੂਜੀ ਐਮ ਏ ਹਾਸਲ ਕੀਤੀ।

1984 ਤੋਂ 1987 ਤੱਕ ਉਸਨੇ ਹਾਰਵਰਡ ਯੂਨੀਵਰਸਿਟੀ ਵਿੱਚ ਮਾਸਟਰ ਆਫ਼ ਥੀਓਲਾਜੀਕਲ ਸਟੱਡੀਜ਼ ਦੀ ਪੜ੍ਹਾਈ ਕੀਤੀ।

1987 ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਮਜ਼੍ਬ ਬਾਰੇ ਡਾਕਟਰੇਟ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ, ਅਤੇ ਉੱਥੇ 1993 ਵਿੱਚ ਆਪਣੀ ਪੀਐਚ.ਡੀ. ਕੀਤੀ। [3]

ਕੈਰੀਅਰ[ਸੋਧੋ]

ਮਾਨ ਨੇ 1971 ਤੋਂ 1984 ਤੱਕ ਬੈਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਵਿੱਚ ਅੰਗਰੇਜ਼ੀ ਪੜ੍ਹਾਈ।

1988 ਤੋਂ 1999 ਤੱਕ ਕੋਲੰਬੀਆ ਯੂਨੀਵਰਸਿਟੀ ਵਿੱਚ ਮਜ਼੍ਬ ਦੀ ਪੜ੍ਹਾਈ ਕਰਾਈ।

1999 ਤੋਂ 2015 ਤੱਕ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਵਿਖੇ ਸਿੱਖ ਸਟੱਡੀਜ਼ ਵਿੱਚ ਕੁੰਦਨ ਕੌਰ ਕਪਾਨੀ ਚੇਅਰ ਦਾ ਅਹੁਦਾ ਸੰਭਾਲਿਆ [1] [4]

2013 ਵਿੱਚ, ਉਹ ਇੱਕ ਵਿਦਿਆਰਥਣ ਨਾਲ ਅਣਉਚਿਤ "ਜਿਨਸੀ ਛੇੜਛਾੜ, ਜ਼ੁਬਾਨੀ ਅਤੇ ਸਰੀਰਕ ਦੋਨੋਂ", ਅਤੇ ਕੁਝ ਹੋਰ ਵਿਦਿਆਰਥੀਆਂ ਦੀਆਂ ਅਜਿਹੀਆਂ ਸ਼ਿਕਾਇਤਾਂ ਲਈ ਯੂਨੀਵਰਸਿਟੀ ਦੇ ਜਾਂਚ ਦੇ ਘੇਰੇ ਵਿੱਚ ਆਇਆ। ਮਾਨ ਨੇ ਦਾਅਵਿਆਂ ਤੋਂ ਇਨਕਾਰ ਕੀਤਾ, ਪਰ ਟਾਈਟਲ ੯ ਦਾ ਸਿੱਟਾ ਸੀ ਕਿ "ਵੱਧ ਸੰਭਾਵਨਾ" ਹੈ ਕਿ ਛੇੜਛਾੜ ਹੋਈ ਸੀ। [5]

2017 ਅਤੇ 2022 ਦੇ ਵਿਚਕਾਰ, ਮਾਨ ਨੇ ੭੬ ਅਕਾਦਮਿਕ ਅਤੇ ਜਨਤਕ ਫੋਰਮਾਂ ਵਿਖੇ ਜਨਤਕ ਲੈਕਚਰ ਦਿੱਤੇ। ਇਨਹਾਂ ਵਿੱਚ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ; ਅੰਬੇਡਕਰ ਯੂਨੀਵਰਸਿਟੀ, ਦਿੱਲੀ; ਆਰਚਬਿਸ਼ਪ ਵਿਲੀਅਮਜ਼ ਹਾਈ ਸਕੂਲ, ਬ੍ਰੇਨਟਰੀ, ਐਮ.ਏ; ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ; ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ; ਭਾਰਤੀ ਕਾਲਜ, ਗੁਰੂ ਤੇਗ ਬਹਾਦਰ ਕਾਲਜ, ਮਾਤਾ ਸੁੰਦਰੀ ਕਾਲਜ, ਸ੍ਰੀ ਰਾਮ ਕਾਲਜ, ਦਿੱਲੀ ਯੂਨੀਵਰਸਿਟੀ; ਏਲੀਯਾਹ ਸਮਰ ਸਕੂਲ, ਯਰੂਸ਼ਲਮ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ; ਇੰਸਟੀਚਿਊਟ ਆਫ਼ ਟੈਕਨਾਲੋਜੀ, ਰੋਪੜ; ਜਿੰਦਲ ਗਲੋਬਲ ਯੂਨੀਵਰਸਿਟੀ, ਸੋਨੀਪਤ; ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ; ਦਿਆਲ ਸਿੰਘ ਰਿਸਰਚ ਫੋਰਮ, ਲਾਹੌਰ; ਐਲਪੀਯੂ ਯੂਨੀਵਰਸਿਟੀ, ਜਲੰਧਰ; ਨਾਜ਼ਰਥ ਕਾਲਜ, ਨਿਊਯਾਰਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਗੈਰਾ ਸ਼ਾਮਿਲ ਹਨ।

ਹਵਾਲੇ[ਸੋਧੋ]

  1. 1.0 1.1 Conrad, Eileen (December 3, 1998). "Preserving the Past, Comprehending the Present: Eminent Sikh Studies Scholar appointed to Kapany Chair". UC Santa Barbara News. ਹਵਾਲੇ ਵਿੱਚ ਗਲਤੀ:Invalid <ref> tag; name "conrad" defined multiple times with different content
  2. Sharma, Sarika (May 28, 2017). "A gift for generations to come: Historian Gurinder Singh Mann is building, in New York, a repository of texts and artifacts related to Sikhism". The Tribune.
  3. "Curriculum vitae" (PDF). Retrieved 2019-07-27.
  4. Allison Garfield, Josh Ortiz and Stephany Rubio (March 2, 2017). "Documents Show 6 UCSB Employees Violated Title IX Policy". The Daily Nexus. Retrieved 2017-11-16.
  5. "At least 20 sexual misconduct cases against Univ. of Calif. faculty over a 3-year span". CBS News. March 9, 2017. Retrieved 2017-11-16.