ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਕੇਂਦਰੀ ਯੂਨੀਵਰਸਿਟੀ
ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਕੇਂਦਰੀ ਯੂਨੀਵਰਸਿਟੀ (EFLU) | |
---|---|
ਸਥਾਪਨਾ | 1958 |
ਕਿਸਮ | ਕੇਂਦਰੀ ਯੂਨੀਵਰਸਿਟੀ |
ਵਾਈਸ-ਚਾਂਸਲਰ | ਪ੍ਰੋਫ਼ੇਸਰ ਸੁਨੈਨਾ ਸਿੰਘ |
ਟਿਕਾਣਾ | ਹੈਦਰਾਬਾਦ, ਤੇਲੰਗਾਨਾ, ਭਾਰਤ |
ਕੈਂਪਸ | ਸ਼ਹਿਰੀ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ |
ਵੈੱਬਸਾਈਟ | ਦਫ਼ਤਰੀ ਵੈੱਬਸਾਟ |
ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਕੇਂਦਰੀ ਯੂਨੀਵਰਸਿਟੀ (ਪਹਿਲਾਂ, ਕੇਂਦਰੀ ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਵਿਦਿਆਲਾ), ਭਾਰਤ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਸ ਦੀ ਮੁੱਖ ਸ਼ਾਖਾ ਹੈਦਰਾਬਾਦ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਦੀਆਂ ਹੋਰ ਸ਼ਾਖਾਵਾਂ ਲਖਨਊ, ਸ਼ਿਲਾਂਗ ਅਤੇ ਕੇਰਲ ਵਿੱਚ ਹਨ। ਇਸ ਦੀ ਸਥਾਪਨਾ ਭਾਰਤ ਸਰਕਾਰ ਦੁਆਰਾ 1958 ਵਿੱਚ ਕੇਂਦਰੀ ਅੰਗ੍ਰੇਜ਼ੀ ਅਤੇ ਵਿਦਿਆਲਾ ਦੇ ਰੂਪ ਵਿੱਚ ਕੀਤੀ ਗਈ, 1972 ਵਿੱਚ ਇਸ ਵਿੱਚ ਵਿਦੇਸ਼ੀ ਭਾਸ਼ਾਵਾਂ ਵੀ ਪੜ੍ਹਾਈਆਂ ਜਾਣ ਲਗ ਪਈਆਂ ਅਤੇ ਇਸਦਾ ਨਾਮ ਕੇਂਦਰੀ ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਯੂਨੀਵਰਸਿਟੀ ਰੱਖ ਦਿੱਤਾ ਗਿਆ। ਬਾਅਦ ਵਿੱਚ ਇਸ ਯੂਨੀਵਰਸਿਟੀ ਦਾ ਨਾਮ ਬਦਲ ਕੇ ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਯੂਨੀਵਰਸਿਟੀ ਰਖ ਦਿੱਤਾ ਗਿਆ। ਇਹ ਯੂਨੀਵਰਸਿਟੀ ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਪੜ੍ਹਾਉਣ, ਭਾਸ਼ਾਵਾਂ ਵਿੱਚ ਹੋਈਆਂ ਖੋਜਾਂ ਦੇ ਸੰਗਠਨ, ਅਧਿਆਪਕਾਂ ਦੀ ਸਿਖਲਾ ਲਈ ਸਮਰਪਿਤ ਹੈ, ਤਾਂ ਜੋ ਭਾਰਤ ਵਿੱਚ ਭਾਸ਼ਾਵਾਂ ਪੜ੍ਹਾਉਣ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ। ਇਸ ਯੂਨੀਵਰਸਿਟੀ ਵਿੱਚ ਅੰਗ੍ਰੇਜ਼ੀ, ਅਰਬੀ, ਫਰਾਂਸੀਸੀ, ਜਰਮਨ, ਜਪਾਨੀ, ਰੂਸੀ, ਸਪੈਨਿਸ਼, ਪੁਰਤਗਾਲੀ, ਫ਼ਾਰਸੀ, ਤੁਰਕੀ, ਇਤਾਲਵੀ, ਚੀਨੀ, ਹਿੰਦੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ।
ਕੈਂਪਸ[ਸੋਧੋ]
ਈ.ਐਫ.ਐਲ.ਯੂ. ਦੇ ਚਾਰ ਕੈਂਪਸ ਹਨ।
ਹੈਦਰਾਬਾਦ[ਸੋਧੋ]
ਹੈਦਰਾਬਾਦ ਕੈਂਪਸ ਈ.ਐਫ.ਐਲ.ਯੂ. ਦਾ ਸਭ ਤੋਂ ਪੁਰਾਣਾ ਅਤੇ ਮੁੱਖ ਦਫ਼ਤਰ ਹੈ।
ਮਲਾਪੂਰੱਮ[ਸੋਧੋ]
ਕੇਰਲ ਵਿੱਚ ਸਥਿਤ ਇਹ ਕੈਂਪਸ 2013 ਵਿੱਚ ਸ਼ੁਰੂ ਕੀਤਾ ਗਿਆ।
ਲਖਨਊ[ਸੋਧੋ]
ਇਹ ਕੈਂਪਸ 1979 ਵਿੱਚ ਸ਼ੁਰੂ ਕੀਤਾ ਗਿਆ।
ਸ਼ਿਲਾਂਗ[ਸੋਧੋ]
ਈ.ਐਫ.ਐਲ.ਯੂ. ਦਾ ਸ਼ਿਲਾਂਗ ਕੈਂਪਸ 1973 ਵਿੱਚ ਸ਼ੁਰੂ ਕੀਤਾ ਗਿਆ।