ਸਮੱਗਰੀ 'ਤੇ ਜਾਓ

ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਸਾਹਿਬ ਪਿੰਡ ਕੱਥੂਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ। ਅੰਮ੍ਰਿਤਸਰ ਬਟਾਲਾ ਰੋਡ 'ਤੇ ਸਥਿਤ ਇਹ ਬਾਬਾ ਬੁੱਢਾ ਜੀ ਸਾਹਿਬ ਦਾ ਜਨਮ ਸਥਾਨ ਹੈ।[1]

ਇਤਿਹਾਸ

[ਸੋਧੋ]

ਬਾਬਾ ਜੀ ਦਾ ਜਨਮ ਇੱਥੇ ਪਿਤਾ ਸੁਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ ਸੀ। ਬਾਬਾ ਜੀ ਬਚਪਨ ਵਿੱਚ ਬੂਡਾ ਦੇ ਨਾਂ ਨਾਲ ਜਾਣੇ ਜਾਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਣ ਤੋਂ ਬਾਅਦ ਉਹ ਬਾਬਾ ਬੁੱਢਾ ਜੀ ਸਾਹਿਬ ਵਜੋਂ ਜਾਣੇ ਜਾਣ ਲੱਗੇ। ਜਦੋ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਛਕਾਉਣ ਲੱਗੇ ਤਾਂ ਉਹਨਾ ਨੇ ਗੁਰੂ ਜੀ ਨੂੰ ਪੁਛਿਆ ਕਿ "ਮੌਤ ਵੱਡੀ ਉਮਰ ਵਿੱਚ ਹੀ ਆਉਂਦੀ ਹੈ ਕਿ ਛੋਟੀ ਉਮਰ ਵਿੱਚ ਵੀ ਆ ਜਾਂਦੀ ਹੈ ਤਾਂ ਗੁਰੂ ਜੀ ਨੇ ਪੁਛਿਆ ਕਿ ਤੂੰ ਇਹ ਸਵਾਲ ਕਿਉ ਪੁਛ ਰਿਹਾ ਤਾਂ ਬਾਬਾ ਜੀ ਨੇ ਕਿਹਾ ਕਿ ਕੱਲ ਮੈਂ ਲੱਕੜਾ ਨੂੰ ਅੱਗ ਲੱਗਦੀ ਦੇਖੀ ਤਾਂ ਅੱਗ ਪਹਿਲਾ ਛੋਟੀਆਂ ਲੱਕੜਾ ਨੂੰ ਲੱਗੀ ਤੇ ਬਾਅਦ ਵਿੱਚ ਵੱਡੀਆ ਲੱਕੜਾ ਨੂੰ ਬਾਅਦ ਵਿੱਚ ਕਿਤੇ ਮੌਤ ਵੀ ਤਾਂ ਏਦਾਂ ਤਾਂ ਨਹੀ ਕਿ ਛੋਟਿਆਂ ਨੂੰ ਪਹਿਲਾ ਆਊ ਤੇ ਵੱਡਿਆ ਨੂੰ ਬਾਅਦ ਵਿੱਚ " ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਬੂਡਾ ਨਹੀ ਤੂੰ ਤਾਂ ਬੁੱਢਾ ਹੈ। ਇਸ ਤਰਾਂ ਉਹਨਾਂ ਦਾ ਨਾਮ ਬਾਬਾ ਬੁੱਢਾ ਜੀ ਪਿਆ।[2]

ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿਖੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਤਾਂ ਬਾਬਾ ਬੁੱਢਾ ਜੀ ਸਾਹਿਬ ਨੂੰ ਪਹਿਲੇ ਹੈੱਡ ਗ੍ਰੰਥੀ ਸਾਹਿਬ ਨਿਯੁਕਤ ਕੀਤਾ ਗਿਆ। ਬਾਬਾ ਬੁੱਢਾ ਜੀ ਸਾਹਿਬ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤਿਲੱਕ ਅਤੇ ਗੁਰਗੱਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਸੀ।

ਹਵਾਲੇ

[ਸੋਧੋ]
  1. "Gurudwara Detail".
  2. "history".