ਸਮੱਗਰੀ 'ਤੇ ਜਾਓ

ਗੁਰੂ ਅੰਗਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰੂ ਅੰਗਦ
ਗੁਰੂ ਅੰਗਦ ਦੇਵ ਜੀ ਦੀ ਪੇਂਟਿੰਗ
ਨਿੱਜੀ
ਜਨਮ
ਲਹਿਣਾ

(1504-03-31)31 ਮਾਰਚ 1504
ਮਰਗ29 ਮਾਰਚ 1552(1552-03-29) (ਉਮਰ 47)
ਧਰਮਸਿੱਖੀ
ਜੀਵਨ ਸਾਥੀਮਾਤਾ ਖੀਵੀ
ਬੱਚੇਭਾਈ ਦਾਸੂ (1521–1598)
ਭਾਈ ਦਾਤੂ (1524–1575)
ਬੀਬੀ ਅਮਰੋ (1529–1601)
ਬੀਬੀ ਅਨੋਖੀ (1531–1608)
ਮਾਤਾ-ਪਿਤਾ
  • ਭਾਈ ਫੇਰੂ ਮੱਲ (ਪਿਤਾ)
  • ਮਾਤਾ ਰਾਮੋ (ਮਾਤਾ)
ਲਈ ਪ੍ਰਸਿੱਧਗੁਰਮੁਖੀ ਲਿਪੀ ਦੀ ਮਿਆਰਬੰਦੀ
ਹੋਰ ਨਾਮਦੂਜੇ ਨਾਨਕ
Senior posting
Period in office1539–1552
ਪੂਰਵਗਾਮੀਗੁਰੂ ਨਾਨਕ
ਵਾਰਸਗੁਰੂ ਅਮਰਦਾਸ

ਗੁਰੂ ਅੰਗਦ (31 ਮਾਰਚ 1504 – 29 ਮਾਰਚ 1552)[2] ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ[3] ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।[4][5][6]

ਗੁਰੂ ਨਾਨਕ ਦੇਵ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਦੇਵ ਸਿੱਖਾਂ ਦੇ ਦੂਜੇ ਗੁਰੂ ਬਣੇ।[7][8] ਉਨ੍ਹਾਂ ਨੂੰ ਗੁਰਮੁਖੀ ਲਿਪੀ ਨੂੰ ਸਹੀ ਢੰਗ ਨਾਲ ਤਰਤੀਬ ਵਾਰ ਕਰਨ ਲਈ ਜਾਣਿਆ ਜਾਂਦਾ ਹੈ।[9][5] ਉਨ੍ਹਾਂ ਨੇ ਗੁਰੂ ਨਾਨਕ ਦੇਵ ਦੀ ਉਚਾਰੀ ਬਾਣੀ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਖ਼ੁਦ 62 ਜਾਂ 63 ਸਲੋਕਾਂ ਦੀ ਰਚਨਾ ਕੀਤੀ।[5] ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਆਪਣੇ ਸੇਵਾਦਾਰ ਅਮਰਦਾਸ ਨੂੰ ਇਸ ਗੁਰਗੱਦੀ ਸਿੱਖਾਂ ਦੇ ਤੀਜੇ ਗੁਰੂ ਲਈ ਚੁਣਿਆ।[7][8]

ਜੀਵਨ

[ਸੋਧੋ]

ਮੁਢਲਾ ਜੀਵਨ

[ਸੋਧੋ]

ਗੁਰੂ ਅੰਗਦ ਦਾ ਜਨਮ ਪੰਜਾਬ ਖੇਤਰ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਤੇ ਦੀ ਸਰਾਏ ਵਿੱਚ 31 ਮਾਰਚ 1504 ਨੂੰ ਲਹਿਣਾ ਨਾਮ ਹੋਇਆ।[10][11][12][13] ਉਹ ਇੱਕ ਛੋਟੇ ਵਪਾਰੀ ਫੇਰੂ ਮੱਲ ਦੇ ਪੁੱਤਰ ਸਨ।[13] ਉਨ੍ਹਾਂ ਦੀ ਮਾਤਾ ਦਾ ਨਾਮ ਮਾਤਾ ਰਾਮੋ (ਜਿਨ੍ਹਾਂ ਨੂੰ ਮਾਤਾ ਸਭਿਰਾਏ, ਮਨਸਾ ਦੇਵੀ ਜਾਂ ਦਇਆ ਕੌਰ ਵਜੋਂ ਵੀ ਜਾਣਿਆ ਜਾਂਦਾ ਹੈ) ਸੀ।[14] ਉਨ੍ਹਾਂ ਦੇ ਦਾਦਾ ਦਾ ਨਾਮ ਬਾਬਾ ਨਰਾਇਣ ਦਾਸ ਤ੍ਰੇਹਾਨ ਸੀ।[13] ਬਾਕੀ ਸਿੱਖ ਗੁਰੂਆਂ ਵਾਂਗ ਭਾਈ ਲਹਿਣਾ ਵੀ ਖੱਤਰੀ ਜਾਤੀ (ਤ੍ਰੇਹਾਨ ਗੋਤ) ਦੇ ਸਨ।[15][16]

ਜਨਵਰੀ 1520 ਵਿੱਚ ਭਾਈ ਲਹਿਣਾ ਦਾ ਵਿਆਹ ਬੀਬੀ ਖੀਵੀ ਜੀ ਨਾਲ਼ ਹੋਇਆ। ਉਨ੍ਹਾਂ ਦੇ ਦੋ ਪੁੱਤਰ, ਦਾਤੂ (ਜ. 1535) ਅਤੇ ਦਾਸੂ (ਜ. 1542), ਅਤੇ ਦੋ ਪੁੱਤਰੀਆਂ, ਅਮਰੋ (ਜ. 1526) ਅਤੇ ਅਨੋਖੀ (ਜ. 1535) ਸਨ।[17][18] ਉਨ੍ਹਾਂ ਦੇ ਪਿਤਾ ਦੇ ਪੂਰੇ ਪਰਿਵਾਰ ਨੂੰ ਬਾਬਰ ਦੇ ਹਮਲਿਆਂ ਕਰਕੇ ਪਿੰਡ ਛੱਡਣਾ ਪਿਆ ਸੀ। ਉਸਤੋਂ ਬਾਅਦ ਇਹ ਪਰਿਵਾਰ ਬਿਆਸ ਦਰਿਆ ਦੇ ਕੰਢੇ ਉੱਤੇ ਵਸੇ ਪਿੰਡ ਖਡੂਰ ਸਾਹਿਬ ਵਿਖੇ ਆ ਗਿਆ।

ਗੁਰੂ ਨਾਨਕ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਅਤੇ ਅੰਗਦ ਬਣਨ ਤੋਂ ਪਹਿਲਾਂ, ਭਾਈ ਲਹਿਣਾ ਖਡੂਰ ਵਿਖੇ ਇੱਕ ਧਾਰਮਿਕ ਗੁਰੂ ਅਤੇ ਮਾਤਾ ਦੁਰਗਾ ਦੇ ਇੱਕ ਮੰਦਰ ਵਿੱਚ ਪੁਜਾਰੀ ਸਨ।[19][20][21][22] ਉਨ੍ਹਾਂ ਦਾ ਪਰਿਵਾਰ ਵੀ ਮਾਤਾ ਦੁਰਗਾ ਦੀ ਪੂਜਾ ਕਰਦਾ ਸੀ।[22] ਉਹ ਕਈ ਧਾਰਮਿਕ ਸਥਾਨਾਂ ਉੱਤੇ ਵੀ ਗਏ।[22] ਇਹਨਾਂ ਤੀਰਥ ਯਾਤਰਾਵਾਂ ਵਿੱਚੋਂ ਇੱਕ 'ਤੇ, ਉਹ ਕਰਤਾਰਪੁਰ ਦੀ ਬਸਤੀ ਕੋਲੋਂ ਲੰਘੇ, ਜਿਸਨੂੰ ਗੁਰੂ ਨਾਨਕ ਨੇ ਆਪਣੀ ਅੰਤਿਮ ਮੰਜ਼ਿਲ ਦੇ ਰਸਤੇ 'ਤੇ ਸਥਾਪਿਤ ਕੀਤਾ ਸੀ।[22] ਇਹ ਕਿਹਾ ਜਾਂਦਾ ਹੈ ਕਿ ਫਿਰ ਲਹਿਣਾ ਅਤੇ ਨਾਨਕ ਵਿਚਕਾਰ ਇੱਕ ਗੱਲਬਾਤ ਹੋਈ, ਜਿਸ ਵਿੱਚ ਭਾਈ ਲਹਿਣਾ ਉੱਤੇ ਡੂੰਘਾ ਸਕਾਰਾਤਮਕ ਪ੍ਰਭਾਵ ਪਿਆ।[22] ਇਸ ਤੋਂ ਬਾਅਦ, ਭਾਈ ਲਹਿਣਾ ਛੇ ਸਾਲ ਕਰਤਾਰਪੁਰ ਵਿੱਚ ਆਪਣੇ ਨਵੇਂ ਮਿਲੇ ਅਧਿਆਤਮਿਕ ਗੁਰੂ ਦੀ ਸੇਵਾ ਕਰਦੇ ਰਹੇ।[22]

ਭਾਈ ਲਹਿਣਾ ਆਪਣੇ ਜੀਵਨ ਦੇ ਵੀਹਵਿਆਂ ਦੇ ਵਿੱਚ, ਗੁਰੂ ਨਾਨਕ ਜੀ ਦੀ ਸ਼ਰਣ ਵਿੱਚ ਆ ਗਏ, ਅਤੇ ਕਰਤਾਰਪੁਰ ਵਿੱਚ 6 ਤੋਂ 7 ਸਾਲ ਤੱਕ ਗੁਰੂ ਜੀ ਦੀ ਸੇਵਾ ਕੀਤੀ ਅਤੇ ਹਿੰਦੂ ਜੀਵਨ ਨੂੰ ਤਿਆਗ ਦਿੱਤਾ[23][24]

ਉੱਤਰਾਧਿਕਾਰੀ ਵਜੋਂ ਚੋਣ

[ਸੋਧੋ]
ਅੰਗਦ ਨੂੰ ਅਗਲੇ ਗੁਰੂ ਵਜੋਂ ਘੋਸ਼ਿਤ ਕਰਨ ਦੀ ਗੁਰਗੱਦੀ ਰਸਮ। ਗੁਰਦੁਆਰਾ ਬਾਬਾ ਅਟਲ, ਅੰਮ੍ਰਿਤਸਰ ਤੋਂ ਫਰੈਸਕੋ।

ਸਿੱਖ ਪਰੰਪਰਾ ਦੀਆਂ ਕਈ ਕਹਾਣੀਆਂ ਦੱਸਦੀਆਂ ਹਨ ਕਿ ਗੁਰੂ ਨਾਨਕ ਦੇਵ ਨੇ ਆਪਣੇ ਪੁੱਤਰਾਂ ਦੀ ਬਜਾਏ ਲਹਿਣਾ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਚੁਣਿਆ। ਇਨ੍ਹਾਂ ਕਹਾਣੀਆਂ ਵਿੱਚੋਂ ਇੱਕ ਜੱਗ ਬਾਰੇ ਹੈ ਜੋ ਚਿੱਕੜ ਵਿੱਚ ਡਿੱਗ ਪਿਆ ਸੀ, ਅਤੇ ਗੁਰੂ ਨਾਨਕ ਨੇ ਆਪਣੇ ਪੁੱਤਰਾਂ ਨੂੰ ਇਸ ਨੂੰ ਚੁੱਕਣ ਲਈ ਕਿਹਾ। ਗੁਰੂ ਨਾਨਕ ਦੇ ਪੁੱਤਰਾਂ ਨੇ ਇਸਨੂੰ ਨਹੀਂ ਚੁੱਕਿਆ ਕਿਉਂਕਿ ਇਹ ਬਹੁਤ ਗੰਦਾ ਸੀ। ਫਿਰ ਉਨ੍ਹਾਂ ਨੇ ਲਹਿਣਾ ਨੂੰ ਕਿਹਾ, ਜਿਨ੍ਹਾਂ ਨੇ ਇਸ ਨੂੰ ਚਿੱਕੜ ਵਿੱਚੋਂ ਚੁੱਕਿਆ, ਇਸ ਨੂੰ ਸਾਫ਼ ਕੀਤਾ, ਅਤੇ ਇਸ ਨੂੰ ਪਾਣੀ ਨਾਲ ਭਰ ਕੇ ਗੁਰੂ ਨਾਨਕ ਨੂੰ ਭੇਟ ਕੀਤਾ।[25] ਭਾਈ ਲਹਿਣਾ ਨੂੰ 14 ਜੂਨ 1539 ਨੂੰ ਗੁਰੂ ਨਾਨਕ ਦੇਵ ਦਾ ਉੱਤਰਾਧਿਕਾਰੀ ਚੁਣਿਆ ਗਿਆ ਸੀ ਪਰ ਉਨ੍ਹਾਂ ਦਾ ਰਸਮੀ ਸਥਾਪਨਾ ਸਮਾਰੋਹ ਉਸੇ ਸਾਲ, ਬਾਅਦ ਵਿੱਚ 7 ​​ਸਤੰਬਰ 1539 ਨੂੰ ਹੋਇਆ।[26] ਗੁਰੂ ਨਾਨਕ ਨੇ ਲਹਿਣਾ ਦਾ ਨਾਮ ਅੰਗਦ (ਅੰਗ, ਜਾਂ ਸਰੀਰ ਦੇ ਹਿੱਸੇ ਤੋਂ) ਰੱਖਿਆ ਅਤੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ।[27]

22 ਸਤੰਬਰ 1539 ਨੂੰ ਗੁਰੂ ਨਾਨਕ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਗੁਰੂ ਅੰਗਦ, ਗੁਰੂ ਨਾਨਕ ਤੋਂ ਵਿਛੋੜੇ ਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਵੈਰਾਗ ਦੀ ਹਾਲਤ ਵਿੱਚ ਇੱਕ ਚੇਲੇ ਦੇ ਘਰ ਦੇ ਇੱਕ ਕਮਰੇ ਵਿੱਚ ਚਲੇ ਗਏ। ਬਾਬਾ ਬੁੱਢਾ ਨੇ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਲੰਬੀ ਖੋਜ ਤੋਂ ਬਾਅਦ ਲੱਭ ਲਿਆ ਅਤੇ ਉਨ੍ਹਾਂ ਨੂੰ ਗੁਰਗੱਦੀ ਲਈ ਵਾਪਸ ਆਉਣ ਦੀ ਬੇਨਤੀ ਕੀਤੀ।[28] ਉਸ ਸਮੇਂ ਗੁਰਬਾਣੀ ਵਿੱਚ ਉਚਾਰਿਆ ਗਿਆ ਸੀ, "ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਉਸ ਦੇ ਪਹਿਲਾਂ ਮਰ ਜਾਓ, ਉਸਦੇ ਮਰਨ ਤੋਂ ਬਾਅਦ ਜਿਉਣਾ ਇਸ ਸੰਸਾਰ ਵਿੱਚ ਇੱਕ ਵਿਅਰਥ ਜੀਵਨ ਜਿਉਣਾ ਹੈ"।[28]

ਗੁਰਦੁਆਰਾ ਸ੍ਰੀ ਖਡੂਰ ਸਾਹਿਬ ਦੀ ਇਤਿਹਾਸਕ ਫੋਟੋ, ਲਗਭਗ 1920 ਦੇ ਦਹਾਕੇ ਵਿੱਚ। ਕਾਨ੍ਹ ਸਿੰਘ ਨਾਭਾ ਦੁਆਰਾ ਮਹਾਨ ਕੋਸ਼ ਦੇ 1930 ਦੇ ਪਹਿਲੇ ਸੰਸਕਰਣ ਵਿੱਚ ਪ੍ਰਕਾਸ਼ਿਤ।

ਗੁਰੂ ਅੰਗਦ ਬਾਅਦ ਵਿੱਚ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ (ਗੋਇੰਦਵਾਲ ਸਾਹਿਬ ਦੇ ਨੇੜੇ) ਪਿੰਡ ਚਲੇ ਗਏ। ਉਤਰਾਧਿਕਾਰ ਤੋਂ ਬਾਅਦ, ਇੱਕ ਸਮੇਂ, ਬਹੁਤ ਘੱਟ ਸਿੱਖਾਂ ਨੇ ਗੁਰੂ ਅੰਗਦ ਨੂੰ ਆਪਣਾ ਆਗੂ ਮੰਨਿਆ ਜਦੋਂ ਕਿ ਨਾਨਕ ਦੇ ਪੁੱਤਰਾਂ ਨੇ ਉੱਤਰਾਧਿਕਾਰੀ ਹੋਣ ਦਾ ਦਾਅਵਾ ਕੀਤਾ। ਗੁਰੂ ਅੰਗਦ ਨੇ ਗੁਰੂ ਨਾਨਕ ਦੀਆਂ ਸਿੱਖਿਆਵਾਂ 'ਤੇ ਧਿਆਨ ਕੇਂਦਰਿਤ ਕੀਤਾ, ਅਤੇ ਲੰਗਰ ਪ੍ਰਥਾ ਰਾਹੀਂ ਭਾਈਚਾਰੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ।[29]

ਮੁਗਲ ਸਾਮਰਾਜ ਨਾਲ ਸੰਬੰਧ

[ਸੋਧੋ]

ਭਾਰਤ ਦੇ ਦੂਜੇ ਮੁਗ਼ਲ ਬਾਦਸ਼ਾਹ ਹੁਮਾਯੂੰ 1540 ਦੇ ਆਸਪਾਸ, ਜਦੋਂ ਉਹ ਕੰਨੌਜ ਦੀ ਲੜਾਈ ਅਤੇ ਮੁਗਲ ਤਖ਼ਤ ਸ਼ੇਰ ਸ਼ਾਹ ਸੂਰੀ ਨੂੰ ਹਾਰ ਗਿਆ ਸੀ, ਤਾਂ ਗੁਰੂ ਅੰਗਦ ਨੂੰ ਮਿਲਣ ਲਈ ਆਇਆ ਸੀ।[30] ਸਿੱਖ ਹਾਇਓਗ੍ਰਾਫੀਆਂ ਦੇ ਅਨੁਸਾਰ, ਜਦੋਂ ਹੁਮਾਯੂੰ ਖਡੂਰ ਸਾਹਿਬ ਵਿਖੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਹੁੰਚਿਆ, ਗੁਰੂ ਅੰਗਦ ਬੈਠੇ ਸਨ ਅਤੇ ਬੱਚਿਆਂ ਨੂੰ ਪੜ੍ਹਾ ਰਹੇ ਸਨ।[31] ਬਾਦਸ਼ਾਹ ਦਾ ਸਵਾਗਤ ਨਾ ਕਰਨ ਕਾਰਨ ਹੁਮਾਯੂੰ ਨੂੰ ਗੁੱਸਾ ਆਇਆ। ਹੁਮਾਯੂੰ ਨੇ ਸ਼ੋਰ ਮਚਾ ਦਿੱਤੀ ਪਰ ਗੁਰੂ ਅੰਗਦ ਨੇ ਉਸ ਨੂੰ ਯਾਦ ਦਿਵਾਇਆ ਕਿ ਜਿਸ ਸਮੇਂ ਹੁਮਾਯੂੰ ਨੂੰ ਲੜਨ ਦੀ ਲੋੜ ਸੀ, ਉਹ ਆਪਣਾ ਤਖ਼ਤ ਗੁਆ ਚੁੱਕਾ ਸੀ ਅਤੇ ਭੱਜ ਗਿਆ ਸੀ। ਹੁਣ, ਜਿਸ ਸਮੇਂ ਹੁਮਾਯੂੰ ਨੂੰ ਲੜਨ ਦੀ ਲੋੜ ਨਹੀਂ ਸੀ, ਉਹ ਪ੍ਰਾਰਥਨਾ ਵਿੱਚ ਲੱਗੇ ਇੱਕ ਵਿਅਕਤੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ।[32] ਘਟਨਾ ਤੋਂ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਲਿਖੇ ਗਏ ਸਿੱਖ ਗ੍ਰੰਥਾਂ ਵਿੱਚ, ਗੁਰੂ ਅੰਗਦ ਨੇ ਬਾਦਸ਼ਾਹ ਨੂੰ ਅਸ਼ੀਰਵਾਦ ਦਿੱਤਾ ਸੀ, ਅਤੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਕਿਸੇ ਦਿਨ ਉਹ ਤਖ਼ਤ ਦੁਬਾਰਾ ਪ੍ਰਾਪਤ ਕਰੇਗਾ।[29]

ਮੌਤ ਅਤੇ ਉੱਤਰਾਧਿਕਾਰੀ

[ਸੋਧੋ]
ਬਾਉਲੀ ਸਾਹਿਬ, ਗੋਇੰਦਵਾਲ ਵਿਖੇ ਦੂਜੇ ਸਿੱਖ ਗੁਰੂ ਦਾ ਫ੍ਰੈਸਕੋ

ਆਪਣੀ ਮੌਤ ਤੋਂ ਪਹਿਲਾਂ, ਗੁਰੂ ਅੰਗਦ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਉਦਾਹਰਨ ਦੀ ਪਾਲਣਾ ਕਰਦੇ ਹੋਏ, ਗੁਰੂ ਅਮਰਦਾਸ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ। ਗੁਰੂ ਅਮਰਦਾਸ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਹਿਮਾਲਿਆ ਵਿੱਚ ਗੰਗਾ ਨਦੀ 'ਤੇ ਹਰਿਦੁਆਰ ਤੱਕ ਲਗਭਗ ਵੀਹ ਤੀਰਥ ਯਾਤਰਾਵਾਂ ਕਰਨ ਲਈ ਪ੍ਰਸਿੱਧ ਸਨ। ਲਗਭਗ 1539 ਵਿੱਚ, ਅਜਿਹੀ ਹੀ ਇੱਕ ਹਿੰਦੂ ਯਾਤਰਾ 'ਤੇ, ਉਹ ਇੱਕ ਸਾਧੂ ਜਾਂ ਤਪੱਸਵੀ ਨੂੰ ਮਿਲੇ, ਜਿਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਕੋਈ ਗੁਰੂ (ਅਧਿਆਪਕ, ਅਧਿਆਤਮਿਕ ਸਲਾਹਕਾਰ) ਕਿਉਂ ਨਹੀਂ ਹੈ ਅਤੇ ਗੁਰੂ ਅਮਰਦਾਸ ਨੇ ਫੈਸਲਾ ਕੀਤਾ ਕਿ ਕਿਸੇ ਗੁਰੂ ਨੂੰ ਖੋਜਣਗੇ।[7] ਆਪਣੀ ਵਾਪਸੀ 'ਤੇ, ਉਨ੍ਹਾਂ ਨੇ ਗੁਰੂ ਅੰਗਦ ਦੀ ਧੀ ਬੀਬੀ ਅਮਰੋ ਨੂੰ ਗੁਰੂ ਨਾਨਕ ਦੁਆਰਾ ਲਿਖੇ ਇੱਕ ਭਜਨ ਨੂੰ ਗਾਉਂਦੇ ਸੁਣਿਆ, ਜਿਸਾ ਵਿਆਹ ਉਸਦੇ ਭਰਾ ਦੇ ਪੁੱਤਰ ਨਾਲ ਹੋਇਆ ਸੀ।[33] ਗੁਰੂ ਅਮਰਦਾਸ ਨੇ ਉਸ ਤੋਂ ਗੁਰੂ ਅੰਗਦ ਬਾਰੇ ਸਿੱਖਿਆ, ਅਤੇ ਉਸ ਦੀ ਮਦਦ ਨਾਲ 1539 ਵਿੱਚ ਗੁਰੂ ਅੰਗਦ ਨੂੰ ਮਿਲੇ, ਗੁਰੂ ਅੰਗਦ ਨੂੰ ਆਪਣਾ ਅਧਿਆਤਮਿਕ ਗੁਰੂ ਅਪਣਾਇਆ, ਜੋ ਉਨ੍ਹਾਂ ਦੀ ਆਪਣੀ ਉਮਰ ਤੋਂ ਬਹੁਤ ਛੋਟੇ ਸਨ।[7]

ਗੁਰੂ ਅਮਰਦਾਸ ਨੇ ਗੁਰੂ ਅੰਗਦ ਪ੍ਰਤੀ ਬਹੁਤ ਸ਼ਰਧਾ ਅਤੇ ਸੇਵਾ ਦਿਖਾਈ। ਸਿੱਖ ਪਰੰਪਰਾ ਅਨੁਸਾਰ ਉਹ ਗੁਰੂ ਅੰਗਦ ਦੇ ਇਸ਼ਨਾਨ ਲਈ ਪਾਣੀ ਲਿਆਉਣ ਲਈ ਸਵੇਰੇ ਉੱਠਦੇ ਸੀ, ਗੁਰੂ ਜੀ ਨਾਲ ਸੰਗਤ ਲਈ ਸਾਫ਼-ਸਫ਼ਾਈ ਕਰਦੇ ਸਨ ਅਤੇ ਖਾਣਾ ਪਕਾਉਂਦਾ ਸਨ, ਅਤੇ ਨਾਲ ਹੀ ਸਵੇਰੇ ਅਤੇ ਸ਼ਾਮ ਨੂੰ ਧਿਆਨ ਅਤੇ ਪ੍ਰਾਰਥਨਾਵਾਂ ਲਈ ਬਹੁਤ ਸਮਾਂ ਬਿਤਾਉਂਦੇ ਸਨ।[7] ਗੁਰੂ ਅੰਗਦ ਨੇ 1552 ਵਿੱਚ ਗੁਰੂ ਅਮਰਦਾਸ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ।[8][33][34] ਗੁਰੂ ਅੰਗਦ 29 ਮਾਰਚ 1552 ਨੂੰ ਜੋਤੀ ਜੋਤ ਸਮਾਏ।[35]

ਪ੍ਰਭਾਵ

[ਸੋਧੋ]

ਗੁਰਮੁਖੀ ਲਿਪੀ

[ਸੋਧੋ]
ਗੁਰਮੁਖੀ ਸ਼ਿਲਾਲੇਖ ਦਾ ਦਾਅਵਾ ਹੈ ਕਿ ਇਹ ਗੁਰੂ ਅੰਗਦ ਦੇਵ ਜੀ ਦੁਆਰਾ ਖਡੂਰ ਸਾਹਿਬ ਵਿਖੇ ਬੱਚਿਆਂ ਨੂੰ ਉੜਾ ਤੋਂ ਨਾਣਾ ਤੱਕ ਗਲਾਈਫ਼ ਸਿਖਾਉਣ ਲਈ ਹੱਥੀਂ ਲਿਖਿਆ ਗਿਆ ਸੀ, ਲਗਭਗ 1539–1552

ਗੁਰੂ ਅੰਗਦ ਦੇਵ ਨੂੰ ਸਿੱਖ ਪਰੰਪਰਾ ਵਿੱਚ ਗੁਰਮੁਖੀ ਲਿਪੀ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ ਕਿ ਹੁਣ ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਮਿਆਰੀ ਲਿਖਣ ਵਾਲੀ ਲਿਪੀ ਹੈ, [36] ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਲਈ ਸ਼ਾਹਮੁਖੀ ਨਾਮਕ ਫਾਰਸੀ-ਅਰਬੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।[37] ਮੂਲ ਸਿੱਖ ਗ੍ਰੰਥ ਅਤੇ ਜ਼ਿਆਦਾਤਰ ਇਤਿਹਾਸਕ ਸਿੱਖ ਸਾਹਿਤ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ।[36]

ਗੁਰੂ ਅੰਗਦ ਨੇ ਗੁਰਮੁਖੀ ਲਿਪੀ ਬਣਾਉਣ ਲਈ ਖੇਤਰ ਦੀਆਂ ਲਿਪੀਆਂ ਵਿੱਚ ਸੁਧਾਰ ਕਰਕੇ ਉਨ੍ਹਾਂ ਦਾ ਮਿਆਰੀਕਰਣ ਕੀਤਾ।[38][39] ਗੁਰੂ ਨਾਨਕ ਦੁਆਰਾ ਐਕ੍ਰੋਸਟਿਕ ਰੂਪ ਵਿੱਚ ਲਿਖਿਆ ਘੱਟੋ-ਘੱਟ ਇੱਕ ਭਜਨ ਸਮੇਤ ਲਿਪੀ ਦੇ ਸੰਭਾਵੀ ਪੂਰਵਜਾਂ ਦੀਆਂ ਉਦਾਹਰਨਾਂ,[40] ਅਤੇ ਇਸ ਦਾ ਪੁਰਾਣਾ ਇਤਿਹਾਸ ਅਜੇ ਪੂਰੀ ਤਰ੍ਹਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ।[41]

ਗੁਰੂ ਅੰਗਦ ਨੇ 62 ਜਾਂ 63 ਸ਼ਲੋਕ (ਰਚਨਾਵਾਂ) ਵੀ ਲਿਖੇ, ਜੋ ਕਿ ਇਕੱਠੇ ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ ਦੇ ਮੁੱਖ ਗ੍ਰੰਥ, ਦਾ ਲਗਭਗ ਇੱਕ ਪ੍ਰਤੀਸ਼ਤ ਬਣਦੇ ਹਨ।[42] ਸ਼ਬਦਾਂ ਅਤੇ ਸ਼ਲੋਕਾਂ ਵਿੱਚ ਯੋਗਦਾਨ ਪਾਉਣ ਦੀ ਬਜਾਏ, ਗੁਰੂ ਅੰਗਦ ਦੀ ਮਹੱਤਤਾ ਗੁਰੂ ਨਾਨਕ ਦੀ ਬਾਣੀ ਨੂੰ ਇਕੱਠਾ ਕਰਨ ਦੇ ਸੰਯੋਜਕ ਵਜੋਂ ਸੀ।[43] ਗੁਰੂ ਅੰਗਦ ਭਾਈ ਪੈਰਾ ਮੋਖਾ ਦੁਆਰਾ ਗੁਰੂ ਨਾਨਕ ਦੇ ਸ਼ਬਦਾਂ ਨੂੰ ਲਿਖਣ ਦੀ ਨਿਗਰਾਨੀ ਵੀ ਕਰਦੇ ਸੀ ਅਤੇ ਨਤੀਜੇ ਵਜੋਂ ਸੰਕਲਨ ਦੀ ਜਾਂਚ ਕਰਦੇ ਸੀ, ਸਿੱਖ ਧਰਮ ਗ੍ਰੰਥ ਲਈ ਰਾਹ ਤਿਆਰ ਕੀਤਾ, ਨਾਲ ਹੀ ਇੱਕ ਸਥਾਨਕ ਪੰਜਾਬੀ ਸਾਹਿਤ ਦੀ ਸ਼ੁਰੂਆਤ ਵੀ ਕੀਤੀ, ਜਿਵੇਂ ਕਿ ਪਰੰਪਰਾ ਅਨੁਸਾਰ ਉਨ੍ਹਾਂ ਨੇ ਪੁਰਾਣੇ ਸਿਖਿਆਰਥੀਆਂ ਤੋਂ ਗੁਰੂ ਨਾਨਕ ਦੇ ਜੀਵਨ ਬਾਰੇ ਜਾਣਕਾਰੀ ਵੀ ਇਕੱਤਰ ਕੀਤੀ।[40]

ਜਦੋਂ ਕਿ ਗੁਰਮੁਖੀ ਲਿਪੀ ਦੀ ਸਿਰਜਣਾ ਆਮ ਤੌਰ 'ਤੇ ਸਿੱਖਾਂ ਦੇ ਦੂਜੇ ਗੁਰੂ, ਗੁਰੂ ਅੰਗਦ ਨੂੰ ਦਿੱਤੀ ਜਾਂਦੀ ਹੈ, ਮੰਗਤ ਭਾਰਦਵਾਜ ਦੇ ਅਨੁਸਾਰ, ਗੁਰਮੁਖੀ ਲਿਪੀ ਜਾਂ ਇਸ ਦੇ ਪੂਰਵਜ ਸਿੱਖ ਧਰਮ ਦੇ ਵਿਕਾਸ ਤੋਂ ਕਈ ਸਦੀਆਂ ਪਹਿਲਾਂ ਦੇ ਹਨ।[44] ਸਿੱਖ ਵਿਦਵਾਨਾਂ, ਜਿਵੇਂ ਕਿ ਨਾਭਾ ਦੇ ਕਾਨ੍ਹ ਸਿੰਘ (1930), ਜੀ. ਬੀ. ਸਿੰਘ (1950), ਪਿਆਰਾ ਸਿੰਘ ਪਦਮ (1954), ਅਤੇ ਜੀ. ਐਸ. ਸਿੱਧੂ (2004) ਨੇ ਸਿੱਖ ਧਰਮ ਦੇ ਉਭਾਰ ਤੋਂ ਪਹਿਲਾਂ ਗੁਰਮੁਖੀ ਦਾ ਦਸਤਾਵੇਜ਼ੀਕਰਨ ਕੀਤਾ ਹੈ।[44] ਗੁਰਮੁਖੀ ਵਿੱਚ ਵਰਤੇ ਗਏ ਗਲਾਈਫ਼ ਅਤੇ ਚਿੰਨ੍ਹ ਸਿੱਖ ਧਰਮ ਤੋਂ ਪਹਿਲਾਂ ਦੇ ਹਨ ਅਤੇ ਇਹ ਸੰਭਾਵਨਾ ਜ਼ਿਆਦਾ ਹੈ ਕਿ ਗੁਰੂ ਅੰਗਦ ਦੇਵ ਨੇ 1530-1535 ਦੇ ਆਸਪਾਸ ਪਹਿਲਾਂ ਤੋਂ ਮੌਜੂਦ ਲਿਪੀਆਂ ਨੂੰ ਮਿਆਰੀ ਬਣਾਇਆ ਤਾਂ ਜੋ ਗੁਰੂ ਨਾਨਕ ਦੇਵ ਦੇ ਦਾਇਰੇ ਵਿੱਚ ਮਿਆਰੀ ਗੁਰਮੁਖੀ ਲਿਪੀ ਬਣਾਈ ਜਾ ਸਕੇ।[44]

ਲੰਗਰ ਅਤੇ ਭਾਈਚਾਰਕ ਕਾਰਜ

[ਸੋਧੋ]

ਗੁਰੂ ਅੰਗਦ ਦੇਵ ਸਾਰੇ ਸਿੱਖ ਗੁਰਦੁਆਰਿਆਂ ਵਿੱਚ ਲੰਗਰ ਨੂੰ ਵਿਵਸਥਿਤ ਕਰਨ ਲਈ ਪ੍ਰਸਿੱਧ ਹਨ, ਜਿੱਥੇ ਨੇੜੇ-ਤੇੜੇ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਸਾਂਝੀ ਥਾਂ ਉੱਤੇ ਮੁਫ਼ਤ ਸਾਦਾ ਭੋਜਨ ਮਿਲ ਸਕਦਾ ਸੀ।[9][45] ਉਨ੍ਹਾਂ ਨੇ ਰਸੋਈ ਚਲਾਉਣ ਵਾਲੇ ਸੇਵਾਦਾਰਾਂ ਲਈ ਨਿਯਮ ਅਤੇ ਸਿਖਲਾਈ ਵਿਧੀ ਵੀ ਨਿਰਧਾਰਤ ਕੀਤੀ, ਇਸ ਨੂੰ ਆਰਾਮ ਅਤੇ ਪਨਾਹ ਦੀ ਜਗ੍ਹਾ ਵਜੋਂ ਮੰਨਣ 'ਤੇ ਜ਼ੋਰ ਦਿੱਤਾ, ਉਹ ਸਾਰੇ ਸੈਲਾਨੀਆਂ ਲਈ ਹਮੇਸ਼ਾ ਨਿਮਰ ਅਤੇ ਪਰਾਹੁਣਚਾਰੀ ਵਾਲੇ ਰਹੇ।[9]

ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਗੁਰੂ ਨਾਨਕ ਦੇਵ ਦੁਆਰਾ ਸਥਾਪਿਤ ਹੋਰ ਸਥਾਨਾਂ ਅਤੇ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਨਵੇਂ ਕੇਂਦਰ ਸਥਾਪਤ ਕੀਤੇ ਅਤੇ ਇਸ ਤਰ੍ਹਾਂ ਇਸ ਦਾ ਅਧਾਰ ਮਜ਼ਬੂਤ ​​ਕੀਤਾ।[9]

ਮੱਲ ਅਖਾੜਾ

[ਸੋਧੋ]
19ਵੀਂ ਸਦੀ ਦੇ ਦੋ ਸਿੱਖ ਪਹਿਲਵਾਨਾਂ ਦੇ ਇੱਕ ਮੈਚ ਦਾ ਜਲ-ਰੰਗ।

ਕੁਸ਼ਤੀ ਦੇ ਇੱਕ ਮਹਾਨ ਸਰਪ੍ਰਸਤ ਹੋਣ ਦੇ ਨਾਤੇ, ਅੰਗਦ ਨੇ[46] ਇੱਕ ਮੱਲ ਅਖਾੜਾ (ਕੁਸ਼ਤੀ ਦਾ ਅਖਾੜਾ) ਸ਼ੁਰੂ ਕੀਤਾ ਜਿੱਥੇ ਸਰੀਰਕ ਕਸਰਤਾਂ, ਮਾਰਸ਼ਲ ਆਰਟਸ ਅਤੇ ਕੁਸ਼ਤੀ ਦੇ ਨਾਲ-ਨਾਲ ਸਿਹਤ ਵਿਸ਼ੇ ਜਿਵੇਂ ਕਿ ਤੰਬਾਕੂ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਤੋਂ ਦੂਰ ਰਹਿਣਾ ਸਿਖਾਇਆ ਜਾਂਦਾ ਸੀ।[47][48] ਉਨ੍ਹਾਂ ਨੇ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਰੋਜ਼ਾਨਾ ਕਸਰਤ ਕਰਨ 'ਤੇ ਜ਼ੋਰ ਦਿੱਤਾ।[48] ਉਨ੍ਹਾਂ ਨੇ ਖੰਡੂਰ ਦੇ ਕੁਝ ਪਿੰਡਾਂ ਸਮੇਤ ਕਈ ਪਿੰਡਾਂ ਵਿੱਚ ਅਜਿਹੇ ਬਹੁਤ ਸਾਰੇ ਮੱਲ ਅਖਾੜੇ ਸਥਾਪਿਤ ਕੀਤੇ।[49] ਆਮ ਤੌਰ 'ਤੇ ਕੁਸ਼ਤੀ ਰੋਜ਼ਾਨਾ ਪ੍ਰਾਰਥਨਾ ਤੋਂ ਬਾਅਦ ਕੀਤੀ ਜਾਂਦੀ ਸੀ ਅਤੇ ਇਸ ਵਿੱਚ ਖੇਡਾਂ ਅਤੇ ਹਲਕੀ ਕੁਸ਼ਤੀ ਵੀ ਸ਼ਾਮਲ ਸੀ।[50]

ਗੁਰੂ ਨਾਨਕ ਦੀ ਜੀਵਨੀ

[ਸੋਧੋ]
ਗੁਰੂ ਅੰਗਦ ਦੇਵ ਅਤੇ ਭਾਈ ਬਾਲਾ ਦਾ ਦ੍ਰਿਸ਼ਟਾਂਤ, ਜਿਸ ਵਿੱਚ ਭਾਈ ਬਾਲਾ ਜਨਮਸਾਖੀ ਨੂੰ 'ਪੋਥੀ ਜਨਮ ਸਾਖੀ ਭਾਈ ਬਾਲੇ ਜੀ ਕੀ' ਤੋਂ ਲਿਥੋਗ੍ਰਾਫ ਪ੍ਰਿੰਟ ਵਿੱਚ ਲਿਖਿਆ ਗਿਆ ਸੀ, ਲਗਭਗ 19ਵੀਂ ਸਦੀ ਦੇ ਮੱਧ ਤੋਂ ਅੰਤ ਤੱਕ

ਇਹ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਨੇ ਆਪਣੇ ਪੂਰਵਜ, ਗੁਰੂ ਨਾਨਕ ਦੇਵ ਦੀ ਜੀਵਨੀ ਦਾ ਸੰਕਲਨ ਕਰਨ ਦਾ ਕੰਮ ਸੌਂਪਿਆ ਸੀ।[26] ਹਾਲਾਂਕਿ, ਕੁੱਝ ਰਚਨਾਵਾਂ ਬਾਰੇ ਬਹਿਸ ਹੈ ਕਿ ਇਹ ਅਸਲ ਹਨ ਜਾਂ ਨਹੀਂ।[26] ਕੁਝ ਲੋਕ ਮੰਨਦੇ ਹਨ ਕਿ ਜਨਮਸਾਖੀ ਸਾਹਿਤ ਦੀ ਭਾਈ ਬਾਲਾ ਵਾਲੀ ਪਰੰਪਰਾ ਗੁਰੂ ਨਾਨਕ ਦੀ ਜੀਵਨੀ ਸੀ ਜਿਸਨੂੰ ਗੁਰੂ ਅੰਗਦ ਦੁਆਰਾ ਤਿਆਰ ਕਰਵਾਇਆ ਗਿਆ ਸੀ।

ਸਾਹਿਤ

[ਸੋਧੋ]

ਪਿਛਲੇ ਗੁਰੂ ਦੇ ਉਲਟ, ਗੁਰੂ ਅੰਗਦ ਨੇ ਆਪਣੀਆਂ ਲਿਖਤਾਂ ਦੀ ਗਿਣਤੀ ਬਹੁਤ ਘੱਟ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀਆਂ ਕੁਝ ਸ਼ਲੋਕ ਕਵਿਤਾਵਾਂ ਅੰਗਦ ਦੁਆਰਾ ਲਿਖੀਆਂ ਗਈਆਂ ਸਨ।[51]

ਰਚਨਾਵਾਂ

[ਸੋਧੋ]

ਗੁਰੂ ਅੰਗਦ ਦੇਵ ਦੇ 62 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਉਨ੍ਹਾਂ ਦੇ ਸਲੋਕ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਵਿੱਚ ਸੰਪਾਦਨਾ ਕਰਨ ਤੋਂ ਪਹਿਲਾਂ 'ਵਾਰ' ਦਾ ਰੂਪ ਪਉੜੀਆਂ ਦਾ ਹੀ ਸੀ ਅਤੇ ਇੱਕ 'ਵਾਰ' ਦੀਆਂ ਸਾਰੀਆਂ ਪਉੜੀਆਂ ਇਕੋ ਮਹੱਲੇ ਦੇ ਕਰਤਾ ਦੀਆਂ ਰਚੀਆਂ ਸਨ। ਗੁਰੂ ਅਰਜਨ ਦੇਵ ਨੇ ਪਉੜੀਆਂ ਨਾਲ ਸਲੋਕ ਲਗਾਏ। ਜਿਸ ਨੂੰ ਇੱਕ 'ਵਾਰ' ਦੀਆਂ ਪਉੜੀਆਂ ਤੇ ਆਸ ਕਰ ਕੇ ਇੱਕੋ ਮਹੱਲੇ ਦੀਆਂ ਰਚਨਾਵਾਂ ਸਨ, ਪਰ ਸਲੋਕ ਹੋਰ ਗੁਰੂ ਸਹਿਬਾਨ ਦੇ ਵੀ ਨਾਲ ਲਗਾਏ ਗਏ। 'ਵਾਰ' ਵਿੱਚ ਸਮੁੱਚੀ 'ਵਾਰ' ਉਸੇ ਮਹੱਲੇ ਦੇ ਸੰਕੇਤ ਥੱਲੇ ਅੰਕਿਤ ਕੀਤੀ ਗਈ ਜੋ 'ਵਾਰ' ਦੀਆਂ ਪਉੜੀਆਂ ਦਾ ਕਰਤਾ ਸੀ। ਸੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ 'ਤੇ ਕੋਈ ਵਾਰ ਨਹੀਂ ਹੈ ਪਰ ਹੋਰ ਮਹੱਲਿਆ ਦੀਆਂ 'ਵਾਰਾ' ਵਿੱਚ ਇਨ੍ਹਾਂ ਦੇ ਸਲੋਕ ਦਰਜ ਹਨ। ਉਨ੍ਹਾਂ ਦੇ ਸਲੋਕਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 'ਵਾਰਾ' ਵਿੱਚ ਵੇਰਵਾ ਇਸ ਪ੍ਰਕਾਰ ਹੈ:-

  • ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ)
  • ਵਾਰ ਮਾਝ ਮਹਲਾ 2 (ਬਾਰਾ ਸਲੋਕ)
  • ਵਾਰ ਆਸਾ ਮਹਲਾ 2 (ਚੌਦਾਂ ਸਲੋਕ)
  • ਵਾਰ ਸੋਰਠਿ ਮਹਲਾ 2 (ਇਕ ਸਲੋਕ)
  • ਵਾਰ ਸੂਹੀ ਮਹਲਾ 2 (ਗਿਆਰਾ ਸਲੋਕ)
  • ਵਾਰ ਰਾਮਕਲੀ ਮਹਲਾ 2 (ਸੱਤ ਸਲੋਕ)
  • ਵਾਰ ਮਾਰੂ ਮਹਲਾ 2 (ਇਕ ਸਲੋਕ)
  • ਵਾਰ ਸਾਰੰਗ ਮਹਲਾ 2 (ਨੌਂ ਸਲੋਕ)
  • ਵਾਰ ਸਵਾਰ ਮਹਲਾ 2 (ਪੰਜ ਸਲੋਕ)

ਗੈਲਰੀ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. H. S. Singha (2000). The Encyclopedia of Sikhism (over 1000 Entries). Hemkunt Press. p. 20. ISBN 978-81-7010-301-1.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named eos
  3. Clarke, Peter B.; Beyer, Peter (2009). The World's Religions: Continuities and Transformations. Abingdon: Routledge. p. 565. ISBN 9781135210991.
  4. Louis E. Fenech; W. H. McLeod (2014). Historical Dictionary of Sikhism. Rowman & Littlefield Publishers. p. 36. ISBN 978-1-4422-3601-1.
  5. 5.0 5.1 5.2 William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 18–20. ISBN 978-1-898723-13-4.
  6. Shackle, Christopher; Mandair, Arvind-Pal Singh (2005). Teachings of the Sikh Gurus: Selections from the Sikh Scriptures. United Kingdom: Routledge. xiii–xiv. ISBN 0-415-26604-1. {{cite book}}: Unknown parameter |nopp= ignored (|no-pp= suggested) (help)
  7. 7.0 7.1 7.2 7.3 7.4 Kushwant Singh. "Amar Das, Guru (1479–1574)". Encyclopaedia of Sikhism. Punjab University Patiala. Retrieved 10 December 2016.
  8. 8.0 8.1 8.2 William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 20–21. ISBN 978-1-898723-13-4.
  9. 9.0 9.1 9.2 9.3 Arvind-Pal Singh Mandair (2013). Sikhism: A Guide for the Perplexed. Bloomsbury Academic. pp. 35–37. ISBN 978-1-4411-0231-7.
  10. "Guru Angad Sahib (Sri Guru Angad Dev Ji)". SGPC (Shiromani Gurdwara Parbandhak Committee)(Supreme Gurdwara Management Committee) official website.
  11. Arvind-Pal Singh Mandair (2013). Sikhism: A Guide for the Perplexed. Bloomsbury Academic. pp. 35–37. ISBN 978-1-4411-0231-7.
  12. Louis E. Fenech; W. H. McLeod (2014). Historical Dictionary of Sikhism. Rowman & Littlefield Publishers. p. 36. ISBN 978-1-4422-3601-1.
  13. 13.0 13.1 13.2 Jain, Harish C. (2003). The Making of Punjab. Unistar Books. pp. 271–272.
  14. McLeod, W.H. "Guru Angad". Encyclopaedia of Sikhism. Punjabi University Punjabi. Retrieved 30 September 2015.
  15. Shackle, Christopher; Mandair, Arvind-Pal Singh (2005). Teachings of the Sikh Gurus: Selections from the Sikh Scriptures. United Kingdom: Routledge. p. xv. ISBN 0-415-26604-1.
  16. Fenech, Louis E.; McLeod, W. H. (11 June 2014). Historical Dictionary of Sikhism (in ਅੰਗਰੇਜ਼ੀ). Rowman & Littlefield. p. 189. ISBN 978-1-4422-3601-1. LAHINA (1504–1552). A Trehan Khatri of Khadur who became a disci- ple of Nanak. He was later renamed Angad and succeeded Nanak as the Second Guru of the Sikhs in 1539.
  17. McLeod, W.H. "Guru Angad". Encyclopaedia of Sikhism. Punjabi University Punjabi. Retrieved 30 September 2015.
  18. Jain, Harish C. (2003). The Making of Punjab. Unistar Books. pp. 271–272.
  19. Louis E. Fenech; W. H. McLeod (2014). Historical Dictionary of Sikhism. Rowman & Littlefield Publishers. p. 36. ISBN 978-1-4422-3601-1.
  20. William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 18–20. ISBN 978-1-898723-13-4. Guru Angad became a Sikh sometime after Guru Nanak settled at Kartarpur. He was a Khatri of the Trehan got, from the village of Matta di Sarai, in the Ferozepur district, who, on his marriage to Khivi, the daughter of a Khatri, moved to her village of Khadur where he became priest of the temple of Durga. He met the Guru with a group of villagers and decided to join him in Kartarpur. He and his family moved to be with him. He is said to have been born in 1504, but neither the date of his conversion nor that of his installation is known. He became Guru on the death of the first Master in 1539 and died in 1552.
  21. McLeod, W.H. "Guru Angad". Encyclopaedia of Sikhism. Punjabi University Punjabi. Retrieved 30 September 2015.
  22. 22.0 22.1 22.2 22.3 22.4 22.5 Jain, Harish C. (2003). The Making of Punjab. Unistar Books. pp. 271–272.
  23. McLeod, W.H. "Guru Angad". Encyclopaedia of Sikhism. Punjabi University Punjabi. Retrieved 30 September 2015.
  24. Sikka, A.S. (2003). Complete Poetical Works of Ajit Singh Sikka. Atlantic Publishers and Distribution. p. 951.
  25. Cole, W. Owen; Sambhi, Piara Singh (1978). The Sikhs: Their Religious Beliefs and Practices. London: Routledge & Kegan Paul. 18. ISBN 0-7100-8842-6.
  26. 26.0 26.1 26.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :8
  27. Pashaura Singh; Louis E. Fenech (2014). The Oxford Handbook of Sikh Studies. Oxford University Press. p. 22. ISBN 978-0-19-969930-8.
  28. 28.0 28.1 "Sri Guru Granth Sahib, ang 83".
  29. 29.0 29.1 Pashaura Singh; Louis E. Fenech (2014). The Oxford Handbook of Sikh Studies. Oxford University Press. pp. 41–44. ISBN 978-0-19-969930-8.
  30. Singh, Pashaura; Fenech, Louis (2014). The Oxford Handbook of Sikh Studies (First ed.). Oxford: Oxford University Press. p. 41. ISBN 9780191004124.
  31. Singh, Ajit (2005). Suraj Prakash Granth part 5 ras 4. p. 177. ISBN 81-7601-685-3.
  32. Singh, Gurpreet (2001). Ten Masters. New Delhi: Diamond Pocket Books (P) Ltd. p. 53. ISBN 9788171829460.
  33. 33.0 33.1 Louis E. Fenech; W. H. McLeod (2014). Historical Dictionary of Sikhism. Rowman & Littlefield. pp. 29–30. ISBN 978-1-4422-3601-1.
  34. H. S. Singha (2000). The Encyclopedia of Sikhism (over 1000 Entries). Hemkunt Press. pp. 14–17, 52–56. ISBN 978-81-7010-301-1.
  35. https://www.britannica.com/biography/Guru-Angad
  36. 36.0 36.1 Shackle, Christopher; Mandair, Arvind-Pal Singh (2005). Teachings of the Sikh Gurus: Selections from the Sikh Scriptures. United Kingdom: Routledge. pp. xvii–xviii. ISBN 0-415-26604-1.
  37. Peter T. Daniels; William Bright (1996). The World's Writing Systems. Oxford University Press. p. 395. ISBN 978-0-19-507993-7.
  38. Masica, Colin (1993). The Indo-Aryan Languages. Cambridge, U.K.: Cambridge University Press. p. 143. ISBN 978-0-521-29944-2.
  39. Arvind-Pal Singh Mandair (2013). Sikhism: A Guide for the Perplexed. Bloomsbury Academic. p. 36. ISBN 978-1-4411-0231-7.
  40. 40.0 40.1 Cole, W. Owen; Sambhi, Piara Singh (1978). The Sikhs: Their Religious Beliefs and Practices. London: Routledge & Kegan Paul. 19. ISBN 0-7100-8842-6.
  41. Danesh Jain; George Cardona (26 July 2007). The Indo-Aryan Languages. Routledge. pp. 594–596. ISBN 978-1-135-79711-9.
  42. Shackle, Christopher; Mandair, Arvind-Pal Singh (2005). Teachings of the Sikh Gurus: Selections from the Sikh Scriptures. United Kingdom: Routledge. p. xviii. ISBN 0-415-26604-1.
  43. Shackle, Christopher; Mandair, Arvind-Pal Singh (2005). Teachings of the Sikh Gurus: Selections from the Sikh Scriptures. United Kingdom: Routledge. p. xviii. ISBN 0-415-26604-1.
  44. 44.0 44.1 44.2 Bhardwaj, Mangat (Aug 25, 2016). Panjabi: A Comprehensive Grammar. Routledge. p. 380. ISBN 9781317643265.
  45. Pashaura Singh; Louis E. Fenech (2014). The Oxford Handbook of Sikh Studies. Oxford University Press. p. 319. ISBN 978-0-19-969930-8.
  46. Green, Thomas (2010). Martial Arts of the World: An Encyclopedia of History and Innovation, Volume 2. Santa Barbara: ABC-CLIO. p. 286. ISBN 9781598842432.
  47. Sharma, Rajkumar (2014). Second Sikh Guru: Shri Guru Angad Sahib Ji. Lulu Press. ISBN 9781312189553.
  48. 48.0 48.1 Chowdhry, Mohindra (2018). Defence of Europe by Sikh Soldiers in the World Wars. Leicestershire: Troubador Publishing Ltd. p. 48. ISBN 9781789010985.
  49. Dogra, R. C.; Mansukhani, Gobind (1995). Encyclopaedia of Sikh Religion and Culture. Vikas Publishing House. p. 18. ISBN 9780706983685.
  50. Sikh Cultural Centre (2004). "Physical Fitness: Sangati Mal Akhara". The Sikh Review. 52 (1–6, Issues 601–606): 94.
  51. Shackle, Christopher (2014). "8: Survey of Literature in the Sikh Tradition". In Singh, Pashaura; Fenech, Louis E. (eds.). The Oxford Handbook of Sikh Studies (1st ed.). Oxford University Press. pp. 109–124. ISBN 9780199699308.

Bibliography

[ਸੋਧੋ]
  • Harjinder Singh Dilgeer, SIKH HISTORY (in English) in 10 volumes, especially volume 1 (published by Singh Brothers Amritsar, 2009–2011).
  • Sikh Gurus, Their Lives and Teachings, K.S. Duggal

ਬਾਹਰੀ ਲਿੰਕ

[ਸੋਧੋ]