ਗੁਰੂ ਜੰਭੇਸ਼ਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:।nfobox person

ਮਾਰਬਲ ਨਾਲ ਬਣਿਆ ਗੁਰੂ ਜੰਭੇਸ਼ਵਰ ਦਾ ਮੰਦਰ ਮੁਕਾਮ, ਰਾਜਸਥਾਨ, ਭਾਰਤ

ਸ਼੍ਰੀ ਜੰਭੇਸ਼ਵਰ ਗੁਰੂ ਜਿਹਨਾਂ ਦਾ ਜਨਮ ਰਾਜਸਥਾਨ ਦੇ ਪੀਪਾਸਰ ਪਿੰਡ ਵਿੱਚ 1451 ਵਿੱਚ ਹੋਇਆ ਸੀ। ਇਹ ਜਾਂਭੋਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨਾਲ ਹੀ ਬਿਸ਼ਨੋਈ ਸੰਪ੍ਰਦਾਏ ਦਾ ਸਥਾਪਕ ਵੀ ਹੈ। ਜਾਂਭੋਜੀ ਹਰੀ ਨਾਮ ਦਾ ਜਾਪ ਕਰਿਆ ਕਰਦਾ ਸੀ, ਹਰੀ ਜੋ ਕਿ ਭਗਵਾਨ ਵਿਸ਼ਨੂੰ ਦਾ ਇੱਕ ਨਾਮ ਹੈ। ਗੁਰੂ ਜੰਭੇਸ਼ਵਰ ਇਹ ਮੰਨਦਾ ਸੀ ਕਿ ਹਰ ਜਗ੍ਹਾ ਭਗਵਾਨ ਹੈ ਅਤੇ ਇਹ ਹਮੇਸ਼ਾ ਦਰਖਤ ਬੂਟਿਆਂ ਦੀ ਅਤੇ ਜਾਨਵਰਾਂ ਦੀ ਰੱਖਿਆ ਕਰਦਾ ਸੀ। ਅਤੇ ਉਹ ਦਰਖਤ ਬੂਟਿਆਂ ਨੂੰ ਜਾਨੋਂ ਜ਼ਿਆਦਾ ਬਚਾਉਣ ਨੂੰ ਹਮੇਸ਼ਾ ਉਪਦੇਸ਼ ਦਿੰਦਾ ਸੀ।

ਗੁਰੂ ਜੰਭੇਸ਼ਵਰ ਭਗਵਾਨ ਬਾਰੇ[ਸੋਧੋ]

ਜਾਮਭੋਜੀ ਬਿਸ਼ਨੋਈ ਸੰਪਰਦਾਏ ਦਾ ਨਿਰਮਾਤਾ ਸੀ।

ਜਾਮਭੋਜੀ ਦਾ ਜਨਮ ਇਕ [1] ਰਾਜਪੂਤ ਵੰਸ਼ ਦੇ ਪੰਵਾਰ ਜਾਤੀ ਦੇ ਪਰਿਵਾਰ ਵਿੱਚ 1451 ਵਿੱਚ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਮ ਲੋਹਟ ਜੀ ਪੰਵਾਰ ਅਤੇ ਮਾਤਾ ਦਾ ਨਾਮ ਹੰਸਾ ਦੇਵੀ ਸੀ। ਇਹ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਸੀ। ਜਾਂਭੋਜੀ ਆਪਣੇ ਜੀਵਨ ਦੇ ਸ਼ੁਰੂਆਤੀ 7 ਸਾਲਾਂ ਤੱਕ ਕੁੱਝ ਵੀ ਨਹੀਂ ਬੋਲੇ ਸਨ ਅਤੇ ਨਾ ਹੀ ਉਹਨਾਂ ਦੇ ਚਿਹਰੇ ਉੱਤੇ ਹਾਸੀ ਰਹਿੰਦੀ ਸੀ। ਇਹ 27 ਸਾਲ ਤੱਕ ਗਾਵਾਂ ਚਰਾਂਦੇ ਰਹੇ। ਗੁਰੂ ਜੰਭੇਸ਼ਵਰ ਭਗਵਾਨ ਨੇ 34 ਸਾਲਾਂ ਦੀ ਉਮਰ ਵਿੱਚ[2] ਬਿਸ਼ਨੋਈ ਸੰਪਰਦਾਏ ਦੀ ਸਥਾਪਨਾ ਕੀਤੀ। ਉਹਨਾਂ ਨੇ ਆਪਣੀਆਂ ਸਿੱਖਿਆਵਾਂ ਸ਼ਬਦ ਵਾਣੀ ਨਾਮ ਹੇਠ ਕਲਮਬੰਦ ਕੀਤੀਆਂ। ਵਰਤਮਾਨ ਸਮੇਂ ਸ਼ਬਦ ਵਾਣੀ ਵਿੱਚ ਸਿਰਫ਼ 120 ਸ਼ਬਦ ਹੀ ਹਨ। ਉਹਨਾਂ ਨੇ ਆਪਣੇ ਅਗਲੇ 51 ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਭਰਮਣ ਕਰ ਲਿਆ ਸੀ। ਬਿਸ਼ਨੋਈ ਸਮਾਜ ਦੇ ਲੋਗ 29 ਧਰਮ ਆਦੇਸ਼ਾਂ ਦਾ ਪਾਲਣ ਕਰਦੇ ਹਨ।[3] ਸਮਾਜ ਦੇ ਲੋਕਾਂ ਦੇ ਅਨੁਸਾਰ ਇਹ ਧਰਮ ਆਦੇਸ਼ ਗੁਰੂ ਜੰਭੇਸ਼ਵਰ ਨੇ ਹੀ ਬਣਾਏ ਸਨ। ਇਨ੍ਹਾਂ 29 ਧਰਮ ਆਦੇਸ਼ਾਂ ਵਿੱਚੋਂ 8 ਜੈਵਿਕ ਵਿਭਿੰਨਤਾ ਤਥਾ ਜਾਨਵਰਾਂ ਦੀ ਰਾਖੀ ਲਈ ਹਨ, 7 ਧਰਮ ਆਦੇਸ਼ ਸਮਾਜ ਦੀ ਰਾਖੀ ਲਈ ਹਨ। ਇਨ੍ਹਾਂ ਦੇ ਇਲਾਵਾ 10 ਉਪਦੇਸ਼ ਖ਼ੁਦ ਦੀ ਸਲਾਮਤੀ ਅਤੇ ਵਧੀਆ ਸਵਾਸਥ ਦੇ ਲਈ ਹਨ ਔਰ ਬਾਕੀ ਦੇ ਚਾਰ ਧਰਮ ਆਦੇਸ਼ ਰੋਜ਼ਾਨਾ[4]ਭਗਵਾਨ ਨੂੰ ਯਾਦ ਕਰਨ ਅਤੇ ਪੂਜਾ ਪਾਠ ਕਰਨ ਸੰਬੰਧੀ ਹਨ। ਬਿਸ਼ਨੋਈ ਸਮਾਜ ਲਈ ਹਰ ਸਾਲ ਮੁਕਾਮ ਜਾਂ ਮੁਕਤੀਧਾਮ ਮੁਕਾਮ ਵਿੱਚ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਸੰਖਿਆ ਵਿੱਚ ਬਿਸ਼ਨੋਈ ਸਮੁਦਾਏ ਦੇ ਲੋਕ ਆਉਂਦੇ ਹਨ। ਗੁਰੂ ਜੀ ਨੇ ਜਿਸ ਬਿਸ਼ਨੋਈ ਸੰਪਰਦਾਏ ਦੀ ਸਥਾਪਨਾ ਕੀਤੀ ਸੀ ਇਸ 'ਬਿਸ਼' ਦਾ ਮਤਲਬ 20 ਅਤੇ 'ਨੋਈ' ਦਾ ਮਤਲਬ 9 ਹੁੰਦਾ ਹੈ ਇਨ੍ਹਾਂ ਨੂੰ ਮਿਲਾਉਣ ਤੇ 29 ਬਣਦਾ ਹੈ - ਬਿਸ਼+ਨੋਈ/29। ਬਿਸ਼ਨੋਈ ਸੰਪਰਦਾਏ ਦੇ ਲੋਕ ਖੀਜੜੀ (Prosopic cineraria) ਨੂੰ ਆਪਣਾ ਪਵਿੱਤਰ ਰੁੱਖ ਮੰਨਦੇ ਹਨ।

ਹਵਾਲੇ[ਸੋਧੋ]