ਗੁੁਰਦੁਆਰਾ ਬੁੱਢਾ ਜੌਹੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਦੁਆਰਾ ਬੁੱਢਾ ਜੋਹੜ
ਗੁਰਦੁਆਰਾ
Country ਭਾਰਤ
ਪ੍ਰਾਂਤਰਾਜਸਥਾਨ
ਜ਼ਿਲ੍ਹਾਸ਼੍ਰੀ ਗੰਗਾਨਗਰ ਜ਼ਿਲ੍ਹਾ
ਸਮਾਂ ਖੇਤਰਯੂਟੀਸੀ+5:30 (IST)

ਗੁੁਰਦੁਆਰਾ ਬੁੱਢਾ ਜੌਹੜ ਦਾ ਅਸਥਾਨ 18ਵੀਂ ਸਦੀ ਦੇ ਸਿੱਖ ਇਤਿਹਾਸ ਨਾਲ ਸਬੰਧਤ ਹੈ। ਇਹ ਸਥਾਨ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਡਾਬਲਾ ਪਿੰਡ ਵਿੱਚ ਪਦਮਪੁਰ-ਜੈਤਸਰ ਸੜਕ ਤੇ ਸਥਿਤ ਹੈ। ਇਹ ਸਥਾਨ ਸ਼੍ਰੀ ਗੰਗਾਨਗਰ ਤੋਂ 85 ਕਿਲੋਮੀਟਰ ਅਤੇ ਰਾਇਸਿੰਘਨਗਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਹੈ।[1] ਬੁੱਢਾ ਜੌਹੜ ਸਥਾਨ ’ਤੇ ਸਿੱਖਾਂ ਵੱਲੋਂ ਕੀਤੇ ਮਹਾਨ ਕਾਰਜ ਦੀ ਯਾਦ ਵਿੱਚ ਇਮਾਰਤ ਦੀ ਨੀਂਹ 1953 ਵਿੱਚ ਸੰਤ ਫਤਹਿ ਸਿੰਘ ਦੁਆਰਾ ਰੱਖੀ ਗਈ। ਪੁਰਾਤਨ ਸਿੱਖਾਂ ਦੇ ਕੁਝ ਬਰਤਨ ਪਰਾਤ, ਦੇਗ, ਕੜਛੇ ਆਦਿ ਵੀ ਇੱਥੇ ਲੰਗਰ ਵਰਤਾਉਣ ਲਈ ਰੱਖੇ ਹੋਏ ਹਨ। ਇਮਾਰਤ ਵਿੱਚ ਇੱਕ ਪੁਰਾਣਾ ਕਿਲਾ ਵੀ ਹੈ ਜੋ ਹੁਣ ਢਹਿ ਚੁੱਕਿਆ ਹੈ। ਗੁਰਦੁਆਰਾ ਸਾਹਿਬ ਦੇ ਨਾਂ 150 ਏਕੜ ਜ਼ਮੀਨ ਲੱਗੀ ਹੋਈ ਹੈ। ਇਹ ਸਮਾਂ ਸਿੱਖਾਂ ਲਈ ਘੋਰ ਅੰਧਕਾਰ ਦਾ ਸਮਾਂ ਸੀ। ਸਿੱਖ ਮੁਗ਼ਲਾਂ, ਪਠਾਣਾਂ, ਪਹਾੜੀ ਰਾਜਿਆਂ ਅਤੇ ਦਿੱਲੀ ਦੇ ਤਖ਼ਤ ਨਸ਼ੀਨਾਂ ਨਾਲ ਹੀ ਜੂਝਦੇ ਰਹੇ। 18ਵੀਂ ਸਦੀ ਦੇ ਅੰਤ ਵਿੱਚ ਸਿੱਖ ਰਾਜ ਦੀ ਸਥਾਪਨਾ ਹੋ ਗਈ ਸੀ। ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਉਸ ਸਮੇਂ ਸਿੱਖ ਜੰਗਲਾਂ ਵਿੱਚ ਲੁਕ-ਛਿਪ ਕੇ ਆਪਣਾ ਬਚਾਉ ਕਰਦੇ ਰਹੇ। ਅਜਿਹੇ ਹੀ ਸਮੇਂ ਬਾਬਾ ਬੁੱਢਾ ਸਿੰਘ ਨੇ ਪਦਮਪੁਰ ਦੇ ਨਾਲ ਰਾਜਸਥਾਨ ਦੇ ਜੰਗਲਾਂ ਵਿੱਚ ਸਿੰਘਾਂ ਦਾ ਡੇਰਾ ਬਣਾਇਆ, ਜਿਸ ਨੂੰ ਹੁਣ ਬੁੱਢਾ ਜੌਹੜ ਕਿਹਾ ਜਾਂਦਾ ਹੈ। ਸਿੰਘ ਵੇਲੇ-ਕੁਵੇਲੇ ਇੱਥੇ ਹੀ ਲੁਕ-ਛਿਪ ਕੇ ਆਉਂਦੇ-ਜਾਂਦੇ ਸਨ। ਇਹ ਸੰਨ 1740 ਈਸਵੀ ਦਾ ਸਮਾਂ ਸੀ ਜਦੋਂ ਜ਼ਕਰੀਏ ਦੇ ਸਤਾਏ ਹੋਏ ਸਿੱਖ ਆਪਣਾ ਘਰ-ਘਾਟ ਛੱਡ ਕੇ ਰਾਜਸਥਾਨ ਦੇ ਬੀਕਾਨੇਰ ਰਿਆਸਤ ਵਿੱਚ ਆ ਵਸੇ ਸਨ। ਸਿੰਘਾਂ ਦੀ ਇੱਕ ਜਥੇਬੰਦੀ ਨੇ ਜੋ ਹੁਣ ਸ਼ਹੀਦ ਨਗਰ ਗੁਰਦੁਆਰਾ ਬੁੱਢਾ ਜੌਹੜ ਹੈ, ਸਥਾਨ ਨੂੰ ਚੁਣਿਆ।

ਸੁੱਖਾ ਸਿੰਘ ਅਤੇ ਮਹਿਤਾਬ ਸਿੰਘ[ਸੋਧੋ]

ਭਾਈ ਬਲਾਕਾ ਸਿੰਘ ਨਾਂ ਦੇ ਸਿੰਘ ਨੇ ਪੁੱਜ ਕੇ ਖਬਰ ਦਿੱਤੀ ਕਿ ਹਕੂਮਤ ਦੇ ਕਾਰਿੰਦਿਆਂ ਵੱਲੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ, ਜਿਸ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। ਇਸ ਕੰਮ ਲਈ ਮਹਿਤਾਬ ਸਿੰਘ ਮੀਰਕੋਟੀਆ ਅਤੇ ਸੁੱਖਾ ਸਿੰਘ ਮਾੜੀ ਕੰਬੋਜ ਤਿਆਰ ਹੋਏ। ਇਹ ਦੋਵੇਂ ਤਰਨ ਤਾਰਨ ਦੇ ਨੇੜੇ ਪੁੱਜ ਕੇ ਚੌਧਰੀਆਂ ਦੇ ਭੇਸ ਵਿੱਚ ਦਰਬਾਰ ਸਾਹਿਬ ਗਏ। ਯੋਜਨਾ ਅਨੁਸਾਰ ਉਹਨਾਂ ਨੇ ਆਪਣੇ ਘੋੜੇ ਅਕਾਲ ਬੁੰਗੇ ਸਾਹਮਣੇ ਇਲਾਚੀ ਬੇਰ ਨਾਲ ਬੰਨ੍ਹ ਦਿੱਤੇ। ਪਹਿਰੇਦਾਰਾਂ ਨੂੰ ਕਿਹਾ ਕਿ ਉਹ ਮਾਮਲਾ ਦੇਣ ਆਏ ਹਨ। ਜਦੋਂ ਮੱਸਾ ਰੰਗੜ ਨੂੰ ਦੱਸਿਆ ਗਿਆ ਕਿ ਚੌਧਰੀ ਮਾਮਲਾ ਤਾਰਨ ਆਏ ਹਨ ਤਾਂ ਉਸ ਨੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੂੰ ਅੰਦਰ ਬੁਲਾ ਲਿਆ। ਅੰਦਰ ਕੰਜਰੀ ਨੱਚ ਰਹੀ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ। ਦੋਵਾਂ ਨੇ ਥੈਲੀਆਂ ਭੇਟ ਕੀਤੀਆਂ। ਜਿਵੇਂ ਹੀ ਮੱਸਾ ਰੰਗੜ ਗਰਦਨ ਨੀਵੀਂ ਕਰਕੇ ਥੈਲੀ ਖੋਲ੍ਹ ਕੇ ਪੈਸੇ ਵੇਖਣ ਲੱਗਾ, ਮਹਿਤਾਬ ਸਿੰਘ ਨੇ ਫੁਰਤੀ ਨਾਲ ਉਸ ਦਾ ਸੀਸ ਤਲਵਾਰ ਨਾਲ ਧੜ ਤੋਂ ਅਲੱਗ ਕਰ ਦਿੱਤਾ। ਸੁੱਖਾ ਸਿੰਘ ਨੇ ਮੱਸੇ ਰੰਗੜ ਦੇ ਵੱਢੇ ਸਿਰ ਨੂੰ ਨੇਜੇ ਨਾਲ ਟੰਗ ਲਿਆ ਤੇ ਸਭ ਦੇ ਵੇਖਦੇ-ਵੇਖਦੇ ਘੋੜੇ ਭਜਾ ਕੇ ਲੈ ਆਏ। ਲੰਬਾ ਸਫ਼ਰ ਤੈਅ ਕਰਕੇ ਬੁੱਢਾ ਜੌਹੜ ਪੁੱਜ ਕੇ ਉਥੇ ਇਕੱਤਰ ਖਾਲਸਾ ਦਲ ਦੇ ਦੀਵਾਨ ਵਿੱਚ ਆ ਪੇਸ਼ ਕੀਤਾ। ਜਦੋਂ ਜ਼ਕਰੀਆ ਖਾਨ ਨੂੰ ਸਿੱਖਾਂ ਦੇ ਇਸ ਕਾਰਨਾਮੇ ਦੀ ਖਬਰ ਮਿਲੀ ਤਾਂ ਉਹ ਬਹੁਤ ਹੈਰਾਨ ਹੋਇਆ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2012-01-19. Retrieved 2016-01-08. {{cite web}}: Unknown parameter |dead-url= ignored (|url-status= suggested) (help)