ਗੁੜਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਵੇਂ ਜੰਮੇਂ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਉਣ ਤੋਂ ਪਹਿਲਾਂ ਗੁੜ੍ਹਤੀ ਦਿੱਤੀ ਜਾਂਦੀ ਹੈ। ਇਹ ਸਭ ਤੋਂ ਪਹਿਲਾਂ ਪਦਾਰਥ ਹੁੰਦਾ ਹੈ। ਪਹਿਲਿਆਂ ਵਿਚ ਨਵੇਂ ਜੰਮੇ ਬੱਚੇ ਨੂੰ, ਆਂਦਰਾਂ ਦੀ ਸਫ਼ਾਈ ਲਈ ਗੁੜ ਵਿੱਚ ਸੌਂਫ਼ ਆਦਿ ਦੀ ਬਣੀ ਘੁੱਟੀ ਮਿਲਾ ਕੇ ਦਿੱਤੀ ਜਾਂਦੀ ਸੀ ਜਿਸਨੂੰ ਗੁੜ-ਘੁੱਟੀ ਕਹਿੰਦੇ ਹਨ।[1] ਇਹੋ ਸ਼ਬਦ ਸੰਯੁਕਤ ਰੂਪ ਵਿਚ ਗੁੜ੍ਹਤੀ ਪ੍ਰਚਲਿਤ ਹੋ ਗਿਆ। ਗੁੜ੍ਹਤੀ ਪਹਿਲੀ ਖੁਰਾਕ ਹੁੰਦੀ ਹੈ। ਜੋ ਜੰਮਣ ਮਗਰੋਂ ਬੱਚਾ ਪਹਿਲੀ ਵਾਰ ਰਸਮੀ ਢੰਗ ਨਾਲ ਮੂੰਹ ਲਗਾਉਂਦਾ ਹੈ। ਕਿਉਂ ਜੋ ਲੋਕਾਂ ਦਾ ਵਿਸ਼ਵਾਸ਼ ਹੈ, ਕਿ ਬੱਚੇ ਦਾ ਸੁਭਾਅ ਗੁੜਤੀ ਦੇਣ ਵਾਲੇ ਦ ਸੁਭਾਵ ਉੱਤੇ ਹੀ ਢਲਦਾ ਹੈ। ਕਿਸੇ ਕੋਰੇ ਭਾਂਡੇ ਜਾਂ ਚੱਪਣੀ ਵਿਚ ਬੱਕਰੀ ਦੇ ਦੁੱਧ ਦੀਆਂ ਕੁਝ ਧਾਰਾ ਜਾਂ ਮਾਖਿਓ ਦਾਂ ਬੂੰਦਾਂ ਪਾ ਕੇ ਉਸਨੂੰ ਰੂੰ ਦੀ ਪੱਤਲੀ ਬੱਤੀ ਜਾਂ ਦਰਭ ਘਾਹ ਦਾਂ ਪੱਤੀਆਂ ਨਾਲ ਬੱਚੇ ਦੇ ਮੂੰਹ ਵਿੱਚ ਚੋਇਆ ਜਾਂਦਾ ਹੈ। ਕਈ ਲੋਕ ਸੌਂਫ ਤੇ ਖੰਡ ਪੀਹ ਕੇ ਬੱਚੇ ਦੇ ਮੂੰਹ ਲਗਾਂਦੇ ਹਨ। ਰਾਜਪੂਤਾਂ ਵਿੱਚ ਕਿਰਪਾਨ ਦੀ ਨੋਕ ਨਾਲ ਸ਼ਹਿਦ ਲਗਾ ਕੇ ਬੱਚੇ ਦੀ ਜੀਭ ਉੱਤੇ ਲਗਾਇਆ ਜਾਂਦਾ ਹੈ। ਇਸ ਰੀਤ ਸਮੇਂ ਮਰਾਸੀ ਜਾਂ ਕਿਸੇ ਹੋਰ ਕੰਮੀ ਕਮੀਣ ਨੂੰ ਕੁਝ ਸਿੱਕੇ ਜਾਂ ਦਾਣਿਆ ਦਾ ਛੱਜ ਭਰ ਕੇ ਦਾਣ ਕੀਤਾ ਜਾਂਦਾ ਹੈ।[2]

ਹਵਾਲੇ[ਸੋਧੋ]

  1. ਪੰਜਾਬੀ ਲੋਕਧਾਰ ਵਿਸ਼ਵ ਕੋਸ਼, ਸੋਹਿਦੰਰ ਸਿੰਘ ਵਣਜਾਰਾ ਬੇਦੀ, ਨੈਸ਼ਨਲ ਬੁੱਕ ਸ਼ਾਪ,ਦਿੱਲੀ
  2. ਪੰਜਾਬੀ ਦੀ ਲੋਕ-ਧਾਰਾ ਅੰਤਰ-ਭਾਰਤੀ ਪੁਸਤਕ ਮਾਲਾ, ਸੋਹਿੰਦਰ ਸਿੰਘ ਬੇਦੀ,ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ