ਗੋਦੜੀ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਟਿੱਲਾ ਬਾਬਾ ਫਰੀਦ ਫ਼ਰੀਦਕੋਟ ਸ਼ਹਿਰ ਵਿੱਚ ਕਿਲਾ ਮੁਬਾਰਕ ਦੇ ਨੇੜੇ ਸੂਫੀ ਸੰਤ ਬਾਬਾ ਫ਼ਰੀਦ ਨਾਲ ਸੰਬੰਧਿਤ ਸਥਾਨ ਹੈ।[1] ਹਰ ਵੀਰਵਾਰ ਨੂੰ ਬਾਬਾ ਫਰੀਦ ਦੀ ਦਰਗਾਹ ਤੇ ਮੇਲਾ ਲਗਦਾ ਹੈ ਤੇ ਇਹ ਰਿਵਾਇਤ ਸਦੀਆਂ ਤੋਂ ਤੁਰੀ ਆ ਰਹੀ ਹੈ। ਪਿਛਲੇ ਕੁਝ ਦਹਾਕਿਆਂ ਤੋਂ ਹਰ ਸਾਲ 19 ਤੋਂ 23 ਸਤੰਬਰ ਤੱਕ ਭਾਰੀ ਮੇਲਾ ਵੀ ਲੱਗ ਰਿਹਾ ਹੈ। ਮੇਲੇ ਦੇ ਸਾਰੇ ਮੁੱਖ ਖਰਚੇ ਕੇਂਦਰ ਤੇ ਸੂਬਾਈ ਸਰਕਾਰਾਂ ਕਰਦੀਆਂ ਹਨ।

ਦੰਦ ਕਥਾ[ਸੋਧੋ]

ਬਾਬਾ ਫਰੀਦ ਜੀ ਦੀ ਮੋਕਲਹਰ (ਹੁਣ ਫਰੀਦਕੋਟ) ਸ਼ਹਿਰ ਅੰਦਰ ਆਮਦ ਨਾਲ ਇੱਕ ਚਰਚਾ ਜੁੜੀ ਹੋਈ ਹੈ। ਉਸ ਸਮੇਂ ਦੀ ਫਰੀਦਕੋਟ ਰਿਆਸਤ ਦੇ ਅਹਿਲਕਾਰ,ਆਲੇ-ਦੁਆਲੇ ਦੇ ਇਲਾਕੇ ਵਿਚੋਂ ਲੋਕਾਂ ਨੂੰ ਫੜ ਕੇ ਉੱਸਰ ਰਹੇ ਕਿਲੇ ਨੂੰ ਪੂਰਾ ਕਰਨ ਲਈ ਜਬਰੀ ਵਗਾਰ ਲੈਂਦੇ ਸਨ। ਰਾਜੇ ਦੇ ਅਹਿਲਕਾਰ ਇੱਕ ਦਿਨ ਸੂਫੀ ਸੰਤ ਬਾਬਾ ਫਰੀਦ ਨੂੰ ਵੀ ਧੂਹ ਲਿਆਏ ਜੋ ਉਸ ਸਮੇਂ ਸ਼ਹਿਰ ਦੇ ਬਾਹਰਵਾਰ ਤੱਪ ਕਰ ਰਹੇ ਸਨ,ਇਹ ਅਸਥਾਨ ਅੱਜ ਕੱਲ ਗੋਦੜੀ ਬਾਬਾ ਫਰੀਦ ਦੇ ਨਾਮ ਨਾਲ ਜਾਣੀ ਜਾਂਦੀ ਹੈ। ਬਾਬਾ ਫਰੀਦ ਜੀ ਨੂੰ ਵੀ ਗਾਰਾ-ਮਿੱਟੀ ਢੋਣ ਤੇ ਲਾ ਦਿੱਤਾ। ਰਾਜੇ ਨੂੰ ਕਿਸੇ ਨੇ ਜਾ ਦਸਿਆ ਕਿ ਕੰਮ ਤੇ ਲੱਗੇ ਲੋਕਾਂ ਵਿੱਚ ਇੱਕ ਅਜੇਹਾ ਦਰਵੇਸ਼ ਸੰਤ ਵੀ ਹੈ ਜੋ ਰੂਹਾਨੀ ਸ਼ਕਤੀਆਂ ਦਾ ਮਾਲਕ ਹੈ। ਪੀੜੀਆਂ ਤੋਂ ਇੱਕ ਦੰਦ-ਕਥਾ ਤੁਰੀ ਆ ਰਹੀ ਹੈ ਕਿ ਰਾਜੇ ਨੇ ਬਾਬਾ ਫਰੀਦ ਜੀ ਤੋਂ ਮੁਆਫੀ ਮੰਗੀ ਤੇ ਇਸ ਸ਼ਹਿਰ ਦਾ ਨਾਮ ਬਦਲ ਕੇ ਫਰੀਦ ਤੇ ਕੋਟ(ਕਿਲਾ)ਨੂੰ ਜੋੜ ਕੇ ਫਰੀਦਕੋਟ(ਫਰੀਦ ਦਾ ਕੋਟ)ਰੱਖ ਦਿੱਤਾ। ਰਾਜੇ ਵਲੋਂ ਮੁਆਫੀ ਮੰਗਣ ਬਾਅਦ ਫਰੀਦ ਜੀ ਨੇ ਗਾਰੇ ਨਾਲ ਲਿਬੜੇ ਹੋਏ ਆਪਣੇ ਹੱਥ ਜਿੱਸ ਦਰੱਖਤ ਨਾਲ ਪੂੰਝੇ,ਉਸ ਦਰੱਖਤ ਨੂੰ ਰਾਜੇ ਨੇ ਕਟਵਾ ਕੇ ਸੰਭਾਲ ਲਿਆ ਤੇ ਉਹ ਅੱਜ ਵੀ ਟਿੱਲਾ ਬਾਬਾ ਫਰੀਦ ਵਿੱਖੇ ਸ਼ਸ਼ੋਭਿਤ ਹੈ।

ਹਵਾਲੇ[ਸੋਧੋ]