ਗੋਧਰਾ ਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Infobox।ndian Jurisdiction

ਗੋਧਰਾ ਕਾਂਡ ਰੇਲਵੇ
ਜਗ੍ਹਾ ਗੋਧਰਾ, ਗੁਜਰਾਤ, ਭਾਰਤ
Coordinates 22°45′48″N 73°36′22″E / 22.76333°N 73.60611°E / 22.76333; 73.60611ਗੁਣਕ: 22°45′48″N 73°36′22″E / 22.76333°N 73.60611°E / 22.76333; 73.60611
ਤਰੀਕ 27 ਫਰਵਰੀ 2002;
07:43 am
ਮੌਤਾਂ 59
ਜਖਮੀ 43

ਗੋਧਰਾ ਕਾਂਡ: ਅਯੁੱਧਿਆ ਵਿਖੇ ਰਾਮ ਜਨਮ ਭੂਮੀ/ਬਾਬਰੀ ਮਸਜਿਦ ਦੇ ਵਿਵਾਦਗ੍ਰਸਤ ਸਥਾਨ ਦੀ ‘ਕਾਰ ਸੇਵਾ’ ਤੋਂ ਬਾਅਦ ਜਦੋਂ ਸਾਬਰਮਤੀ ਐਕਸਪ੍ਰੈਸ 27 ਫਰਵਰੀ 2002 ਦੀ ਸਵੇਰ ਨੂੰ ਗੋਧਰਾ ਸਟੇਸ਼ਨ ਪਹੁੰਚੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਇਸ ਦੇ ਐਸ-6 ਕੋਚ ਨੂੰ ਅੱਗ ਲਗਾ ਦਿੱਤੀ ਤੇ ਇਸ ਕਾਂਡ ਵਿੱਚ 59 ‘ਕਾਰ ਸੇਵਕਾਂ’ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ। ਇੱਕ ਫ਼ਿਰਕੇ ਦੀ ਕੁੜੀ ਦੇ ਅਗਵਾ ਦੀ ਅਫ਼ਵਾਹ ਤੋਂ ਬਾਅਦ ਉਸ ਦਾ ਭਾਈਚਾਰਾ ਭੜਕ ਉੱਠਿਆ ਜਿਸ ਦੇ ਫ਼ਲਸਰੂਪ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਬਾਅਦ ਵਿੱਚ ਇਹ ਅਫ਼ਵਾਹ ਨਿਰਮੂਲ ਸਾਬਤ ਹੋਈ ਜਿਹੜੀ ਇੱਕ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਸਾਬਰਮਤੀ ਐਕਸਪ੍ਰੈਸ ਦਾ ਨਾਂ ਗੁਜਰਾਤ ਦੀ ਸਾਬਰਮਤੀ ਨਹਿਰ ਦੇ ਨੇੜੇ ਬਣੇ ਗਾਂਧੀ ਆਸ਼ਰਮ ਦੇ ਨਾਂ ’ਤੇ ਹੈ ਜਿੱਥੋਂ ਰਾਸ਼ਟਰਪਿਤਾ ਨੇ ਡਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਸੀ।[1]

ਪੁਰਾਣਾ ਇਤਿਹਾਸ[ਸੋਧੋ]

ਗੋਧਰਾ ਪਹਿਲਾਂ ਹੀ ਫਿਰਕੂ ਫ਼ਸਾਦਾਂ ਲਈ ਬਦਨਾਮ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਉੱਥੇ ਵਸੇ ਮੁਸਲਮਾਨਾਂ ਦੀ ਘਾਂਚੀ ਬਰਾਦਰੀ ਮੁਸਲਿਮ ਲੀਗ ਦੀ ਸਮਰਥਕ ਸੀ। ਆਜ਼ਾਦੀ ਤੋਂ ਬਾਅਦ ਸਿੰਧੀ ਹਿੰਦੂਆਂ ਦੀ ਵੱਡੀ ਗਿਣਤੀ ਨਵੇਂ ਬਣੇ ਦੇਸ਼ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਵਸ ਗਈ। ਉੱਥੇ ਰਫ਼ਿਊਜੀਆਂ ਨੂੰ ਘਾਂਚੀ ਬਰਾਦਰੀ ਦੇ ਲੋਕਾਂ ਦੇ ਇਰਦ-ਗਿਰਦ ਵਸਾ ਦਿੱਤਾ ਗਿਆ। ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਹੋਣ ਵਾਲੇ ਹਿੰਦੂ-ਮੁਸਲਿਮ ਫ਼ਸਾਦਾਂ ਦਾ ਅਸਰ ਗੋਧਰਾ ਦੇ ਲੋਕਾਂ ’ਤੇ ਪੈਂਦਾ ਰਿਹਾ। ਦੇਸ਼ ਦੀ ਵੰਡ ਤੋਂ ਬਾਅਦ 1947-48, 1953-55, 1965, 1980-81 ਅਤੇ 1985 ਵਿੱਚ ਅਣਗਿਣਤ ਦੰਗੇ ਹੁੰਦੇ ਰਹੇ। ਕਈ ਵਾਰੀ ਫ਼ਸਾਦਾਂ ਨੂੰ ਦਬਾਉਣ ਲਈ ਫ਼ੌਜ ਨੂੰ ਤਲਬ ਕੀਤਾ ਗਿਆ। ਦੋਵਾਂ ਭਾਈਚਾਰਿਆਂ ਦਰਮਿਆਨ ਫੈਲੀ ਕੁੜੱਤਣ ਨੇ ਗੋਧਰਾ ਸ਼ਹਿਰ ਦੀ ਭਾਈਚਾਰਕ ਸਾਂਝ ਨੂੰ ਗ੍ਰਹਿਣ ਲਾਈ ਰੱਖਿਆ। ਦੋਵਾਂ ਭਾਈਚਾਰਿਆਂ ਦੇ ਕਈ ਲੋਕ ਇੱਕ-ਦੂਜੇ ਦੇ ਖੂਨ ਦੇ ਤਿਹਾਏ ਰਹਿੰਦੇ ਹਨ। ਇਸ ਤੋਂ ਇਲਾਵਾ ਲੜਕੀਆਂ ਦੇ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ।

ਕਮਿਸ਼ਨ[ਸੋਧੋ]

ਗੋਧਰਾ ਕਾਂਡ ਤੋਂ ਬਾਅਦ ਦੋ ਕਮਿਸ਼ਨ ਗਠਿਤ ਕੀਤੇ ਗਏ ਜਿਹਨਾਂ ਦੀਆਂ ਰਿਪੋਰਟਾਂ ਇੱਕ-ਦੂਜੀ ਨਾਲ ਮੇਲ ਨਹੀਂ ਸਨ ਖਾਂਦੀਆਂ ਜਿਸ ਕਰਕੇ ਇਹ ਕਾਂਡ ਬੁਝਾਰਤ ਬਣਿਆ ਰਿਹਾ। ਜਿਹਨਾਂ 63 ਵਿਅਕਤੀਆਂ ਦੇ ਬਾਇੱਜ਼ਤ ਬਰੀ ਹੋਣ ਤੋਂ ਬਾਅਦ ਗੁਜਰਾਤ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ, ਇਨ੍ਹਾਂ ਲੋਕਾਂ ਨੂੰ ਭਾਵੇਂ ਠੋਸ ਸਬੂਤ ਨਾ ਮਿਲਣ ਦੇ ਆਧਾਰ ’ਤੇ ਬਰੀ ਕੀਤਾ ਗਿਆ ਹੈ, ਫਿਰ ਵੀ ਸਵਾਲ ਉੱਠਦਾ ਹੈ ਕਿ ਉਹਨਾਂ ਨੂੰ ਪਿਛਲੇ 9 ਸਾਲ ਜੇਲ੍ਹ ਵਿੱਚ ਕਿਉਂ ਰੁਲਣਾ ਪਿਆ? ਇਨ੍ਹਾਂ ਬਰੀ ਹੋਏ ਲੋਕਾਂ ਵਿੱਚ ਮੌਲਾਨਾ ਹੁਸੈਨ ਅਮਰ ਵੀ ਸ਼ਾਮਲ ਹੈ ਜਿਸ ਨੂੰ ਗੁਜਰਾਤ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮੁੱਖ ਦੋਸ਼ੀ ਐਲਾਨਿਆ ਸੀ।

  • ਗੋਧਰਾ ਪੁਲੀਸ ਸਟੇਸ਼ਨ ਵਿੱਚ ਦਰਜ ਹੋਈ ਮੁਢਲੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸਾਬਰਮਤੀ ਐਕਸਪ੍ਰੈਸ ਨੂੰ ਭੜਕੀ ਭੀੜ ਨੇ ਅੱਗ ਲਗਾਈ ਸੀ।
  • ਗੁਜਰਾਤ ਪੁਲੀਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਦਾਅਵਾ ਕੀਤਾ ਸੀ ਕਿ ਇਹ ਅੱਗ ਬਾਕਾਇਦਾ ਤੌਰ ’ਤੇ ਯੋਜਨਾਬੱਧ ਤਰੀਕੇ ਨਾਲ ਲਗਾਈ ਗਈ ਸੀ ਜਿਸ ਵਿੱਚ ਪੈਟਰੋਲ ਦੀ ਖੁੱਲ੍ਹੀ ਵਰਤੋਂ ਕੀਤੀ ਗਈ ਸੀ। ਭੀੜ ਦਾ ਮੁੱਖ ਨਿਸ਼ਾਨਾ ਵਿਸ਼ਵ ਹਿੰਦੂ ਪਰਿਸ਼ਦ ਨਾਲ ਸਬੰਧਤ ‘ਕਾਰ ਸੇਵਕ’ ਸਨ।
  • ਰੇਲਵੇ ਮੰਤਰਾਲੇ ਵੱਲੋਂ ਬਣਾਏ ਗਏ ਜਸਟਿਸ ਯੂ.ਸੀ. ਬੈਨਰਜੀ ਕਮਿਸ਼ਨ (13 ਅਕਤੂਬਰ 2006) ਨੇ ਇਸ ਨੂੰ ਮਹਿਜ਼ ਇੱਕ ਹਾਦਸਾ ਐਲਾਨਿਆ ਸੀ। ਗੁਜਰਾਤ ਹਾਈ ਕੋਰਟ ਨੇ ਇਸ ਕਮਿਸ਼ਨ ਨੂੰ ਗ਼ੈਰ-ਸੰਵਿਧਾਨਕ ਗਰਦਾਨਿਆ ਸੀ। ਰਾਜਨੀਤਿਕ ਪਾਰਟੀਆਂ ਨੇ ਵੀ ਜਸਟਿਸ ਯੂ.ਸੀ. ਬੈਨਰਜੀ ਕਮਿਸ਼ਨ ਦੀਆਂ ਲੱਭਤਾਂ ਨੂੰ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।
  • ਨਾਨਾਵਤੀ ਕਮਿਸ਼ਨ (18 ਸਤੰਬਰ 2008) ਨੇ ਗੋਧਰਾ ਕਾਂਡ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਕਾਂਡ ਸਾਜ਼ਿਸ਼ ਅਧੀਨ ਵਾਪਰਿਆ।

ਅਦਾਲਤੀ ਫੈਸਲਾ[ਸੋਧੋ]

ਵਿਗਿਆਨਕ ਸਬੂਤ, ਗਵਾਹਾਂ ਦੇ ਬਿਆਨ, ਹਾਲਾਤ ਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਸਾਬਰਮਤੀ ਸੈਂਟਰਲ ਜੇਲ੍ਹ ’ਚ ਇਸ ਮੁਕੱਦਮੇ ਦੀ ਕਾਰਵਾਈ ਜੂਨ 2009 ’ਚ 94 ਮੁਲਜ਼ਮਾਂ ਦੀ ਕਾਰਵਾਈ ਜੂਨ 2009 ’ਚ 94 ਮੁਲਜ਼ਮਾਂ ਵਿਰੁੱਧ ਦੋਸ਼ ਲਾਏ ਜਾਣ ਦੇ ਅਮਲ ਨਾਲ ਸ਼ੁਰੂ ਹੋਈ ਸੀ। ਦੋਸ਼ੀਆਂ ’ਤੇ ਮੁਜਰਮਾਨਾ ਸਾਜ਼ਿਸ਼ ਤੇ ਕਤਲ ਦੇ ਦੋਸ਼ ਲਾਏ ਗਏ ਸਨ। 27 ਫਰਵਰੀ, 2002 ਨੂੰ ਗੋਧਰਾ ਨੇੜੇ ਸਾਬਰਮਤੀ ਐਕਸਪ੍ਰੈਸ ਦੇ ਐਸ-6 ਕੋਚ ਨੂੰ ਅੱਗ ਲਾ ਦਿੱਤੀ ਗਈ ਸੀ, ਜਿਸ ’ਚ 59 ਜਣੇ ਮਾਰੇ ਗਏ ਸਨ। ਗੁਜਰਾਤ ਦੇ ਗੋਧਰਾ ਸਟੇਸ਼ਨ ’ਤੇ ਸਾਬਰਮਤੀ ਐਕਸਪ੍ਰੈਸ ਨੂੰ ਅੱਗ ਲਗਾਏ ਜਾਣ ਤੋਂ 9 ਸਾਲ ਬਾਅਦ ਉੱਥੋਂ ਦੀ ਵਿਸ਼ੇਸ਼ ਅਦਾਲਤ ਨੇ 31 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ ਜਦੋਂ ਕਿ 63 ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਹੈ।

ਧਾਰਾਵਾਂ[ਸੋਧੋ]

ਇਸ ਕਤਲੇਆਮ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿਰੁੱਧ ਧਾਰਾ 147, 148 (ਘਾਤਕ ਹਥਿਆਰਾਂ ਨਾਲ ਦੰਗਾ ਕਰਨ), 323, 324, 325, 326 (ਨੁਕਸਾਨ ਪਹੁੰਚਾਉਣਾ), 153-ਏ (ਵੱਖ-ਵੱਖ ਫ਼ਿਰਕਿਆਂ ਵਿਚਾਲੇ ਭੜਕਾਹਟ ਪੈਦਾ ਕਰਨਾ) ਤੇ ਭਾਰਤੀ ਰੇਲ ਅਧਿਨਿਯਮ ਅਤੇ ਮੁੰਬਈ ਪੁਲਿਸ ਅਧਿਨਿਯਮ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

ਫ਼ੈਸਲੇ[ਸੋਧੋ]

ਆਪਣੇ ਫ਼ੈਸਲੇ ਵਿੱਚ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਇਹ ਹੌਲਨਾਕ ਕਾਂਡ ਸਾਜ਼ਿਸ਼ ਤਹਿਤ ਵਾਪਰਿਆ ਸੀ। ਮੁਕੱਦਮੇ ਦੀ ਕਾਰਵਾਈ ਦੌਰਾਨ 253 ਗਵਾਹ ਭੁਗਤੇ ਤੇ ਗੁਜਰਾਤ ਪੁਲੀਸ ਨੇ 1500 ਤੋਂ ਵੱਧ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਸਨ। ਕੇਸ ’ਚ ਕੁੱਲ 134 ਮੁਲਜ਼ਮ ਸਨ, ਜਿਹਨਾਂ ’ਚੋਂ 14 ਸਬੂਤਾਂ ਦੀ ਕਮੀ ਕਾਰਨ ਛੱਡ ਦਿੱਤੇ ਗਏ, 5 ਨਾਬਾਲਗ ਸਨ, 5 ਇਸ ਦੌਰਾਨ ਮਰ ਗਏ ਤੇ 14 ਫਰਾਰ ਸਨ। ਇਸ ਕਰਕੇ 94 ਮੁਲਜ਼ਮਾਂ ਵਿਰੁੱਧ ਮੁਕੱਦਮਾ ਚੱਲਿਆ। ਇਨ੍ਹਾਂ ਵਿੱਚੋਂ 80 ਜੇਲ੍ਹ ’ਚ ਸਨ ਤੇ 14 ਜ਼ਮਾਨਤ ’ਤੇ ਬਾਹਰ ਸਨ। ਇਸ ਕਾਂਡ ਦੀ ਜਾਂਚ ਲਈ ਬਣਾਏ ਦੋ ਕਮਿਸ਼ਨਾਂ ਨੇ ਗੋਧਰਾ ਕਾਂਡ ਬਾਰੇ ਵੱਖੋ-ਵੱਖਰੀਆਂ ਰਾਵਾਂ ਦਿੱਤੀਆਂ ਸਨ।

ਹੋਰ ਦੇਖੋ[ਸੋਧੋ]

ਭਾਰਤ ਵਿੱਚ ਹੱਤਿਆਕਾਂਡਾਂ ਦੀ ਸੂਚੀ

ਹਵਾਲੇ[ਸੋਧੋ]

  1. "Fifty-eight killed in attack on Sabarmati Express". Rediff. 27 February 2002. Retrieved 11 May 2013.