ਸਮੱਗਰੀ 'ਤੇ ਜਾਓ

ਵਿਸ਼ਵ ਹਿੰਦੂ ਪਰਿਸ਼ਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਸ਼ਵ ਹਿੰਦੂ ਪਰਿਸ਼ਦ ਇੱਕ ਹਿੰਦੂ ਸੰਗਠਨ ਹੈ, ਜੋ ਰਾਸ਼ਟਰੀਆ ਸਵੈਮ ਸੇਵਕ ਸੰਘ ਯਾਨੀ ਆਰ ਐੱਸ ਐੱਸ ਦੀ ਇੱਕ ਅਨੁਸ਼ਾਂਗਿਕ ਸ਼ਾਖਾ ਹੈ। ਇਸਨੂੰ ਵੀ ਐੱਚ ਪੀ ਅਤੇ ਵਿਹੀਪ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਵਿਹੀਪ ਦਾ ਚਿੰਨ੍ਹ ਬੋਹੜ ਦਾ ਰੁੱਖ ਹੈ ਅਤੇ ਇਸ ਦਾ ਨਾਰਾ, "ਧਰਮੋ ਰਕਸ਼ਤੀ ਸੁਰਕਸ਼ਤ": ਯਾਨੀ ਜੋ ਧਰਮ ਦੀ ਰੱਖਿਆ ਕਰਦਾ ਹੈ, ਧਰਮ ਉਸ ਦੀ ਰੱਖਿਆ ਕਰਦਾ ਹੈ।

ਇਤਿਹਾਸ

[ਸੋਧੋ]

ਵਿਸ਼ਵ ਹਿੰਦੂ ਪਰਿਸ਼ਦ ਦੀ ਸਥਾਪਨਾ 1966 ਵਿੱਚ ਹੋਈ। ਇਸ ਦੇ ਸੰਸਥਾਪਕਾਂ ਵਿੱਚ ਸੁਆਮੀ ਚਿੰਮਯਾਨੰਦ, ਐੱਸ ਐੱਸ ਆਪਟੇ, ਮਾਸਟਰ ਤਾਰਾ ਹਿੰਦ ਸਨ। ਪਹਿਲੀ ਵਾਰ 21 ਮਈ 1964 ਵਿੱਚ ਮੁੰਬਈ ਦੇ ਸੰਦੀਪਨੀ ਸਾਧਨਾਸ਼ਾਲਾ ਵਿੱਚ ਇੱਕ ਸਮੇਲਨ ਹੋਇਆ। ਸਮੇਲਨ ਆਰ ਐੱਸ ਐੱਸ ਸਰਸੰਘਚਾਲਕ ਸ੍ਰੀ ਕਿਸ਼ਨ ਸਦਾਸ਼ਿਵ ਗੋਲਵਲਕਰ ਨੇ ਬੁਲਾਈ ਸੀ। ਇਸ ਸਮੇਲਨ ਵਿੱਚ ਹਿੰਦੂ, ਸਿੱਖ, ਜੈਨ ਅਤੇ ਬੋਧੀ ਦੇ ਕਈ ਪ੍ਰਤਿਨਿੱਧੀ ਮੌਜੂਦ ਸਨ। ਸਮੇਲਨ ਵਿੱਚ ਗੋਲਵਲਕਰ ਨੇ ਕਿਹਾ ਕਿ ਭਾਰਤ ਦੇ ਸਾਰੇ ਮਤਾਬਲੰਵੀਆਂ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਹਿੰਦੂ ਹਿੰਦੂਸਤਾਨੀਆਂ ਲਈ ਪ੍ਰਿਉਕਤ ਹੋਣ ਵਾਲਾ ਸ਼ਬਦ ਹੈ ਅਤੇ ਇਹ ਧਰਮਾਂ ਤੋਂ ਅਧਿਕ ਉੱਪਰ ਹੈ।

ਸਮੇਲਨ ਵਿੱਚ ਤੈਅ ਹੋਇਆ ਕਿ ਪ੍ਰਸਤਾਵਿਤ ਸੰਗਠਨ ਦਾ ਨਾਮ ਵਿਸ਼ਵ ਹਿੰਦੂ ਪਰਿਸ਼ਦ ਹੋਵੇਗਾ ਅਤੇ 1966 ਦੇ ਪ੍ਰਯਾਗ ਦੇ ਕੁੰਭ ਮੇਲੇ ਵਿੱਚ ਇੱਕ ਵਿਸ਼ਵ ਸਮੇਲਨ ਨਾਲ ਹੀ ਇਸ ਸੰਗਠਨ ਦਾ ਸਰੂਪ ਸਾਮ੍ਹਣੇ ਆਇਆ। ਅੱਗੇ ਇਹ ਫੈਸਲਾ ਕੀਤਾ ਗਿਆ ਕਿ ਇਹ ਗੈਰ-ਰਾਜਨੀਤਕ ਸੰਗਠਨ ਹੋਵੇਗਾ ਅਤੇ ਰਾਜਨੀਤਕ ਪਾਰਟੀ ਦਾ ਅਧਿਕਾਰੀ ਵਿਸ਼ਵ ਹਿੰਦੂ ਪਰਿਸ਼ਦ ਦਾ ਅਧਿਕਾਰੀ ਨਹੀਂ ਹੋਵੇਗਾ। ਸੰਗਠਨ ਦੇ ਉਦੇਸ਼ ਅਤੇ ਲਕਸ਼ ਕੁੱਝ ਇਸ ਤਰ੍ਹਾਂ ਤੈਅ ਕੀਤੇ ਗਏ:

  1. ਹਿੰਦੂ ਸਮਾਜ ਨੂੰ ਮਜ਼ਬੂਤ ਕਰਨਾ
  2. ਹਿੰਦੂ ਜੀਵਨ ਦਰਸ਼ਨ ਅਤੇ ਆਧਿਆਤਮ ਦੀ ਰੱਖਿਆ, ਸੰਵਰੱਧਨ ਅਤੇ ਪ੍ਰਚਾਰ
  3. ਵਿਦੇਸ਼ਾਂ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਨਾਲ ਤਾਲਮੇਲ ਰੱਖਣਾ, ਹਿੰਦੂ ਅਤੇ ਹਿੰਦੂਤਵ ਦੀ ਰੱਖਿਆ ਲਈ ਉਹਨਾਂ ਨੂੰ ਸੰਗਠਿਤ ਕਰਨਾ ਅਤੇ ਮਦਦ ਕਰਨਾ

ਇਹ ਵੀ ਦੇਖੋ

[ਸੋਧੋ]

ਬਾਹਰੀ ਸੂਤਰ

[ਸੋਧੋ]