ਗੋਪਾਲ ਸਿੰਘ ਕੌਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਥੇਦਾਰ ਗੋਪਾਲ ਸਿੰਘ ਕੌਮੀ (1887 - 16 ਮਈ 1975) ਆਜ਼ਾਦੀ ਸੰਗਰਾਮੀ ਪੰਜਾਬੀ ਸਿਆਸਤਦਾਨ ਸੀ, ਜੋ ਗੁਰਦੁਆਰਾ ਸੁਧਾਰ ਲਹਿਰ ਦਾ ਸਰਗਰਮ ਮੈਂਬਰ ਅਤੇ ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਿਹਾ। ਉਸ ਨੇ ਸਾਈਮਨ ਕਮਿਸ਼ਨ ਬਾਈਕਾਟ, ਭਾਰਤ ਛੱਡੋ ਅੰਦੋਲਨ, ਗੁਰੂ ਕਾ ਬਾਗ਼ ਮੋਰਚਾ ਵਰਗੇ ਵੱਖ ਵੱਖ ਅੰਦੋਲਨਾਂ ਵਿਚ ਹਿੱਸਾ ਲਿਆ ਅਤੇ ਕਈ ਜੇਲਾਂ ਵਿਚ ਕੈਦ ਵੀ ਕੱਟੀ। ਉਹ ਮੀਆਂਵਾਲੀ ਜੇਲ੍ਹ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮੇਤ 64 ਦਿਨਾਂ ਦੀ ਭੁੱਖ ਹੜਤਾਲ ਦਾ ਹਿੱਸਾ ਵੀ ਸੀ।[1]

ਜ਼ਿੰਦਗੀ[ਸੋਧੋ]

ਗੋਪਾਲ ਸਿੰਘ ਕੌਮੀ ਦਾ ਜਨਮ 1887 ਨੂੰ ਸ: ਹੇਮ ਸਿੰਘ ਅਤੇ ਮਾਤਾ ਸਤਵੰਤ ਕੌਰ ਦੇ ਘਰ ਪਿੰਡ ਗੜ੍ਹ ਫਤਹਿ ਸ਼ਾਹ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਬਰਤਾਨਵੀ ਪੰਜਾਬ)[2] ਵਿਖੇ ਹੋਇਆ। ਉਸ ਨੇ ਮੁਢਲੀ ਵਿੱਦਿਆ ਗੜ੍ਹ ਫਤਹਿ ਸ਼ਾਹ, ਫਿਰ ਕਮਾਲੀਆ ਅਤੇ ਲਾਇਲਪੁਰ ਤੋਂ ਅਤੇ ਉਚੇਰੀ ਵਿੱਦਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤੀ।

ਹਵਾਲੇ[ਸੋਧੋ]