ਗੋਬੀ ਮਾਰੂਥਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਬੀ ਮਾਰੂਥਲ (Говь)
ਮਾਰੂਥਲ
ਓਮਨੋਗੋਬੀ ਸੂਬਾ, ਮੰਗੋਲੀਆ ਵਿੱਚ ਗੋਬੀ ਮਾਰੂਥਲ ਦਾ ਦ੍ਰਿਸ਼
ਦੇਸ਼  ਮੰਗੋਲੀਆ,  ਚੀਨ
ਮੰਗੋਲੀਆਈ ਸੂਬੇ (ਐਮਗ) ਬਿਆਨਖੋਂਗੋਰ, ਦੋਰਨੋਗੋਬੀ, ਦੰਦਗੋਬੀ, ਗੋਬੀ-ਅਲਤਾਈ, ਗੋਬੀਸੁੰਬਰ, ਓਮਨੋਗੋਬੀ, ਸੁਖਬਾਤਰ
ਚੀਨੀ ਖੇਤਰ ਅੰਦਰੂਨੀ ਮੰਗੋਲੀਆ
Range ਗੋਬੀ-ਅਲਤਾਈ ਪਹਾੜ
ਲੈਂਡਮਾਰਕ ਨੇਮਗਤ ਹੌਜ਼ੀ
ਲੰਬਾਈ 1,500 ਕਿਮੀ (932 ਮੀਲ), SE/NW
ਚੌੜਾਈ 800 ਕਿਮੀ (497 ਮੀਲ), N/S
ਖੇਤਰਫਲ 12,95,000 ਕਿਮੀ (5,00,002 ਵਰਗ ਮੀਲ)
ਗੋਬੀ ਮਾਰੂਥਲ ਚੀਨ ਅਤੇ ਮੰਗੋਲੀਆ ਵਿੱਚ ਸਥਿਤ ਹੈ।

ਗੋਬੀ (IPA:/ˈɡ.b/[Говь, Govi] Error: {{Lang-xx}}: text has italic markup (help), "ਅਰਧ-ਮਾਰੂਥਲ"; ਚੀਨੀ: 戈壁; ਪਿਨਯਿਨ: Gēbì) ਏਸ਼ੀਆ ਦਾ ਇੱਕ ਵਿਸ਼ਾਲ ਮਾਰੂਥਲੀ ਇਲਾਕਾ ਹੈ। ਇਸ ਵਿੱਚ ਉੱਤਰੀ ਅਤੇ ਉੱਤਰ-ਪੱਛਮੀ ਚੀਨ ਅਤੇ ਦੱਖਣੀ ਮੰਗੋਲੀਆ ਦੇ ਹਿੱਸੇ ਸ਼ਾਮਲ ਹਨ। ਇਸ ਦੀਆਂ ਹੱਦਾਂ ਉੱਤਰ ਵੱਲ ਅਲਤਾਈ ਪਹਾੜ ਅਤੇ ਮੰਗੋਲੀਆ ਦੀਆਂ ਚਰਗਾਹਾਂ ਅਤੇ ਘਾਹ-ਮੈਦਾਨਾਂ ਨਾਲ਼, ਦੱਖਣ-ਪੱਛਮ ਵੱਲ ਹੈਕਸੀ ਲਾਂਘਾ ਅਤੇ ਤਿੱਬਤੀ ਪਠਾਰ ਅਤੇ ਦੱਖਣ-ਪੂਰਬ ਵੱਲ ਉੱਤਰ ਚੀਨੀ ਮੈਦਾਨ ਨਾਲ਼ ਲੱਗਦੀਆਂ ਹਨ। ਇਹ ਮੰਗੋਲ ਸਾਮਰਾਜ ਦੇ ਹਿੱਸੇ ਵਜੋਂ ਅਤੇ ਰੇਸ਼ਮ ਰੋਡ ਦੇ ਬਹੁਤ ਸਾਰੇ ਸ਼ਹਿਰਾਂ ਦਾ ਟਿਕਾਣਾ ਹੋਣ ਕਰ ਕੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਰਿਹਾ।

ਹਵਾਲੇ[ਸੋਧੋ]