ਗ੍ਰੇਗ ਲੌਗਨਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗ੍ਰੇਗ ਲੌਗਿਨਸ
ਨਿੱਜੀ ਜਾਣਕਾਰੀ
ਪੂਰਾ ਨਾਮਗ੍ਰੇਗਰੀ ਐਫਥਿਮਿਓਸ ਲੌਗਿਨਸ
ਜਨਮ (1960-01-29) ਜਨਵਰੀ 29, 1960 (ਉਮਰ 64)
ਏ ਕਜੋਨ, ਕੈਲੇਫੋਰਨੀਆਂ, ਅਮਰੀਕਾ
ਕੱਦ5 ft 9 in (175 cm)
Spouse(s)
ਜੌਨੀ ਕੈਲੋਟ
(ਵਿ. 2013)
ਖੇਡ
ਦੇਸ਼ ਸੰਯੁਕਤ ਰਾਜ ਅਮਰੀਕਾ
ਇਵੈਂਟਗੋਤਾਖੋਰੀ: 1m, 3m, 10m
ਕਾਲਜ ਟੀਮ

ਗ੍ਰੇਗਰੀ ਐਫਥਿਮਿਓਸ "ਗ੍ਰੇਗ" ਲੌਗਨਿਸ (ਜਨਮ 29 ਜਨਵਰੀ,1960) ਇੱਕ ਅਮਰੀਕੀ ਓਲੰਪਿਕ ਗੋਤਾਖੋਰ, ਐਲਜੀਬੀਟੀ ਕਾਰਕੁਨ ਅਤੇ ਲੇਖਕ ਹੈ, ਜਿਸਨੇ 1984 ਅਤੇ 1988 ਦੇ ਓਲੰਪਿਕ ਵਿੱਚ ਸੋਨੇ ਦੇ ਮੈਡਲ ਜਿੱਤੇ ਸਨ। ਓਲੰਪਿਕ ਖੇਡਾਂ ਵਿੱਚ ਗੋਤਾਖੋਰ ਦੇ ਈਵੈਂਸ ਨੂੰ ਜਿੱਤਣ ਵਾਲਾ ਉਹ ਓਲੰਪਿਕ ਇਤਿਹਾਸ ਵਿੱਚ ਇਕੱਲਾ ਪੁਰਸ਼ ਅਤੇ ਦੂਜਾ ਗੋਤਾਖੋਰ ਹੈ।[1] ਉਸ ਨੂੰ "ਮਹਾਨ ਅਮਰੀਕੀ ਗੋਤਾਖੋਰ" ਅਤੇ ਸ਼ਾਇਦ ਇਤਿਹਾਸ ਵਿੱਚ ਸਭ ਤੋਂ ਮਹਾਨ ਗੋਤਾਖੋਰ ਕਿਹਾ ਗਿਆ ਹੈ।[2]

ਮੁੱਢਲੀ ਜ਼ਿੰਦਗੀ[ਸੋਧੋ]

ਲੌਗਨਿਸ ਦਾ ਜਨਮ ਕੈਲੀਫੋਰਨੀਆ ਦੇ ਏਲ ਕਜੋਨ ਵਿੱਚ ਹੋਇਆ ਸੀ। ਅਸਲ ਵਿੱਚ ਉਹ ਸਮੋਆਨ ਅਤੇ ਸਰਬਿਆਈ ਮੂਲ ਦਾ ਹੈ। ਉਸ ਦੇ ਕਿਸ਼ੋਰ ਉਮਰ ਦੇ ਮਾਪਿਆਂ ਨੇ ਉਸ ਨੂੰ ਅੱਠ ਮਹੀਨਿਆਂ ਦੀ ਉਮਰ ਵਿੱਚ ਗੋਦ ਦੇ ਦਿੱਤਾ ਅਤੇ ਕੈਲੀਫੋਰਨੀਆਂ ਵਿੱਚ ਉਸ ਦੇ ਪਾਲਣ-ਪੋਸਣ ਵਾਲੇ ਮਾਤਾ-ਪਿਤਾ, ਫ੍ਰਾਂਸਿਸ ਅਤੇ ਪੀਟਰ ਲੂਗਨਿਸ ਨੇ ਉਸ ਦਾ ਪਾਲਣ ਕੀਤਾ। ਉਸ ਨੂੰ ਗੋਦ ਲੈਣ ਵਾਲੇ ਮਾਤਾ ਪਿਤਾ ਯੂਨਾਨੀ ਸਨ।[3] ਉਸਨੇ 18 ਮਹੀਨੇ ਦੀ ਉਮਰ ਵਿੱਚ ਡਾਂਸ, ਐਥਲੈਟਿਕਸ ਅਤੇ ਜਿਮਨਾਸਟਿਕ ਕਲਾਸਾਂ ਸ਼ੁਰੂ ਕਰ ਦਿੱਤੀਆਂ। ਤਿੰਨ ਸਾਲ ਦੀ ਉਮਰ ਵਿੱਚ ਉਹ ਰੋਜ਼ਾਨਾ ਅਭਿਆਸ ਕਰਦਾ ਸੀ ਅਤੇ ਮੁਕਾਬਲਿਆਂ ਵਿੱਚ ਵੀ ਭਾਗ ਲੈਂਦਾ ਸੀ। ਅਗਲੇ ਕੁਝ ਸਾਲਾਂ ਲਈ, ਉਹ ਨਿਯਮਤ ਤੌਰ 'ਤੇ ਮੁਕਾਬਲੇ ਵਿੱਚ ਭਾਗ ਲੈਂਦਾ ਰਿਹਾ। ਬਚਪਨ ਵਿੱਚ ਉਸਨੂੰ ਦਮਾ ਅਤੇ ਐਲਰਜੀ ਦੀ ਸਮੱਸਿਆ ਹੋ ਗਈ ਸੀ। ਇਸ ਲਈ ਹਾਲਾਤ ਨਾਲ ਜੂਝਦੇ ਹੋਏ ਵੀ ਉਸਨੇ ਡਾਂਸ ਅਤੇ ਜਿਮਨਾਸਟਿਕ ਕਲਾਸਾਂ ਜਾਰੀ ਰੱਖਣ ਦਾ ਨਿਰਨਾ ਕੀਤਾ। ਉਸਨੇ ਟਰੈਪੋਲਿਨਿੰਗ ਵੀ ਕੀਤੀ, ਅਤੇ ਨੌਂ ਸਾਲ ਦੀ ਉਮਰ ਵਿੱਚ ਪਰਿਵਾਰ ਨੂੰ ਇੱਕ ਸਵਿਮਿੰਗ ਪੂਲ ਮਿਲਣ ਤੋਂ ਬਾਅਦ ਗੋਤਾਖੋਰੀ ਦੀ ਟਰੇਨਿੰਗ ਸ਼ੁਰੂ ਕੀਤੀ।[4] ਉਹ ਕੈਲੀਫੋਰਨੀਆ ਦੇ ਸਾਂਟਾ ਆਨਾ, ਹਾਈ ਸਕੂਲ, ਅਲਕਜੋਨ ਦੇ ਵਾਲਹਲਾ ਹਾਈ ਸਕੂਲ ਅਤੇ ਨਾਲ ਹੀ ਮਿਸ਼ਨ ਵਿਏਜੋ ਹਾਈ ਸਕੂਲ ਵਿੱਚ ਪੜਿਆ। 1978 ਵਿਚ, ਉਹ ਮਿਆਮੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਇਆ ਜਿੱਥੇ ਉਸ ਨੇ ਥੀਏਟਰ ਦੀ ਪੜ੍ਹਾਈ ਕੀਤੀ। 1981 ਵਿੱਚ, ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਵਿੱਚ ਬਦਲੀ ਹੋ ਗਈ ਜਿੱਥੇ ਉਸਨੇ 1983 ਵਿੱਚ ਡਰਾਮੇ ਅਤੇ ਨਾਚ ਗ੍ਰੈਜੂਏਸ਼ਨ ਕੀਤੀ।[5]

ਗੋਤਾਖੋਰੀ ਕੈਰੀਅਰ[ਸੋਧੋ]

ਇੱਕ ਜੂਨੀਅਰ ਓਲੰਪਿਕ ਮੁਕਾਬਲੇਬਾਜ਼ ਵਜੋਂ ਲੌਗਨਿਜ਼ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਸੈਮੀ ਲੀ ਦੀ ਆਈ ਪ੍ਰਾਪਤ ਕੀਤੀ, ਜਿਸਨੇ ਉਸ ਨੂੰ ਕੋਚਿੰਗ ਦੇਣੀ ਸ਼ੁਰੂ ਕੀਤੀ ਸੀ। 16 ਸਾਲ ਦੀ ਉਮਰ ਵਿੱਚ ਮੌਨਟ੍ਰੀਅਲ ਦੇ 1976 ਦੇ ਓਲੰਪਿਕ ਸਮਾਰੋਹ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਇਟਾਲੀਅਨ ਮਹਾਨ ਖਿਡਾਰੀ ਕਲਾਊਸ ਡੀਬੀਸੀ ਦੇ ਮਗਰੋਂ ਟਾਵਰ ਈਵੈਂਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਦੋ ਸਾਲ ਬਾਅਦ, ਡਿਬੀਸੀ ਤੋਂ ਸੰਨਿਆਸ ਲੈ ਕੇ, ਲੌਗਨਿਸ ਨੇ ਕੋਚ ਰੌਨ ਓ ਬਰਾਇਨ ਦੀ ਮਦਦ ਨਾਲ ਉਸੇ ਈਵੈਂਟ ਵਿੱਚ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ।

ਅਦਾਕਾਰੀ[ਸੋਧੋ]

ਲੌਗਨਿਸ ਨੇ ਕਾਲਜ ਵਿੱਚ ਵੱਡੇ ਪੱਧਰ ਤੇ ਥੀਏਟਰ ਕੀਤਾ ਸੀ। 1980 ਅਤੇ 1990 ਦੇ ਅਖੀਰ ਵਿੱਚ, ਲੌਗਨੇਸ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। 1997 ਵਿੱਚ ਟੱਚ ਮੀ ਫਿਲਮ ਵਿੱਚ ਅਦਾਕਾਰੀ ਕੀਤੀ।

1993 ਵਿੱਚ, ਉਸਨੇ ਨਾਟਕ ਜੈਫਰੀ ਦੇ ਆਫ-ਬ੍ਰੌਡਵੇ ਨਿਰਮਾਣ ਵਿੱਚ ਦਾਰੀਅਸ ਦੀ ਭੂਮਿਕਾ ਨਿਭਾਈ। 1995 ਵਿਚ, ਉਸ ਨੇ "ਡੇਨ ਬਟਲਰ ਦੇ ਇੱਕ ਆਦਮੀ- ਗੇਅ ਜ਼ਿੰਦਗੀ ਸਬੰਧੀ ਪ੍ਰੋਗਰਾਮ ਵਿੱਚ ਛੇ ਹਫਤੇ ਲਈ ਅਭਿਨੈ ਕੀਤਾ। ਇਸ ਨਾਟਕ ਵਿੱਚ ਉਨ੍ਹਾਂ ਨੇ 14 ਵੱਖ-ਵੱਖ ਭੂਮਿਕਾਵਾਂ ਦੀ ਅਦਾਕਾਰੀ ਕੀਤੀ।[6][7] 2008 ਵਿੱਚ ਉਹ ਹਾਈ ਸਕੂਲ ਦੇ ਇੱਕ ਤੈਰਾਕੀ ਕੋਚ ਬਰਾਊਨ ਦੀ ਭੂਮਿਕਾ ਵਿੱਚ 'ਵਾਈਟ ਕਲੋਰਸ' ਫਿਲਮ ਵਿੱਚ ਨਜ਼ਰ ਆਏ। 2012 ਵਿਚ, ਉਸਨੇ ਆਈਐਫਸੀ ਦੇ ਕਾਮੇਡੀ ਪੋਰਟਲੈਂਡਿਯਾ ਦੇ ਦੂਜੇ ਸੀਜ਼ਨ ਦੇ ਆਖ਼ਰੀ ਐਪੀਸੋਡ ਵਿੱਚ ਕੰਮ ਕੀਤਾ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Daniel, Heath (July 14, 2014). "Greg Louganis Tells How He Went From Heartthrob To Activist With Candid New Film". Queerty.
  2. O'Neill, Tracy (August 4, 2015). "Greg Louganis: Far From Falling". Rolling Stone. Archived from the original on ਨਵੰਬਰ 14, 2017. Retrieved ਮਈ 12, 2018. {{cite web}}: Italic or bold markup not allowed in: |publisher= (help); Unknown parameter |dead-url= ignored (help)
  3. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2018-05-12. {{cite web}}: Unknown parameter |dead-url= ignored (help)
  4. Simon Burnton (March 28, 2012). "50 stunning Olympic moments No20: Greg Louganis's perfect dive 1988". The Guardian.
  5. "Greg Louganis Plunges Into Light Opera: Olympic Diver Plays Prince in 'Cinderella'" authored by LIBBY SLATE August 02 1989
  6. Greg Louganis. Steve Wulf. Sports Illustrated. September 27, 1993. Retrieved February 10, 2017
  7. Winship, Frederick M. (August 22, 1995). "Greg Louganis, from platform to boards". UPI.