ਗ੍ਰੇਟਾ ਥਨਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ੍ਰੇਟਾ ਥਨਬਰਗ
ਐਫਆਰਐਸਜੀਐਸ
Greta Thunberg au parlement européen (33744056508), recadré.png
ਥਨਬਰਗ 2019 ਦੇ ਅਪਰੈਲ ਵਿੱਚ
ਜਨਮਗ੍ਰੇਟਾ ਤਿਨਤਿਨ ਏਲੀਓਨੋਰਾ ਥਨਬਰਗ
(2003-01-03) 3 ਜਨਵਰੀ 2003 (ਉਮਰ 17)
ਸਟਾਕਹੋਮ, ਸਵੀਡਨ
ਪੇਸ਼ਾਵਿਦਿਆਰਥੀ, environmental activist
ਸਰਗਰਮੀ ਦੇ ਸਾਲ2018–ਹੁਣ
ਲਹਿਰਜਲਵਾਯੂ ਲਈ ਸਕੂਲ ਦੀ ਹੜਤਾਲ
ਮਾਤਾ-ਪਿਤਾ
ਪੁਰਸਕਾਰGoldene Kamera (2019)
Fritt Ord Award (2019)
Rachel Carson Prize (2019)
ਅੰਬੈਸਡਰ ਆਫ਼ ਕੌਨਸ਼ਾਇੰਸ (2019)
ਰਾਇਲ ਸਕਾਟਿਸ਼ ਜਿਓਗ੍ਰਾਫਿਕਲ ਸੁਸਾਇਟੀ ਦੀ ਫੈਲੋਸ਼ਿਪ (including Geddes Environment Medal) (2019)
Right Livelihood Award (2019)
International Children's Peace Prize (2019)

ਗ੍ਰੇਟਾ ਥਨਬਰਗ (ਜਨਮ 3 ਜਨਵਰੀ 2003) ਜਲਵਾਯੂ ਤਬਦੀਲੀ 'ਤੇ ਇੱਕ ਸਵੀਡਿਸ਼ ਵਾਤਾਵਰਣ ਕਾਰਕੁਨ ਹੈ, ਜਿਸ ਦੀ ਮੁਹਿੰਮ ਨੂੰ ਅੰਤਰ ਰਾਸ਼ਟਰੀ ਮਾਨਤਾ ਮਿਲੀ ਹੈ। ਗ੍ਰੇਟਾ ਪਹਿਲੀ ਵਾਰ ਅਗਸਤ 2018 ਵਿੱਚ ਆਪਣੀ ਕਾਰਗੁਜ਼ਾਰੀ ਲਈ ਮਸ਼ਹੂਰ ਹੋਈ ਜਦੋਂ 15 ਸਾਲ ਦੀ ਉਮਰ ਵਿੱਚ ਉਸਨੇ (ਸਵੀਡਿਸ਼ ਵਿਚ) "ਜਲਵਾਯੂ ਲਈ ਸਕੂਲ ਹੜਤਾਲ" ਦੇ ਸੰਕੇਤ ਨੂੰ ਫੜੀ ਰੱਖਦਿਆਂ ਗਲੋਬਲ ਵਾਰਮਿੰਗ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਨ ਲਈ ਸਵੀਡਿਸ਼ ਸੰਸਦ ਦੇ ਬਾਹਰ ਸਕੂਲ ਦੇ ਦਿਨ ਬਿਤਾਉਣੇ ਸ਼ੁਰੂ ਕੀਤੇ ਸਨ।

ਜਲਦੀ ਹੀ, ਦੂਸਰੇ ਵਿਦਿਆਰਥੀ ਵੀ ਆਪਣੇ ਭਾਈਚਾਰਿਆਂ ਵਿੱਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮਿਲ ਕੇ ਫਰਾਈਡੇਜ਼ ਫਾਰ ਫ਼ਿਊਚਰ ਨਾਮ ਹੇਠ ਸਕੂਲ ਜਲਵਾਯੂ ਹੜਤਾਲ ਲਹਿਰ ਦਾ ਆਯੋਜਨ ਕੀਤਾ। ਗ੍ਰੇਟਾ ਵੱਲੋਂ ਸਾਲ 2018 ਦੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਨੂੰ ਸੰਬੋਧਿਤ ਕਰਨ ਤੋਂ ਬਾਅਦ, ਵਿਦਿਆਰਥੀ ਹੜਤਾਲ ਹਰ ਹਫ਼ਤੇ ਵਿਸ਼ਵ ਵਿੱਚ ਕਿਤੇ ਨਾ ਕਿਤੇ ਹੁੰਦੀ ਹੀ ਸੀ। 2019 ਵਿੱਚ, ਘੱਟੋ ਘੱਟ ਦੋ ਸੰਯੋਜਿਤ ਮਲਟੀ-ਸਿਟੀ ਵਿਰੋਧ ਪ੍ਰਦਰਸ਼ਨ ਹੋਏ ਜਿਸ ਵਿੱਚ ਹਰੇਕ ਵਿੱਚ 10 ਲੱਖ ਵਿਦਿਆਰਥੀ ਸ਼ਾਮਲ ਸਨ।[1][2]

ਗ੍ਰੇਟਾ ਨੂੰ ਜਨਤਕ ਅਤੇ ਰਾਜਨੀਤਿਕ ਅਸੈਂਬਲੀਆਂ ਵਿੱਚ ਆਪਣੇ ਸ਼ਪਸ਼ਟ[3] ਅਤੇ ਸਟੀਕ ਬੋਲਣ ਵਾਲੇ ਤਰੀਕੇ[4] ਲਈ ਜਾਣੀਆ ਜਾਂਦਾ ਹੈ, ਜਿਸ ਵਿੱਚ ਉਹ ਮੌਸਮੀ ਸੰਕਟ ਵਜੋਂ ਦਰਸਾਈ ਗਈ ਸਥਿਤੀ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਅਪੀਲ ਕਰਦੀ ਹੈ। ਘਰ ਵਿਚ, ਗ੍ਰੇਟਾ ਨੇ ਆਪਣੀ ਖੁਦ ਅਤੇ ਆਪਣੇ ਮਾਪਿਆਂ ਦਾ ਹਵਾਈ ਯਾਤਰਾ ਨਾ ਕਰਨਾ ਅਤੇ ਮੀਟ ਖਾਣਾ ਛੁਡਵਾ ਦਿੱਤਾ ਹੈ।

ਉਸਦੀ ਵਿਸ਼ਵ ਪ੍ਰਸਿੱਧੀ ਵਿੱਚ ਅਚਾਨਕ ਚੜ੍ਹਾਈ ਨੇ ਉਸਨੂੰ ਇੱਕ ਨੇਤਾ ਅਤੇ ਇੱਕ ਨਿਸ਼ਾਨਾ ਬਣਾ ਦਿੱਤਾ ਹੈ।[5] ਮਈ 2019 ਵਿੱਚ, ਟਾਈਮ ਮੈਗਜ਼ੀਨ ਨੇ ਗ੍ਰੇਟਾ ਨੂੰ ਕਵਰ 'ਤੇ ਪ੍ਰਦਰਸ਼ਿਤ ਕੀਤਾ ਸੀ ਅਤੇ ਉਸਨੂੰ "ਅਗਲੀ ਪੀੜ੍ਹੀ ਦਾ ਨੇਤਾ" ਨਾਮ ਦੇ ਕੇ ਕਿਹਾ ਸੀ ਕਿ ਬਹੁਤ ਸਾਰੇ ਉਸ ਨੂੰ ਇੱਕ ਰੋਲ ਮਾਡਲ ਵਜੋਂ ਵੇਖਦੇ ਹਨ।[6] ਗ੍ਰੇਟਾ ਅਤੇ ਸਕੂਲ ਹੜਤਾਲ ਲਹਿਰ ਨੂੰ ਮੇਕ ਦ ਵਰਲਡ ਗਰੇਟਾ ਅਗੇਨ ਨਾਮੀ 30 ਮਿੰਟ ਦੀ ਉਪ-ਦਸਤਾਵੇਜ਼ੀ ਤਸਵੀਰ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।[7] ਕੁਝ ਮੀਡੀਆ ਨੇ ਵਿਸ਼ਵ ਪੜਾਅ 'ਤੇ ਉਸ ਦੇ ਪ੍ਰਭਾਵ ਨੂੰ "ਗ੍ਰੇਟਾ ਥਨਬਰਗ" ਦੱਸਿਆ।[8] ਗ੍ਰੇਟਾ, ਰਾਇਲ ਸਕਾਟਿਸ਼ ਜਿਓਗ੍ਰਾਫਿਕਲ ਸੁਸਾਇਟੀ ਦੀ ਫੈਲੋਸ਼ਿਪ ਵਰਗੇ ਕਈ ਸਨਮਾਨ ਅਤੇ ਪੁਰਸਕਾਰ ਪ੍ਰਾਪਤੀ ਕਰ ਚੁੱਕੀ ਹੈ ਅਤੇ ਟਾਈਮ ਮੈਗਜ਼ੀਨ ਦੁਆਰਾ ਸਾਲ 2019 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।ਐਮਨੈਸਟੀ ਇੰਟਰਨੈਸ਼ਨਲ ਨੇ ਅਪਣਾ ਸਭ ਤੋਂ ਵੱਡਾ ਐਵਾਰਡ ਅੰਬੈਸਡਰ ਆਫ਼ ਕੌਨਸ਼ਾਇੰਸ ਗ੍ਰੇਟਾ ਨੂੰ ਦਿੱਤਾ। ਸਤੰਬਰ 2019 ਵਿੱਚ, ਉਸਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਐਕਸ਼ਨ ਸੰਮੇਲਨ ਨੂੰ ਸੰਬੋਧਿਤ ਕੀਤਾ।

ਜ਼ਿੰਦਗੀ[ਸੋਧੋ]

ਗ੍ਰੇਟਾ ਥਨਬਰਗ ਦਾ ਜਨਮ 3 ਜਨਵਰੀ 2003 ਨੂੰ ਸਟਾਕਹੋਮ ਵਿੱਚ ਹੋਇਆ ਸੀ।[9][10] ਉਹ ਓਪੇਰਾ ਗਾਇਕਾ ਮਲੇਨਾ ਅਰਨਮੈਨ ਅਤੇ ਅਦਾਕਾਰ ਸਵਾਂਟੇ ਥਨਬਰਗ ਦੀ ਧੀ ਹੈ।[11] ਉਸ ਦਾ ਦਾਦਾ, ਓਲੋਫ ਥਨਬਰਗ ਅਦਾਕਾਰ ਅਤੇ ਨਿਰਦੇਸ਼ਕ ਹੈ।[12]

"ਮੈਨੂੰ ਐਸਪਰਗਰ ਸਿੰਡਰੋਮ, ਓਸੀਡੀ ਅਤੇ ਸੀਲੈਕਟਿਵ ਮਿਊਟਿਜ਼ਮ ਹੋਣ ਦਾ ਪਤਾ ਲਗਾਇਆ ਗਿਆ ਸੀ। ਅਸਲ ਵਿੱਚ ਇਸਦਾ ਮਤਲਬ ਹੈ ਕਿ ਮੈਂ ਸਿਰਫ ਉਦੋਂ ਬੋਲਦੀ ਹਾਂ ਜਦੋਂ ਮੈਂ ਸੋਚਦੀ ਹਾਂ ਕਿ ਇਹ ਜ਼ਰੂਰੀ ਹੈ। ਹੁਣ ਇਹ ਉਨ੍ਹਾਂ ਪਲਾਂ ਵਿਚੋਂ ਇੱਕ ਹੈ।"
— ਗ੍ਰੇਟਾ ਥਨਬਰਗ ਆਪਣੀ ਟੈੱਡਐਕਸ ਤਕਰੀਰ ਦੌਰਾਨ
ਸਟਾਕਹੋਮ, ਨਵੰਬਰ 2018[13]

ਥਨਬਰਗ ਕਹਿੰਦੀ ਹੈ ਕਿ ਉਸਨੇ ਸਭ ਤੋਂ ਪਹਿਲਾਂ 2011 ਵਿੱਚ ਮੌਸਮ ਵਿੱਚ ਤਬਦੀਲੀ ਬਾਰੇ ਸੁਣਿਆ ਸੀ, ਉਦੋਂ ਉਹ 8 ਸਾਲਾਂ ਦੀ ਸੀ, ਅਤੇ ਸਮਝ ਨਹੀਂ ਆ ਰਹੀ ਸੀ ਕਿ ਇਸ ਬਾਰੇ ਇੰਨਾ ਘੱਟ ਕੰਮ ਕਿਉਂ ਕੀਤਾ ਜਾ ਰਿਹਾ ਹੈ।[14] ਤਿੰਨ ਸਾਲਾਂ ਬਾਅਦ ਉਹ ਉਦਾਸ, ਸੁਸਤ ਹੋ ਗਈ ਅਤੇ ਖਾਣਾ ਖਾਣ ਦੇ ਨਾਲ-ਨਾਲ ਬੋਲਣਾ ਬੰਦ ਕਰ ਦਿੱਤਾ, ਅਤੇ ਆਖ਼ਰਕਾਰ ਐਸਪਰਗਰ ਸਿੰਡਰੋਮ,[15] ਓਸੀਡੀ,[15] ਅਤੇ ਸੀਲੈਕਟਿਵ ਮਿਊਟਿਜ਼ਮ ਹੋਣ ਦਾ ਦਾ ਪਤਾ ਲੱਗਿਆ।[15][16] ਇਹ ਸਵੀਕਾਰ ਕਰਦੇ ਹੋਏ ਕਿ ਇਸਦਾ ਪਤਾ ਲੱਗਣ ਨੇ "ਮੈਨੂੰ ਪਹਿਲਾਂ ਸੀਮਤ ਕਰ ਦਿੱਤਾ ਸੀ", ਉਹ ਐਸਪਰਗਰ ਨੂੰ ਆਪਣੀ ਬਿਮਾਰੀ ਨਹੀਂ ਸਮਝਦੀ ਅਤੇ ਇਸ ਦੀ ਬਜਾਏ ਇਸ ਨੂੰ ਆਪਣਾ "ਮਹਾਂ ਸ਼ਕਤੀ" ਕਹਿੰਦੀ ਹੈ।[16]

ਹਵਾਲੇ[ਸੋਧੋ]

 1. Cohen, Ilana; Heberle, Jacob (19 March 2019). "Youth Demand Climate Action in Global School Strike". Harvard Political Review (in ਅੰਗਰੇਜ਼ੀ). Archived from the original on 5 July 2019. Retrieved 30 August 2019.  Unknown parameter |url-status= ignored (help)
 2. Haynes, Suyin (24 May 2019). "Students From 1,600 Cities Just Walked Out of School to Protest Climate Change. It Could Be Greta Thunberg's Biggest Strike Yet". Time. Archived from the original on 23 July 2019. Retrieved 22 July 2019.  Unknown parameter |url-status= ignored (help)
 3. "'Is my English OK?': Greta Thunberg's blunt speech to UK MPs". SBS News (in ਅੰਗਰੇਜ਼ੀ). 25 April 2019. Archived from the original on 30 August 2019. Retrieved 30 August 2019.  Unknown parameter |url-status= ignored (help)
 4. "The Swedish teen holding world leaders accountable for climate change". France 24 (in ਅੰਗਰੇਜ਼ੀ). 25 January 2019. Archived from the original on 2 September 2019. Retrieved 30 August 2019.  Unknown parameter |url-status= ignored (help)
 5. "It's Greta's World". New York Magazine Intelligencer. 17 September 2019. 
 6. Gilliver, Liam (16 May 2019). "Greta Thunberg on the Cover of TIME: 'Now I Am Speaking to the Whole World'". Plant Based News. Archived from the original on 30 June 2019. Retrieved 22 July 2019.  Unknown parameter |url-status= ignored (help)
 7. "Make the World Greta Again". Retrieved 4 Oct 2019. 
 8. Watts, Jonathan (23 April 2019). "The Greta Thunberg effect: at last, MPs focus on climate change". The Guardian (in ਅੰਗਰੇਜ਼ੀ). ISSN 0261-3077. Archived from the original on 28 August 2019. Retrieved 30 August 2019.  Unknown parameter |url-status= ignored (help)
 9. "Greta Thunberg's climate campaign". Arctic Portal. 21 February 2019. Archived from the original on 20 September 2019. Retrieved 20 September 2019.  Unknown parameter |url-status= ignored (help)
 10. Lobbe, Anne-Marie (13 December 2018). "À 15 ans, elle remet les dirigeants mondiaux à leur place!" (in ਫਰਾਂਸੀਸੀ). Sympatico. Archived from the original on 18 March 2019. Retrieved 20 September 2019.  Unknown parameter |url-status= ignored (help)
 11. Thunberg, Greta (11 December 2018). "School Strike for Climate: Meet 15-Year-Old Activist Greta Thunberg, Who Inspired a Global Movement". Democracy Now! (Interview). Interview with Amy Goodman. Archived from the original on 17 July 2019. Retrieved 22 July 2019.  Unknown parameter |url-status= ignored (help)
 12. Santiago, Ellyn (14 December 2018). "Greta Thunberg: 5 Fast Facts You Need to Know". Heavy.com. Archived from the original on 7 February 2019. Retrieved 5 February 2019.  Unknown parameter |url-status= ignored (help)
 13. Brady, Jeff (28 August 2019). "Teen Climate Activist Greta Thunberg Arrives in New York After Sailing The Atlantic". NPR.org. Archived from the original on 2 October 2019.  Unknown parameter |url-status= ignored (help)
 14. Thunberg, Greta (24 November 2018). School strike for climate – save the world by changing the rules. TEDxStockholm. Event occurs at 1:46. Retrieved 29 January 2019 – via YouTube. I was diagnosed with Asperger's syndrome, OCD, and selective mutism. That basically means I only speak when I think it's necessary. Now is one of those moments… I think that in many ways, we autistic are the normal ones, and the rest of the people are pretty strange, especially when it comes to the sustainability crisis, where everyone keeps saying that climate change is an existential threat and the most important issue of all and yet they just carry on like before. 
 15. 15.0 15.1 15.2 Watts, Jonathan (11 March 2019). "Greta Thunberg, schoolgirl climate change warrior: 'Some people can let things go. I can't'". The Guardian. Archived from the original on 11 March 2019. Retrieved 11 March 2019.  Unknown parameter |url-status= ignored (help)
 16. 16.0 16.1 Rourke, Alison (2 September 2019). "Greta Thunberg responds to Asperger's critics: 'It's a superpower'". The Guardian. Archived from the original on 2 September 2019. Retrieved 2 September 2019.  Unknown parameter |url-status= ignored (help)