ਗੱਲ-ਬਾਤ:ਬਲਜੈਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੱਲ-ਬਾਤ:ਬੁਲਗਾਰੀਆ ਤੋਂ ਰੀਡਿਰੈਕਟ)
Jump to navigation Jump to search

ਸਿਰਲੇਖ[ਸੋਧੋ]

ਇਸਦਾ ਸਿਰਲੇਖ "ਬੁਲਗਾਰੀਆ" ਹੋਣਾ ਚਾਹੀਦਾ ਹੈ ਨਾ ਕਿ "ਬਲਜੈਰੀਆ"।--Babanwalia (ਗੱਲ-ਬਾਤ) ੦੬:੧੮, ੮ ਨਵੰਬਰ ੨੦੧੨ (UTC)

ਨਹੀਂ, ਆਈ०ਪੀ०ਐ bʌlˈɡɛəriə ਦੇ ਅਨੁਸਾਰ, "ਬਲਜੈਰੀਆ" ਸਹੀ ਨਾਮ ਹੈ ਅਤੇ "ਬੁਲਗਾਰੀਆ" ਗਲਤ ਹੈ --ਰਾਜੇਂਦਰਾ ਸਿੰਘ (ਗੱਲ-ਬਾਤ) ੨੨:੪੭, ੮ ਨਵੰਬਰ ੨੦੧੨ (UTC)

ਅੱਜ ਤੱਕ ਸਾਰੇ ਬੁਲਗਾਰੀਆ ਹੀ ਲਿਖਦੇ ਬੋਲਦੇ ਆ ਰਹੇ ਹਨ । ਇਸ ਲਈ ਬੁਲਗਾਰੀਆ ਹੀ ਰੱਖਣਾ ਚਾਹੀਦਾ ਹੈ ।--Charan Gill (ਗੱਲ-ਬਾਤ) ੨੩:੩੨, ੮ ਨਵੰਬਰ ੨੦੧੨ (UTC)

ਹੈਰਾਨੀ ਦੀ ਗੱਲ ਹੈ ਕਿ ਤੁਸੀਂ ਅੰਗਰੇਜ਼ੀ ਆਈ.ਪੀ.ਏ. ਦਾ ਹਵਾਲਾ ਦੇ ਰਹੇ ਹੋ ਜਦਕਿ ਵਿਕੀ ਪੰਜਾਬੀ ਦਾ ਹੈ ਅਤੇ ਦੂਜੀ ਗੱਲ ਜੇ ਇਸਨੂੰ ਅਧਾਰ ਮੰਨਿਆ ਜਾਵੇ ਅਤੇ ਨਾਲ ਦਿੱਤੀ ਆਡੀਓ ਫ਼ਾਈਲ ਨੂੰ ਸੁਣਿਆ ਜਾਵੇ ਤਾਂ ਉਚਾਰਨ ਬ(ਉ)ਲਗੇਰੀਅ ਹੈ ਵਿੱਚ "ਜ" ਧੁਨੀ ਦਾ ਤਾਂ ਸਵਾਲ ਹੀ ਨਹੀਂ ਉੱਠਦਾ।--Babanwalia (ਗੱਲ-ਬਾਤ) ੦੪:੪੬, ੯ ਨਵੰਬਰ ੨੦੧੨ (UTC)
ਮੇਰੇ ਖ਼ਿਆਲ ਵਿਚ ਰਾਜੇਂਦਰ ਨੇ ਅੰਗਰੇਜ਼ੀ IPA ਦਾ ਹਵਾਲਾ ਦੇ ਕੇ ਕੋਈ ਗਲਤ ਨਹੀਂ ਕੀਤਾ ਕਿਉਂਕਿ ਅਜੇ ਤੱਕ ਪੰਜਾਬੀ ਵਾਸਤੇ ਕੋਈ IPA ਮੈਂ ਨਹੀਂ ਵੇਖੀ ਅਤੇ ਫਿਰ ਇਕ international lang. ਦਾ ਅਤੇ ਸਭ ਦੀ ਸਮਝ ਵਿਚ ਆਉਣ ਵਾਲ਼ਾ ਹਵਾਲਾ ਹੀ ਤਾਂ ਦੇਣਾ ਬਣਦਾ ਸੀ। ਵੈਸੇ ਮੈਂ ਇਸਦੇ "ਬੁਲਗਾਰੀਆ" ਹੋਣ ਦੀ ਹਮਾਇਤ ਕਰਦਾਂ। --tari buttar [ਗੱਲ-ਬਾਤ] ੧੧:੪੮, ੯ ਨਵੰਬਰ ੨੦੧੨ (UTC)
ਮੇਰਾ ਖਿਆਲ ਹੈ ਕਿ ਇਸਦਾ ਨਾਮ „ਬਲਜੇਰਿਆ“ ਹੋਣਾ ਚਾਹੀਦਾ ਹੈ ਨਾ ਕਿ „ਬਲਜੈਰੀਆ“। ਅਤੇ „ਬੁਲਗਾਰੀਆ“ ਬਹੁਤ ਗਲਤ ਹੈ। ਵੇਖੋ en:Help:IPA_for_English#Key --Zarienah ਗੱਲ-ਬਾਤਯੋਗਦਾਨ ੧੧:੫੬, ੯ ਨਵੰਬਰ ੨੦੧੨ (UTC)
ਹੁਣ ਤੱਕ ਬੁਲਗਾਰੀਆ ਜਾਂ ਬਲਗਾਰੀਆ ਪ੍ਰਚਲਿਤ ਰਹੇ ਹਨ । ਅਸੀਂ ਉਨ੍ਹਾਂ ਨਾਵਾਂ ਬਾਰੇ ਤਾਂ ਮੂਲ ਉਚਾਰਨ ਨਾਲ ਮੇਲ ਅਨੁਸਾਰ ਸ਼ਬਦ ਵਰਤ ਸਕਦੇ ਹਾਂ ਜਿਨ੍ਹਾਂ ਦੀ ਅਜੇ ਤੱਕ ਪੰਜਾਬੀ ਵਿੱਚ ਬਹੁਤੀ ਵਰਤੋਂ ਨਹੀਂ ਹੋਈ ਪਰ ਜੋ ਆਮ ਵਰਤੇ ਜਾਣ ਲੱਗੇ ਹਨ ਉਨ੍ਹਾਂ ਨੂੰ ਬਦਲਣਾ ਮੇਰੇ ਖਿਆਲ ਵਿੱਚ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ। ਕੀ ਤੁਸੀਂ ਸੁਕਰਾਤ , ਅਫਲਾਤੂਨ , ਅਰਸਤੂ ਸਭਨਾਂ ਨੂੰ ਰੱਦ ਕਰ ਦੇਵੋਗੇ?--Charan Gill (ਗੱਲ-ਬਾਤ) ੧੪:੪੩, ੧੧ ਨਵੰਬਰ ੨੦੧੨ (UTC)