ਚਰਕ ਪੂਜਾ
ਚਰਕ ਪੂਜਾ | |
---|---|
ਵੀ ਕਹਿੰਦੇ ਹਨ | ਨੀਲ ਪੂਜਾ, ਹਜਰਹਾ ਪੂਜਾ |
ਮਨਾਉਣ ਵਾਲੇ | ਹਿੰਦੂ |
ਕਿਸਮ | ਹਿੰਦੂ |
ਚਰਕ ਪੂਜਾ (ਜਿਸ ਨੂੰ ਚੜਕ ਅਤੇ ਨੀਲ ਪੂਜਾ ਵੀ ਕਿਹਾ ਜਾਂਦਾ ਹੈ) ਸ਼ਿਵ ਦੇਵਤਾ ਦੇ ਸਨਮਾਨ ਵਿੱਚ ਮਨਾਇਆ ਜਾਣ ਵਾਲਾ ਇੱਕ ਹਿੰਦੂ ਲੋਕ ਤਿਉਹਾਰ ਹੈ। ਇਹ ਭਾਰਤ ਦੇ ਪੱਛਮੀ ਬੰਗਾਲ ਅਤੇ ਦੱਖਣੀ ਬੰਗਲਾਦੇਸ਼ ਵਿੱਚ ਚੈਤਰਾ (ਬੰਗਾਲੀ ਕੈਲੰਡਰ ਵਿੱਚ ਚਿਤਰੂ) ਮਹੀਨੇ ਦੇ ਆਖਰੀ ਦਿਨ ਨੂੰ ਅੱਧੀ ਰਾਤ ਨੂੰ ਮਨਾਇਆ ਜਾਂਦਾ ਹੈ।
ਲੋਕ ਮੰਨਦੇ ਹਨ ਕਿ ਸ਼ਿਵ ਨੂੰ ਸੰਤੁਸ਼ਟ ਕਰਨ ਨਾਲ, ਤਿਉਹਾਰ ਪਿਛਲੇ ਸਾਲ ਦੇ ਦੁੱਖਾਂ ਨੂੰ ਖਤਮ ਕਰਕੇ ਖੁਸ਼ਹਾਲੀ ਲਿਆਵੇਗਾ।
ਤਿਆਰੀ ਆਮ ਤੌਰ 'ਤੇ ਇੱਕ ਮਹੀਨਾ ਪਹਿਲਾਂ ਤੋਂ ਸ਼ੁਰੂ ਹੁੰਦੀ ਹੈ। ਤਿਉਹਾਰ ਦੀ ਪ੍ਰਬੰਧਨ ਟੀਮ ਪਿੰਡ-ਪਿੰਡ ਜਾ ਕੇ ਝੋਨੇ, ਤੇਲ, ਚੀਨੀ, ਨਮਕ, ਸ਼ਹਿਦ, ਪੈਸਾ ਅਤੇ ਰਸਮ ਲਈ ਲੋੜੀਂਦੀਆਂ ਹੋਰ ਚੀਜ਼ਾਂ ਦੀ ਉਗਰਾਹੀ ਕਰਨ ਲਈ ਜਾਂਦੀ ਹੈ। ਸੌਂਗਕ੍ਰਾਂਤੀ ਦੀ ਅੱਧੀ ਰਾਤ ਨੂੰ ਲੋਕ ਇੱਕਠੇ ਹੋਕੇ ਸ਼ਿਵ ਦੀ ਪੂਜਾ ਕਰਦੇ ਹਨ ਅਤੇ ਪੂਜਾ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਹੈ।
ਇਕ ਜਗ੍ਹਾ 'ਤੇ, ਇਸ ਨੂੰ "ਹਜਰਹਾ ਪੂਜਾ" ਵੀ ਕਿਹਾ ਜਾਂਦਾ ਹੈ। ਔਰਤਾਂ ਇਸ ਤਿਉਹਾਰ ਤੋਂ ਪਹਿਲਾਂ ਵਰਤ ਰੱਖਦੀਆਂ ਹਨ। ਕਈ ਵਾਰ ਪੁਰਸ਼ ਸ਼ਰਧਾਲੂ ਖੰਭੇ ਤੋਂ ਹੁੱਕਾਂ ਦੇ ਜ਼ਰੀਏ ਝੁਕ ਜਾਂਦੇ ਹਨ ਅਤੇ ਹੁੱਕਾਂ ਨੂੰ ਰੱਸਿਆਂ ਦੁਆਰਾ ਖੰਭੇ ਨਾਲ ਜੋੜਿਆ ਜਾਂਦਾ ਹੈ।
ਮਹਾਰਾਸ਼ਟਰ ਵਿੱਚ ਇਸੇ ਤਰਾਂ ਦੇ ਤਿਉਹਾਰ ਨੂੰ ਬਾਗਦ ਕਿਹਾ ਜਾਂਦਾ ਹੈ, ਜਦੋਂ ਕਿ ਵਿਜਿਆਨਗਰਾਮ , ਆਂਧਰਾ ਪ੍ਰਦੇਸ਼ ਵਿੱਚ ਇਸਨੂੰ ਸਿਰੀਮਾਨੂ ਉਤਸਵ ਕਿਹਾ ਜਾਂਦਾ ਹੈ।