ਚਰਖ਼ਾ
ਦਿੱਖ
ਇਤਿਹਾਸ
[ਸੋਧੋ]ਚਰਖ਼ੇ ਦੇ ਸਾਫ਼ ਚਿੱਤਰ ਸਭ ਤੋਂ ਪਹਿਲੀ ਵਾਰ ਬਗਦਾਦ(1234),[1] ਚੀਨ(1270) ਅਤੇ ਯੂਰਪ(1280) ਵਿੱਚ ਮਿਲਦੇ ਹਨ ਅਤੇ ਇਸ ਗੱਲ ਦਾ ਸਬੂਤ ਹੈ ਕਿ 11ਵੀਂ ਸਦੀ ਵਿੱਚ ਇਹ ਚੀਨ ਅਤੇ ਇਸਲਾਮੀ ਦੁਨੀਆਂ ਵਿੱਚ ਵਰਤਿਆ ਜਾਣਾ ਸ਼ੁਰੂ ਹੋ ਗਿਆ ਸੀ।[2] ਇਰਫ਼ਾਨ ਹਬੀਬ ਦੇ ਅਨੁਸਾਰ ਭਾਰਤ ਵਿੱਚ ਚਰਖ਼਼ਾ ਇਰਾਨ ਵਿੱਚੋਂ 13ਵੀਂ ਸਦੀ ਵਿੱਚ ਆਇਆ।[2]
ਚਰਖ਼ੇ ਨਾਲ ਸੂਤ ਕੱਤ ਕੇ ਦਰੀਆਂ ਤੇ ਖੇਸ ਬਣਾਏ ਜਾਂਦੇ ਹਨ। ਚਰਖ਼ਾ ਪਹਿਲਾਂ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਸਹੁਰੇ ਘਰ ਧੀ ਜਦੋਂ ਉਦਾਸ ਹੁੰਦੀ ਤਾਂ ਚਰਖ਼ਾ ਦੇਖ ਕੇ ਆਪਣੀ ਮਾਂ ਨੂੰ ਯਾਦ ਕਰ ਲੈਂਦੀ ਤੇ ਫਿਰ ਬੋਲੀਆਂ ਪਾ ਕੇ ਮਾਂ ਦੀ ਯਾਦ ਤਾਜ਼ਾ ਕਰਦੀ।
ਪੰਜਾਬੀ ਲੋਕਧਾਰਾ ਵਿੱਚ
[ਸੋਧੋ]ਮਾਂ ਮੇਰੀ ਮੈਨੂੰ ਚਰਖਾ ਦਿਤਾ,
ਵਿੱਚ ਲਵਾਈਆਂ ਮੇਖਾਂ।
ਮਾਂ ਤੈਨੂੰ ਯਾਦ ਕਰਾਂ,
ਜਦ ਚਰਖੇ ਵਾਲ ਵੇਖਾਂ।