ਸਮੱਗਰੀ 'ਤੇ ਜਾਓ

ਚਾਹੜਕੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਹੜਕੇ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਉੱਚਾਈ
232 m (761 ft)
ਆਬਾਦੀ
 (2001)
 • ਕੁੱਲ3,893
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
144201

ਚਾਹੜਕੇ ਬਲਾਕ ਭੋਗਪੁਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ।[1] ਇਹ ਸਰਬਪੱਖੀ ਵਿਕਾਸ ਪੱਖੋਂ ਅਣਗੌਲਿਆ ਪਿੰਡ ਹੈ। ਆਜ਼ਾਦੀ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀ। ਹੁਣ ਦੇ ਮੁਕਾਬਲੇ ਭੂਗੌਲਿਕ ਪੱਖੋਂ ਪਹਿਲਾਂ ਬਹੁਤ ਵੱਡਾ ਪਿੰਡ ਸੀ। ਇਸ ਪਿੰਡ ਦੀਆਂ ਗਲੀਆਂ ਦੀ ਚੌੜਾਈ ਦੋ ਜਾਂ ਤਿੰਨ ਫੁੱਟ ਤੱਕ ਹੀ ਸੀ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਸ ਪਿੰਡ ਵਿੱਚੋਂ ਮੁਸਲਮਾਨ ਉੱਠ ਕੇ ਪਾਕਿਸਤਾਨ ਚਲੇ ਗਏ। ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) 57 ਚੱਕ ਦੇ ਪਰਿਵਾਰਾਂ ਨੂੰ ਇਸ ਪਿੰਡ ਵਿੱਚ ਜ਼ਮੀਨਾਂ ਅਲਾਟ ਹੋਈਆਂ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਇਲਾਕੇ ਵਿੱਚ ਸਭ ਤੋਂ ਪੁਰਾਣਾ ਸਕੂਲ ਹੈ।

ਧਾਰਮਿਕ ਸਥਾਨ

[ਸੋਧੋ]

ਪਿੰਡ ਵਿੱਚ ਨਮਾਜ਼ ਅਦਾ ਕਰਨ ਲਈ ਮਸੀਤ ਬਣੀ ਹੋਈ ਸੀ। ਪਿੰਡ ਦੇ ਨਜ਼ਦੀਕ ਹੀ ਦੋ ਏਕੜ ਦੇ ਕਰੀਬ ਕਬਰਿਸਤਾਨ ਦੇ ਨਾਲ ਇੱਕ ਖੂਹ ਤੇ ਪੱਕੀ ਵੱਡੀ ਖੁਰਲੀ ਬਣਾਈ ਹੋਈ ਸੀ ਜਿੱਥੇ ਸਾਰੇ ਪਿੰਡ ਦੇ ਪਸ਼ੂ ਪਾਣੀ ਪੀਆ ਕਰਦੇ ਸਨ। ਪਿੰਡ ਖਿਆਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਬਾਬਾ ਦਿੱਤ ਮੱਲ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਮੁਗਲਾਂ ਨਾਲ ਅੰਮ੍ਰਿਤਸਰ ਵਿੱਚ ਹੋਈ ਲੜਾਈ ਦੌਰਾਨ ਸ਼ਹੀਦੀ ਜਾਮ ਪੀਤਾ ਸੀ। ਉਨ੍ਹਾਂ ਦੇ ਪੈਰੋਕਾਰ ਨੇ ਬਾਬਾ ਦਿੱਤ ਮੱਲ ਸ਼ਹੀਦ ਗੁਰਦੁਆਰਾ ਪਿੰਡ ਵਿੱਚ ਬਣਾਇਆ ਹੋਇਆ ਹੈ। ਅਟਵਾਲ ਪਰਿਵਾਰ ’ਚੋਂ ਗੁਰਇਕਬਾਲ ਸਿੰਘ ਫੌਜ ਵਿੱਚ ਨੌਕਰੀ ਕਰਦੇ ਸਮੇਂ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ਵਿੱਚ ਵੀ ਇੱਕ ਗੁਰਦੁਆਰਾ ਹੈ। ਪਿੰਡ ਵਿੱਚ ਇੱਕ ਸਾਂਝਾ ਗੁਰਦੁਆਰਾ ਹੈ। ਇਸ ਤਰ੍ਹਾਂ ਸੈਣੀ ਪਰਿਵਾਰ ਨੇ ਵੀ ਇੱਕ ਗੁਰਦੁਆਰਾ ਬਣਾਇਆ ਹੈ। ਆਦਿਧਰਮੀਆਂ ਦਾ ਗੁਰਦੁਆਰਾ ਅਤੇ ਬਾਲਮੀਕ ਬਰਾਦਰੀ ਦਾ ਬਾਲਮੀਕ ਮੰਦਰ ਵੀ ਹੈ। ਪਿੰਡ ਚਾਹੜਕੇ ਵਿੱਚ ਬਾਬਾ ਬਹਾਰ ਸ਼ਾਹ ਦੀ ਮਜ਼ਾਰ ਵੀ ਪਿੰਡ ਦੀ ਸਾਂਝੀਵਾਲਤਾ ਦੀ ਪ੍ਰਤੀਕ ਹੈ।

ਸਨਮਾਨ ਵਿਅਕਤੀ

[ਸੋਧੋ]

ਇਸ ਪਿੰਡ ਦੇ ਲੋਕਾਂ ਨੂੰ ਇਸ ਗੱਲ ’ਤੇ ਵੀ ਮਾਣ ਹੈ ਕਿ ਇਸ ਪਿੰਡ ਦਾ ਨੌਜਵਾਨ ਲੈਫਟੀਨੈਂਟ ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਕਾਰਗਿਲ ਯੁੱਧ ਵਿੱਚ ਸ਼ਹੀਦ ਹੋ ਗਿਆ। ਪਿੰਡ ਵਿੱਚ ਡਾ. ਗੁਰਬਖਸ਼ ਸਿੰਘ ਮਝੈਲ ਦਾ ਆਜ਼ਾਦੀ ਘੁਲਾਟੀਆਂ ’ਚ ਮੋਹਰੀ ਸਥਾਨ ਰਿਹਾ। ਕਾਮਰੇਡ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ ਕੁਦਰਤੀ ਖੇਤੀ ਕਰਨ ’ਚ ਨਾਮਣਾ ਖੱਟ ਰਹੇ ਹਨ। ਗੀਤਕਾਰ ਤੇ ਗਾਇਕ ਚਰਨਜੀਤ ਸਿੰਘ ਰੱਤੀ, ਦਲਜੀਤ ਬੱਗਾ, ਸਤਨਾਮ ਕਲਿਆਣ, ਬਿੱਟੂ ਚਾਂਦਲਾ ਅਤੇ ਸੰਗੀਤਕਾਰ ਨਾਨਕ ਚੰਦ ਨੇ ਸੱਭਿਆਚਾਰਕ ਖੇਤਰ ’ਚ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ।

ਹਵਾਲੇ

[ਸੋਧੋ]