ਚਿਤਰਾ ਮੁਦਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਿਤਰਾ ਮੁਦਗਲ  (ਜਨਮ 10 ਦਸੰਬਰ, 1944) ਆਧੁਨਿਕ ਹਿੰਦੀ ਸਾਹਿਤ ਦੇ ਪ੍ਰਮੁੱਖ ਸਾਹਿਤਕਾਰਾਂ ਵਿਚੋਂ ਇੱਕ ਹੈ।

ਨਿੱਜੀ ਜ਼ਿੰਦਗੀ[ਸੋਧੋ]

ਚਿਤਰਾ ਮੁਦਗਲ ਦਾ ਜਨਮ 10 ਦਸੰਬਰ 1944 ਨੂੰ ਚੇਨਈ, ਭਾਰਤ ਵਿੱਚ ਹੋਇਆ ਸੀ।[1] ਮੁੰਬਈ ਵਿੱਚ ਉਸਨੇ ਆਪਣੀ ਪੜ੍ਹਾਈ ਕੀਤੀ, ਹਿੰਦੀ ਸਾਹਿਤ ਦੀ ਐਮ.ਏ. ਉਸਨੇ SNDT ਮਹਿਲਾ ਯੂਨੀਵਰਸਿਟੀ ਤੋਂ ਕੀਤੀ। ਉਸਨੇ ਆਪਣੇ ਪਿਤਾ ਦੀ ਇੱਛਾ ਦੇ ਵਿਰੁੱਧ "ਸਾਰਿਕ" ਦੇ ਸਾਬਕਾ ਸੰਪਾਦਕ ਅਵਧ ਨਰਾਇਣ ਮੁਦਗਲ ਨਾਲ ਵਿਆਹ ਕੀਤਾ।[2]

ਸਾਹਿਤਕ ਕੰਮ[ਸੋਧੋ]

ਦੱਤਾ ਸਾਮੰਤ ਦੇ ਸਮੇਂ ਟ੍ਰੇਡ ਯੂਨੀਅਨ ਮੂਵਮੈਂਟ ਦੌਰਾਨ ਜੀਵਨ ਅਤੇ ਸਮੇਂ ਦੀ ਤਸਵੀਰ ਪੇਸ਼ ਕਰਦੇ ਹੋਏ ਉਹਨਾਂ ਦਾ ਨਾਵਲ 'ਆਵਾਨ'[3] ਨੂੰ ਸਾਹਿਤਕ ਕੰਮ ਦੀ ਆਧੁਨਿਕ ਭੂਮਿਕਾ ਵਜੋਂ ਸਵੀਕਾਰ ਕੀਤਾ ਗਿਆ ਹੈ ਅਤੇ ਹਿੰਦੀ ਸਾਹਿਤ ਵਿੱਚ ਕਲਾਸਿਕ ਨਾਵਲ ਦੇ ਰੂਪ ਵਿੱਚ ਉਭਰ ਕੇ ਆਇਆ ਹੈ।[4]

ਇਕ ਵਚਨਬੱਧ ਵਪਾਰਕ ਯੂਨੀਅਨ ਦੇ ਆਗੂ ਸ਼ੰਕਰ ਗੁਹਾ ਨਿਯੋਗੀ ਦੀ ਹੱਤਿਆ ਦੇ ਬਾਅਦ 'ਆਵਾਨ' ਦੇ ਪਲਾਟ ਦੀ ਕਲਪਨਾ ਕੀਤੀ ਗਈ ਸੀ।[2] ਉਸ ਦੀ ਹੱਤਿਆ ਅਸਲ ਵਿੱਚ ਬੰਬੇ ਦੇ ਇੱਕ ਹੋਰ ਪ੍ਰਸਿੱਧ ਯੂਨੀਅਨਵਾਦੀ ਡਾ. ਦੱਤਾ ਸਾਮੰਤ ਦੇ ਕਤਲ ਤੋਂ ਬਾਅਦ ਹੋਈ ਸੀ। ਇਸ ਤੋਂ ਬਾਅਦ, ਮਇਹਾਰ ਤੋਂ ਮੱਧ ਪ੍ਰਦੇਸ਼ ਦੇ ਇੱਕ ਹੋਰ ਮਜ਼ਦੂਰ ਆਗੂ ਦੀ ਮੌਤ ਹੋ ਗਈ। ਡਾ. ਦੱਤਾ ਸਾਮੰਤ ਜੋ ਉਸਦਾ ਮਾਰਗ-ਦਰਸ਼ਕ ਅਤੇ ਫਿਲੋਸ਼ਫਰ ਸੀ ਦੀ ਹੱਤਿਆ ਨੇ ਉਸਨੂੰ ਤੋੜ ਦਿੱਤਾ ਅਤੇ ਉਸ ਦੇ ਨਾਵਲ 'ਆਵਾਨ' ਦਾ ਆਧਾਰ ਬਣ ਗਿਆ।[2]

ਪੁਰਸਕਾਰ[ਸੋਧੋ]

ਹਵਾਲੇ[ਸੋਧੋ]

  1. http://www.chitramudgal.info/2008/07/download-cv.html
  2. 2.0 2.1 2.2 http://www.tribuneindia.com/2004/20041205/edit.htm#3
  3. The novel deals with women, trade unions and the socio-political makeup of society. -The Hindu
  4. Awards for Aavaan
  5. Chitra Mudgal's CV