ਸ਼ੰਕਰ ਗੁਹਾ ਨਿਯੋਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੰਕਰ ਗੁਹਾ ਨਿਯੋਗੀ
ਨਿੱਜੀ ਜਾਣਕਾਰੀ
ਜਨਮ(1943-02-14)14 ਫਰਵਰੀ 1943
ਮੌਤ28 ਸਤੰਬਰ 1991(1991-09-28) (ਉਮਰ 48)
ਕੌਮੀਅਤਭਾਰਤੀ
ਕਿੱਤਾਕਾਰਕੁਨ

[1] ਸ਼ੰਕਰ ਗੁਹਾ ਨਿਯੋਗੀ (14 ਫ਼ਰਵਰੀ 1943 – 28 ਸਤੰਬਰ 1991) ਛੱਤੀਸਗੜ ਵਿਚ ਦਲੀ ਰਾਜਹਾਰਾ ਮਾਈਨ ਦੇ ਸ਼ਹਿਰ ਵਿਚ ਇਕ ਮਜ਼ਦੂਰ ਯੂਨੀਅਨ ਛੱਤੀਸਗੜ੍ਹ ਮੁਕਤੀ ਮੋਰਚਾ ਦਾ ਸੰਸਥਾਪਕ ਸੀ।

ਸ਼ੰਕਰ ਗੁਹਾ ਨਿਯੋਗੀ ਨੇ 1977 ਤੋਂ ਲੈ ਕੇ 1991 ਵਿੱਚ ਆਪਣੀ ਮੌਤ ਤੱਕ 14 ਸਾਲਾਂ ਲਈ ਖਾਨ ਮਜ਼ਦੂਰਾਂ ਦੀ ਅੰਦੋਲਨ ਕਾਇਮ ਰੱਖਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। 28 ਸਤੰਬਰ 1991 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਸਿਰਫ 48 ਸਾਲ ਦਾ ਸੀ।

ਜ਼ਿੰਦਗੀ[ਸੋਧੋ]

ਮੁੱਢਲਾ ਜੀਵਨ[ਸੋਧੋ]

ਨਿਯੋਗੀ ਦਾ ਜਨਮ 14 ਫ਼ਰਵਰੀ 1943 ਨੂੰ ਇੱਕ ਆਮ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਹੇਰੰਭ ਕੁਮਾਰ ਤੇ ਮਾਤਾ ਦਾ ਨਾਮ ਕਲਿਆਣੀ ਸੀ। ਜਨਮ ਸਮੇਂ ਉਸਦਾ ਨਾਮ ਧਿਰੇਸ਼ ਕੁਮਾਰ ਰੱਖਿਆ ਗਿਆ ਅਸੀ। ਧਿਰੇਸ਼ ਨੇ ਮੁੱਢਲੀ ਸਿੱਖਿਆ ਅਸਾਮ ਦੇ ਇੱਕ ਪਿੰਡ ਜਮਨਾਮੁਖ ਵਿੱਚ ਹਾਸਲ ਕੀਤੀ। ਹਾਈ ਸਕੂਲ ਦੀ ਪੜ੍ਹਾਈ ਉਸਨੇ ਪੱਛਮੀ ਬੰਗਾਲ ਦੇ ਜਿਲ੍ਹਾ ਵਰਧਵਾਨ ਵਿੱਚ ਆਸਨਸੋਲ ਨੇੜੇ ਸੰਕਟੋਰੀਆ ਵਿੱਚ ਆਪਣੇ ਤਾਏ ਕੋਲ ਰਹਿੰਦੇ ਹੋਏ ਹਾਸਲ ਕੀਤੀ। ਉਸਦੇ ਤਾਇਆ ਉਥੇ ਇੱਕ ਕੋਲੇ ਦੀ ਖਾਣ ਵਿੱਚ ਇੰਜੀਨੀਅਰ ਸੀ। ਇੱਥੇ ਧਿਰੇਸ਼ ਨੇ ਕੋਲਾ ਖਾਣ ਵਿੱਚ ਕੰਮ ਕਰਦੇ ਬੰਗਾਲੀ ਲੋਕਾਂ ਦੇ ਜੀਵਨ ਤੇ ਆਰਥਿਕ ਮੰਦਹਾਲੀ ਨੂੰ ਨੇੜੇ ਤੋਂ ਦੇਖਿਆ। ਉਸ ਨੇ ਇੱਥੇ ਹੀ ਦੇਖਿਆ ਕਿ ਸ਼ਰਾਬ ਤੇ ਜੂਆ ਕਿਵੇਂ ਮਜ਼ਦੂਰਾਂ ਦੇ ਜੀਵਨ ਨੂੰ ਬਰਬਾਦ ਕਰ ਦਿੰਦੇ ਹਨ। ਇੱਥੇ ਉਸ ਨੇ ਚਿੰਨਕੁੜੀ ਕੋਲਿਆਰੀ ਅਗਨੀਕਾਂਡ ਵਿੱਚ ਵੱਡੀ ਸੰਖਿਆ ਮਜ਼ਦੂਰਾਂ ਨੂੰ ਮਰਦੇ ਦੇਖਿਆ ਤੇ ਉਸ ਨੇ ਲੋਕਾਂ ਵਾਸਤੇ ਕੁਝ ਕਰਨ ਦਾ ਮਨ ਬਣਾ ਲਿਆ।

1958 ਵਿੱਚ ਉਸ ਦੇ ਪਿਤਾ ਨੇ ਪੱਛਮ ਬੰਗਾਲ ਦੇ ਜਲਪਾਈਗੁੜੀ ਵਿੱਚ ਪਰਿਵਾਰ ਲਈ ਇੱਕ ਮਕਾਨ ਬਣਾ ਕੇ ਉਨ੍ਹਾਂ ਨੂੰ ਓਥੇ ਭੇਜ ਦਿੱਤਾ ਪਰ ਉਹ ਅਸਾਮ ਵਿੱਚ ਹੀ ਠੇਕੇਦਾਰੀ ਕਰਦੇ ਰਹੇ। ਦਸਵੀਂ ਦੀ ਪੜ੍ਹਾਈ ਪੂਰੀ ਕਰਕੇ 1959 ਵਿੱਚ ਧੀਰੇਸ਼ ਜਲਪਾਈਗੁੜੀ ਚਲਾ ਗਿਆ ਅਤੇ ਅਨੰਦਚੰਦਰ ਕਾਲਜ ਵਿੱਚ ਇੰਟਰਮੀਡੀਏਟ ਸਾਇੰਸ ਕੋਰਸ ਨਾਲ ਉਚੇਰੀ ਪੜ੍ਹਾਈ ਕਰਨ ਲੱਗ ਪਿਆ।

ਸੰਘਰਸ਼ ਦੇ ਰਾਹ ਤੇ[ਸੋਧੋ]

ਉਦੋਂ ਪੱਛਮ ਬੰਗਾਲ ਵਿੱਚ ਸਮਾਜਵਾਦ ਦੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਲੋਕ ਮੰਗਾਂ ਲਈ ਸੰਘਰਸ਼ਾਂ ਦਾ ਮਾਹੌਲ ਸੀ। ਧਿਰੇਸ਼ ਕੁਮਾਰ ਵੀ ਖੱਬੇਪੱਖੀ ਵਿਦਿਆਰਥੀ ਲਹਿਰ ਵਿੱਚ ਸ਼ਾਮਲ ਹੋ ਗਿਆ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਇੱਕ ਸਮਰਪਿਤ ਵਰਕਰ ਬਣ ਗਿਆ ਤੇ ਉਹ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦਾ ਮੈਂਬਰ ਬਣ ਗਿਆ।

ਉਸ ਦਾ ਕੰਮ ਅਤੇ ਸੋਚ[ਸੋਧੋ]

ਨਿਯੋਗੀ ਸਭ ਤੋਂ ਪਹਿਲਾ ਅਤੇ ਬਦਲਵੇਂ ਵਿਕਾਸ ਅੰਦੋਲਨ ਦਾ ਸਭ ਤੋਂ ਵੱਡਾ ਸਮਾਜਿਕ ਵਿਚਾਰਕ ਸੀ, ਪਰ ਉਸਨੇ ਵਿਹਾਰਕ ਤਰੀਕਿਆਂ ਨਾਲ ਆਪਣੇ ਵਿਚਾਰਾਂ ਨੂੰ ਅਮਲ ਵਿਚ ਲਿਆਉਣ ਲਈ ਟਰੇਡ ਯੂਨੀਅਨ ਨੇਤਾ ਦੇ ਰੂਪ ਵਿਚ ਕੰਮ ਕੀਤਾ। ਸ਼ੰਕਰ ਗੁਹਾ ਨਿਯੋਗੀ ਦੀ ਸ਼ੁਰੂਆਤ ਇੱਕ ਮਾਰਕਸਵਾਦੀ ਵਜੋਂ ਹੋਈ, ਪਰ ਸਾਲਾਂ ਦੌਰਾਨ ਗਾਂਧੀ ਦੇ ਨੇੜੇ ਆ ਗਏ। ਨਿਯੋਗੀ ਆਪਣੇ ਦਾਰਸ਼ਨਿਕ ਅਤੇ ਅਮਲੀ ਸੰਸਲੇਸ਼ਣ ਬਾਰੇ ਕਹਿੰਦਾ ਹੈ: “ਜੈ ਪ੍ਰਕਾਸ਼ ਨਾਰਾਇਣ ਨੇ ਇੱਕ ਉਸਾਰੂ ਅੰਦੋਲਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਅਸਫਲ ਰਿਹਾ। ਨਕਸਲਵਾਦੀਆਂ ਨੇ ਵਿਨਾਸ਼ਕਾਰੀ ਅੰਦੋਲਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਅਸਫਲ ਰਿਹਾ। ਇਸ ਲਈ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਉਸਾਰੂ ਅਤੇ ਵਿਨਾਸ਼ ਦੇ ਵਿਚਕਾਰ ਕੁਝ ਇਕਸੁਰਤਾ ਲਿਆਉਣ ਦੀ ਜ਼ਰੂਰਤ ਹੈ। ਇਸ ਲਈ ਸਾਡਾ ਨਾਅਰਾ, 'ਨਸ਼ਟ ਕਰਨ ਲਈ ਨਿਰਮਾਣ, ਅਤੇ ਨਿਰਮਾਣ ਕਰਨ ਲਈ ਨਸ਼ਟ ਕਰੋ।' ਇਹ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੈ ਕਿ ਅਸੀਂ ਆਪਣੀ ਸੰਸਥਾ ਵਲੋਂ ਇਥੇ ਹਸਪਤਾਲ, ਛੋਟੇ ਸਕੂਲ, ਵਰਕਸ਼ਾਪਾਂ, ਸਹਿਕਾਰੀ ਅਤੇ ਸਭਿਆਚਾਰਕ ਸੁਸਾਇਟੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਜ਼ਰੀਏ ਅਸੀਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਮਨ ਅੰਦਰ ਦਾ ਨਵਾਂ ਸਮਾਜ ਕਿਸ ਤਰ੍ਹਾਂ ਦਾ ਹੈ। ਦੂਸਰੀ ਚੀਜ਼ ਜੋ ਅਸੀਂ ਇਥੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਹੈ ਲੋਕਤੰਤਰ ਤੋਂ ਮਿਲੇ ਮੀਟਿੰਗਾਂ, ਰੈਲੀਆਂ, ਮੁਜ਼ਾਹਰਿਆਂ, ਯਾਦਪੱਤਰਾਂ, ਡੈਪੂਟੇਸ਼ਨਾਂ ਦੇ ਮੌਕਿਆਂ ਰਾਹੀਂ ਵੱਧ ਤੋਂ ਵੱਧ ਲਾਭ ਲੈਣ ਦਾ ਯਤਨ ਕਰਦੇ ਹਾਂ।"

 ਛੱਤੀਸਗੜ ਮੁਕਤੀ ਮੋਰਚਾ ਦਾ ਬਾਨੀ [ਸੋਧੋ]

ਨਿਯੋਗੀ ਰਾਜਹਾਰਾ ਮਾਈਨਜ਼ ਦੇ ਮਜ਼ਦੂਰਾਂ ਵੱਲ ਆਪਣੇ ਦ੍ਰਿਸ਼ਟੀਕੋਣ ਲਈ ਇਕ ਸਿਆਸੀ ਪਾਰਟੀ ਛੱਤੀਸਗੜ੍ਹ ਮੁਕਤੀ ਮੋਰਚਾ ਦਾ ਸੰਸਥਾਪਕ ਸੀ।  ਹੁਣ ਇਹ ਪਾਰਟੀ ਰਾਜਹਾਰਾ ਟਾਊਨ ਦੇ ਵਿਕਾਸ ਲਈ ਵੀ ਕੰਮ ਕਰ ਰਹੀ ਹੈ।

ਹੱਤਿਆ[ਸੋਧੋ]

28 ਸਤੰਬਰ 1991 ਨੂੰ ਨਿਯੋਗੀ ਨੂੰ ਮਾਰ ਦਿੱਤਾ ਗਿਆ ਸੀ ਜਦੋਂ ਉਹ ਸੁੱਤਾ ਪਿਆ ਸੀ। ਹੇਠਲੀ ਅਦਾਲਤ ਨੇ ਸਾਰੇ ਸ਼ੱਕੀ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੇ ਜਾਣ ਦੇ ਬਾਵਜੂਦ ਹਾਇਰ ਕੋਰਟਾਂ ਨੇ ਸਿਰਫ ਇਕ ਸ਼ੱਕੀ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਦੋ ਉਦਯੋਗਪਤੀਆਂ ਨੂੰ ਛੱਡ ਦਿੱਤਾ ਸੀ। [2]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Shankar Guha Niyogi: Marxist, Ambedkarite, Gandhian". www.telegraphindia.com (in ਅੰਗਰੇਜ਼ੀ). Retrieved 2019-10-19.
  2. "A verdict and some questions". Archived from the original on 21 ਅਗਸਤ 2008. Retrieved 9 May 2011. {{cite web}}: Unknown parameter |dead-url= ignored (|url-status= suggested) (help)