ਚੀਨਾ ਬਟੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੀਨਾ ਬਟੇਰ
LC (।UCN3.1)[1]
Scientific classification
Genus:
ਕੋਟੂਰਨਿਸ
Species:
ਕੌਰੋਮੰਨਡੈਲੀਕਾ

ਚੀਨਾ ਬਟੇਰ ਛੋਟਾ ਪੰਛੀ ਹੈ। ਇਹ ਸ਼ਰਮਾਕਲ ਪੰਛੀ ਕਿਸਮ ਦਾ ਪੰਛੀ ਹੈ। ਇਹਨ ਦਾ ਖਾਣਾ ਘਾਹ ਦੇ ਬੀਜ਼ ਅਤੇ ਦਾਣੇ ਕਦੇ-ਕਦੇ ਕੀੜੇ-ਮਕੌੜੇ ਹੁੰਦਾ ਹੈ। ਇਹ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਵੀਅਤਨਾਮ, ਨੇਪਾਲ ਵਿੱਚ 2000 ਮੀਟਰ ਦੀ ਉਚਾਈ ਦੇ ਇਲਾਕਿਆਂ ਵਿੱਚ ਰਹਿੰਦੇ ਹਨ। ਸਾਰੀ ਦੁਨੀਆ ਵਿੱਚ ਬਟੇਰਿਆਂ ਦੀਆਂ ਕੋਈ 15 ਜਾਤੀਆਂ ਹਨ। ਇਹ ਸਵੇਰੇ-ਸ਼ਾਮ ਉੱਚੀਆਂ, ਟਣਕਵੀਆਂ ਵਿੱਟ-ਵਿੱਟ ਕਰਦੀਆਂ ਸੀਟੀਆਂ ਵਗਰੀਆਂ ਅਵਾਜਾ ਕੱਢਦੇ ਹਨ।

ਅਕਾਰ[ਸੋਧੋ]

ਇਸ ਦਾ ਰੰਗ ਪਿਲੱਤਣ ਵਾਲੇ ਭੂਰਾ ਹੁੰਦਾ ਹੈ ਇਹ ਪੰਛੀ ਮੋਟਾ ਤੇ ਚੌੜਾ ਜਿਹੇ ਜਸਿ ਦੀ ਪੂਛ ਰਹਿਤ ਹੈ। ਇਸ ਪੰਛੀ 18 ਸੈਂਟੀਮੀਟਰ ਲੰਬਾ ਅਤੇ ਇਸ ਦਾ ਭਾਰ 60-70 ਗ੍ਰਾਮ ਹੁੰਦਾ ਹੈ। ਇਹ ਸ਼ਰਮਾਕਲ ਪੰਛੀ ਆਪਣੀ ਗਰਦਨ ਅਕੜਾ ਕੇ ਅਤੇ ਚੌਕੰਨੇ ਹੋ ਕੇ ਰਹਿੰਦੇ ਹਨ। ਇਸ ਪੰਛੀ ਦੀ ਪਿੱਠ ਉੱਤੇ ਗੂੜ੍ਹੇ ਭੂਰੇ ਰੰਗ ਦੀਆਂ ਤੀਰਾਂ ਵਰਗੀਆਂ ਲਕੀਰਾਂ ਹੁੰਦੀਆਂ ਹਨ ਜਿਹਨਾਂ ਦੇ ਵਿਚਕਾਰ ਲਾਖੇ ਭੂਰੇ ਰੰਗ ਦੀਆਂ ਲਾਈਨਾਂ ਹੁੰਦੀਆਂ ਹਨ। ਨਰਾਂ ਦੇ ਸਿਰਾਂ ਉੱਤੇ ਕਾਲੀਆਂ ਅਤੇ ਚਿੱਟੀਆਂ ਪੱਟੀਆਂ ਹੁੰਦੀਆਂ ਹਨ। ਇਨ੍ਹਾਂ ਦੀਆਂ ਅੱਖਾਂ ਅਤੇ ਮੁੱਛਾਂ ਉੱਤੇ ਚਿੱਟੀਆਂ ਪੱਟੀਆਂ ਹੁੰਦੀਆਂ ਹਨ। ਇਸ ਦੇ ਮੋਢਿਆਂ ਦੇ ਭੂਰੇ ਰੰਗ ਉੱਤੇ ਵੀ ਕਾਲੇ ਚੱਟਾਕ ਹੁੰਦੇ ਹਨ। ਇਹ ਛੋਟੀ ਪੂਛ ਵਾਲੇ ਬਟੇਰੇ ਬਹੁਤ ਤੇਜ਼ ਦੌੜਦਾ ਹੈ। ਇਹ ਆਪਣੇ ਸ਼ਿਕਾਰੀਆਂ ਨੂੰ ਭੱਜ ਕੇ ਅਤੇ ਲੁਕ ਕੇ ਹੀ ਮਾਤ ਦਿੰਦੇ ਹਨ। ਇਹ ਆਪਣੇ ਗੋਲ ਪਰਾਂ ਨਾਲ 100-150 ਮੀਟਰ ਤਕ ਦੀ ਉਡਾਰੀ ਵੀ ਭਰ ਸਕਦਾ ਹੈ।

ਅਗਲੀ ਪੀੜ੍ਹੀ[ਸੋਧੋ]

ਇਹਨਾਂ ਤੇ ਬਹਾਰ ਦੇ ਮੌਸਮ ਮਾਰਚ ਤੋਂ ਅਗਸਤ ਵਿੱਚ ਹੁੰਦਾ ਹੈ ਆਹ ਆਪਣਾ ਖੇਤਰ ਉਲੀਕਣ ਅਤੇ ਮਾਦਾਵਾਂ ਨੂੰ ਲੁਭਾਉਣ ਲਈ ਗਰਦਨ ਅਕੜਾ ਕੇ ਸੀਟੀਆਂ ਮਾਰਦੇ ਹਨ। ਮਾਦਾ ਕਿਸੇ ਝਾੜੀ ਹੇਠ ਜਾਂ ਖੜ੍ਹੀਆਂ ਫ਼ਸਲਾਂ ਵਿੱਚ ਜ਼ਮੀਨ ਨੂੰ ਖੁਰਚ ਕੇ ਆਲ੍ਹਣਾ ਬਣਾਉਂਦੀ ਹੈ। ਇਸ ਦੇ ਅੰਡਿਆਂ ਦਾ ਰੰਗ ਲਾਖੀ ਜਾਂ ਪੀਲੀ ਭਾਹ ਵਾਲੇ ਭੂਸਲੇ ਜਿਹੇ ਜਿਹਨਾਂ ਉਪਰ ਗੂੜ੍ਹੇ ਧੱਬੇ ਜਾਂ ਬਿੰਦੀਆਂ ਹੁੰਦੀਆਂ ਹਨ। ਮਾਦਾ 6 ਤੋਂ 8 ਅੰਡੇ ਦਿੰਦੀ ਹੈ।ਇਕੱਲੀ ਮਾਦਾ ਅੰਡਿਆਂ ਨੂੰ 17 ਦਿਨ ਸੇਕ ਕੇ ਚੂਚੇ ਕੱਢ ਲੈਂਦੀ ਹੈ। ਅੰਡਿਆਂ ਵਿੱਚੋਂ ਨਿਕਲਣ ਦੇ ਕੁਝ ਘੰਟਿਆਂ ਵਿੱਚ ਹੀ ਚੂਚੇ ਦੌੜਨ-ਭੱਜਣ ਅਤੇ ਭੋਜਨ ਲੱਭਣ ਲੱਗ ਪੈਂਦੇ ਹਨ। ਥੋੜ੍ਹਾ ਜਿੰਨਾ ਖ਼ਤਰਾ ਹੋਣ ’ਤੇ ਚੂਚੇ ਭੱਜ ਕੇ ਮਾਂ ਦੇ ਪਰਾਂ ਹੇਠ ਵੜ੍ਹ ਜਾਂਦੇ ਹਨ।

ਹਵਾਲੇ[ਸੋਧੋ]

  1. "Coturnix coromandelica". IUCN Red List of Threatened Species. Version 2013.2. International Union for Conservation of Nature. 2012. Retrieved 6 August 2015. {{cite web}}: Invalid |ref=harv (help)