ਚੀਨ ਦਾ ਭੂਗੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Geography and Climates of China
Satellite imagery of China.

ਚੀਨ (ਮੰਦਾਰਿਨੀ ਚੀਨੀ ਵਿਚ: 中国) ਜਾਂ ਚੀਨ ਦਾ ਲੋਕਰਾਜੀ ਗਣਤੰਤਰ (ਮੰਦਾਰਿਨੀ ਚੀਨੀ ਵਿਚ: 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ ਭਾਰਤ ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।

ਭੂਗੋਲ[ਸੋਧੋ]

ਚੀਨ ਖੇਤਰਫਲ ਪੱਖੋਂ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਇੰਨਾਂ ਵੱਡਾ ਭੂ-ਭਾਗ ਹੋਣ ਕਰਕੇ ਇਸ ਦੇਸ਼ ਵਿੱਚ ਵੱਖ-ਵੱਖ ਮੌਸਮੀ ਖੇਤਰ ਪਾਏ ਜਾਂਦੇ ਹਨ। ਪੂਰਬ ਵਿੱਚ, ਪੀਲਾ ਸਾਗਰ ਅਤੇ ਪਰਬੀ ਚੀਨ ਸਾਗਰ ਨਾਲ ਲਗਦੇ ਜਲੌਡ਼ ਮੈਦਾਨ ਹਨ। ਦੱਖਣੀ ਚੀਨ ਸਾਗਰ ਨਾਲ ਲਗਦਾ ਤੱਟੀ ਖੇਤਰ ਭੂ-ਭਾਗ ਵਾਲਾ ਹੈ ਅਤੇ ਦੱਖਣੀ ਚੀਨ ਖੇਤਰ ਪਹਾਡ਼ੀਆਂ ਅਤੇ ਟਿੱਲਿਆਂ ਨਾਲ ਭਰਿਆ ਹੋਇਆ ਹੈ। ਮੱਧ ਪੂਰਬ ਵਿੱਚ ਡੈਲਟਾ ਹੈ ਜੋ ਕਿ ਦੋ ਨਦੀਆਂ ਪੀਲੀ ਨਦੀ ਅਤੇ ਯਾਂਗਤਜੇ ਨਦੀ ਤੋਂ ਮਿਲ ਕੇ ਬਣਿਆ ਹੈ। ਹੋਰ ਪ੍ਰਮੁੱਖ ਨਦੀਆਂ ਹਨ ਪਲ੍ਰ ਨਦੀ, ਮੇਕਾਂਗ ਨਦੀ, ਬ੍ਰਹਮਪੁੱਤਰ ਨਦੀ, ਅਮੂਰ ਨਦੀ, ਹੁਆਈ ਹੇ ਨਦੀ ਅਤੇ ਸ਼ੀ ਜੀਯਾਂਗ ਨਦੀ।

ਪੱਛਮ ਵਿੱਚ ਹਿਮਾਲਿਆ ਪਰਬਤ ਲਡ਼ੀ ਹੈ ਜੋ ਚੀਨ ਦੀ ਭਾਰਤ, ਭੂਟਾਨ ਅਤੇ ਨੇਪਾਲ ਨਾਲ ਕੁਦਰਤੀ ਸੀਮਾ ਬਣਾਉਦੀ ਹੈ। ਭੂਗੋਲਿਕ ਆਧਾਰ 'ਤੇ ਚੀਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -

  • ਉੱਤਰੀ ਚੀਨ: ਇਸ ਵਿੱਚ ਲੋਇਸ ਮਿਟੀ ਦਾ ਪ੍ਰਦੇਸ਼, ਮੰਗੋਲੀਆ ਦੀ ਪਠਾਰ ਦਾ ਕੁਝ ਹਿੱਸਾ, ਪੀਹੋ ਦਰਿਆ ਦੀ ਘਾਟੀ, ਹਵਾਂਗਹੋ ਦਾ ਬੇਸਿਨ ਅਤੇ ਸ਼ਾਨਟਿੰਗ ਪ੍ਰਾਇਦੀਪ ਸ਼ਾਮਿਲ ਹਨ।
  • ਮੱਧ ਚੀਨ: ਇਸ ਵਿੱਚ ਪੱਛਮ ਦਾ ਪਹਾਡ਼ੀ ਪ੍ਰਦੇਸ਼, ਲਾਲ ਮਿਟੀ ਦਾ ਪ੍ਰਦੇਸ਼, ਹੂਪੇ ਬੇਸਿਨ ਅਤੇ ਯਾਂਗਸੀਕਿਆਂਗ ਦਾ ਡੈਲਟਾ ਸ਼ਾਮਿਲ ਹਨ। ਇੱਕ ਤਰ੍ਹਾਂ ਨਾਲ ਤਾਂ ਇਹ ਸਾਰਾ ਭਾਗ ਯਾਂਗਸੀ ਦਰਿਆ ਦੀ ਘਾਟੀ ਕਿਹਾ ਜਾ ਸਕਦਾ ਹੈ। ਲਾਲ ਮਿੱਟੀ ਦੇ ਪ੍ਰਦੇਸ਼ ਵਿੱਚ ਇਸ ਦੀ ਉੱਪਰਲੀ ਵਾਦੀ ਹੈ। ਹੂਪੇ ਬੇਸਿਨ ਵਿੱਚ ਇਸ ਦੀ ਮੱਧ-ਘਾਟੀ ਅਤੇ ਡੈਲਟਾ ਪ੍ਰਦੇਸ਼ ਇਸ ਦੀ ਹੇਠਲੀ ਘਾਟੀ ਹੈ। ਸ਼ਿਨਲਿੰਗਸ਼ਾਨ ਪਰਬਤ ਇਸ ਨੂੰ ਉੱਤਰੀ ਚੀਨ ਤੋਂ ਵੱਖ ਕਰਦਾ ਹੈ।
  • ਦੱਖਣੀ ਚੀਨ: ਇਸ ਵਿੱਚ ਯੂਨਾਨ ਦੀ ਪਠਾਰ, ਸੀਕਿਆਂਗ ਦਰਿਆ ਦੀ ਘਾਟੀ ਤੇ ਡੈਲਟਾ ਅਤੇ ਦੱਖਣ ਪੂਰਬੀ ਤੱਟ ਦਾ ਮੈਦਾਨ ਸ਼ਾਮਿਲ ਹਨ। ਦੱਖਣੀ ਚੀਨ ਦੀਆਂ ਪਠਾਰਾਂ 'ਵਾਂਗ ਸੀ' ਘਾਟੀ ਨੂੰ ਸੀਕਿਆਂਗ ਦੀ ਤਲਹਟੀ ਤੋਂ ਵੱਖ ਕਰਦੀਆਂ ਹਨ।

ਜਲਵਾਯੂ[ਸੋਧੋ]

ਚੀਨ ਦਾ ਜਲਵਾਯੂ

ਚੀਨ ਦੀ ਜਲਵਾਯੂ ਵੈਸੇ ਤਾਂ ਹਰ ਪ੍ਰਦੇਸ਼ ਵਿੱਚ ਵੱਖ-ਵੱਖ ਹੈ ਪਰ ਮੌਨਸੂਨੀ ਪੌਣਾਂ ਸਭ ਥਾਂ ਹਨ। ਸਿਰਫ਼ ਉੱਤਰੀ ਚੀਨ ਵਿੱਚ ਸਮਾਨ ਜਲਵਾਯੂ ਮਿਲਦੀ ਹੈ। ਸਾਲ ਦੇ ਬਹੁਤੇ ਮਹੀਨਿਆਂ ਵਿੱਚ ਤਾਪਮਾਨ ਬਹੁਤ ਨੀਵਾਂ ਰਹਿੰਦਾ ਹੈ, ਵਰਖਾ ਗਰਮੀਆਂ ਵਿੱਚ ਜਿਆਦਾ ਹੁੰਦੀ ਹੈ ਪਰ ਔਸਤ 20" ਤੋਂ ਨਹੀਂ ਵਧਦੀ। ਸਰਦੀਆਂ ਵਿੱਚ ਅੰਦਰਲੇ ਰੇਗਿਸਤਾਨਾਂ ਤੋਂ ਠੰਡੀਆਂ ਅਤੇ ਮਿੱਟੀ ਉਡਾਉਣ ਦੀਆਂ ਹਵਾਵਾਂ ਚਲਦੀਆਂ ਹਨ। ਪਾਲਾ ਪੈਂਦਾ ਹੈ ਅਤੇ ਬਰਫ਼ ਵੀ ਵਰ੍ਹਦੀ ਹੈ। ਗਰਮੀਆਂ ਵਿੱਚ ਦੱਖਣੀ ਅਤੇ ਮੱਧ ਚੀਨ ਮੌਨਸੂਨੀ ਪੌਣਾਂ ਦੇ ਅਸਰ ਥੱਲੇ ਆ ਜਾਂਦੇ ਹਨ ਜਿਸ ਤੋਂ 40" ਤੋਂ 60" ਤੱਕ ਵਰਖਾ ਹੁੰਦੀ ਹੈ। ਦੇਸ਼ ਦਾ ਭੂ-ਭਾਗ ਵਿਸ਼ਾਲ ਹੋਣ ਕਾਰਨ ਚੀਨ ਦੇ ਭਿੰਨ-ਭਿੰਨ ਖੇਤਰਾਂ ਦੀ ਜਲਵਾਯੂ ਵਿੱਚ ਬਹੁਤ ਫ਼ਰਕ ਆਉਂਦਾ ਹੈ।

ਜੈਵਿਕ ਵਿਭਿੰਨਤਾ[ਸੋਧੋ]

ਵਿਸ਼ਵ ਦੇ ਸਤਾਰਾਂ ਜਿਆਦਾ-ਵਿਵਿਧ ਦੇਸ਼ਾਂ ਵਿੱਚੋਂ ਇੱਕ, ਚੀਨ ਵਿਸ਼ਵ ਦੇ ਦੋ ਪ੍ਰਮੁੱਖ ਜੈਵਿਕ-ਖੇਤਰਾਂ ਵਿੱਚੋਂ ਇੱਕ ਵਿਵਨ੍ਰਆਰਕਟਿਕ ਅਤੇ ਹਿੰਦੋਮਾਲਯਾ ਵਿੱਚ ਆਉਂਦਾ ਹੈ। ਵਿਵਨ੍ਰਆਰਕਟਿਕ ਵਿੱਚ ਪਾਏ ਜਾਣ ਵਾਲੇ ਜੀਵ ਹਨ ਘੋਡ਼ੇ, ਊਠ, ਟਪੀਰ ਅਤੇ ਜ਼ੈਬਰਾ। ਹਿੰਦੋਮਾਲਯਾ ਖੇਤਰ ਦੀਆਂ ਪ੍ਰਜਾਤੀਆਂ ਹਨ ਤੇਂਦੁਆ ਬਿੱਲੀ, ਬੰਬੂ ਚੂਹਾ, ਟ੍ਰੀਘੋ ਅਤੇ ਕਈ ਤਰ੍ਹਾਂ ਦੇ ਬਾਂਦਰ ਅਤੇ ਬਾਨਰ ਕੁਦਰਤੀ ਫੈਲਾਅ ਕਰਕੇ ਦੋਵਾਂ ਖੇਤਰਾਂ ਵਿੱਚ ਪਾਏ ਜਾਂਦੇ ਹਨ। ਪ੍ਰਸਿੱਧ ਵਿਸ਼ਾਲ ਪਾਂਡਾ, ਚਾਡਗ ਜਿਆਡ੍ਰਗ ਦੇ ਸੀਮਿਤ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਲੁਪਤ ਹੋ ਰਹੀਆਂ ਪ੍ਰਜਾਤੀਆਂ ਸੰਬੰਧੀ ਵੀ ਕਈ ਕਾਨੂੰਨ ਬਣਾਏ ਗਏ ਹਨ।

ਚੀਨ ਵਿੱਚ ਕਈ ਤਰ੍ਹਾਂ ਦੇ ਵਣ ਮਿਲਦੇ ਹਨ। ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਖੇਤਰਾਂ ਵਿੱਚ ਪਰਬਤੀ ਅਤੇ ਠੰਡੇ ਸ਼ੰਕੂਧਾਰੀ ਵਣ ਹਨ, ਜੋ ਕਿ ਜਾਨਵਰਾਂ ਦੀਆਂ ਪ੍ਰਜਾਤੀਆਂ ਜਿਵੇਂ ਮੂਸ ਅਤੇ ਏਸ਼ੀਆਈ ਕਾਲੇ ਭਾਲੂ ਦੇ ਲਗਭਗ 120 ਪ੍ਰਕਾਰ ਦੇ ਪੰਛੀਆਂ ਦੇ ਘਰ ਹਨ। ਨਮ ਸ਼ੰਕੁਰੁੱਖ ਵਣਾਂ ਦੇ ਹੇਠਲੇ ਸਥਾਨਾਂ ਤੇ ਬਾਂਸ ਦੀਆਂ ਝਾਡ਼ੀਆਂ ਪਾਈਆਂ ਜਾਂਦੀਆਂ ਹਨ। ਉਪੋਸ਼ਨਕਟੀਬੱਧ ਵਣ, ਜੋ ਮੱਧ ਅਤੇ ਦੱਖਣੀ ਚੀਨ ਦੀ ਬਹੁਲਤਾ ਨਾਲ ਉਪਲਬਧ ਹੈ, 1,46,000 ਪ੍ਰਕਾਰ ਦੀਆਂ ਬਨਸਪਤੀਆਂ ਦਾ ਘਰ ਹੈ। ਪਰ ਇਹ ਚੀਨ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਦਾ ਇੱਕ-ਚੌਥਾਈ ਹੈ।

ਵਾਤਾਵਰਣ[ਸੋਧੋ]

ਚੀਨ ਵਿੱਚ ਕੁਝ ਪ੍ਰਸੰਗਿਕ ਵਾਤਾਵਰਣ ਨਿਯਮ ਹਨ, 1979 ਦਾ ਵਾਤਾਵਰਣ ਸੁਰੱਖਿਅਣ ਕਾਨੂੰਨ ਹੈ, ਜੋ ਮੋਟੇ ਤੌਰ 'ਤੇ ਅਮਰੀਕੀ ਕਾਨੂੰਨ 'ਤੇ ਆਧਾਰਿਤ ਹੈ। ਭਾਵੇਂ ਕਿ ਨਿਯਮ ਬਹੁਤ ਸਖ਼ਤ ਹਨ, ਫਿਰ ਵੀ ਆਰਥਿਕ ਵਿਕਾਸ ਦੀਆਂ ਇੱਛੁੱਕ ਸਮੁਦਾਵਾਂ ਦੁਆਰਾ ਇਹਨਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਇਸ ਕਾਨੂੰਨ ਦੇ ਬਾਰਾਂ ਸਾਲਾਂ ਬਾਅਦ ਕੇਵਲ ਇੱਕ ਚੀਨੀ ਨਗਰ ਨੇ ਆਪਣੇ ਜਲ ਸਰੋਤਾਂ ਨੂੰ ਸਾਫ਼ ਰੱਖਣ ਦਾ ਯਤਨ ਕੀਤਾ ਸੀ।

ਚੀਨ ਦੇ ਜਲ ਸੰਸਥਾਨ ਵਿਭਾਗ ਦੇ ਅਨੁਸਾਰ, ਲਗਭਗ 30 ਕਰੋਡ਼ ਚੀਨੀ ਲੋਕ ਅਸੁਰੱਖਿਅਤ ਪਾਣੀ ਪੀ ਰਹੇ ਹਨ ਅਤੇ ਕਈ ਨਗਰ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ।

ਚੀਨ ਹੋਰ ਸਾਰੇ ਦੇਸ਼ਾਂ ਦੇ ਮੁਕਾਬਲੇ ਸੌਰ ਪੈਨਲਾਂ ਅਤੇ ਪੌਣ ਟਰਬਾਇਨ੍ਹਾਂ ਦਾ ਬਹੁਤ ਜਿਆਦਾ ਉਤਪਾਦਨ ਕਰਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]