ਚੀਫ਼ ਖ਼ਾਲਸਾ ਦੀਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੀਫ਼ ਖ਼ਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸੱਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇੱਕ ਇਕੱਠ ਨੇ ਪੰਥ ਦਾ ਇੱਕ ਸੈਂਟਰਲ ਜੱਥਾ ਬਣਾਉਣ ਵਾਸਤੇ ਇੱਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ, ਸੁੰਦਰ ਸਿੰਘ ਮਜੀਠਆ ਸਕੱਤਰ ਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਬਣੇ।[1]

ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।

  • 42 ਸਕੂਲ
  • ਯਤੀਮਖ਼ਾਨੇ
  • ਬੁਢਾਪਾ ਆਸ਼ਰਮ
  • ਖ਼ਾਲਸਾ ਐਡਵੋਕੇਟ - ਨਿਊਜਲੈਟਰ
  • ਹਸਪਤਾਲ ਅਤੇ ਕਲੀਨਿਕ

ਇਹ ਸੰਗਠਨ ਭਾਈ ਵੀਰ ਸਿੰਘ ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ।

ਪ੍ਰਧਾਨ[ਸੋਧੋ]

  • ਸਰਦਾਰ ਸੁੰਦਰ ਸਿੰਘ ਮਜੀਠੀਆ
  • ਸਰਦਾਰ ਕਿਰਪਾਲ ਸਿੰਘ (ਸਾਬਕਾ ਸੰਸਦ ਮੈਂਬਰ), ਹੋਰ ਮੈਬਰਾਂ ਦੇ ਨਾਲ ਉਹਨਾਂ ਦੀ ਸਦਭਾਵਨਾ ਦੀ ਵਜ੍ਹਾ ਨਾਲ, ਬਿਨਾਂ ਚੋਣ ਆਪਣੀ ਮੌਤ ਤੱਕ ਲਗਾਤਾਰ 17 ਸਾਲ ਪ੍ਰਧਾਨ ਰਹੇ।
  • ਸਰਦਾਰ ਚਰਨਜੀਤ ਸਿੰਘ ਚੱਡਾ (ਸਕੂਲ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰਦੇ ਫੜੇ ਜਾਣ ਕਰਕੇ ਜਬਰੀ ਆਹੁਦੇ ਤੋਂ ਹਟਾ ਦਿੱਤਾ ਗਿਆ)
  • ਧੰਨਰਾਜ ਸਿੰਘ (ਕਾਰਜਕਾਰੀ,27/12/2017 ਨੂੰ ਬਣਾਇਆ)
  • ਇੰਦਰਬੀਰ ਸਿੰਘ ਨਿੱਜਰ (ਵਰਤਮਾਨ)

ਆਨਰੇਰੀ ਸਕੱਤਰ[ਸੋਧੋ]

ਮਕਾਮੀ ਕਮੇਟੀਆਂ ਅਤੇ ਪ੍ਰਧਾਨ[ਸੋਧੋ]

ਦੀਵਾਨ ਦੀਆਂ ਬਹੁਤ ਸ਼ਾਖਾਵਾਂ ਹਨ, ਹਰ ਇੱਕ ਖੁਦਮੁਖਤਾਰ ਹੈ ਲੇਕਿਨ ਅੰਮ੍ਰਿਤਸਰ ਵਿੱਚ ਦੀਵਾਨ ਦੇ ਮੁੱਖ ਦਫ਼ਤਰ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਦਾਰ ਹੈ।

ਹਵਾਲੇ[ਸੋਧੋ]

my tryst with secularism-An Autobigraphy by Sohan Singh Josh,page 29}}