ਚੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੈਲ
ਪਹਾੜੀ ਸਥਾਨ
ਚੈਲ ਤੋਂ ਦ੍ਰਿਸ਼
ਚੈਲ ਤੋਂ ਦ੍ਰਿਸ਼
Country ਭਾਰਤ
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਹਿਮਾਚਲ ਪ੍ਰਦੇਸ਼
ਭਾਰਤ ਦੇ ਜ਼ਿਲ੍ਹੇਸੋਲਨ
ਉੱਚਾਈ
2,250 m (7,380 ft)
Languages
 • Officialਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨHP-51 & HP-52

ਚੈਲ ਹਿਮਾਚਲ ਪ੍ਰਦੇਸ਼ ਦਾ ਪਹਾੜੀ ਸਥਾਨ ਹੈ ਇਹ ਸ਼ਿਮਲਾ ਤੋਂ 44 ਅਤੇ ਸੋਲਨ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਚੈਲ ਆਪਣੀ ਭਵਨ ਨਿਰਮਾਣ ਕਲਾ ਲਈ ਪ੍ਰਸਿੱਧ ਹੈ। ‘ਇਸ ਨਗਰ ਨੂੰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਆਪਣੇ ਗਰਮੀ ਦੇ ਦਿਨਾਂ ਦੀ ਆਰਾਮਗਾਹ ਵਜੋਂ ਖਾਸ ਤੌਰ ’ਤੇ ਪੁਨਰਨਿਰਮਿਤ ਕਰਵਾਇਆ। ਉਹਨਾਂ ਨੇ ਇਥੇ ਕਈ ਨਵੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ। ਚੈਲ ਦਾ ਕ੍ਰਿਕਟ ਮੈਦਾਨ ਦੁਨੀਆ ਦਾ ਸਭ ਤੋਂ ਉਚਾ ਕ੍ਰਿਕਟ ਮੈਂਦਾਨ ਹੈ। ਇਹ ਮੈਦਾਨ ਮਹਾਰਾਜਾ ਨੇ ਆਪਣੇ ਬਰਤਾਨਵੀ ਮਿੱਤਰਾਂ ਨਾਲ ਕ੍ਰਿਕਟ ਖੇਡਣ ਲਈ 1893 ਵਿੱਚ ਬਣਵਾਇਆ ਸੀ। ਇਹ ਮੈਦਾਨ ਦੇਵਦਾਰ ਦੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਜੋ ਇਸਦੀ ਖੂਬਸੂਰਤੀ ਵਿੱਚ ਬਹੁਤ ਵਾਧਾ ਕਰਦੇ ਹਨ। ਇਸ ਮੈਦਾਨ ਦਾ ਨਾਮ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿੱਚ ਵੀ ਦਰਜ ਹੈ। ਹੁਣ ਇਹ ਮੈਦਾਨ ‘ਚੈਲ ਮਿਲਟਰੀ ਸਕੂਲਜ਼’ ਦੇ ਖੇਡ ਮੈਦਾਨ ਵਜੋਂ ਵਰਤਿਆ ਜਾਂਦਾ ਹੈ। ਇਸ ਮੈਦਾਨ ਨੂੰ ਬਾਸਕਟਬਾਲ ਤੇ ਫੁੱਟਬਾਲ ਖੇਡਣ ਲਈ ਵੀ ਵਰਤਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. "Overview of Chail @hill-stationsindia.com". Archived from the original on 2019-03-10. Retrieved 2017-10-21. {{cite web}}: Unknown parameter |dead-url= ignored (|url-status= suggested) (help)