ਚੈਲਸੀਅ ਮੈਨਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੈਲਸੀਅ ਮੈਨਿੰਗ

ਚੈਲਸੀਅ ਐਲੀਜ਼ਾਬੈੱਥ ਮੈਨਿੰਗ [1] ਇੱਕ ਅਮਰੀਕੀ ਫ਼ੌਜੀ ਹੈ ਜਿਸਨੂੰ ਵਿਕੀਲੀਕਸ ਨੂੰ ਅਮਰੀਕੀ ਫ਼ੌਜ ਅਤੇ ਸਫ਼ਾਰਤਕਾਰੀ ਨਾਲ ਸਬੰਧਤ ਤਕਰੀਬਨ ਪੌਣਾ ਮਿਲੀਅਨ ਖ਼ੂਫ਼ੀਆ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਜੁਰਮ ਵੱਜੋਂ, ਜਸੂਸੀ ਵਿਰੁੱਧ ਕਾਨੂੰਨ ਅਤੇ ਹੋਰ ਕਾਨੂੰਨਾਂ ਅਧੀਨ, ਜੁਲਾਈ 2013 ਨੂੰ ਕੋਰਟ ਮਾਰਸ਼ਲ ਕਰ ਦਿੱਤਾ ਗਿਆ। [2] ਮੈਨਿੰਗ ਨੂੰ  ਅਗਸਤ 2013 ਵਿੱਚ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਫ਼ੌਜ ਤੋਂ ਕੱਢਿਆ ਗਿਆ। .[3]

ਉਸਨੂੰ 2009 ਵਿੱਚ ਇਰਾਕ ਵਿਖੇ ਖ਼ੁਫ਼ੀਆ ਜਾਣਕਾਰੀ ਦੇ ਸੋਧਕ ਵੱਜੋਂ ਤੈਨਾਤ ਕੀਤਾ ਗਿਆ। 2010 ਦੇ ਸ਼ੁਰੂ ਵਿੱਚ ਉਸਨੇ ਖ਼ੂਫ਼ੀਆ ਜਾਣਕਾਰੀ ਵਿਕੀਲੀਕਸ ਨੂੰ ਦਿੱਤੀ ਅਤੇ ਆਪਣੇ ਇੱਕ ਆਨਲਾਈਨ ਜਾਣਕਾਰ ਐਡ੍ਰੀਅਨ ਲਾਮੋ ਨੂੰ ਇਸ ਬਾਰੇ ਦੱਸ ਦਿੱਤਾ। ਲਾਮੋ ਨੇ ਅਮਰੀਕੀ ਖ਼ੂਫ਼ੀਆ ਮਹਿਕਮੇ ਦੀ ਨਿਗਰਾਨੀ ਕਰਨ ਵਾਲੇ ਅਦਾਰੇ ਅੱਗੇ ਇਹ ਭੇਤ ਖੋਲ੍ਹ ਦਿੱਤਾ ਅਤੇ ਉਸੇ ਸਾਲ ਦੇ ਮਈ ਮਹੀਨੇ ਵਿੱਚ ਮੈਨਿੰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਵੱਲੋਂ ਲੀਕ ਕੀਤੀ ਜਾਣਕਾਰੇ ਵਿੱਚ ਸ਼ਾਮਿਲ ਸੀਃ ਜੁਲਾਈ 12, 2007 ਦਾ ਬਗ਼ਦਾਦ ਉੱਤੇ ਹਵਾਏ ਹਮਲਾ, ਅਤੇ 2009 ਦੇ ਗ੍ਰਿਨਾਈ, ਅਫ਼ਗ਼ਾਨਿਸਤਾਨ ਉੱਤੇ ਹਵਾਈ ਹਮਲੇ ਦੀ ਜਾਣਕਾਰੀ; 251,287 ਅਮਰੀਕੀ ਸਫ਼ਾਰਤੀ ਖ਼ਤੋ-ਕਿਤਾਬਤ [4] ਅਤੇ ਅਫ਼ਗ਼ਾਨਿਸਤਾਨ ਅਤੇ ਇਰਾਕ ਉੱਤੇ ਹਮਲਿਆਂ ਨਾਲ ਸਬੰਧਤ 482,832 ਫ਼ੌਜੀ ਰਿਪੋਰਟਾਂ। [5] ਇਸ ਸਬੰਧੀ ਜ਼ਿਆਦਾਤਰ ਜਾਣਕਾਰੀ ਵਿਕੀਲੀਕਸ ਨੇ ਅਪ੍ਰੈਲ ਅਤੇ ਨਵੰਬਰ 2010 ਵਿਚਾਲੇ ਪ੍ਰ੍ਕਾਸ਼ਿਤ ਕੀਤੀ।  [6]

ਹਵਾਲੇ[ਸੋਧੋ]

  1. Londoño, Ernesto. "Convicted leaker Bradley Manning changes legal name to Chelsea Elizabeth Manning". The Washington Post. Retrieved April 27, 2014.  More than one of |accessdate= and |access-date= specified (help)
  2. Manning, Chelsea E (May 27, 2015). "The years since। was jailed for releasing the 'war diaries' have been a rollercoaster". The Guardian. Retrieved May 28, 2015.  More than one of |accessdate= and |access-date= specified (help)
  3. Tate, Julie.
  4. "Secret US Embassy Cables". WikiLeaks. November 28, 2010. Archived from the original on ਮਈ 28, 2015. Retrieved May 28, 2015.  More than one of |accessdate= and |access-date= specified (help); Check date values in: |archive-date= (help)
  5. "Afghan War diary". WikiLeaks. July 25, 2010. Archived from the original on ਜਨਵਰੀ 1, 2020. Retrieved May 28, 2015.  Check date values in: |archive-date= (help)
  6. Leigh and Harding 2011, pp. 194ff, 211.