ਵਿਕੀਲੀਕਸ
ਸਕ੍ਰੀਨਸ਼ੌਟ | |
ਸਾਈਟ ਦੀ ਕਿਸਮ | ਡਾਕੂਮੈਂਟ ਅਤੇ ਖੁਲਾਸਾ ਕਰਨਾ। |
---|---|
ਉਪਲੱਬਧਤਾ | ਅੰਗਰੇਜ਼ੀ ਪਰ ਡਾਕੂਮੈਂਟ ਦਾ ਸੋਮਾ ਉਹਨਾਂ ਦੀ ਭਾਸ਼ਾ ਹੁੰਦਾ ਹੈ। |
ਮਾਲਕ | ਸਨਰਾਈਜ ਪ੍ਰੈਸ |
ਲੇਖਕ | ਜੂਲੀਅਨ ਅਸਾਂਜੇ |
ਵੈੱਬਸਾਈਟ | WikiLeaks.org[1] |
ਵਪਾਰਕ | No[2] |
ਰਜਿਸਟ੍ਰੇਸ਼ਨ | ਕੋਈ ਨਹੀਂ |
ਵਿਕੀਲੀਕਸ ਆਸਟਰੇਲੀਅਨ ਨਾਗਰਿਕ ਜੂਲੀਅਨ ਅਸਾਂਜੇ ਦੀ ਪੱਤਰਕਾਰੀ, ਜੋ ਦੁਨੀਆ ਦੇ ਅਭੇਦ ਵਾਲੀ ਜਾਣਕਾਰੀ ਛਾਪਦੀ ਹੈ, ਗੈਰ -ਮੁਨਾਫਾ, ਆਨਲਾਈਨ ਵੈੱਬਸਾਈਟ[5] ਹੈ ਜਿਸ ਰਾਹੀ ਉਸਨੇ ਅਮਰੀਕੀ ਸਾਮਰਾਜ ਦੇ ਅਸਲ ਖਾਸੇ ਨੂੰ ਬੇਪਰਦ ਕਰਕੇ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਹੈ।
ਖ਼ੁਲਾਸੇ
[ਸੋਧੋ]- ਦੁਨੀਆ ਵਿੱਚ ਦੋ ਸੰਸਾਰ ਜੰਗਾਂ ਤੋਂ ਬਿਨਾਂ ਹੋਰ ਖਿੱਤਿਆ ਦੀਆਂ ਜੰਗਾਂ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਮਰਾਜ ਹੀ ਦੋਸ਼ੀ ਰਿਹਾ ਹੈ।[6]
- ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਐਟਮ ਬੰਬਾਂ ਨਾਲ ਭਸਮ ਕਰਨ ਵਾਲਾ ਅਮਰੀਕੀ ਸਾਮਰਾਜ ਹੀ ਸੀ।
- ਸੰਸਾਰ ਦੇ ਕਈ ਦੇਸ਼ਾਂ ਦੇ ਮੁਖੀ ਅਮਰੀਕੀ ਸਾਮਰਾਜ ਦੇ ਹੱਥਠੋਕਾ ਬਣਨ ਤੋਂ ਇਨਕਾਰੀ ਹੋਣ ਕਰਕੇ ਆਪਣੀਆਂ ਜਾਨਾਂ ਗੁਆ ਬੈਠੇ।
- ਏਕੁਆਦੋਰ ਦੇ ਰਾਸ਼ਟਰਪਤੀ ਜੇਮੀ ਰੌਲਡੋਸ ਅਤੇ ਪਨਾਮਾ ਦੇ ਰਾਸ਼ਟਰਪਤੀ ਉਮਰ ਟੋਰੀਜੋਸ ਨੂੰ ਭਿਆਨਕ ਹਵਾਈ ਹਾਦਸਿਆਂ ਵਿੱਚ ਮਾਰੇ ਜਾਣ ਦੇ ਦੋਸ਼ ਅਮਰੀਕਾ ਦੀ ਖੁਫ਼ੀਆ ਸੀ.ਆਈ.ਏ. ‘ਤੇ ਹੀ ਲੱਗੇ ਸਨ।
- ਚਿੱਲੀ ਦੇ ਰਾਸ਼ਟਰਪਤੀ ਅਲੰਡੇ ਨੂੰ ਉਸ ਦੇ ਪਰਿਵਾਰ ਸਮੇਤ ਕਤਲ ਕਰਨ ਦਾ ਕਾਰਾ ਵੀ ਅਮਰੀਕੀ ਸਾਮਰਾਜੀਆਂ ਦਾ ਹੀ ਸੀ।
- ਕਿਊਬਾ ਦੇ ਰਾਸ਼ਟਰਪਤੀ ਫੀਦਲ ਕਾਸਤਰੋ ਨੂੰ ਕਤਲ ਕਰਾਉਣ ਲਈ ਅਮਰੀਕਾ ਨੇ ਦਰਜਨਾਂ ਵਾਰ ਸਾਜ਼ਿਸ਼ਾਂ ਰਚੀਆਂ।
- ਇਰਾਕ ਅਤੇ ਅਫ਼ਗਾਨਿਸਤਾਨ ਦੀ ਧਰਤੀ ਨੂੰ ਅਮਰੀਕੀ ਬੰਬਾਂ ਨਾਲ ਭੁੱਬਲ ਵਿੱਚ ਬਦਲਣਾ, ਲੱਖਾਂ ਲੋਕਾਂ ਦਾ ਕਤਲੇਆਮ ਅਤੇ ਇਰਾਕੀ ਰਾਸ਼ਟਰਪਤੀ ਸਦਾਮ ਹੁਸੈਨ ਤੇ ਉਸ ਦੀ ਸਰਕਾਰ ਦੇ ਮੰਤਰੀਆਂ ਨੂੰ ਇਕ-ਇਕ ਕਰਕੇ ਫਾਂਸੀਆਂ ‘ਤੇ ਲਟਕਾਉਣਾ ਅਮਰੀਕੀ ਸਾਮਰਾਜ ਦੀਆਂ ਹੀ ਘਿਨਾਉਣੀਆਂ ਕਰਤੂਤਾਂ ਹਨ।
ਅਮਰੀਕਾ ਦੇ ‘ਆਰਥਿਕ ਹਤਿਆਰੇ ਅਜਿਹੇ ਉੱਚ ਤਨਖਾਹੀਏ ਧੰਦੇਬਾਜ਼ ਹਨ, ਜਿਹੜੇ ਦੁਨੀਆ ਭਰ ਦੇ ਦੇਸ਼ਾਂ ਤੋਂ ਖਰਬਾਂ ਡਾਲਰ ਧੋਖੇ ਨਾਲ ਉਡਾ ਕੇ ਲੈ ਜਾਂਦੇ ਹਨ। ਉਹ ਸੰਸਾਰ ਬੈਂਕ, ਕੌਮਾਂਤਰੀ ਵਿਕਾਸ ਵਾਸਤੇ ਅਮਰੀਕੀ ਏਜੰਸੀ ਅਤੇ ਦੂਸਰੇ ਵਿਦੇਸ਼ੀ ‘ਸਹਾਇਤਾ’ ਅਦਾਰਿਆਂ ਤੋਂ ਮਣਾਂ-ਮੂੰਹੀਂ ਪੈਸਾ ਖਿੱਚ ਕੇ ਧਰਤੀ ਦੇ ਕੁਦਰਤੀ ਸੋਮਿਆਂ ਉੱਤੇ ਕਾਬਜ਼ ਪਰਿਵਾਰਾਂ ਦੀਆਂ ਜੇਬਾਂ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਦੀਆਂ ਤਿਜੌਰੀਆਂ ਵਿੱਚ ਭਰ ਦਿੰਦੇ ਹਨ। ਉਨ੍ਹਾਂ ਵੱਲੋਂ ਵਰਤੇ ਜਾਂਦੇ ਤਰੀਕਿਆਂ ਵਿੱਚ ਫਰੇਬੀ ਵਿੱਤੀ ਰਿਪੋਰਟਾਂ, ਚੋਣ ਧਾਂਦਲੀਆਂ, ਰਿਸ਼ਵਤਾਂ, ਜਬਰੀ ਵਸੂਲੀਆਂ,ਔਰਤਾਂ ਦੀ ਦਲਾਲੀ ਅਤੇ ਕਤਲ ਸ਼ਾਮਲ ਹਨ। ਉਹ ਅਜਿਹੇ ਹੱਥਕੰਡੇ ਵਰਤਦੇ ਹਨ ਜਿਨ੍ਹਾਂ ਨੂੰ ਸਲਤਨਤਾਂ ਨੇ ਹਮੇਸ਼ਾ ਵਰਤਿਆ ਹੈ। ਹੁਣ ਫਰਕ ਸਿਰਫ ਏਨਾ ਹੈ ਕਿ ਸੰਸਾਰੀਕਰਨ ਦੇ ਅੱਜ ਦੇ ਦੌਰ ਵਿੱਚ ਇਨ੍ਹਾਂ ਨੇ ਨਵੇਂ ਅਤੇ ਭਿਆਨਕ ਆਕਾਰ ਹਾਸਲ ਕਰ ਲਏ ਹਨ….।”
— ਅਮਰੀਕੀ ਨਾਗਰਿਕ ਜੌਹਨ ਪਾਰਕਿਨਸ ਨੇ ਵੀ ਆਪਣੀ ਸੰਸਾਰ ਪ੍ਰਸਿੱਧ ਪੁਸਤਕ ‘ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ’
ਦੇਸ਼ ਦੇ ਮੁੱਖੀ ਦੇ ਹੋਰ ਨਾਂ
[ਸੋਧੋ]ਦਸਤਾਵੇਜ਼ਾਂ ਅਨੁਸਾਰ ਅਮਰੀਕੀ ਪ੍ਰਸਾਸ਼ਨ ਵੱਲੋਂ ਨਾਟੋ ਦੇ ਦੇਸ਼ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਨੰਗਾ ਸਮਰਾਟ, ਲਿਬੀਆ ਦੇ ਮੁਖੀ ਕਰਨਲ ਗੱਦਾਫੀ ਨੂੰ ਅਜੀਬ ਇਨਸਾਨ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਪਾਗਲ ਅਤੇ ਬੇਹੱਦ ਕਮਜ਼ੋਰ, ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਪੂਤਿਨ ਨੂੰ ਅਲਫਾ ਕੁੱਤਾ, ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੂੰ ਹਿਟਲਰ, ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੂੰ ਮਰੀਅਲ ਅਤੇ ਦੱਬੂ, ਇਟਲੀ ਦੇ ਪ੍ਰਧਾਨ ਮੰਤਰੀ ਸਿਲਵੀਓ ਬਰਲੂਸਕੋਨੀ ਨੂੰ ਵਾਹਯਾਤ ਆਦਮੀ ਅਤੇ ਪੂਤਿਨ ਦਾ ਭੌਂਕੂ ਕਹਿਣਾ ਜ਼ਾਹਰ ਕਰਦਾ ਹੈ।[7]
- ਵਿਕੀਲੀਕਸ ਨੇ ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ ਸੰਘ ਦੇ ਵੱਡੇ ਅਧਿਕਾਰੀਆਂ ਦੀ ਜਸੂਸੀ ਕਰਨ ਦੀ ਪੋਲ ਨੂੰ ਵੀ ਖੋਲਿਆ ਹੈ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅਮਰੀਕੀ ਅਧਿਕਾਰੀਆਂ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸੰਚਾਰ ਪ੍ਰਣਾਲੀ ਅਤੇ ਅਧਿਕਾਰੀਆਂ ਦੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕਰਨ ਲਈ ਲਿਖਤੀ ਪੱਤਰ ਜਾਰੀ ਕੀਤਾ ਸੀ। ਦੁਨੀਆ ਭਰ ਵਿੱਚ ਜਸੂਸੀ ਕਰਨ ਵਿੱਚ ਨੰਗਾ ਹੋਇਆ ਅਮਰੀਕਾ ਆਪਣੇ ਦੇਸ਼ ਦੇ ਅਧਿਕਾਰੀਆਂ ਦੀ ਵੀ ਜਸੂਸੀ ਕਰਨ ਲੱਗਿਆ ਹੋਇਆ ਸੀ।
”ਕੋਈ ਸੰਗਠਨ ਜਾਂ ਦੇਸ਼ ਜਿੰਨਾ ਗੁਪਤ ਅਤੇ ਅਨਿਆਂਪੂਰਨ ਚੱਲੇਗਾ, ਉਸ ਦੇ ਅੰਦਰਲੇ ਯੋਜਨਾਕਾਰਾਂ ਅਤੇ ਮੋਹਰੀਆਂ ਵਿਚੋਂ ਹੀ ਕੁਝ ਉਸ ਨੂੰ ਬੇਪਰਦ ਕਰਨ ਦਾ ਰੋਲ ਅਦਾ ਕਰਨਗੇ।”
— ਵਿਕੀਲੀਕਸ ਦੇ ਮਾਲਕ ਜੂਲੀਅਨ ਅਸਾਂਜੇ
ਦੱਖਣੀ ਏਸ਼ੀਆ ਦੇ ਦੇਸ਼ ਅਤੇ ਭਾਰਤ
[ਸੋਧੋ]- ਅਫ਼ਗਾਨਿਸਤਾਨ ਦੀ ਜੰਗ ਸਬੰਧੀ ਜ਼ਾਹਰ ਹੋਏ 10 ਹਜ਼ਾਰ ਦਸਤਾਵੇਜ਼ਾਂ ਵਿੱਚ ਪਾਕਿਸਤਾਨੀ ਸਰਕਾਰ ਨੇ ਅਫ਼ਗਾਨੀ ਤਾਲਿਬਾਨ ਨਾਲ ਸਬੰਧਾਂ ਦੇ ਵੀ ਅਮਰੀਕਾ ਨੇ ਦੋਸ਼ ਲਾਏ ਹਨ।
- ਅਮਰੀਕਾ ਦਾ ਰਾਸ਼ਟਰਪਤੀ ਬਰਾਕ ਓਬਾਮਾ ਜੋ ਭਾਰਤ ਦੀ ਯਾਤਰਾ ਸਮੇਂ ਭਾਰਤ ਦੇ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰੀ ਦੇ ਦਾਅਵੇ ਦੀ ਜ਼ੋਰਦਾਰ ਵਕਾਲਤ ਕਰਕੇ ਗਿਆ ਪਰ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਭਾਰਤ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸਥਾਈ ਮੈਂਬਰ ਦਾ ਆਪੇ ਬਣਿਆ ਦਾਅਵੇਦਾਰ ਦੱਸਦੀ ਹੈ।
- ਸ੍ਰੀਮਤੀ ਕਲਿੰਟਨ ਨੇ 31 ਜੁਲਾਈ, 2009 ਨੂੰ ਅਮਰੀਕੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਸੰਯੁਕਤ ਰਾਸ਼ਟਰ ਸੰਘ ਵਿੱਚ ਤਾਇਨਾਤ ਭਾਰਤ ਨਾਲ ਸਬੰਧਤ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ।
- ਅਮਰੀਕੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਸੰਯੁਕਤ ਰਾਸ਼ਟਰ ਸੰਘ ਅਤੇ ਭਾਰਤ ਅਮਰੀਕਾ ਅਸੈਨਿਕ ਪ੍ਰਮਾਣੂ ਸਮਝੌਤਿਆਂ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਅਮਰੀਕੀ ਗੁਪਤ ਏਜੰਸੀਆਂ ਨੂੰ ਪਹੁੰਚਾਈਆਂ ਜਾਣ।
- ਭਾਰਤ ਦੀ ਯੂ.ਪੀ.ਏ. ਸਰਕਾਰ ਨੂੰ ਇੱਕ ਕਮਜ਼ੋਰ ਸਰਕਾਰ ਅਤੇ ਭਾਰਤ ਨੂੰ ਡਰੂ ਦੇਸ਼ ਦੱਸਿਆ ਗਿਆ ਹੈ।
- ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਯਾਤਰਾ ਦੌਰਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਅਮਰੀਕਾ ਦੀਆਂ ਸਿਫਤਾਂ ਕਰਦਿਆਂ ਭਾਰਤੀ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਕਿ ਅਮਰੀਕੀ ਪ੍ਰਸ਼ਾਸਨ ਭਾਰਤੀ ਲੋਕਾਂ ਦਾ ਅਹਿਮ ਦੋਸਤ ਹੈ। ਹਾਕਮਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਮਰੀਕਾ ਨੇ ਭਾਰਤ ਨੂੰ ਉਭਰ ਰਹੀ ਮਹਾਂਸ਼ਕਤੀ ਮੰਨ ਲਿਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਅਮਰੀਕੀ ਸਾਮਰਾਜ ਦੇ ਪਿਛਲੱਗੂ ਕੁਝ ਵੀ ਕਹੀ ਜਾਣ, ਵਿਕੀਲੀਕਸ ਦੇ ਹਮਲੇ ਨੇ ਅਮਰੀਕਾ ਨੂੰ ਇਹ ਜ਼ਰੂਰ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਇਕੋ-ਇਕ ਮਹਾਂਸ਼ਕਤੀ ਵਜੋਂ ਆਪਣੀ ਸਰਦਾਰੀ ਕਾਇਮ ਨਹੀਂ ਰੱਖ ਸਕੇਗਾ।
- ਪਾਕਿਸਤਾਨ ਨੂੰ ਖੁਸ਼ ਕਰਨ ਲਈ ਅਫ਼ਗਾਨਿਸਤਾਨ ਦੇ ਯੁੱਧ ਸਬੰਧੀ ਤੁਰਕੀ ਵਿੱਚ ਹੋਈ ਮਹੱਤਵਪੂਰਨ ਚਰਚਾ ਵਿੱਚ ਅਮਰੀਕਾ ਨੇ ਭਾਰਤ ਨੂੰ ਬਾਹਰ ਰੱਖਿਆ ਹਾਲਾਂਕਿ ਪਾਕਿਸਤਾਨ ਨੇ ਭਾਰਤ ਨੂੰ ਇਸ ਚਰਚਾ ਵਿੱਚ ਨਾ ਬੁਲਾਉਣ ਦਾ ਬੁਰਾ ਮਨਾਇਆ। ਅਮਰੀਕੀ ਦਸਤਾਵੇਜ਼ਾਂ ਰਾਹੀਂ ਇਹ ਵੀ ਜ਼ਾਹਰ ਹੋਇਆ ਕਿ ਮੁੰਬਈ ਦੇ 26/11 ਹਮਲਾ ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਭਾਰਤ ਤੋਂ ਹਮਲੇ ਦੇ ਡਰੋਂ ਪ੍ਰਮਾਣੂ ਹਮਲੇ ਦੀ ਤਿਆਰੀ ਕਰ ਲਈ ਸੀ ਅਤੇ ਪਾਕਿਸਤਾਨੀ ਰਾਸ਼ਟਰਪਤੀ ਜ਼ਰਦਾਰੀ ਦੇ ਪ੍ਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੇ ਵਾਅਦੇ ਨੂੰ ਫੌਜ ਨੇ ਗੰਭੀਰਤਾ ਨਾਲ ਨਹੀਂ ਲਿਆ ਸੀ।
- ਪਾਕਿਸਤਾਨ ਸਥਿਤ ਅਮਰੀਕੀ ਦੂਤਾਵਾਸ ਦੀਆਂ ਰਿਪੋਰਟਾਂ ਮੁਤਾਬਕ ਅਮਰੀਕਾ ਅਤੇ ਬਰਤਾਨੀਆ ਦੇ ਅਧਿਕਾਰੀਆਂ ਨੂੰ ਡਰ ਹੈ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਕੇਂਦਰਾਂ ਤੋਂ ਅੱਤਵਾਦੀਆਂ ਦੇ ਹੱਥਾਂ ਵਿੱਚ ਪ੍ਰਮਾਣੂ ਵਿਸਫੋਟਕ ਸਮੱਗਰੀ ਪਹੁੰਚ ਸਕਦੀ ਹੈ ਜਾਂ ਭਾਰਤ ਨਾਲ ਪ੍ਰਮਾਣੂ ਯੁੱਧ ਹੋ ਸਕਦਾ ਹੈ।
- ਪਾਕਿਸਤਾਨ ਵਿੱਚ ਵਧਦੀ ਜਾ ਰਹੀ ਅਸਥਿਰਤਾ ਅਤੇ ਆਰਥਿਕ ਮੰਦਹਾਲੀ ਦੇ ਬਾਵਜੂਦ ਪ੍ਰਮਾਣੂ ਜ਼ਖੀਰੇ ਦਾ ਲਗਾਤਾਰ ਵਿਸਥਾਰ ਚੱਲ ਰਿਹਾ ਹੈ।
- ਪਾਕਿਸਤਾਨ ‘ਚੋਂ ਪ੍ਰਮਾਣੂ ਸਮੱਗਰੀ ਦੇ ਤਸਕਰੀ ਹੋਣ ਦਾ ਵੀ ਡਰ ਦੱਸਿਆ ਗਿਆ ਹੈ।
- ਅਸਾਂਜ ਨੇ ਸਭ ਤੋਂ ਪਹਿਲਾਂ ਇਰਾਕੀ ਲੜਾਈ ਨਾਲ ਜੁੜੇ ਚਾਰ ਲੱਖ ਦਸਤਾਵੇਜ਼ ਵਿਕੀਲੀਕਸ ਰਾਹੀਂ ਜਾਰੀ ਕੀਤੇ ਸਨ ਜਿਨ੍ਹਾਂ ਵਿੱਚ ਅਮਰੀਕਾ, ਇੰਗਲੈਂਡ ਅਤੇ ਨਾਟੋ ਫੌਜਾਂ ਉਪਰ ਯੁੱਧ ਅਪਰਾਧਾਂ ਦੇ ਗੰਭੀਰ ਸਬੂਤ ਸਾਹਮਣੇ ਆਏ ਹਨ। ਇਨ੍ਹਾਂ ਦਸਤਾਵੇਜ਼ਾਂ ਰਾਹੀਂ ਹੀ 18 ਇਰਾਕੀ ਲੋਕਾਂ ਨੂੰ ਜਿਨ੍ਹਾਂ ਵਿੱਚ ਰਾਈਟਰਸ ਸਮਾਚਾਰ ਏਜੰਸੀ ਦਾ ਪੱਤਰਕਾਰ ਵੀ ਸ਼ਾਮਲ ਸੀ, ਨੂੰ ਫੌਜੀਆਂ ਵੱਲੋਂ ਗੋਲੀਆਂ ਮਾਰਦਿਆਂ ਵਿਖਾਇਆ ਗਿਆ ਹੈ।
- ਵਿਕੀਲੀਕਸ ਰਾਹੀਂ ਇਹ ਵੀ ਭੇਦ ਖੋਲਿ੍ਹਆ ਹੈ ਕਿ ਅਮਰੀਕੀ ਫੌਜਾਂ ਪਾਕਿਸਤਾਨ ਵਿੱਚ 2008 ਤੋਂ ਤਾਇਨਾਤ ਹਨ ਜੋ ਅਮਰੀਕਾ ਨੇ ਪਾਕਿਸਤਾਨੀ ਫੌਜਾਂ ਦੇ ਪ੍ਰਮੁੱਖ ਜਰਨੈਲ ਅਸਫਾਕ ਪ੍ਰਵੇਜ਼ ਕਿਆਨੀ ਦੀ ਨਿੱਜੀ ਸਹਿਮਤੀ ਤੋਂ ਬਾਅਦ ਭੇਜੀਆਂ ਗਈਆਂ। ਪਾਕਿਸਤਾਨੀ ਲੋਕਾਂ ਦੀਆਂ ਅਮਰੀਕੀ ਵਿਰੋਧੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕੀ ਫੌਜਾਂ ਦੀ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਤਾਇਨਾਤੀ ਨੂੰ ਅੱਜ ਤਕ ਗੁਪਤ ਰੱਖਿਆ ਜਾ ਰਿਹਾ ਸੀ।
ਹਵਾਲੇ
[ਸੋਧੋ]- ↑ "Wikileaks Mirrors". WikiLeaks. 24 ਅਗਸਤ 2012. Archived from the original on 11 October 2012. Retrieved 11 October 2012.
{{cite web}}
: Unknown parameter|deadurl=
ignored (|url-status=
suggested) (help) - ↑ "About". WikiLeaks. Archived from the original on 11 October 2012. Retrieved 11 October 2012.
{{cite web}}
: Unknown parameter|deadurl=
ignored (|url-status=
suggested) (help) - ↑ "WikiLeaks' official Twitter account". Archived from the original on 26 July 2010.
{{cite web}}
: Unknown parameter|deadurl=
ignored (|url-status=
suggested) (help) - ↑ "Wikileaks.org Site Info". Alexa Internet. Archived from the original on 4 December 2011. Retrieved 28 August 2016.
{{cite web}}
: Unknown parameter|deadurl=
ignored (|url-status=
suggested) (help) - ↑ http://www.armytimes.com/article/20130710/NEWS06/307100012/Harvard-prof-may-defense-s-last-witness-WikiLeaks-trial/[permanent dead link]
- ↑ Editors, The (16 August 2012). "WikiLeaks – The New York Times". Topics.nytimes.com. Archived from the original on 16 ਸਤੰਬਰ 2012. Retrieved 24 August 2012.
{{cite web}}
:|last=
has generic name (help); Unknown parameter|deadurl=
ignored (|url-status=
suggested) (help) - ↑ ਅਮਰੀਕੀ ਨਾਗਰਿਕ ਜੌਹਨ ਪਾਰਕਿਨਸ ਦੀ ਸੰਸਾਰ ਪ੍ਰਸਿੱਧ ਪੁਸਤਕ ‘ਆਰਥਿਕ ਹਤਿਆਰੇ'