ਚੋਹਲਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੋਹਲਾ ਸਾਹਿਬ ਇੱਕ ਇਤਿਹਾਸਿਕ ਕਸਬਾ ਹੈ। ਤਰਨ ਤਾਰਨ ਸਾਹਿਬ ਜਿਲੇ ਵਿੱਚ ਪੈਦਾ ਹੈ।ਦਿਨੋ ਦਿਨ ਇਹ ਕਸਬਾ ਸ਼ਹਿਰ ਬਣਦਾ ਜਾ ਰਿਹਾ ਹੈ। ਚੋਹਲਾ ਸਾਹਿਬ ਦਾ ਪਹਿਲਾ ਨਾਂ ਭੈਣੀ ਸਾਹਿਬ ਸੀ। ਇਸ ਕਸਬੇ ਦੀ ਧਰਤੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਜੁੜੀ ਹੋਈ ਹੈ। ਇਤਿਹਾਸ ਵਿੱਚ ਦਰਜ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਸਰਹਾਲੀ ਤੋਂ ਇਥੇ ਪਹੁੰਚੇ ਤਾਂ ਸੰਗਤਾਂ ਨੇ ਉਹਨਾਂ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ। ਇੱਕ ਮਾਈ ਨੇ ਬੜੇ ਪ੍ਰੇਮ ਨਾਲ ਚੰਗੇ-ਚੰਗੇ ਪਦਾਰਥ ਤਿਆਰ ਕਰਕੇ ਗੁਰੂ ਜੀ ਅੱਗੇ ਪੇਸ਼ ਕੀਤੇ। ਉਦੋਂ ਹੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਪਿੰਡ ਦਾ ਨਾਂ ‘ਚੋਲ੍ਹਾ’ ਰੱਖ ਦਿੱਤਾ। ਗੁਰੂ ਜੀ ਦੀ ਫੇਰੀ ਉਪਰੰਤ ਕਸਬੇ ਦੀ ਇਤਿਹਾਸਕ ਮਹੱਤਤਾ ਦੀ ਚਰਚਾ ਦਿੱਲੀ ਦੇ ਹਾਕਮਾਂ ਤਕ ਜਾ ਪੁੱਜੀ। ਇਥੇ ਵਿਸਾਖੀ ’ਤੇ ਬੜਾ ਭਾਰੀ ਮੇਲਾ ਲਗਾਇਆ ਜਾਂਦਾ ਹੈ। ਇਸ ਮੇਲੇ ’ਤੇ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਦੇਖ ਕੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਰਾਜਸੀ ਕਾਨਫਰੰਸਾਂ ਕਰਨ ਦਾ ਸਿਲਸਿਲਾ ਵੀ ਬੀਤੇ 10 ਸਾਲਾਂ ਤੋਂ ਆਰੰਭ ਕਰ ਦਿੱਤਾ ਗਿਆ ਹੈ।ਕਸਬਾ ਵਿਖੇ ਗੁਰੂ ਅਰਜਨ ਦੇਵ ਜੀ ਦੀ ਧਰਮਪਤਨੀ ਮਾਤਾ ਗੰਗਾ ਜੀ ਦਾ ਗੁਰਦੁਆਰਾ ਵੀ ਸੁਭਾਏਮਾਨ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕਸਬੇ ’ਚ ਲੰਬਾ ਸਮਾਂ ਰਹੇ। ਮਾਤਾ ਗੰਗਾ ਜੀ ਵੀ ਉਹਨਾਂ ਨਾਲ ਹੀ ਇਥੇ ਰਹੇ। ਅੱਜ ਕੱਲ੍ਹ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੋਕਲ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਕਸਬੇ ’ਚ ਲੜਕੇ ਅਤੇ ਲੜਕੀਆਂ ਦੀ ਉਚੇਰੀ ਵਿਦਿਆ ਲਈ ਸਰਕਾਰੀ ਸੈਕੰਡਰੀ ਸਕੂਲ ਤਾਂ ਪਹਿਲਾਂ ਹੀ ਹਨ ਜਦੋਂ ਕਿ ਇਸ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਾਲਜ ਖੋਲ੍ਹ ਕੇ ਲੜਕੀਆਂ ਦੀ ਹੋਰ ਉਚੇਰੀ ਸਿੱਖਿਆ ਲਈ ਉਪਰਾਲਾ ਕੀਤਾ ਹੈ।

ਹਵਾਲੇ[ਸੋਧੋ]