ਚੜਿੱਕ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੜਿੱਕ ਦਾ ਮੇਲਾ ਮਲਵਈ ਆਂਚਲਿਕਤਾ ਦੇ ਅੰਦਾਜ਼ ਦੀ ਪ੍ਰਤੀਨਿਧਤਾ ਕਰਨ ਵਾਲਾ ਮੇਲਾ ਹੈ। ਚੜਿੱਕ ਸ਼ਬਦ ਉਸ ਥਾਂ ਦਾ ਸੂਚਕ ਹੈ ਜਿੱਥੇ ਚਾਰ ਕੂਟਾਂ ਭਾਵ ਚਾਰ ਹੱਦਾਂ ਇਕੱਠੀਆਂ ਹੁੰਦੀਆਂ ਹਨ।[1]

ਚੜਿੱਕ ਮੋਗੇ ਜਿਲ੍ਹੇ ਦਾ ਇਕ ਬੜਾ ਪਿੰਡ ਹੈ। ਏਥੇ ਲਛਮਣ ਸਿੱਧ ਦੀ ਸਮਾਧ ਹੈ। ਇਸ ਸਮਾਧ ਤੇ ਚੇਤ ਦੇ ਚੌਂਦੇ ਨੂੰ ਮੇਲਾ ਲੱਗਦਾ ਹੈ ਜਿਹੜਾ ਮੱਸਿਆ ਤੇ ਏਕਮ ਤੱਕ ਚੱਲਦਾ ਹੈ।ਮੱਲੀ ਗੋਤ ਵਾਲੇ ਏਸ ਮੇਲੇ ਵਿਚ ਆਉਂਦੇ ਹਨ।ਉਨ੍ਹਾਂ ਲਈ ਇਹ ਸਮਾਧ ਤੀਰਥ ਸਥਾਨ ਹੈ। ਉਹ ਪੁੱਤਰ ਦੀ ਪ੍ਰਾਪਤੀ ਤੇ ਪੁੱਤਰਾਂ ਦੇ ਵਿਆਹ ਲਈ ਸੁੱਖਣਾ ਸੁੱਖਦੇ ਹਨ। ਚੌਂਕੀਆਂ ਭਰਦੇ ਹਨ। ਜਦ ਸੁੱਖਣਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਸੁੱਖ ਦੇਣ ਫੇਰ ਆਉਂਦੇ ਹਨ। ਇਸ ਮੇਲੇ ਦੇ ਚੜ੍ਹਾਵੇ ਨਾਲ ਮੇਲਾ ਕਮੇਟੀ ਨੇ ਲਛਮਣ ਸਿੱਧ ਗਲਰਜ ਡਿਗਰੀ ਕਾਲਜ ਬਣਾਇਆ ਹੋਇਆ ਹੈ।

ਏਥੇ ਬਾਬਾ ਖੁੱਸੇਆਨੇ ਦੀ ਵੀ ਇਕ ਸਮਾਧ ਹੈ ਜਿੱਥੇ ਪਸ਼ੂ ਧਨ ਦੀ ਰੱਖਿਆ ਲਈ ਲੋਕ ਆਉਂਦੇ ਹਨ। ਸਮਾਧ ਤੇ ਦੁੱਧ ਚੜ੍ਹਾਇਆ ਜਾਂਦਾ ਹੈ। ਕੌਡੀਆਂ ਦਾ ਚੜ੍ਹਾਵਾ ਵੀ ਚੜ੍ਹਾਇਆ ਜਾਂਦਾ ਹੈ। ਰਿਉੜੀਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਬਾਬਾ ਖੁੱਸੇਆਨੇ ਦੇ ਨਾਂ ਤੇ ਥੇਈ ਵੀ ਕੀਤੀ ਜਾਂਦੀ ਹੈ।[2]

ਹਵਾਲੇ[ਸੋਧੋ]

  1. ਓਮ ਪ੍ਰਕਾਸ਼ ਗਾਸੋ (2001). ਪੰਜਾਬੀ ਦਿੱਖ ਤੇ ਦਰਸ਼ਨ. ਵਿਸ਼ਵਭਾਰਤੀ ਪ੍ਰਕਾਸ਼ਨ,ਬਰਨਾਲਾ. p. 140. ISBN 81-87037-97-0.
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)