ਸਮੱਗਰੀ 'ਤੇ ਜਾਓ

ਚੰਦਰਮੁਖੀ ਬਸੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੰਦਰਮੁਖੀ ਬਸੂ
ਜਨਮ1860
ਮੌਤ1944
ਦੇਹਰਾਦੂਨ, ਬਰਤਾਨਵੀ ਭਾਰਤ
ਅਲਮਾ ਮਾਤਰਡੱਫ਼ ਕਾਲਜ
ਕਲਕੱਤਾ ਯੂਨੀਵਰਸਿਟੀ
ਪੇਸ਼ਾਸਿੱਖਿਆ-ਸ਼ਾਸਤਰੀ

ਚੰਦਰਮੁਖੀ ਬਸੂ (ਬੰਗਾਲੀ: চন্দ্রমুখী বসু) (1860–1944), ਦੇਹਰਾਦੂਨ, ਉਦੋਂ ਆਗਰਾ ਅਤੇ ਅਵਧ ਸੰਯੁਕਤ ਪ੍ਰਦੇਸ਼ ਤੋਂ ਇੱਕ ਬੰਗਾਲੀ ਭਾਸ਼ਾਈ, ਬਰਤਾਨਵੀ ਭਾਰਤ ਦੀਆਂ ਦੋ ਪਹਿਲੀਆਂ ਗ੍ਰੈਜੁਏਸ਼ਨ ਕਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ। ਉਸਨੇ 1883 ਵਿੱਚ ਕਾਦੰਬਨੀ ਗੰਗੁਲੀ ਦੇ ਨਾਲ ਕਲਕੱਤਾ ਯੂਨੀਵਰਸਿਟੀ ਤੋਂ ਬੈਚੂਲਰ ਦੀ ਸਨਦ ਹਾਸਲ ਕੀਤੀ ਸੀ।

ਮੁੱਢਲਾ ਜੀਵਨ

[ਸੋਧੋ]

ਉਹ ਬੂਬਨ ਮੋਹਨ ਬੋਸ ਦੀ ਧੀ ਸੀ ਜਿਸ ਨੇ1880 ਵਿੱਚ ਦੇਹਰਾਦੂਨ ਨੇਟਿਵ ਕ੍ਰਿਸ਼ਚੀਅਨ ਸਕੂਲ ਤੋਂ ਪਹਿਲੀ ਆਰਟਸ ਪ੍ਰੀਖਿਆ ਪਾਸ ਕੀਤੀ।[1] ਉਸ ਸਮੇਂ ਬੈਥੂਨ ਸਕੂਲ, ਗੈਰ-ਹਿੰਦੂ ਕੁੜੀਆਂ ਨੂੰ ਦਾਖਲ ਨਹੀਂ ਕੀਤਾ, ਜਿਸ ਵਿੱਚ ਉਹ ਦਾਖਲ ਹੋਣਾ ਚਾਹੁੰਦੀ ਸੀ; ਪਰ ਉਸ ਨੂੰ ਰਿਵਰੈਂਡ ਅਲੈਗਜ਼ੈਂਡਰ ਡੱਫ ਦੇ ਫ੍ਰੀ ਚਰਚ ਇੰਸਟੀਚਿਊਸ਼ਨ (ਹੁਣ ਸਕਾਟਿਸ਼ ਚਰਚ ਕਾਲਜ) ਵਿੱਚ ਫਸਟ ਆਰਟਸ (ਐਫ. ਏ.) ਪੱਧਰ 'ਤੇ ਦਾਖਲ ਹੋਣਾ ਪਿਆ ਸੀ।[2] 1876 ​​ਵਿੱਚ, ਲਿੰਗ ਪ੍ਰਤੀ ਪੱਖਪਾਤੀ ਅਧਿਕਾਰਤ ਰੁਖਾਂ ਕਾਰਨ, ਉਸ ਨੂੰ ਐਫ.ਏ. ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਇਜਾਜ਼ਤ ਦੇਣੀ ਪਈ। ਉਸ ਸਾਲ ਇਮਤਿਹਾਨ ਦੇਣ ਵਾਲੀ ਇਕਲੌਤੀ ਲੜਕੀ ਹੋਣ ਦੇ ਨਾਤੇ, ਉਸ ਨੇ ਪਹਿਲ ਸਥਾਨ ਪ੍ਰਾਪਤ ਕੀਤਾ ਸੀ, ਪਰ ਯੂਨੀਵਰਸਿਟੀ ਨੂੰ ਇਹ ਫੈਸਲਾ ਕਰਨ ਲਈ ਕਈ ਮੀਟਿੰਗਾਂ ਕਰਨੀਆਂ ਪਈਆਂ ਕਿ ਕੀ ਉਸਦੇ ਨਤੀਜੇ ਪ੍ਰਕਾਸ਼ਤ ਕੀਤੇ ਜਾ ਸਕਦੇ ਹਨ। ਕਾਦੰਬਨੀ ਗੰਗੁਲੀ ਤੋਂ ਪਹਿਲਾਂ, ਚੰਦਰਮੁਖੀ ਬੋਸ ਨੇ ਆਪਣੀ ਦਾਖਲਾ ਪ੍ਰੀਖਿਆ 1876 ਵਿੱਚ ਪਹਿਲਾਂ ਹੀ ਪਾਸ ਕਰ ਲਈ ਸੀ, ਹਾਲਾਂਕਿ ਯੂਨੀਵਰਸਿਟੀ ਨੇ ਉਸ ਨੂੰ ਇੱਕ ਸਫਲ ਉਮੀਦਵਾਰ ਵਜੋਂ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਿਰਫ 1878 ਵਿੱਚ, ਯੂਨੀਵਰਸਿਟੀ ਦੇ ਬਦਲੇ ਮਤੇ ਨੇ ਹੀ ਉਸ ਨੂੰ ਅੱਗੇ ਦਾ ਅਧਿਐਨ ਕਰਨ ਦੀ ਆਗਿਆ ਦਿੱਤੀ[3][4] ਜਦੋਂ ਉਸ ਨੇ ਐਫ.ਏ. ਦੀ ਪ੍ਰੀਖਿਆ ਪਾਸ ਕੀਤੀ, ਤਾਂ ਉਹ ਕਾਦੰਬਨੀ ਗੰਗੁਲੀ ਦੇ ਨਾਲ ਡਿਗਰੀ ਕੋਰਸ ਲਈ ਬੈਥੂਨ ਕਾਲਜ ਚਲੀ ਗਈ। ਉਸ ਦੀ ਗ੍ਰੈਜੂਏਸ਼ਨ ਤੋਂ ਬਾਅਦ, ਉਹ ਇਕੋ ਇੱਕ (ਅਤੇ ਪਹਿਲੀ) ਔਰਤ ਸੀ ਜਿਸ ਨੇ1884 ਵਿੱਚ ਕਲਕੱਤਾ ਯੂਨੀਵਰਸਿਟੀ ਤੋਂ ਐਮ.ਏ. ਪਾਸ ਕੀਤੀ ਸੀ।

ਕੈਰੀਅਰ

[ਸੋਧੋ]

ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1886 ਵਿੱਚ ਬੈਥੂਨ ਕਾਲਜ ਵਿੱਚ ਲੈਕਚਰਾਰ ਵਜੋਂ ਕੀਤੀ (ਜੋ ਅਜੇ ਵੀ ਬੈਥੂਨ ਸਕੂਲ ਦਾ ਹਿੱਸਾ ਸੀ)। ਕਾਲਜ ਨੂੰ 1888 ਵਿੱਚ ਸਕੂਲ ਤੋਂ ਵੱਖ ਕਰ ਦਿੱਤਾ ਗਿਆ। ਉਹ ਪ੍ਰਿੰਸੀਪਲ ਬਣੀ, ਇਸ ਤਰ੍ਹਾਂ ਦੱਖਣੀ ਏਸ਼ੀਆ ਵਿੱਚ ਇੱਕ ਅੰਡਰਗ੍ਰੈਜੁਏਟ ਅਕਾਦਮਿਕ ਸੰਸਥਾ ਦੀ ਪਹਿਲੀ ਔਰਤ ਮੁਖੀ ਬਣ ਗਈ।

ਉਹ ਖ਼ਰਾਬ ਸਿਹਤ ਕਾਰਨ 1891 ਵਿੱਚ ਸੇਵਾ-ਮੁਕਤ ਹੋ ਗਈ ਅਤੇ ਆਪਣੀ ਬਾਕੀ ਜ਼ਿੰਦਗੀ ਦੇਹਰਾਦੂਨ ਵਿੱਚ ਬਤੀਤ ਕੀਤੀ।

ਹਵਾਲੇ

[ਸੋਧੋ]
  1. Sengupta, Subodh Chandra and Bose, Anjali (editors), 1976/1998, Sansad Bangali Charitabhidhan (Biographical dictionary) Vol I, (Bengali ਵਿੱਚ), p152, ISBN 81-85626-65-0
  2. "Glimpses of college history" (PDF). www.scottishchurch.ac.in. Archived from the original (PDF) on 22 December 2009. Retrieved 2009-03-10.
  3. Manna, Mausumi, (2008) Women's Education through Co-Education: the Pioneering College in 175th Year Commemoration Volume. Scottish Church College, page 108
  4. "Teaching girls to take on an unequal society". The Telegraph, Calcutta. The Telegraph, 2 April 2013. Retrieved 2013-04-02.

ਬਾਹਰੀ ਲਿੰਕ

[ਸੋਧੋ]