ਚੰਨ ਪਰਦੇਸੀ
ਦਿੱਖ
ਚੰਨ ਪਰਦੇਸੀ | |
---|---|
ਨਿਰਦੇਸ਼ਕ | ਚਿਤ੍ਰਾਰਥ ਸਿੰਘ |
ਸਕਰੀਨਪਲੇਅ | ਰਵਿੰਦਰ ਪੀਪਤ |
ਕਹਾਣੀਕਾਰ | ਬਲਦੇਵ ਗਿੱਲ |
ਨਿਰਮਾਤਾ | ਬਲਦੇਵ ਗਿੱਲ ਜੇ. ਐੱਸ. ਚੀਮਾ ਸਵਰਨ ਸੇਧਾ |
ਸਿਤਾਰੇ | ਰਾਜ ਬੱਬਰ ਰਮਾ ਵਿਜ ਕੁਲਭੂਸ਼ਣ ਖਰਬੰਦਾ ਅਮਰੀਸ਼ ਪੁਰੀ ਓਮ ਪੁਰੀ |
ਸਿਨੇਮਾਕਾਰ | ਮਨਮੋਹਣ ਸਿੰਘ |
ਸੰਪਾਦਕ | ਸੁਭਾਸ਼ ਸਹਿਗਲ |
ਸੰਗੀਤਕਾਰ | ਸੁਰਿੰਦਰ ਕੋਹਲੀ |
ਰਿਲੀਜ਼ ਮਿਤੀ | 1981 |
ਮਿਆਦ | 147 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਚੰਨ ਪਰਦੇਸੀ 1981 ਦੀ ਇੱਕ ਪੰਜਾਬੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਚਿਤ੍ਰਾਰਥ ਸਿੰਘ ਹਨ ਅਤੇ ਮੁੱਖ ਕਿਰਦਾਰ ਕੁਲਭੂਸ਼ਨ ਖਰਬੰਦਾ, ਅਮਰੀਸ਼ ਪੁਰੀ, ਰਮਾ ਵਿਜ, ਰਾਜ ਬੱਬਰ, ਅਤੇ ਓਮ ਪੁਰੀ ਨੇ ਨਿਭਾਏ ਹਨ। ਰਾਜ ਬੱਬਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ ਅਤੇ ਰਾਸ਼ਟਰੀ ਇਨਾਮ ਜਿੱਤਣ ਵਾਲੀ ਵੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ।
ਕਹਾਣੀ
[ਸੋਧੋ]ਫਿਲਮ ਵਿੱਚ ਪੰਜਾਬ ਦੇ ਇੱਕ ਸਾਧਾਰਨ ਕਿਸਾਨ ਦੀ ਹਾਲਤ ਨੂੰ ਸੂਖਮਤਾ ਨਾਲ ਬਿਆਨ ਕੀਤਾ ਹੈ। ਫਿਲਮ ਵਿੱਚ ਪਤੀ, ਪਤਨੀ,ਮਾਂ, ਧੀ, ਪਿਉ, ਪੁੱਤ, ਪ੍ਰੇਮੀ-ਪ੍ਰੇਮਿਕਾ ਦੇ ਰਿਸ਼ਤਿਆਂ ਨੂੰ ਮਾਲਾ ਦੇ ਮਣਕਿਆਂ ’ਚ ਪਰੋਇਆ ਗਿਆ ਹੈ। ਫਿਲਮ ਨੂੰ ਸੁਰਿੰਦਰ ਕੋਹਲੀ ਦੇ ਸੰਗੀਤ ਅਤੇ ਮੁਹੰੰਮਦ ਰਫੀ ਤੇ ਦਿਲਰਾਜ ਕੌਰ ਦੇ ਗੀਤਾਂ ਨਾਲ ਸ਼ਿੰਗਾਰੀਆ ਗਿਆ ਹੈ।
ਕਿਰਦਾਰ
[ਸੋਧੋ]ਕੁਲਭੂਸ਼ਨ ਖਰਬੰਦਾ.... ਨੇਕ ਸਿੰਘ (ਨੇਕ)
ਅਮਰੀਸ਼ ਪੁਰੀ.... ਜਗੀਰਦਾਰ ਜੋਗਿੰਦਰ ਸਿੰਘ
ਰਮਾ ਵਿਜ.... ਕੰਮੋਂ
ਓਮ ਪੁਰੀ.... ਤੁਲਸੀ
ਰਾਜ ਬੱਬਰ.... ਲਾਲੀ
ਸੁਨੀਤਾ ਧੀਰ.... ਚੰਨੀ
ਸੁਸ਼ਮਾ ਸੇਠ.... ਜੱਸੀ (ਜਗੀਰਦਾਰ ਦੀ ਪਤਨੀ)
ਰਜਨੀ ਸ਼ਰਮਾ.... ਨਿੱਮੋ