ਰਾਜ ਬੱਬਰ
ਰਾਜ ਬੱਬਰ | |
---|---|
![]() | |
ਜਨਮ | 23 ਜੂਨ 1952 |
ਮਿਆਦ | 1994-1999 |
ਰਾਜਨੀਤਿਕ ਦਲ | ਸਮਾਜਵਾਦੀ ਪਾਰਟੀ(ਪਹਿਲਾਂ), ਭਾਰਤੀ ਰਾਸ਼ਟਰੀ ਕਾਂਗਰਸ(ਹੁਣ) |
ਜੀਵਨ ਸਾਥੀ | ਨਾਦਿਰਾ ਜ਼ਹੀਰ ਸਮਿਤਾ ਪਾਟਿਲ |
ਬੱਚੇ | ਆਰੀਆ ਬੱਬਰ, ਜੂਹੀ ਬੱਬਰ ਅਤੇ ਪ੍ਰਤੀਕ ਬੱਬਰ |
ਦਸਤਖ਼ਤ | |
![]() |
ਰਾਜ ਬੱਬਰ 1977 ਤੋਂ ਹਿੰਦੀ ਅਤੇ ਪੰਜਾਬੀ ਫ਼ਿਲਮ ਐਕਟਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜਿਆ ਸਿਆਸਤਦਾਨ ਹੈ ਅਤੇ ਉਹ ਪਹਿਲਾਂ ਆਗਰਾ ਤੋਂ, ਫਿਰ ਫਿਰੋਜ਼ਾਬਾਦ ਤੋਂ ਸੰਸਦ ਮੈਂਬਰ ਰਿਹਾ।
ਮੁੱਢਲਾ ਜੀਵਨ[ਸੋਧੋ]
ਬੱਬਰ ਦਾ ਜਨਮ 23 ਜੂਨ 1952 ਨੂੰ ਟੁੰਡਲਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ।[1] ਰਾਜ ਬੱਬਰ ਨੇ ਆਪਣੀ ਗਰੇਜੁਏਸ਼ਨ ਆਗਰਾ ਕਾਲਜ ਤੋਂ ਪੂਰੀ ਕੀਤੀ ਅਤੇ 1975 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ (National School of Drama) ਵਿੱਚ ਅਗਲੀ ਪੜ੍ਹਾਈ ਕੀਤੀ। ਉਹ ਨੈਸ਼ਨਲ ਸਕੂਲ ਆਫ ਡਰਾਮੇ ਦਾ ਇੱਕ ਹੋਣਹਾਰ ਵਿਦਿਆਰਥੀ ਸੀ।
ਪੜ੍ਹਾਈ ਪੂਰੀ ਕਰਨ ਦੇ ਬਾਅਦ ਉਸ ਨੇ ਦਿੱਲੀ ਦੇ ਕਈ ਥਿਏਟਰਾਂ ਵਿੱਚ ਆਪਣੀ ਕਿਸਮਤ ਅਜਮਾਈ ਅਤੇ ਆਪਣੇ ਅਭਿਨੇ ਵਿੱਚ ਨਿਖਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਰਾਜ ਬੱਬਰ ਨੇ ਆਪਣੇ ਕਰਿਅਰ ਦੀ ਸ਼ੁਰੂਆਤ 1977 ਦੀ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। ਇਹ ਫਿਲਮ ਸਫਲ ਤਾਂ ਨਹੀਂ ਰਹੀ ਪਰ ਇਸ ਤੋਂ ਉਸ ਦੇ ਕੈਰੀਅਰ ਨੂੰ ਹੁਲਾਰਾ ਮਿਲਿਆ। ਅੱਗੇ ਜਾ ਕੇ ਰਾਜ ਬੱਬਰ ਨੇ ਨਿਕਾਹ, ਆਜ ਕੀ ਆਵਾਜ, ਆਪ ਤੋ ਐਸੇ ਨਾ ਥੇ, ਕਲਯੁਗ, ਹਮ ਪਾਂਚ, ਦਾਗ, ਜਿੱਦੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।
ਹਵਾਲੇ[ਸੋਧੋ]
- ↑ "About Raj Babbar". MTV. Retrieved 5 September 2013.